ਈਸ਼ਵਰ ਚੰਦਰ ਨੰਦਾ
ਈਸ਼ਵਰ ਚੰਦਰ ਨੰਦਾ: ਪੰਜਾਬੀ ਨਾਟਕਕਾਰ
ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965[1]) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੂੰ ਆਧੁਨਿਕ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਦਾ ਮੋਢੀ ਮੰਨਿਆ ਜਾਂਦਾ ਹੈ। ਰੰਗਮੰਚੀ ਆਧੁਨਿਕ ਤਕਨੀਕ ਦੇ ਆਧਾਰ 'ਤੇ ਲਿਖੇ ਗਏ ਉਹਨਾਂ ਦੇ ਪਹਿਲੇ ਇਕਾਂਗੀ 'ਦੁਲਹਨ' ਨੂੰ ਪੰਜਾਬੀ ਦਾ ਪਹਿਲਾ ਇਕਾਂਗੀ/ਨਾਟਕ ਮੰਨਿਆ ਜਾਂਦਾ ਹੈ।
ਈਸ਼ਵਰ ਚੰਦਰ ਨੰਦਾ |
---|
ਜੀਵਨ
ਨੰਦਾ ਦਾ ਜਨਮ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਲਾ ਭਾਗਮੱਲ ਦੇ ਘਰ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਨੰਦੇ ਨੇ ਬੜੀ ਗ਼ਰੀਬੀ ਦੇ ਦਿਨ ਦੇਖੇ ਪਰ ਫਿਰ ਵੀ ਉਸ ਵਿੱਚ ਪੜ੍ਹਨ ਦੀ ਲਗਨ ਮੱਧਮ ਨਾ ਪਈ। ਦਿਆਲ ਸਿੰਘ ਕਾਲਜ,ਲਾਹੌਰ ਵਿੱਚੋਂ ਉਸਨੇ ਪਹਿਲਾਂ ਬੀ.ਏ.ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਵਿਚੌਂ ਅੱਵਲ ਰਹਿਕੇ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ।[2]
ਬਚਪਨ ਦਾ ਸ਼ੌਂਕ
ਉਸ ਨੂੰ ਬਚਪਨ ਤੋਂ ਹੀ ਰਾਸ ਲੀਲ੍ਹਾ, ਰਾਮ ਲੀਲ੍ਹਾ, ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਦਿਨਾਂ ਵਿੱਚ ਉਸ ਨੇ ਆਪ ਨਾਟਕਾਂ ਵਿੱਚ ਅਦਾਕਾਰੀ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਉਸ ਦਾ ਮੇਲ, ਨਾਟਕ ਵਿੱਚ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ, ਮਿਸਿਜ਼ ਨੌਰਾ ਰਿਚਰਡ ਨਾਲ਼ ਹੋਇਆ। ਉਸ ਦੀ ਪ੍ਰੇਰਨਾ ਸਦਕਾ ਆਈ. ਸੀ. ਨੰਦਾ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸ ਦਾ ਪਹਿਲਾ ਇਕਾਂਗੀ ਹੈ, ਜੋ ਉਸ ਨੇ ਸੰਨ 1913 ਵਿੱਚ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਿਖਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ।
ਯੋਗਦਾਨ
ਪੂਰੇ ਨਾਟਕ
ਇਕਾਂਗੀ ਸੰਗ੍ਰਹਿ
- ਝਲਕਾਰੇ (1951)
- ਲਿਸ਼ਕਾਰੇ (1953)
- ਚਮਕਾਰੇ (1966)[3]
ਹਵਾਲੇ
- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 201.
- ↑ http://sahitchintan.airinsoft.in/article_details.aspx?id=3[ਮੁਰਦਾ ਕੜੀ]
- ↑ ਡਾ. ਰਘਬੀਰ ਸਿੰਘ (2007). ਮੰਚ ਦਰਸ਼ਨ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 147-148. ISBN 81-7380-153-3.
{{cite book}}
:|access-date=
requires|url=
(help); More than one of|pages=
and|page=
specified (help)
This article uses material from the Wikipedia ਪੰਜਾਬੀ article ਈਸ਼ਵਰ ਚੰਦਰ ਨੰਦਾ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.
In other languages:
- ਅੰਗਰੇਜ਼ੀ: Ishwar Chander Nanda - Wiki English
- Western Punjabi: ایشور چندر نندا - Wiki پنجابی