ਇਰੀਤਰੀਆ

ਇਰੀਤਰੀਆ (ਗੇ'ਏਜ਼: ኤርትራ ਇਰਤਰਾ; Arabic: إرتريا ਇਰੀਤਰੀਯਾ), ਅਧਿਕਾਰਕ ਤੌਰ ਉੱਤੇ ਇਰੀਤਰੀਆ ਦਾ ਮੁਲਕ, ਅਫ਼ਰੀਕਾ ਦੇ ਸਿੰਗ ਵਿੱਚ ਪੈਂਦਾ ਇੱਕ ਦੇਸ਼ ਹੈ। ਇਰੀਤਰੀਆ ਯੂਨਾਨੀ ਨਾਮ Ἐρυθραίᾱ (ਏਰੀਤਰਾਈਆ), ਭਾਵ ਲਾਲ ਧਰਤੀ, ਦਾ ਇਤਾਲਵੀ ਰੂਪ ਹੈ। ਇਸ ਦੀ ਰਾਜਧਾਨੀ ਅਸਮਾਰਾ ਹੈ। ਇਸ ਦੀਆਂ ਹੱਦਾਂ ਪੱਛਮ ਵਿੱਚ ਸੂਡਾਨ, ਦੱਖਣ ਵਿੱਚ ਇਥੋਪੀਆ ਅਤੇ ਦੱਖਣ-ਪੂਰਬ ਵਿੱਚ ਜੀਬੂਤੀ ਨਾਲ ਲੱਗਦੀਆਂ ਹਨ। ਇਸ ਦਾ ਬਹੁਤ ਸਾਰਾ ਪੂਰਬੀ ਅਤੇ ਉੱਤਰ-ਪੂਰਬੀ ਭਾਗ ਲਾਲ ਸਾਗਰ ਦੇ ਤੱਟ ਉੱਤੇ ਹੈ ਜਿਸਦੇ ਜਮ੍ਹਾਂ ਪਾਰ ਸਾਊਦੀ ਅਰਬ ਅਤੇ ਯਮਨ ਪੈਂਦੇ ਹਨ। ਦਾਹਲਕ ਬਹੀਰਾ ਅਤੇ ਕਈ ਸਾਰੇ ਹਨੀਸ਼ ਟਾਪੂ ਇਸ ਦੇ ਹਿੱਸੇ ਹਨ। ਇਸ ਦਾ ਖੇਤਰਫਲ ਤਕਰੀਬਨ 117,600 ਵਰਗ ਕਿ.ਮੀ.

ਹੈ ਅਤੇ ਅਬਾਦੀ ਦਾ ਅੰਦਾਜ਼ਾ 60 ਲੱਖ ਹੈ।

ਇਰੀਤਰੀਆ ਦਾ ਮੁਲਕ
ሃገረ ኤርትራ ਹਗੇਰੇ ਇਰਤਰਾ
دولة إرتريا ਦੌਲਤ ਇਰੀਤਰੀਆ
Flag of ਇਰੀਤਰੀਆ
Emblem of ਇਰੀਤਰੀਆ
ਝੰਡਾ Emblem
ਐਨਥਮ: Ertra, Ertra, Ertra
ਇਰੀਤਰੀਆ, ਇਰੀਤਰੀਆ, ਇਰੀਤਰੀਆ
Location of ਇਰੀਤਰੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅਸਮਾਰਾ
ਅਧਿਕਾਰਤ ਭਾਸ਼ਾਵਾਂਤਿਗਰੀਨੀਆ
ਅਰਬੀ
ਅੰਗਰੇਜ਼ੀ
ਨਸਲੀ ਸਮੂਹ
  • ਤਿਗਰੀਨੀਆ 55%
  • ਤਿਗਰੇ 30%
  • ਸਹੋ 4%
  • ਕੁਨਮ 2%
  • ਰਸ਼ੈਦਾ 2%
  • ਬਿਲੇਨ 2%
  • ਹੋਰ 5% (ਅਫ਼ਰ, ਬੇਨੀ-ਅਮੇਰ, ਨਰਾ)
  • ਵਸਨੀਕੀ ਨਾਮਇਰੀਤਰੀਆਈ
    ਸਰਕਾਰਇੱਕ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
    • ਰਾਸ਼ਟਰਪਤੀ
    ਇਸਾਈਅਸ ਅਫ਼ੇਵਰਕੀ
    ਵਿਧਾਨਪਾਲਿਕਾਰਾਸ਼ਟਰੀ ਸਭਾ
    ਇਥੋਪੀਆ ਤੋਂ
     ਸੁਤੰਤਰਤਾ
    • ਇਤਾਲਵੀ ਰਾਜ ਦਾ ਖਾਤਮਾ
    ਨਵੰਬਰ 1941
    • ਬਰਤਾਨਵੀ ਹਕੂਮਤ-ਅਧਿਕਾਰ ਦਾ ਅੰਤ
    1951
    • ਯਥਾਰਥ ਸੁਤੰਤਰਤਾ
    24 ਮਈ 1991
    • ਕਨੂੰਨੂ ਸੁਤੰਤਰਤਾ
    24 ਮਈ 1993
    ਖੇਤਰ
    • ਕੁੱਲ
    117,600 km2 (45,400 sq mi) (101ਵਾਂ)
    • ਜਲ (%)
    0.14%
    ਆਬਾਦੀ
    • 2012 ਅਨੁਮਾਨ
    6,086,495 (107ਵਾਂ)
    • 2008 ਜਨਗਣਨਾ
    5,291,370
    • ਘਣਤਾ
    51.8/km2 (134.2/sq mi) (154ਵਾਂ)
    ਜੀਡੀਪੀ (ਪੀਪੀਪੀ)2012 ਅਨੁਮਾਨ
    • ਕੁੱਲ
    $4.397 ਬਿਲੀਅਨ
    • ਪ੍ਰਤੀ ਵਿਅਕਤੀ
    $777
    ਜੀਡੀਪੀ (ਨਾਮਾਤਰ)2012 ਅਨੁਮਾਨ
    • ਕੁੱਲ
    $3.108 ਬਿਲੀਅਨ
    • ਪ੍ਰਤੀ ਵਿਅਕਤੀ
    $549
    ਐੱਚਡੀਆਈ (2011)Steady 0.349
    Error: Invalid HDI value · 177ਵਾਂ
    ਮੁਦਰਾਨਕਫ਼ਾ (ERN)
    ਸਮਾਂ ਖੇਤਰUTC+3 (EAT)
    • ਗਰਮੀਆਂ (DST)
    UTC+3 (ਨਿਰੀਖਤ ਨਹੀਂ)
    ਡਰਾਈਵਿੰਗ ਸਾਈਡਸੱਜੇ
    ਕਾਲਿੰਗ ਕੋਡ291
    ਇੰਟਰਨੈੱਟ ਟੀਐਲਡੀ.er
    1. ਅਧਿਕਾਰਕ ਭਾਸ਼ਾਵਾਂ ਨਹੀਂ, ਸਿਰਫ਼ ਕੰਮਕਾਜੀ ਭਾਸ਼ਾਵਾਂ

    ਅਕਸੂਮ ਦੀ ਰਾਜਸ਼ਾਹੀ, ਜੋ ਵਰਤਮਾਨ ਇਰੀਤਰੀਆ ਅਤੇ ਉੱਤਰੀ ਇਥੋਪੀਆ ਉੱਤੇ ਸਥਾਪਤ ਸੀ, ਦਾ ਉਠਾਅ ਦੂਜੀ ਜਾਂ ਤੀਜੀ ਸਦੀ ਦੇ ਆਲੇ-ਦੁਆਲੇ ਹੋਇਆ ਅਤੇ ਆਪਣੀ ਸਥਾਪਨਾ ਤੋਂ ਕੁਝ ਦੇਰ ਬਾਅਦ ਹੀ ਇਸਾਈਅਤ ਨੂੰ ਕਬੂਲ ਕਰ ਲਿਆ। ਮੱਧ-ਕਾਲੀਨ ਸਮਿਆਂ ਵਿੱਚ ਇਰੀਤਰੀਆ ਦਾ ਕਾਫ਼ੀ ਭਾਗ ਮੇਦਰੀ ਬਾਹਰੀ ਸਲਤਨਤ ਦਾ ਹਿੱਸਾ ਬਣ ਗਿਆ ਅਤੇ ਕੁਝ ਭਾਗ ਹਮਾਸੀਆਈ ਗਣਰਾਜ ਦਾ ਹਿੱਸਾ ਬਣ ਗਿਆ। ਵਰਤਮਾਨ ਏਰੀਤਰੀਆ, ਅਜ਼ਾਦ ਬਾਦਸ਼ਾਹੀਆਂ ਅਤੇ ਇਥੋਪੀਆਈ ਅਤੇ ਆਟੋਮਨ ਸਲਤਨਤਾਂ ਦੇ ਅਧੀਨ ਪ੍ਰਦੇਸ਼ਾਂ ਨੂੰ ਸੰਯੁਕਤ ਕਰਨ ਦੇ ਨਤੀਜੇ ਵਜੋਂ ਹੋਂਦ 'ਚ ਆਇਆ ਅਤੇ ਆਖ਼ਰਕਾਰ ਇਤਾਲਵੀ ਇਰੀਤਰੀਆ ਦਾ ਨਿਰਮਾਣ ਹੋਇਆ। 1947 ਵਿੱਚ ਇਹ "ਇਥੋਪੀਆ ਅਤੇ ਇਰੀਤਰੀਆ ਦਾ ਸੰਘ" ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਇਥੋਪੀਆ ਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਕਰ ਕੇ ਏਰੀਤਰੀਆਈ ਸੁਤੰਤਰਤਾ ਯੁੱਧ ਹੋਇਆ, ਜਿਸਦਾ ਅੰਤ ਇਰੀਤਰੀਆ ਨੂੰ 1991 ਵਿੱਚ ਮਿਲੀ ਸੁਤੰਤਰਤਾ ਵੇਲੇ ਹੋਇਆ।

    ਇਹ ਅਫ਼ਰੀਕੀ ਸੰਘ, ਸੰਯੁਕਤ ਰਾਸ਼ਟਰ, ਅੰਤਰ-ਸਰਕਾਰੀ ਵਿਕਾਸ ਸੰਗਠਨ ਦਾ ਮੈਂਬਰ ਹੈ ਅਤੇ ਅਰਬ ਲੀਗ ਦਾ ਦਰਸ਼ਕ ਹੈ।

    ਖੇਤਰ ਅਤੇ ਜ਼ਿਲ੍ਹੇ

    ਇਰੀਤਰੀਆ 
    ਇਰੀਤਰੀਆ ਦੇ ਖੇਤਰ
    ਇਰੀਤਰੀਆ 
    ਇਰੀਤਰੀਆ ਦਾ ਨਕਸ਼ਾ

    ਇਰੀਤਰੀਆ ਛੇ ਖੇਤਰਾਂ (ਜ਼ੋਬ) ਅਤੇ ਅੱਗੋਂ ਜ਼ਿਲ੍ਹਿਆਂ (ਉਪ-ਜ਼ੋਬ) ਵਿੱਚ ਵੰਡਿਆ ਹੋਇਆ ਹੈ। ਇਹਨਾਂ ਖੇਤਰਾਂ ਦਾ ਪਸਾਰ ਇਹਨਾਂ ਦੀ ਜਲ-ਮਿਲਖਾਂ ਦੇ ਅਧਾਰ ਉੱਤੇ ਤੈਅ ਕੀਤਾ ਗਿਆ ਹੈ। ਇਸ ਪਿੱਛੇ ਇਰੀਤਰੀਆਈ ਸਰਕਾਰ ਦੇ ਦੋ ਇਰਾਦੇ ਹਨ: ਹਰੇਕ ਸਰਕਾਰ ਨੂੰ ਆਪਣੀ ਖੇਤੀਬਾੜੀ ਸਮਰੱਥਾ ਉੱਤੇ ਲੋੜੀਂਦਾ ਸ਼ਾਸਨ ਦੇਣਾ ਅਤੇ ਇਤਿਹਾਸਕ ਅੰਤਰ-ਖੇਤਰੀ ਬਖੇੜਿਆਂ ਨੂੰ ਠੱਲ੍ਹ ਪਾਉਣਾ।

    ਖੇਤਰ ਅਤੇ ਮਗਰੋਂ ਉਪ-ਖੇਤਰ ਹਨ:

    ਸੰਖਿਆ ਖੇਤਰ (ዞባ) ਉਪ-ਖੇਤਰ (ንኡስ ዞባ)
    1 ਮੀਕਲ
    (ዞባ ማእከል)
    ਬੇਰੀਖ, ਘਲਾ-ਨੇਫ਼ੀ, ਸੇਮੀਏਨਵੀ ਮਿਬਰਕ, ਸੇਰੇਜਕ, ਦੇਬੂਬਵੀ ਮਿਬਰਕ, ਸੇਮਿਏਨਵੀ ਮੀ'ਅਰਬ, ਦੇਬੂਬਵੀ ਮੀ'ਅਰਬ, ਅਸਮਾਰਾ
    2 ਅੰਸੇਬਾ
    (ዞባ ዓንሰባ)
    ਅਦੀ ਤੇਕੇਲੇਜ਼ਨ, ਅਸਮਤ, ਏਲਾਬੇਰੇਦ, ਗ਼ੇਲੇਬ, ਹਗਜ਼, ਹਲਹਲ, ਹਬੇਰੋ, ਕੇਰੇਨ, ਕੇਰਕੇਬੇਤ, ਸੇਲ'ਆ
    3 ਗਸ਼-ਬਰਕਾ
    (ዞባ ጋሽ ባርካ)
    ਅਗੋਰਦਤ, ਬਦਮੇ, ਬਰੇਂਤੂ, ਦਘੇ, ਫ਼ੋਰਤੋ, ਗੋਗਨੇ, ਗੁਲੁਜ, ਹੇਕੋਤਾ, ਲਾ'ਏਲੇ ਗਸ਼, ਲੋਗੋ-ਅੰਸੇਬਾ (ਅਦੀ ਨੀਮੇਨ ਕਬਾਬੀ), ਮੇਂਸੂਰਾ, ਮੋਗੋਲੋ, ਮੋਲਕੀ, ਓਮ ਹਜੇਰ, ਸ਼ੰਬੂਕੋ, ਤੇਸੇਨੇ.
    4 ਦੇਬੂਬ
    (ዞባ ደቡብ)
    ਅਦੀ ਕੀਹ, ਅਦੀ ਕਾਲਾ, ਅਰੇਜ਼ਾ, ਅਲੀਤੇਨਾ, ਦੇਬਰਵਾ, ਦੇਕੇਮਹਰੇ, ਮੈ ਏਨੀ, ਮੈ ਮਨੇ, ਮੇਂਦੇਫ਼ੇਰਾ, ਸੇਗੇਨੇਈਤੀ, ਸੇਨਾਫ਼ੇ, ਤਸੇਰੋਨਾ, ਜ਼ਲਮਬੇਸਾ
    5 ਉੱਤਰੀ ਲਾਲ ਸਾਗਰ
    (ዞባ ሰሜናዊ ቀይሕ ባሕሪ)
    ਅਫ਼ਾਬੇਤ, ਦਾਹਲਕ, ਘੇਲ'ਆਲੋ, ਫ਼ੋਰੋ, ਘਿੰਦਾ, ਕਰੂਰ, ਮੱਸਵ, ਨਫ਼ਕਾ, ਸ਼ੇ'ਏਬ
    6 ਦੱਖਣੀ ਲਾਲ ਸਾਗਰ
    (ዞባ ደቡባዊ ቀይሕ ባሕሪ)
    ਅਰੇ'ਏਤਾ, ਮੱਧ ਦੰਕਾਲੀਆ, ਦੱਖਣੀ ਦੰਕਾਲੀਆ, ਅੱਸਬ

    ਹਵਾਲੇ

    Tags:

    ਯਮਨਸਾਊਦੀ ਅਰਬ

    🔥 Trending searches on Wiki ਪੰਜਾਬੀ:

    ਗ੍ਰਾਮ ਪੰਚਾਇਤਪੰਜਾਬੀ ਨਾਟਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੁਠਕੰਡਾਸਿੱਠਣੀਆਂਸਮਾਂਅਜੀਤ ਕੌਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਪੰਜਾਬੀ ਕਹਾਣੀਚਰਨ ਦਾਸ ਸਿੱਧੂਰਾਜਾ ਸਾਹਿਬ ਸਿੰਘਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੋਲੋ ਰੱਬ ਦੀਆਂ ਧੀਆਂਪੰਜਾਬ ਦੇ ਲੋਕ-ਨਾਚਮਨੀਕਰਣ ਸਾਹਿਬਜੰਗਨਾਮਾ ਸ਼ਾਹ ਮੁਹੰਮਦਜੈਵਲਿਨ ਥਰੋਅਦਿਲਜੀਤ ਦੋਸਾਂਝਸ਼ਰਾਬ ਦੇ ਦੁਰਉਪਯੋਗਪੰਜਾਬੀ ਭੋਜਨ ਸੱਭਿਆਚਾਰਸੰਤ ਅਤਰ ਸਿੰਘਹਿਜਾਬਮਿਸਲਚੰਗੀ ਪਤਨੀ, ਬੁੱਧੀਮਾਨ ਮਾਂਲੋਕ ਧਰਮਮੂਲ ਮੰਤਰਮੁੱਖ ਸਫ਼ਾਪੰਜਾਬੀ ਸੂਫੀ ਕਾਵਿ ਦਾ ਇਤਿਹਾਸਭਾਰਤਬੁਣਾਈਸੰਮਨਜਵਾਹਰ ਲਾਲ ਨਹਿਰੂਸਾਹਿਬਜ਼ਾਦਾ ਅਜੀਤ ਸਿੰਘਭਾਈ ਮਨੀ ਸਿੰਘਰਾਜਨੀਤੀ ਵਿਗਿਆਨਗੂਗਲਪੰਜਾਬੀ ਮੁਹਾਵਰੇ ਅਤੇ ਅਖਾਣਔਰਤਬੁਝਾਰਤਾਂਮਹਿਲਾ ਸਸ਼ਕਤੀਕਰਨਨਾਗਰਿਕਤਾਵਿਆਕਰਨਿਕ ਸ਼੍ਰੇਣੀਇੰਗਲੈਂਡਲੋਕ ਵਿਸ਼ਵਾਸ/ਲੋਕ ਮੱਤਭਗਵੰਤ ਮਾਨਪੁਰਖਵਾਚਕ ਪੜਨਾਂਵਲਤਾ ਮੰਗੇਸ਼ਕਰਮਾਤਾ ਜੀਤੋਧਾਲੀਵਾਲਘੜੂੰਆਂਲਾਇਬ੍ਰੇਰੀਸਿਰਮੌਰ ਰਾਜਮਈ ਦਿਨਭਾਈ ਮਰਦਾਨਾਪੰਜਾਬ, ਭਾਰਤ ਦੀ ਅਰਥ ਵਿਵਸਥਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਾਉਂਟਾ ਸਾਹਿਬਪਾਲ ਕੌਰਧਰਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਹਾਤਮਾ ਗਾਂਧੀਕਾਦਰਯਾਰਇੰਦਰਾ ਗਾਂਧੀਧਨੀ ਰਾਮ ਚਾਤ੍ਰਿਕਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਕਿੱਸਾ ਕਾਵਿ (1850-1950)ਪਾਵਰ ਪਲਾਂਟਕਬੀਰਟੋਡਰ ਮੱਲ ਦੀ ਹਵੇਲੀਭਾਰਤ ਦਾ ਮੁੱਖ ਚੋਣ ਕਮਿਸ਼ਨਰਦਰਸ਼ਨ ਬੁਲੰਦਵੀਜਾਤਗੁਰਦੁਆਰਾ ਬਾਬਾ ਬਕਾਲਾ ਸਾਹਿਬਬਾਬਾ ਦੀਪ ਸਿੰਘ🡆 More