ਉੱਚਾਰ-ਖੰਡ

ਉੱਚਾਰ-ਖੰਡ (ਅੰਗਰੇਜ਼ੀ: syllable - ਸਿਲੇਬਲ) ਉੱਚਾਰ ਦਾ ਇੱਕ ਹਿੱਸਾ ਹੈ ਜੋ ਇਕੱਲੀ ਧੁਨੀ ਨਾਲੋਂ ਵੱਡਾ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ,ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿੱਚ ਉੱਚਾਰ-ਖੰਡ ਕਿਹਾ ਜਾਂਦਾ ਹੈ। ਇੱਕ ਸਥਾਨਕ ਬੁਲਾਰਾ, ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇੱਕ ਚੰਗੇ ਕੋਸ਼ ਵਿੱਚ ਇੰਦਰਾਜ ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉੱਚਾਰ-ਖੰਡਾਂ ਵਿੱਚ ਵੰਡ ਕੇ ਪੇਸ਼ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉੱਚਾਰ-ਖੰਡਾਂ ਦੇ ਆਧਾਰ ਉੱਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:

  1. ਇੱਕ ਉੱਚਾਰ-ਖੰਡੀ ਸ਼ਬਦ ਅਤੇ
  2. ਬਹੁ ਉੱਚਾਰ-ਖੰਡੀ ਸ਼ਬਦ

ਇਸ ਪਛਾਣ ਦੇ ਬਾਵਜੂਦ ਉੱਚਾਰ-ਖੰਡ ਦੀ ਸਥਾਪਿਤੀ ਕੋਈ ਆਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਿਤੀ ਲਈ ਕਈ ਸਿਧਾਂਤਕ ਆਧਾਰ ਹਨ ਜਿਹਨਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨਆਂ ਅਨੁਸਾਰ (ਸਵਰ+ਵਿਅੰਜਨ) ਦੇ ਯੋਜਨ ਨੂੰ ਉੱਚਾਰ-ਖੰਡ ਮੰਨਿਆ ਜਾਂਦਾ ਹੈ ਜਦਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉੱਚਾਰ-ਖੰਡ ਵਜੋਂ ਕਿ ਕਾਰਜ ਕਰ ਸਕਦਾ ਹੈ ਜਿਵੇਂ,ਪੰਜਾਬੀ ਵਿੱਚ ਆ, ਏ, ਓ ਆਦਿ ਸਵਰ ਧੁਨੀਆਂ ਉੱਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉੱਚਾਰ-ਖੰਡ ਨੂੰ ਉੱਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉੱਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇੱਕ ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉੱਚਾਰ-ਖੰਡ ਦੀ ਅੰਦਰੂਨੀ ਬਣਤਰ ਵਿੱਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਆਰੰਭ,ਵਿਚਕਾਰ ਅਤੇ ਅੰਤ ਵਿਚਰਦੇ ਹਨ। ਇਨ੍ਹਾਂ ਨੂੰ ਕ੍ਰਮਵਾਰ Onset, Nucleus ਅਤੇ Coda ਕਿਹਾ ਜਾਂਦਾ ਹੈ। ਉੱਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉੱਚਾਰ-ਖੰਡ ਦੀ ਦ੍ਰਿਸ਼ਟੀ ਤੋਂ ਉੱਚਾਰ-ਖੰਡਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ:

  1. ਖੁੱਲ੍ਹੇ ਉੱਚਾਰ-ਖੰਡ ਅਤੇ
  2. ਬੰਦ ਉੱਚਾਰ-ਖੰਡ।

ਪਹਿਲੀ ਪ੍ਰਕਾਰ ਦੇ ਉੱਚਾਰ-ਖੰਡਾਂ ਦੇ ਅੰਤ ਉੱਤੇ ਸਵਰ ਧੁਨੀਆਂ ਆਉਂਦੀਆਂ ਹਨ ਜਦਕਿ ਦੂਜੀ ਪ੍ਰਕਾਰ ਦੇ ਉੱਚਾਰ-ਖੰਡਾਂ ਦੇ ਅੰਤ ਉੱਤੇ ਵਿਅੰਜਨ ਧੁਨੀਆਂ ਵਿਚਰਦੀਆਂ ਹਨ। ਪੰਜਾਬੀ ਦੇ ਇਕਹਿਰੇ ਉੱਚਾਰ-ਖੰਡੀ ਸ਼ਬਦਾਂ ਦੇ ਸੱਤ ਪੈਟਰਨ ਹਨ ਜਿਵੇਂ:

  1. v (ਸਵਰ): ਆ,ਏ,ਓ
  2. vc (ਸਵਰ+ਵਿਅੰਜਨ):ਆਗ ਇੱਖ,
  3. cv (ਵਿਅੰਜਨ+ਸਵਰ): ਪਾ,ਗਾ,ਚਾ (iv) cvc (ਵਿਅੰਜਨ+ਸਵਰ+ ਵਿਅੰਜਨ): ਮੀਤ,ਸੀਤ,ਕਰ
  4. cvcc (ਵਿਅੰਜਨ+ਸਵਰ+ ਵਿਅੰਜਨ+ ਵਿਅੰਜਨ):ਦੱਸ,ਰੁੱਤ,ਰੁੱਤ
  5. vcc (ਸਵਰ+ ਵਿਅੰਜਨ+ ਵਿਅੰਜਨ): ਅੱਖ,ਅੱਗ,ਇੱਟ
  6. ccv (ਵਿਅੰਜਨ+ ਵਿਅੰਜਨ+ਸਵਰ):ਪ੍ਰਭੂ,ਸਵੈ, ਸਵਰ ਆਦਿ।

ਹਵਾਲੇ

Tags:

ਧੁਨੀਬੁਲਾਰਾਭਾਸ਼ਾ ਵਿਗਿਆਨਸ਼ਬਦ

🔥 Trending searches on Wiki ਪੰਜਾਬੀ:

ਕਰਨ ਔਜਲਾਇਟਲੀਵੱਡਾ ਘੱਲੂਘਾਰਾਗੂਰੂ ਨਾਨਕ ਦੀ ਪਹਿਲੀ ਉਦਾਸੀਬਾਬਾ ਫ਼ਰੀਦਧੁਨੀ ਸੰਪਰਦਾਇ ( ਸੋਧ)ਗ਼ਜ਼ਲਸਿੱਖ ਧਰਮਸਿੱਖ ਧਰਮਗ੍ਰੰਥਅਰਵਿੰਦ ਕੇਜਰੀਵਾਲਬਿੱਲੀਪੰਜ ਪੀਰਪੰਜਾਬੀ ਕੱਪੜੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਦੰਤ ਕਥਾਗੁਰੂ ਤੇਗ ਬਹਾਦਰਨਿਹੰਗ ਸਿੰਘਕਰਤਾਰ ਸਿੰਘ ਸਰਾਭਾਹਾਸ਼ਮ ਸ਼ਾਹਨਾਭਾਕਾਰਕਜਰਮੇਨੀਅਮਨਿਕੋਲਸ ਕੋਪਰਨਿਕਸਡਾ. ਹਰਿਭਜਨ ਸਿੰਘਕੋਸ਼ਕਾਰੀਪਵਨ ਹਰਚੰਦਪੁਰੀਕਬੀਰਪ੍ਰਹਿਲਾਦਰੂਸੀ ਇਨਕਲਾਬ17 ਅਪ੍ਰੈਲਬੱਚੇਦਾਨੀ ਦਾ ਮੂੰਹਕੈਨੇਡਾਗੁਰਮੁਖੀ ਲਿਪੀਮਲੇਰੀਆਜਿੰਦ ਕੌਰਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸਾਮਾਜਕ ਮੀਡੀਆਨਿੱਕੀ ਕਹਾਣੀਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਚਰਨਜੀਤ ਸਿੰਘ ਚੰਨੀਨਵੀਂ ਦਿੱਲੀਲੱਕੜਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਬਸੰਤ ਪੰਚਮੀਛੱਲਰਸ (ਕਾਵਿ ਸ਼ਾਸਤਰ)ਸਮਾਜਕ ਪਰਿਵਰਤਨਸੱਭਿਆਚਾਰਲੁੱਡੀਸਿੱਖ ਸਾਮਰਾਜਪੰਜਾਬੀ ਰੀਤੀ ਰਿਵਾਜਲੱਖਾ ਸਿਧਾਣਾਕਰਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਭੀਮਰਾਓ ਅੰਬੇਡਕਰਗੁਰੂ ਹਰਿਕ੍ਰਿਸ਼ਨਸੁਖਦੇਵ ਸਿੰਘ ਮਾਨਆਧੁਨਿਕ ਪੰਜਾਬੀ ਕਵਿਤਾਬਾਜਰਾਕਹਾਵਤਾਂਗੁਰੂ ਨਾਨਕਆਂਧਰਾ ਪ੍ਰਦੇਸ਼ਹੇਮਕੁੰਟ ਸਾਹਿਬਮਾਲਵਾ (ਪੰਜਾਬ)ਦੁਸਹਿਰਾਵਿਸਾਖੀਅੱਧ ਚਾਨਣੀ ਰਾਤਭਾਰਤ ਦਾ ਝੰਡਾਰਾਣੀ ਸਦਾ ਕੌਰਅੰਮ੍ਰਿਤਸਰਮਨੁੱਖੀ ਸਰੀਰ🡆 More