ਉਜ਼ਬੇਕ ਭਾਸ਼ਾ

ਉਜ਼ਬੇਕ ਭਾਸ਼ਾ (ਲਾਤੀਨੀ ਲਿਪੀ ਵਿੱਚ: oʻzbek tili ਜਾਂ oʻzbekcha; ਸਿਰਿਲਿਕ: Ўзбек тили; ਅਰਬੀ: أۇزبېكچا) ਇੱਕ ਤੁਰਕੀ ਭਾਸ਼ਾ ਹੈ ਅਤੇ ਇਹ ਉਜਬੇਕਿਸਤਾਨ ਦੀ ਸਰਕਾਰੀ ਭਾਸ਼ਾ ਹੈ। ਉਜ਼ਬੇਕ ਅਤੇ ਮੱਧ ਏਸ਼ੀਆ ਖੇਤਰ ਦੇ 1.85 ਕਰੋੜ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਉਜ਼ਬੇਕੀ ਅਲਟਾਇਆਕ ਭਾਸ਼ਾ ਪਰਵਾਰ ਦੇ ਪੂਰਬੀ ਤੁਰਕੀ, ਜਾਂ ਕਾਰਲੁਕ ਭਾਸ਼ਾ ਸਮੂਹ ਨਾਲ ਸੰਬੰਧਿਤ ਹੈ। ਉਜਬੇਕ ਭਾਸ਼ਾ ਆਪਣਾ ਜਿਆਦਾਤਰ ਸ਼ਬਦਕੋਸ਼ ਅਤੇ ਵਿਆਕਰਨ ਤੁਰਕੀ ਭਾਸ਼ਾ ਤੋਂ ਲੈਂਦੀ ਹੈ। ਹੋਰ ਪ੍ਰਭਾਵ ਫਾਰਸੀ, ਅਰਬੀ ਅਤੇ ਰੂਸੀ ਦੇ ਹਨ। ਹੋਰ ਤੁਰਕੀ ਭਾਸ਼ਾਵਾਂ ਨਾਲੋਂ ਇਸ ਦੇ ਸਭ ਤੋਂ ਖਾਸ ਪਹਿਲੂਆਂ ਵਿੱਚੋਂ ਇੱਕ ਸਵਰ ਦੀ ਗੋਲਾਈ ਹੈ। ਇਹ ਵਿਸ਼ੇਸ਼ਤਾ ਫਾਰਸੀ ਦੇ ਪ੍ਰਭਾਵ ਨਾਲ ਆਈ। 1927 ਤੱਕ ਉਜ਼ਬੇਕ ਨੂੰ ਲਿਖਣ ਲਈ ਅਰਬੀ - ਫਾਰਸੀ ਵਰਨਮਾਲਾ ਦਾ ਪ੍ਰਯੋਗ ਕੀਤਾ ਜਾਂਦਾ ਸੀ, ਲੇਕਿਨ ਉਸ ਦੇ ਬਾਅਦ ਉਜਬੇਕਿਸਤਾਨ ਦਾ ਸੋਵੀਅਤ ਸੰਘ ਵਿੱਚ ਰਲਾ ਹੋਣ ਨਾਲ ਉੱਥੇ ਸਿਰਿਲਿਕ ਲਿਪੀ ਇਸਤੇਮਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਚੀਨ ਦੇ ਉਜਬੇਕ ਸਮੁਦਾਏ ਅਜੇ ਵੀ ਅਰਬੀ - ਫਾਰਸੀ ਲਿਪੀ ਵਿੱਚ ਉਜਬੇਕ ਲਿਖਦੇ ਹਨ। ਸੋਵੀਅਤ ਸੰਘ ਦਾ ਅੰਤ ਹੋਣ ਦੇ ਬਾਅਦ ਉਜਬੇਕਿਸਤਾਨ ਵਿੱਚ ਕੁੱਝ ਲੋਕ 1992 ਦੇ ਬਾਅਦ ਲਾਤੀਨੀ ਵਰਣਮਾਲਾ ਦਾ ਵੀ ਪ੍ਰਯੋਗ ਕਰਨ ਲੱਗੇ।

ਉਜ਼ਬੇਕ ਭਾਸ਼ਾ
ਉਜ਼ਬੇਕ ਭਾਸ਼ਾ
ਉਜਬੇਕਿਸਤਾਨ ਦਾ ਇੱਕ ਡਾਕ ਟਿਕਟ, ਜਿਸ ਵਿੱਚ ਉਜ਼ਬੇਕ ਭਾਸ਼ਾ ਦਾ ਆ ਦੇ ਸਥਾਨ ਉੱਤੇ ਓ ਬੋਲਣ ਦਾ ਨਿਵੇਕਲਾ ਲਹਿਜਾ ਸਾਫ਼ ਦਿਸਦਾ ਹੈ - ਨਾਦਿਰਾ ਨੂੰ ਨੋਦਿਰਾ (НОДИРА) ਅਤੇ ਉਜਬੇਕਿਸਤਾਨ ਨੂੰ ਉਜਬੇਕਿਸਤੋਨ (Ўзбекистон) ਲਿਖਿਆ ਜਾਂਦਾ ਹੈ

ਉਜ਼ਬੇਕ ਭਾਸ਼ਾ ਦੇ ਕੁਝ ਉਦਾਹਰਨ

ਪੰਜਾਬੀ ਅਤੇ ਉਜ਼ਬੇਕ ਵਿੱਚ ਬਹੁਤ ਸਾਰੇ ਸ਼ਬਦ ਸਾਮਾਨ ਹਨ, ਲੇਕਿਨ ਪੰਜਾਬੀ ਦੀ ਤੁਲਨਾ ਚ ਉਜ਼ਬੇਕ ਵਿੱਚ ਫ਼ਾਰਸੀ ਲਹਿਜਾ ਸਪਸ਼ਟ ਦਿਖਦਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਪੰਜਾਬੀ ਵਿੱਚ ਅਕਸਰ ਜਿੱਥੇ ਸ਼ਬਦ ਵਿੱਚ ਆ ਦੀ ਆਵਾਜ਼ ਆਉਂਦੀ ਹੈ, ਉਸਨੂੰ ਉਜ਼ਬੇਕ ਵਿੱਚ ਓ ਦੀ ਆਵਾਜ਼ ਦੇ ਨਾਲ ਬੋਲਿਆ ਜਾਂਦਾ ਹੈ। ਇਹ ਵੀ ਧਿਆਨ ਦਿਓ ਕਿ ਇਨ੍ਹਾਂ ਸ਼ਬਦਾਂ ਵਿੱਚ \ਖ਼\ਦਾ ਉੱਚਾਰਣ \ਖ\ ਤੋਂ ਜਰਾ ਭਿੰਨ ਹੈ।

ਪੰਜਾਬੀ ਸ਼ਬਦ ਜਾਂ ਵਾਕ ਉਜ਼ਬੇਕ ਸ਼ਬਦ ਜਾਂ ਵਾਕ ਟਿੱਪਣੀ
ਸਲਾਮ ਸਾਲੋਮ ਇਹ ਬਿਲਕੁਲ ਫ਼ਾਰਸੀ ਵਾਂਗ ਹੈ, ਜਿਸ ਵਿੱਚ ਪੰਜਾਬੀ ਸ਼ਬਦ ਵਿੱਚ \ਆ\ ਦੀ ਆਵਾਜ਼ ਨੂੰ \ਓ\ ਦੀ ਆਵਾਜ਼ ਦੇ ਨਾਲ ਬੋਲਿਆ ਜਾਂਦਾ ਹੈ।
ਜਨਾਬ ਜਾਨੋਬ
ਜੀ ਆਇਆਂ ਨੂੰ/ਖ਼ੁਸ਼-ਆਮਦੀਦ ਖ਼ੁਸ਼ ਕੇਲਿਬਸਿਜ਼ ਖ਼ੁਸ਼ ਤਾਂ ਫ਼ਾਰਸੀ ਮੂਲ ਦਾ ਸ਼ਬਦ ਹੈ, ਲੇਕਿਨ ਬਾਕ਼ੀ ਤੁਰਕੀ ਭਾਸ਼ਾਵਾਂ ਤੋਂ ਹੈ ਅਤੇ ਪੰਜਾਬੀ ਵਿੱਚ ਨਹੀਂ ਮਿਲਦਾ।
ਜਲਦੀ ਹੀ ਫਿਰ ਮਿਲਾਂਗੇ ਤੇਜ਼ ਓਰਾਦਾ ਕੋਰਿਸ਼ਗੁੰਚਾ 'ਤੇਜ਼ ਸ਼ਬਦ ਪੰਜਾਬੀ ਵਾਂਗ ਹੀ ਹੈ
ਧੰਨਵਾਦ/ਸ਼ੁਕਰੀਆ ਰਹਿਮਤ ਰਹਿਮਤ ਪੰਜਾਬੀ ਵਿੱਚ ਵੀ ਮਿਲਦਾ ਹੈ, ਲੇਕਿਨ ਉਸ ਦੀ ਵਰਤੋਂ ਥੋੜੀ ਵੱਖ ਅਰਥਾਂ ਵਿੱਚ ਹੁੰਦੀ ਹੈ।
ਹਫ਼ਤੇ ਦੇ ਦਿਨ ਹਫ਼ਤਾ ਕੁਨਲਰੀ
ਹੋਟਲ ਕਿਥੇ ਹੈ? ਮੇਖ਼ਮੋਨਖ਼ੋਨਾ ਕ਼ਾਯੇਰਦਾ ਜੋਇਲਸ਼ਗਨ? ਮੇਖ਼ਮੋਨਖ਼ੋਨਾ ਦਾ ਪੰਜਾਬੀ ਰੂਪ ਮਹਿਮਾਨਖ਼ਾਨਾ ਹੈ।
ਦਵਾਖ਼ਾਨਾ ਦੋਰੀਖ਼ੋਨਾ ਇਹ ਪੰਜਾਬੀ ਦਾਰੂਖ਼ਾਨਾ ਨਾਲ ਮਿਲਦਾ ਹੈ, ਹਾਲਾਂਕਿ ਆਧੁਨਿਕ ਪੰਜਾਬੀ ਵਿੱਚ ਦਵਾ-ਦਾਰੂ ਦਾ ਦਾਰੂ ਸ਼ਬਦ ਜੋ ਪਹਿਲਾਂ ਦਵਾਈ ਦੇ ਅਰਥ ਰੱਖਦਾ ਸੀ ਹੁਣ ਸ਼ਰਾਬ ਦੇ ਅਰਥਾਂ ਦਾ ਧਾਰਨੀ ਹੈ।

ਹਵਾਲੇ

Tags:

ਉਜਬੇਕਿਸਤਾਨਸਿਰਿਲਿਕ ਲਿਪੀਸੋਵੀਅਤ ਸੰਘ

🔥 Trending searches on Wiki ਪੰਜਾਬੀ:

ਸਭਿਆਚਾਰਕ ਪਰਿਵਰਤਨਨਿਰਮਲ ਰਿਸ਼ੀਸ਼ਿਵਾ ਜੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੰਗਰੂਰ ਜ਼ਿਲ੍ਹਾਸਿੰਧੂ ਘਾਟੀ ਸੱਭਿਅਤਾਗੁਰੂ ਹਰਿਗੋਬਿੰਦਸੰਗਰੂਰ (ਲੋਕ ਸਭਾ ਚੋਣ-ਹਲਕਾ)ਤਾਰਾਪਾਣੀਪਤ ਦੀ ਦੂਜੀ ਲੜਾਈਡੀ.ਐੱਨ.ਏ.ਕੀਰਤਪੁਰ ਸਾਹਿਬਹਾਸ਼ਮ ਸ਼ਾਹਮੋਹਨ ਸਿੰਘ ਦੀਵਾਨਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਹਰੀ ਸਿੰਘ ਨਲੂਆਪੰਜਾਬੀ ਨਾਟਕ ਦਾ ਤੀਜਾ ਦੌਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਚੰਗੇਜ਼ ਖ਼ਾਨਗੁਰਦਿਆਲ ਸਿੰਘਆਮ ਆਦਮੀ ਪਾਰਟੀਅਹਿਮਦ ਸ਼ਾਹ ਅਬਦਾਲੀਚੌਪਈ ਸਾਹਿਬਸੁਰਜੀਤ ਪਾਤਰਪੰਜਾਬੀ ਵਿਕੀਪੀਡੀਆਸੰਚਾਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪਦਮ ਸ਼੍ਰੀਬਰਾੜ ਤੇ ਬਰਿਆਰਮਹਿੰਦਰ ਸਿੰਘ ਧੋਨੀਖੋਜਮਹਾਤਮਾ ਗਾਂਧੀਗੁਰਦਾਸ ਮਾਨਫ਼ਰੀਦਕੋਟ (ਲੋਕ ਸਭਾ ਹਲਕਾ)ਸਿੱਖਵਾਰਤਕਫ਼ਾਰਸੀ ਭਾਸ਼ਾਰਣਜੀਤ ਸਿੰਘਸਾਰਾਗੜ੍ਹੀ ਦੀ ਲੜਾਈਸ਼ਾਹ ਹੁਸੈਨਪੰਜਾਬ ਵਿੱਚ ਕਬੱਡੀਲਾਲਾ ਲਾਜਪਤ ਰਾਏਆਸਟਰੀਆਇਟਲੀਡਰਾਮਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਹੀਰ ਰਾਂਝਾਚੰਦਰਮਾਸਾਹਿਤ ਅਤੇ ਇਤਿਹਾਸਲੱਖਾ ਸਿਧਾਣਾਵਾਯੂਮੰਡਲਉਪਭਾਸ਼ਾਉਰਦੂਝੁੰਮਰਗੁਰਸ਼ਰਨ ਸਿੰਘ2024 ਵਿੱਚ ਮੌਤਾਂਪਾਸ਼ਪੰਜਾਬੀ ਸਵੈ ਜੀਵਨੀਊਠਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਮਾਜਵਾਦਆਧੁਨਿਕ ਪੰਜਾਬੀ ਵਾਰਤਕਚਿੱਟਾ ਲਹੂਇਹ ਹੈ ਬਾਰਬੀ ਸੰਸਾਰਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਸੁਖਬੀਰ ਸਿੰਘ ਬਾਦਲਭਾਰਤ ਦਾ ਰਾਸ਼ਟਰਪਤੀਸ਼ਬਦਗੁਰਦੁਆਰਾ ਬੰਗਲਾ ਸਾਹਿਬਭਾਰਤ ਛੱਡੋ ਅੰਦੋਲਨਨਿਰਵੈਰ ਪੰਨੂਪੂਰਨਮਾਸ਼ੀਗੁਰੂ ਅਮਰਦਾਸਮੱਧਕਾਲੀਨ ਪੰਜਾਬੀ ਸਾਹਿਤਨਾਟਕ (ਥੀਏਟਰ)ਛੰਦਭਾਈ ਵੀਰ ਸਿੰਘਸੁਖਮਨੀ ਸਾਹਿਬ🡆 More