ਕਬੀਰ: ਪੰਦਰਵੀਂ ਸਦੀ ਦੇ ਭਾਰਤੀ ਰਹੱਸਮਈ ਕਵੀ ਅਤੇ ਸੰਤ

ਕਬੀਰ (ਹਿੰਦੀ: कबीर‎) (1398-1518) ਭਾਰਤ ਦੇ ਇੱਕ ਤਤਬਦ੍ਰਸ਼ੀ ਸੰਤ ਅਤੇ ਕਵਿ ਸਨ। ਆਪਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨ ਅਤੇ ਵੱਡਾ ਹੈ। ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹਨ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥ ਪਰਮੇਸ਼ਵਰ ਕਬੀਰ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਅਤੇ ਵਰਤਮਾਨ ਵਿਚ ਸੰਤ ਰਾਮਪਾਲ ਜੀ ਮਹਾਰਾਜ ਜੀ ਇਸ ਸਤ ਕਬੀਰ ਪੰਥ ਦੇ ਸੰਚਾਲਕ ਹਨ ਕਬੀਰ ਪਰਮੇਸ਼ਵਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।ਕਬੀਰ ਸਾਹਿਬ ਦੇ ਮੂਲ ਗ੍ਰੰਥ ਬੀਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ੍ਰੀ ਜਗਦੀਸ਼ ਲਾਲ ਵਲੋਂ 'ਕਬੀਰ:ਜੀਵਨ ਤੇ ਬਾਣੀ'ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ ।ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਕ ਅਧਾਰ ਤੇ ਲਿਖਿਆ ਗਿਆ ਹੈ ।

ਕਬੀਰ
ਕਬੀਰ ਸਾਹਿਬ ਅਤੇ ਉਹਨਾਂ ਦੇ ਚੇਲੇ
1825 ਦੇ ਇੱਕ ਚਿੱਤਰ ਵਿੱਚ ਕਬੀਰ ਸਾਹਿਬ ਜੀ ਅਤੇ ਉਹਨਾਂ ਦੇ ਚੇਲੇ
ਪੇਸ਼ਾਤਤਵਦ੍ਰਸ਼ੀ ਸੰਤ,ਕਵਿ ਅਤੇ ਜੁਲਾਹੇ ਦਾ ਕੰਮ ਕਰਨ ਵਾਲੇ
ਲਈ ਪ੍ਰਸਿੱਧਭਗਤੀ ਲਹਿਰ, ਸਿੱਖ ਮਤ, ਸੰਤ ਮਤ, ਕਬੀਰ ਪੰਥ

ਜੀਵਨ

ਕਬੀਰ ਪਰਮੇਸ਼ਵਰ ਜੀ ਦਾ ਪ੍ਰਗਟਾ ਜੇਠ ਮਹੀਨੇ ਦੀ ਸ਼ੁਕਲ ਪੂਰਨਮਾਸੀ ਵਿਕਰਮੀ ਸੰਮਤ 1455 (ਸੰਮਤ 1455) ਦੇ ਸੋਮਵਾਰ (ਬ੍ਰਹਮਾ ਮੁਹੂਰਤ ਦਾ ਸਮਾਂ ਜੋ ਸੂਰਜ ਚੜ੍ਹਨ ਤੋਂ ਡੇਢ ਘੰਟਾ ਪਹਿਲਾਂ ਦਾ ਹੈ) ਨੂੰ ਹੋਇਆ । ਪਰਮਾਤਮਾ ਕਬੀਰ ਜੀ ਬਨਾਰਸ (ਵਾਰਾਣਸੀ) ਕਾਸ਼ੀ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਲਹਿਰ ਤਾਰਾ ਤਲਾਅ ਦੇ ਵਿਚ ਇਕ ਨਿਹਸਤਾਂ ਦੰਪਤੀ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨਾਂ ਨੇ ਪਰਮਾਤਮਾ ਕਬੀਰ ਜੀ ਦਾ ਪਾਲਣ-ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ। ਇਤਿਹਾਸ ਤੱਥਾਂ ਮੁਤਾਬਿਕ ਪਤਾ ਚਲਦਾ ਹੈ ਕਿ ਨੀਰੂ ਨਿੰਮਾ ਭ੍ਰਮਣ ਸਨ ਅਤੇ ਹਿੰਦੂ ਧਰਮ ਦੇ ਦੂਸਰੇ ਭ੍ਰਮਣ ਅਤੇ ਮੁਸਲਮਾਨ ਧਰਮ ਦੇ ਕਾਜੀਆਂ ਨੇ ਸਾਜਿਸ਼ ਰਚ ਕੇ ਨੀਰੂ ਅਤੇ ਨਿੰਮਾ ਦਾ ਧਰਮ ਪਰਵਰਤਨ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ। ਅਤੇ ਉਹਨਾਂ ਨੇ ਆਪਣੇ ਗੁਜ਼ਾਰੇ ਲਈ ਜੁਲਾਹੇ ਦਾ ਕੰਮ ਕਰਨ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ। ਉਨ੍ਹਾਂ ਦਾ ਇੱਕ ਮੂੰਹ ਬੋਲਾ ਪੁੱਤਰ ’ਕਮਾਲ’ ਤੇ ਮੂੰਹ ਬੋਲੀ ਪੁੱਤਰੀ ’ਕਮਾਲੀ’ ਸੀ। ਕਬੀਰ ਪਰਮੇਸ਼ਵਰ ਜੀ ਨੂੰ ਸੂਫ਼ੀ ਕਵੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕਬੀਰ ਪਰਮੇਸ਼ਵਰ ਜੀ ਨੂੰ ਮੰਨਣ ਵਾਲੇ ਕਬੀਰ ਪੰਥੀਆਂ ਦਾ ਵਿਚਾਰ ਹੈ ਕਿ ਅੱਜ ਤੋਂ 600 ਸਾਲ ਪਹਿਲਾਂ ਪਰਮੇਸ਼ਵਰ ਕਬੀਰ ਜੀ ਇਸ ਧਰਤੀ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ। ਲੋਕਾਂ ਵਿੱਚ ਅਜਿਹਾ ਭੁਲੇਖਾ ਹੈ ਕਿ ਸਵਾਮੀ ਰਾਮਾਨੰਦ ਜੀ ਪਰਮੇਸ਼ਵਰ ਕਬੀਰ ਜੀ ਦੇ ਲੋਕ ਦਿਖਾਵਾ ਗੁਰੂ ਸਨ।ਪਰ ਇਹ ਗੱਲ ਤੱਥਾਂ ਦੇ ਉਲਟ ਹੈ ।

ਵਿਚਾਰਧਾਰਾ

ਕਬੀਰ ਪਰਮੇਸ਼ਵਰ ਜੀ ਕਹਿੰਦੇ ਹਨ ਕਿ ਸਾਰੇ ਇਨਸਾਨ ਇੱਕ ਹਨ,ਅਤੇ ਅੱਲਾ ਤੇ ਰਾਮ ਵਿਚ ਕੋਈ ਫਰਕ ਨਹੀਂ:

      ਕਬੀਰ ਹਿੰਦੂ ਮੁਸਲਿਮ ਦੋ ਨਹੀਂ ਭਾਈ, ਦੋ ਕਹੇ ਸੋ ਦੋਜ਼ਖ਼ (ਨਰਕ) ਜਾਹਿ। ॥

ਕਬੀਰ ਪਰਮੇਸ਼੍ਵਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਸਤਿਗੁਰੂ ਤੋਂ ਪ੍ਰਸਾਦ ਰੂਪ ਮਤਲਬ ਸੱਚੇ ਨਾਂ (ਮੰਤ੍ਰ) ਲੇ ਕੇ ਦਿਲੋਂ ਜਪਣ ਲਈ ਪ੍ਰੇਰਨਾ ਦਿੱਤੀ।

ਆਪਣੀ ਰਚਨਾ

ਆਪਣੀ ਰਚਨਾ ਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਹਨ:

ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ,ਕਬੀਰ ਸ਼ਬਦਾਵਲੀ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। 
      ਕਬੀਰ,ਵੇਦ ਮੇਰਾ ਭੇਦ ਹੈ ਮੈਂ ਨਾ ਮਿਲੁੰ ਵੇਦਨ ਕੇ ਮਾਹਿ ।ਜੋਨ ਵੇਦ ਸੇ ਮੈਂ ਮਿਲੂੰ ਵੋ ਵੇਦ ਜਾਣਤੇ ਨਾਹੀਂ।।

ਕਬੀਰ ਸਾਹਿਬ ਜੀ ਦੀ ਬਾਣੀ

ਪਰਮੇਸ਼ਵਰ ਕਬੀਰ ਸਾਹਿਬ ਜੀ ਦੀ ਬਾਣੀ ਮੋਖਿਕ ਅਤੇ ਲਿਖਿਤ ਦੋਹਾਂ ਰੂਪਾ ਵਿੱਚ ਪ੍ਰਾਪਤ ਹੋਈ ਹੈ। ਕਬੀਰ ਦੀ ਬਹੁਤ ਸਾਰੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ। ਜਿਵੇ:- ਬੀਜਕ, ਕਬੀਰ ਸਾਗਰ ,ਕਬੀਰ ਗ੍ਰੰਥਾਵਲੀ, ਗੁਰੂ ਗਰੰਥ ਸਾਹਿਬ ਵਿੱਚ ਵੀ ਦਰਜ ਹਨ। ਕਬੀਰ ਸਾਗਰ ਕਬੀਰ ਸਾਹਿਬ ਦੀ ਸਭ ਤੋ ਪ੍ਰਮਾਣਿਕ ਰਚਨਾ ਸਮਝੀ ਜਾਦੀ ਹੈ। ਕਬੀਰ ਪੰਥ ਵਿੱਚ ਕਬੀਰ ਸਾਗਰ ਦਾ ਉਹੀ ਸਥਾਨ ਹੈ, ਜਿਹੜਾ ਸਿੱਖ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੈ। ਗ੍ਰੰਥਾਵਲੀ:- ਕਬੀਰ ਗ੍ਰੰਥਾਵਲੀ ਅਤੇ ਗੁਰੂ ਗਰੰਥ ਸਾਹਿਬ ਵਿੱਚ ਸੰਕਲਿਤ ਕਬੀਰ ਬਾਣੀ ਵਿੱਚ ਕਾਫੀ ਸਮਾਨਤਾ ਹੈ। ਗੁਰੂ ਗ੍ਰੰਥ ਸਾਹਿਬ:- ਕਬੀਰ ਦੀ ਬਾਣੀ ਦਾ ਦੂਜਾ ਵੱਡਾ ਪ੍ਰਮਾਣਿਕ ਸਰੋਤ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਬਾਣੀ

ਗੁਰੂ ਗ੍ਰੰਥ ਵਿੱਚ ਮਿਲਦੀ ਕਬੀਰ ਦੀ ਬਾਣੀ ਰਾਗਾਂ ਅਨੁਸਾਰ ਹੇਠ ਲਿਖਿਤ ਹੈ-

  1. ਸਿਰੀ ਰਾਗ-2 ਸ਼ਬਦ
  2. ਰਾਗ ਗਉੜੀ-74 ਸ਼ਬਦ(1 ਅਸ਼ਟਪਦੀ ਸਹਿਤ) ਬਾਵਨ ਅਖਰੀ-45, ਥਿਤੀ-16, ਵਾਰ ਸਤ-8=/43
  1. ਰਾਗ ਆਸਾ -37 ਸ਼ਬਦ
  2. ਰਾਗ ਗੂਜਰੀ -2 ਸ਼ਬਦ
  3. ਰਾਗ ਸੋਰਠਿ - 11 ਸ਼ਬਦ
  4. ਰਾਗ ਧਨਾਸਰੀ-5 ਸ਼ਬਦ
  5. ਰਾਗ ਤਿਲੰਗ-1 ਸ਼ਬਦ
  6. ਰਾਗ ਸੂਹੀ- 5 ਸ਼ਬਦ
  7. ਰਾਗ ਬਿਲਾਵਲ -12 ਸ਼ਬਦ
  8. ਰਾਗ ਗੋਡ -11 ਸ਼ਬਦ
  9. ਰਾਗ ਰਾਮਕਲੀ-12 ਸ਼ਬਦ
  10. ਰਾਗ ਮਾਰੂ -12 ਸ਼ਬਦ
  11. ਰਾਗ ਕੇਦਾਰਾ -6 ਸ਼ਬਦ
  12. ਰਾਗ ਭੈਰਉ - 19 ਸ਼ਬਦ
  13. ਰਾਗ ਬਸੰਤ - 8 ਸ਼ਬਦ
  14. ਰਾਗ ਸਾਰੰਗ - 3 ਸ਼ਬਦ
  15. ਰਾਗ ਪ੍ਰਭਾਤੀ - 5 ਸ਼ਬਦ

ਇਸ ਤਰਾ ਕਬੀਰ ਜੀ ਦੇ ਕੁੱਲ 225 ਸ਼ਬਦ, 1 ਬਾਵਨ ਅੱਖਰੀ,1 ਥਿਤੀ,1 ਸਤਵਾਰਾ ਤੇ 243 ਸਲੋਕ ਸੰਕਲਿਤ ਹਨ। ਆਪ ਜੀ ਦੀ ਬਾਣੀ 17 ਰਾਗਾ ਵਿੱਚ ਵਿਉਤਬੱਧ ਹੈ। ਆਪ ਦੀ 8 ਪਦਾਂ ਦੀ ਵਾਰ ਤੇ ਤਿੰਨ ਅਸ਼ਟਪਦੀਆ ਹਨ। ਸ਼ਬਦਾਂ ਤੋਂ ਇਲਾਵਾ 238 ਸਲੋਕ ਵੀ ਹਨ। ਕਬੀਰ ਜੀ ਦੇ ਦੋਹੇ ਵਿਸ਼ਵ ਭਰ ਵਿੱਚ ਪ੍ਰਸਿਦ ਹਨ ਅਤੇ ਕਈ ਭਾਸ਼ਾਵਾ ਵਿੱਚ ਮੋਜੂਦ ਹਨ।

ਭਾਸ਼ਾਵਾਂ

ਕਬੀਰ ਜੀ ਦੀ ਬਾਣੀ ਵਿੱਚ ਅਵਧੀ, ਭੋਜਪੁਰੀ, ਬ੍ਰਿਜ, ਮਾਰਵਾੜੀ, ਪੰਜਾਬੀ, ਅਰਬੀ, ਫਾਰਸੀ, ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਮਿਲ ਜਾਂ ਪਰਿਭਾਸਿਕ ਵੀ ਹੈ। ਮੁਸਲਮਾਨਾ ਨੂੰ ਸੰਬੋਧਿਨ ਕਰਦਿਆਂ ਭਾਸ਼ਾ ਵਿੱਚ ਅਰਬੀ- ਫਾਰਸੀ ਰੰਗ ਆ ਗਿਆ ਹੈ।

      ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਇ ਟੁਕੁ ਦਮੁ ਕਰਾਰੀ ਜਉ ਕਰਹੁ ਜਾਹਿਰ ਹਜੂਰਿ ਖਦਾਇ

ਹਵਾਲੇ

Tags:

ਕਬੀਰ ਜੀਵਨਕਬੀਰ ਵਿਚਾਰਧਾਰਾਕਬੀਰ ਆਪਣੀ ਰਚਨਾਕਬੀਰ ਸਾਹਿਬ ਜੀ ਦੀ ਬਾਣੀਕਬੀਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਬੀਰ ਭਾਸ਼ਾਵਾਂਕਬੀਰ ਹਵਾਲੇਕਬੀਰਅਨੁਰਾਗ ਸਾਗਰਕਬੀਰ ਪੰਥਬੀਜਕਹਿੰਦੀ

🔥 Trending searches on Wiki ਪੰਜਾਬੀ:

16 ਨਵੰਬਰਉਥੈਲੋ (ਪਾਤਰ)ਜ਼ਿੰਦਗੀ ਤਮਾਸ਼ਾਵਿਕੀਮੀਡੀਆ ਫ਼ਾਊਂਡੇਸ਼ਨਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਅੰਮ੍ਰਿਤਸਰਗੁਰੂ ਤੇਗ ਬਹਾਦਰਜ਼ੀਲ ਦੇਸਾਈਮਹਿਮੂਦ ਗਜ਼ਨਵੀਪੁਆਧੀ ਉਪਭਾਸ਼ਾਰੇਲਵੇ ਮਿਊਜ਼ੀਅਮ, ਮੈਸੂਰਸਿੱਖਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਯੂਰਪੀ ਸੰਘ17 ਅਕਤੂਬਰਕਹਾਵਤਾਂਭਾਰਤੀ ਰਾਸ਼ਟਰੀ ਕਾਂਗਰਸਪੀਲੂਮੋਬਾਈਲ ਫ਼ੋਨਤੰਦਕੁੱਕਰਾਸੋਹਣੀ ਮਹੀਂਵਾਲਢੱਡਕਾਲ਼ਾ ਸਮੁੰਦਰਭਾਸ਼ਾ ਦਾ ਸਮਾਜ ਵਿਗਿਆਨਵਿਸ਼ਵ ਰੰਗਮੰਚ ਦਿਵਸਪੂਰਨ ਸਿੰਘਸਵਰ ਅਤੇ ਲਗਾਂ ਮਾਤਰਾਵਾਂਬਰਮੂਡਾਚੰਦਰਯਾਨ-3ਆਈ ਐੱਸ ਓ 3166-1ਮਨੀਕਰਣ ਸਾਹਿਬ22 ਸਤੰਬਰਪੰਜਾਬ ਲੋਕ ਸਭਾ ਚੋਣਾਂ 2024ਸਟਾਲਿਨਵੀਰ ਸਿੰਘਓਪਨਹਾਈਮਰ (ਫ਼ਿਲਮ)1981ਦਯਾਪੁਰਬੱਚਾਮੌਤਤਾਪਸੀ ਪੰਨੂਅਜ਼ਾਦੀ ਦਿਵਸ (ਬੰਗਲਾਦੇਸ਼)ਚਾਰੇ ਦੀਆਂ ਫ਼ਸਲਾਂਲੋਕਧਾਰਾ ਅਤੇ ਪੰਜਾਬੀ ਲੋਕਧਾਰਾਅਮਜਦ ਪਰਵੇਜ਼ਮਨੁੱਖੀ ਦਿਮਾਗਗੁਰੂ ਕੇ ਬਾਗ਼ ਦਾ ਮੋਰਚਾਜਾਮਨੀਲੋਕਧਾਰਾ ਅਜਾਇਬ ਘਰ (ਮੈਸੂਰ)ਮਾਂ ਬੋਲੀਭੀਮਰਾਓ ਅੰਬੇਡਕਰਕ੍ਰਿਸਟੀਆਨੋ ਰੋਨਾਲਡੋਪੂਰਨ ਭਗਤਪੰਜਾਬੀ ਲੋਕ ਬੋਲੀਆਂਗਰਭ ਅਵਸਥਾਕੋਰੋਨਾਵਾਇਰਸ ਮਹਾਮਾਰੀ 2019ਮਹਾਤਮਾ ਗਾਂਧੀਨੀਲ ਨਦੀਘੋੜਾਬੁਰਜ ਥਰੋੜਬਲਬੀਰ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਸਤੋ ਗੁਣਸਵਿਤਾ ਭਾਬੀਵਿਆਹਜੋਤੀਰਾਓ ਫੂਲੇਪੰਜਾਬੀ ਅਧਿਆਤਮਕ ਵਾਰਾਂਆਲਮ ਲੋਹਾਰਕਿਲ੍ਹਾ ਰਾਏਪੁਰ ਦੀਆਂ ਖੇਡਾਂਨਿਬੰਧ🡆 More