ਕਪੂਰ ਸਿੰਘ ਘੁੰਮਣ
ਕਪੂਰ ਸਿੰਘ ਘੁੰਮਣ: ਪੰਜਾਬੀ ਨਾਟਕਾਕਰ
ਕਪੂਰ ਸਿੰਘ ਘੁੰਮਣ (ਜਨਮ: 2 ਫਰਵਰੀ 1927-16 ਨਵੰਬਰ 1985 ) ਪੰਜਾਬੀ ਦਾ ਇੱਕ ਪ੍ਰਯੋਗਵਾਦੀ ਨਾਟਕਕਾਰ ਅਤੇ ਇਕਾਂਗੀਕਾਰ ਸੀ। ਉਸ ਨੂੰ ਪੰਜਾਬੀ ਨਾਟਕ ਪਾਗਲ ਲੋਕ ਲਈ 1984 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹਨਾ ਨੂੰ ਮਨੋਵਿਗਿਆਨਕ ਨਾਟਕਾਂ ਵਿੱਚ ਪ੍ਰਮੁੱਖਤਾ ਹਾਸਿਲ ਹੈ।
ਮੁੱਢਲਾ ਜੀਵਨ
ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਦੁਲਾਰੀ-ਕੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਬੁੱਢਾ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਕਪੂਰ ਸਿੰਘ ਘੁੰਮਣ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਅਤੇ ਇਨ੍ਹਾਂ ਘਰ ਚਾਰ ਬੱਚਿਆਂ ਨੇ ਜਨਮ ਲਿਆ।
ਕਰੀਅਰ
ਕਪੂਰ ਸਿੰਘ ਘੁੰਮਣ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਨਾਟਕ ਅਤੇ ਇਕਾਂਗੀ ਦਿੱਤੇ। ਇਨ੍ਹਾਂ ਨੇ ਆਪਣੀ ਰਚਨਾ ਪਰੰਪਰਾਗਤ ਢੰਗ ਨਾਲ ਕਰਨੀ ਸ਼ੁਰੂ ਕੀਤੀ। ਸ਼ੁਰੂ ਵਿੱਚ ਸਮਾਜਵਾਦੀ ਨਾਟਕ ਲਿਖੇ ਅਤੇ ਬਾਅਦ ਵਿੱਚ ਨਵੇਂ ਨਵੇਂ ਪ੍ਰਯੋਗਾਂ ਰਾਹੀਂ ਮਨੋਵਿਗਿਆਨਕ ਨਾਟਕਾਂ ਦੀ ਰਚਨਾਂ ਕਰਨ ਲੱਗਾ। ਆਪਣੇ ਜੀਵਨ ਕਾਲ ਦੌਰਾਨ ਕਪੂਰ ਸਿੰਘ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਰਹੇ ਅਤੇ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ ਵਿੱਚ ਵੀ ਡਾਇਰੈਕਟਰ ਵਜੋਂ ਸੇਵਾ ਨਿਭਾਈ।
ਮੌਤ
ਕਪੂਰ ਸਿੰਘ ਘੁੰਮਣ ਨੇ ਆਖਰੀ ਨਾਟਕ ਨਾਰੀ ਮੁਕਤੀ ਲਿਖਿਆ ਅਤੇ 16-ਨਵੰਬਰ-1985 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਸਨਮਾਨ
- ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ "ਪਾਗਲ ਲੋਕ" ਲਈ ਰਾਸਟਰੀ ਪੁਰਸਕਾਰ (1984)
- ਸਾਹਿਤ ਵਿਚਾਰ ਮੰਚ ਕੇਨੈਡਾ ਵਲੋ ਸਨਮਾਨ(1985)
ਰਚਨਾਵਾਂ
ਨਾਟਕ
- ਅਨਹੋਣੀ (1957)
- ਬੰਦ ਗਲੀ (1957)
- ਜਿਊਂਦੀ ਲਾਸ਼ (1960)
- ਪੁਤਲੀਘਰ (1966)
- ਜ਼ਿੰਦਗੀ ਤੋਂ ਦੂਰ (1966)
- ਅਤੀਤ ਦੇ ਪਰਛਾਵੇਂ (1969)
- ਵਿਸਮਾਦ ਨਾਦ (1969)
- ਮਾਨਸ ਕੀ ਏਕ ਜਾਤਿ (1969)
- ਬੁਝਾਰਤ (1970)
- ਮੂਕ ਸੰਸਾਰ (1977)
- ਰਾਣੀ ਕੋਕਲਾਂ (1981)
- ਰੋਡਾ ਜਲਾਲੀ (1982)
- ਪਾਗਲ ਲੋਕ (1982)
- ਆਜ਼ਾਦੀ ਦਾ ਸੁਪਨਾ (1974)
ਇਕਾਂਗੀ ਸੰਗ੍ਰਹਿ
- ਰੱਬ ਦੇ ਰੰਗ (1956)
- ਜ਼ੈਲਦਾਰ (1956)
- ਗਲਤ ਕੀਮਤਾਂ (1958)
- ਦੋ ਜੋਤਾਂ ਦੋ ਮੂਰਤਾਂ (1958)
- ਪੰਜੇਬ (1961)
- ਕਵੀ ਤੇ ਕਵਿਤਾ (1962)
- ਕੱਚ ਦੇ ਗਜਰੇ (1969)
- ਝੁੰਗਲਮਾਟਾ (1975)
- ਨਿਰੰਤਰ ਚਲਦੇ ਨਾਟਕ ਅਤੇ ਸੰਤਾਪ (1982)
- ਦੋ ਕੁੜੀਆਂ ਬਾਰਾਂ ਨਾਟਕ (1975)
- ਮੰਨ ਅੰਤਰ ਕੀ ਪੀੜ (1976)
- ਇਸ ਪਾਰ ਉਸ ਪਾਰ (1968)
ਸੰਕਲਨ ਤੇ ਸੰਪਾਦਨ
- ਪਰਦਿਆਂ ਦੇ ਆਰ ਪਾਰ 1967 (ਇਕਾਂਗੀ ਸੰਗ੍ਹਿ)
- ਰੰਗ ਬਰੰਗੇ ਮੰਚ 1968 (ਇਕਾਂਗੀ ਸੰਗ੍ਹਿ)
- ਛੇ ਦਰ (ਇਕਾਂਗੀ ਸੰਗ੍ਹਿ)
- ਸੱਤ ਦਵਾਰ (ਇਕਾਂਗੀ ਸੰਗ੍ਹਿ)
- ਗੁਰੂ ਗੋਬਿੰਦ ਸਿੰਘ ਮਾਰਗ 1973 (ਇਕਾਂਗੀ ਸੰਗ੍ਰਹਿ)
ਅਨੁਵਾਦ
- ਟੈਗੋਰ ਡਰਾਮਾ (1962)
ਹਵਾਲੇ
This article uses material from the Wikipedia ਪੰਜਾਬੀ article ਕਪੂਰ ਸਿੰਘ ਘੁੰਮਣ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.
In other languages:
- Egyptian Arabic: كاپور سينج جومان - Wiki مصرى
- ਅੰਗਰੇਜ਼ੀ: Kapur Singh Ghuman - Wiki English
- ਹਿੰਦੀ: कपूर सिंह घुम्मन - Wiki हिन्दी
- Western Punjabi: کپور سنگھ گھمن - Wiki پنجابی