ਕਰਵਾ ਚੌਥ

ਕਰਵਾ ਚੌਥ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ ਜੋ ਕਿ ਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪਈ ਸਕਦੀਆਂ ਹਨ| ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ।

ਕਰਵਾ ਚੌਥ
ਕਰਵਾ ਚੌਥ
ਵਰਤ ਪੂਰਾ ਹੋਣ ਉੱਤੇ ਸੁਹਾਗਣ ਔਰਤਾਂ ਛਾਨਣੀ ਵਿੱਚੋਂ ਪਹਿਲਾਂ ਚੰਨ ਤੱਕਦੀ ਹੋਈ
ਮਨਾਉਣ ਵਾਲੇਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ
ਕਿਸਮਪਿਛੇਤਰੀ ਪੱਤਝੜ ਦਾ ਤਿਉਹਾਰ
ਜਸ਼ਨ1 ਦਿਨ
ਪਾਲਨਾਵਾਂਵਿਆਹੀਆਂ ਔਰਤਾਂ ਵੱਲੋਂ ਵਰਤ
ਸ਼ੁਰੂਆਤਕੱਤਕ ਮਹੀਨੇ ਵਿੱਚ ਚੰਨ ਢਲ਼ਨ ਦੇ ਚੌਥੇ ਦਿਨ
ਮਿਤੀਅਕਤੂਬਰ/ਨਵੰਬਰ
ਨਾਲ ਸੰਬੰਧਿਤਦੁਸਹਿਰਾ ਅਤੇ ਦਿਵਾਲ਼ੀ
ਕਰਵਾ ਚੌਥ
ਵਰਤ ਰੱਖਣ ਵਾਲੀਆਂ ਸੁਹਾਗਣ ਔਰਤਾਂ ਸਮੂਹਿਕ ਤੌਰ ਤੇ ਇੱਕ ਚੱਕਰ ਵਿੱਚ ਬੈਠੀਆਂ ਹਨ, ਜਦੋਂ ਕਰ ਚੌਥ ਪੂਜਾ ਕਰਦੀਆਂ ਹਨ, ਗਾਉਂਦੇ ਫਿਰਦੇ ਹਨ (ਚੱਕਰ ਵਿੱਚ ਆਪਣੇ ਥਾਲੀਆਂ ਵਟਾਉਂਦੀਆਂ ਹਨ)

ਕੱਤਕ ਵਦੀ ਚੌਥ ਨੂੰ ਹਿੰਦੂ ਸੁਹਾਗਣ ਇਸਤਰੀਆਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ, ਚਿਰ ਜਿਉਣ ਦੀ ਕਾਮਨਾ ਕਰਨ ਲਈ ਜੋ ਵਰਤ ਰੱਖਦੀਆਂ ਹਨ, ਉਸ ਨੂੰ ਕਰਵਾ ਚੌਥ ਦਾ ਵਰਤ ਕਹਿੰਦੇ ਹਨ। ਕਈ ਇਸ ਨੂੰ ਪਾਰਬਤੀ/ਗੌਰੀ ਦਾ ਵਰਤ ਵੀ ਕਹਿੰਦੇ ਹਨ। ਇਸ ਨੂੰ ਸੁਹਾਗਣਾਂ ਦਾ ਵਰਤ ਵੀ ਕਹਿੰਦੇ ਹਨ। ਕਈ ਇਸ ਨੂੰ ਕਰੂਏ ਦਾ ਵਰਤ ਕਹਿੰਦੇ ਹਨ। ਇਹ ਵਰਤ ਪਤੀ ਪਤਨੀ ਦੇ ਪਿਆਰ ਨੂੰ ਮਜਬੂਤ ਕਰਦਾ ਹੈ। ਇਹ ਸਾਡੀ ਸੰਸਕ੍ਰਿਤੀ ਦਾ ਮਹੱਤਵਪੂਰਨ ਤਿਉਹਾਰ ਹੈ। ਇਹ ਵਰਤ ਦਿਨ ਚੜ੍ਹਣ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਮਿੱਠੀਆਂ ਰੋਟੀਆਂ, ਚੂਰੀ, ਕੜਾਹ ਪੂਰੀ ਆਦਿ ਖਾ ਕੇ ਰੱਖਿਆ ਜਾਂਦਾ ਹੈ। ਫੇਰ ਸਾਰਾ ਦਿਨ ਕੁਝ ਨਹੀਂ ਖਾਣਾ ਹੁੰਦਾ। ਵਰਤ ਰੱਖਣ ਵਾਲੀ ਜਨਾਨੀ ਵਧੀਆ ਸੂਟ ਪਾ ਕੇ, ਆਮ ਤੌਰ ਤੇ ਲਾਲ ਰੰਗ ਦਾ ਸੂਟ ਪਾ ਕੇ, ਹੱਥਾਂ ਨੂੰ ਮਹਿੰਦੀ ਲਾ ਕੇ, ਮਾਂਗ ਵਿਚ ਸੰਧੂਰ ਭਰ ਕੇ, ਹੱਥਾਂ ਵਿਚ ਕੱਚ ਦੀਆਂ ਲਾਲ ਚੂੜੀਆਂ ਪਾ ਕੇ ਵਰਤ ਰੱਖਦੀਆਂ ਹਨ।

ਕਰਵਾ ਸ਼ਬਦ ਦਾ ਸ਼ਬਦੀ ਅਰਥ ਕਰੂਆਂ ਹੈ। ਮਿੱਟੀ ਦਾ ਛੋਟਾ ਕੁੱਜਾ ਹੈ। ਘੁਮਿਆਰ ਤੋਂ ਕਰੂਏ ਲਿਆਂਦੇ ਜਾਂਦੇ ਹਨ। ਕਰੂਆਂ ਵਿਚ ਪਾਣੀ ਭਰਿਆ ਜਾਂਦਾ ਹੈ। ਉੱਪਰ ਸਿੱਧੀ ਠੂਠੀ ਰੱਖੀ ਜਾਂਦੀ ਹੈ। ਠੂਠੀ ਵਿਚ ਗੁੜ, ਚੌਲ, ਮੌਕੇ ਦਾ ਕੋਈ ਫਲ ਆਦਿ ਰੱਖਿਆ ਜਾਂਦਾ ਹੈ। ਕਰੂਏ ਦੇ ਗਲ ਵਿਚ ਮੌਲੀ ਬੰਨ੍ਹੀ ਜਾਂਦੀ ਹੈ।ਮੌਲੀ ਖੰਮਣੀ ਨੂੰ ਕਹਿੰਦੇ ਹਨ। ਵਰਤ ਰੱਖਣ ਵਾਲੀਆਂ ਜਨਾਨੀਆਂ ਸ਼ਾਮ ਨੂੰ ਪੰਡਤ ਤੋਂ ਵਰਤ ਸੰਬੰਧੀ ਮਾਂ ਗੌਰੀ ਦੀ ਕਥਾ ਸੁਣਨ ਜਾਂਦੀਆਂ ਹਨ। ਕਥਾ ਸੁਣਨ ਤੋਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ। ਰਾਤ ਨੂੰ ਜਦ ਚੰਦ ਚੜ੍ਹਦਾ ਹੈ ਤਾਂ ਚੰਦ ਨੂੰ ਅਰਗ ਦਿੱਤਾ ਜਾਂਦਾ ਹੈ। ਚੰਦ ਵੱਲ ਮੂੰਹ ਕਰਕੇ ਕਰੂਏ ਵਿਚੋਂ ਹੌਲੀ-ਹੌਲੀ ਪਾਣੀ ਡੋਲ੍ਹਣ ਨੂੰ ਅਰਗ ਦੇਣਾ ਕਿਹਾ ਜਾਂਦਾ ਹੈ। ਅਰਗ ਦੇਣ ਤੋਂ ਬਾਅਦ ਵਰਤ ਸੰਪੂਰਨ ਹੁੰਦਾ ਹੈ। ਫੇਰ ਖਾਧਾ ਪੀਤਾ ਜਾਂਦਾ ਹੈ। ਹੁਣ ਤਾਂ ਛਾਣਨੀ ਵਿਚੋਂ ਦੀ ਚੰਦ ਨੂੰ ਵੇਖਣ ਦਾ ਰਿਵਾਜ ਚੱਲ ਪਿਆ ਹੈ।ਹੁਣ ਤਰਕਸ਼ੀਲਤਾ ਦਾ ਯੁੱਗ ਹੈ। ਵਰਤ, ਵਹਿਮ, ਭਰਮ ਦਿਨੋਂ ਦਿਨ ਖਤਮ ਹੋ ਰਹੇ ਹਨ। ਹੁਣ ਕਰਵਾ ਚੌਥ ਦਾ ਰਿਵਾਜ ਵੀ ਬਹੁਤ ਘੱਟ ਗਿਆ ਹੈ।

ਫੋਟੋ ਗੈਲਰੀ

ਹਵਾਲੇ

Tags:

ਚੰਨਭਾਰਤਹਿੰਦੂ

🔥 Trending searches on Wiki ਪੰਜਾਬੀ:

ਆਰ ਸੀ ਟੈਂਪਲਬੱਚਾਰਾਮਨੌਮੀਗਿਆਨੀ ਦਿੱਤ ਸਿੰਘਗੁਰਸ਼ਰਨ ਸਿੰਘਸੇਰਰਸ (ਕਾਵਿ ਸ਼ਾਸਤਰ)ਮਾਤਾ ਜੀਤੋਸਤਿ ਸ੍ਰੀ ਅਕਾਲਸਾਹਿਤ ਅਕਾਦਮੀ ਪੁਰਸਕਾਰਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀ ਲੋਰੀਆਂਡਾ. ਹਰਿਭਜਨ ਸਿੰਘਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਫੁੱਟ (ਇਕਾਈ)ਵਾਰਿਸ ਸ਼ਾਹਜਲੰਧਰਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ ਦੀਆਂ ਪੇਂਡੂ ਖੇਡਾਂਪੰਜਾਬੀ ਆਲੋਚਨਾਮਾਂਨੱਥੂ ਸਿੰਘ (ਕ੍ਰਿਕਟਰ)ਅਨੁਵਾਦਕੋਠੇ ਖੜਕ ਸਿੰਘਸੀ.ਐਸ.ਐਸਆਧੁਨਿਕ ਪੰਜਾਬੀ ਕਵਿਤਾਅੰਤਰਰਾਸ਼ਟਰੀਪਰਿਭਾਸ਼ਾਮੇਰਾ ਦਾਗ਼ਿਸਤਾਨਅਲਾਹੁਣੀਆਂਫੁਲਕਾਰੀਜਨਮਸਾਖੀ ਅਤੇ ਸਾਖੀ ਪ੍ਰੰਪਰਾਗਰਾਮ ਦਿਉਤੇਜਰਗ ਦਾ ਮੇਲਾਲ਼ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰਾਧਾ ਸੁਆਮੀਅਮਰ ਸਿੰਘ ਚਮਕੀਲਾ (ਫ਼ਿਲਮ)ਤਜੱਮੁਲ ਕਲੀਮ2024 ਵਿੱਚ ਹੁਆਲਿਅਨ ਵਿਖੇ ਭੂਚਾਲਰਕੁਲ ਪ੍ਰੀਤ ਸਿੰਂਘਜਾਦੂ-ਟੂਣਾਮਨੀਕਰਣ ਸਾਹਿਬਕੋਸ਼ਕਾਰੀਗੁਰੂ ਗਰੰਥ ਸਾਹਿਬ ਦੇ ਲੇਖਕਗੁਰੂ ਹਰਿਕ੍ਰਿਸ਼ਨਚਰਨ ਦਾਸ ਸਿੱਧੂਕੁਲਦੀਪ ਪਾਰਸਵਰਿਆਮ ਸਿੰਘ ਸੰਧੂਮੀਰੀ-ਪੀਰੀਮਹਾਨ ਕੋਸ਼ਬਾਲ ਮਜ਼ਦੂਰੀਵਿਟਾਮਿਨ ਡੀਸਿੱਖਅੰਗਕੋਰ ਵਾਤਧਰਤੀਮਰਾਠੀ ਭਾਸ਼ਾਮਾਰਟਿਨ ਲੂਥਰ ਕਿੰਗ ਜੂਨੀਅਰਲੋਕ ਸਭਾਲੀਮਾਨੀਰੂ ਬਾਜਵਾਭਾਰਤ ਦੀ ਰਾਜਨੀਤੀਮੁਹਾਰਨੀਔਰਤਕਿੱਸਾ ਕਾਵਿਭਾਈ ਵੀਰ ਸਿੰਘਭਗਵਾਨ ਮਹਾਵੀਰਭਾਈ ਨੰਦ ਲਾਲਖ਼ਾਲਿਸਤਾਨ ਲਹਿਰਗਿਆਨਪੀਠ ਇਨਾਮਸ਼ਰਾਬ ਦੇ ਦੁਰਉਪਯੋਗਗੁਰ ਤੇਗ ਬਹਾਦਰਰਾਮਗੜ੍ਹੀਆ ਮਿਸਲਬੁੱਲ੍ਹੇ ਸ਼ਾਹਕਰਨੈਲ ਸਿੰਘ ਪਾਰਸ🡆 More