ਇਬਨ ਸੀਨਾ

ਇਬਨ ਸੀਨਾ ਜਾਂ ਪੂਰ-ਏ ਸੀਨਾ (ਫ਼ਾਰਸੀ ابن سینا ਜਾਂ ابو علی‌ سینا ਜਾਂ پور سينا Pur-e Sina; ਸਿਨਾ ਦਾ ਪੁੱਤਰ;(ਤਕਰੀਬਨ 980 - ਜੂਨ 1037), ਆਮ ਪ੍ਰਚਲਿਤ ਨਾਮ ਇਬਨ ਸਿਨਾ, ਜਾਂ ਅਰਬੀ ਲਿਖਤ ਵਿੱਚ ਅਬੂ ਅਲੀ ਅਲ-ਹਸੈਨ ਇਬਨ ਅਬਦੁੱਲਾ ਇਬਨ ਸੀਨਾ (ਅਰਬੀ أبو علي الحسين بن عبد الله بن سينا) ਜਾਂ ਉਸਦੇ ਲਾਤੀਨੀ ਨਾਮ ਐਵੇਸਿਨਾ, ਇੱਕ ਇਰਾਨੀ ਪੋਲੀਮੈਥ ਸੀ, ਜਿਸਨੇ ਵੱਖ ਵੱਖ ਵਿਸ਼ਿਆਂ ਤੇ ਲੱਗਪਗ 450 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਲੱਗਪਗ 240 ਬਚੀਆਂ ਹਨ। ਇਨ੍ਹਾਂ ਵਿੱਚੋਂ 150 ਦਰਸ਼ਨ ਤੇ ਅਤੇ 40 ਮੈਡੀਸ਼ਨ ਬਾਰੇ ਹਨ।

ਇਬਨ ਸੀਨਾ (ابن سینا)
ਪੁਰ ਸੀਨਾ (پور سینا)
ਐਵੇਸਿਨਾ
ਇਬਨ ਸੀਨਾ
ਜਨਮਤਕ. 980
ਬੁਖ਼ਾਰਾ (ਸਮਾਨਿਦ ਸਲਤਨਤ ਦੀ ਰਾਜਧਾਨੀ) ਨੇੜੇ ਅਫਸ਼ਾਨਾ, ਵਰਤਮਾਨ ਉਜ਼ਬੇਕਸਤਾਨ ਵਿੱਚ
ਮੌਤਜੂਨ 1037 (ਉਮਰ 56–57)
Hamadan, Persia
ਰਾਸ਼ਟਰੀਅਤਾਫ਼ਾਰਸੀ
ਹੋਰ ਨਾਮSharaf al-Mulk, Hujjat al-Haq, Sheikh al-Rayees
ਕਾਲਮੱਧਕਾਲ
ਮੁੱਖ ਰੁਚੀਆਂ
ਮੈਡੀਸ਼ਨ, ਦਰਸ਼ਨ, ਮੰਤਕ, ਇਸਲਾਮੀ ਧਰਮਸ਼ਾਸਤਰ (ਕਲਾਮ), ਭੌਤਿਕ ਵਿਗਿਆਨ , ਸ਼ਾਇਰੀ, ਵਿਗਿਆਨ
ਮੁੱਖ ਵਿਚਾਰ
Father of modern medicine; pioneer of aromatherapy
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
  • Biruni, ਅਲ-ਗ਼ਜ਼ਾਲੀ, ਉਮਰ ਖ਼ਯਾਮ, Fakhruddin al-Razi, Abubacer, Averroes, Shahab al-Din Suhrawardi, Tusi, Ibn al-Nafis, Scholasticism, Albertus Magnus, Duns Scotus, Aquinas, Giambattista Benedetti, John Locke, William Harvey, Maimonides, Abu 'Ubayd al-Juzjani

ਜ਼ਿੰਦਗੀ

ਮੁੱਢਲੀ ਜ਼ਿੰਦਗੀ

ਇਬਨ ਸਿਨਾ ਦੇ ਜੀਵਨ ਦੇ ਪਹਿਲੇ ਹਿੱਸੇ ਨੂੰ ਜਾਣਨ ਲਈ ਜਾਣਕਾਰੀ ਦਾ ਸਰੋਤ ਸਿਰਫ ਉਸਦੀ ਆਤਮਕਥਾ ਹੈ, ਜਿਸਨੂੰ ਉਸ ਦੇ ਇੱਕ ਵਿਦਿਆਰਥੀ ਨੇ ਲਿਖਿਆ ਸੀ। ਕਿਸੇ ਵੀ ਹੋਰ ਸਰੋਤ ਦੀ ਗੈਰ-ਮੌਜੂਦਗੀ ਕਰਕੇ ਇਹ ਨਿਰਨਾ ਕਰਨਾ ਅਸੰਭਵ ਹੈ ਕਿ ਇਸ ਸਵੈਜੀਵਨੀ ਦਾ ਕਿੰਨਾ ਕੁਝ ਸਹੀ ਹੈ,ਅਤੇ ਕਿੰਨਾ ਕੁਝ ਗਲਤ। ਹੋ ਸਕਦਾ ਹੈ ਉਸਨੇ ਆਪਣੇ ਗਿਆਨ ਸਿਧਾਂਤ (ਇਹ ਸੰਭਵ ਹੈ ਕਿ ਕੋਈ ਵਿਅਕਤੀ ਅਧਿਆਪਕ ਤੋਂ ਬਿਨਾ ਹੀ ਗਿਆਨ ਹਾਸਲ ਕਰ ਲਵੇ ਅਤੇ ਅਰਸਤੂਵਾਦੀ ਦਾਰਸ਼ਨਿਕ ਵਿਗਿਆਨ ਨੂੰ ਸਮਝ ਲਵੇ) ਨੂੰ ਪਰਚਾਰਨ ਲਈ ਆਪਣੀ ਜੀਵਨੀ ਨੂੰ ਵਰਤਿਆ ਹੋਵੇ। ਪਰ ਕਿਸੇ ਵੀ ਹੋਰ ਸਬੂਤ ਦੀ ਗੈਰ-ਮੌਜੂਦਗੀ ਵਿੱਚ ਇਬਨ ਸਿਨਾ ਦੇ ਦਾਹਵਿਆਂ ਨੂੰ ਮੰਨ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ।

ਇਬਨ ਸਿਨਾ ਦਾ ਜਨਮ 980 ਈਸਵੀ ਨੂੰ ਫਾਰਸ ਦੇ ਇੱਕ ਛੋਟੇ ਜਿਹੇ ਪਿੰਡ ਅਫ਼ਨਸ਼ਾ ਵਿੱਚ ਹੋਇਆ। ਉਸ ਦੀ ਮਾਂ ਇਸ ਪਿੰਡ ਦੀ ਸੀ ਜਦੋਂ ਕਿ ਉਸਦਾ ਬਾਪ ਬਲਖ਼ (ਹੁਣ ਅਫ਼ਗਾਨਿਸਤਾਨ) ਤੋਂ ਆਇਆ ਸੀ। ਬਚਪਨ ਵਿੱਚ ਹੀ ਉਸ ਦੇ ਮਾਂ-ਪਿਉ ਬੁਖ਼ਾਰਾ (ਹੁਣ ਉਜ਼ਬੇਕਿਸਤਾਨ) ਚਲੇ ਗਏ ਜਿੱਥੇ ਉਸ ਦੇ ਬਾਪ ਨੂੰ ਸੁਲਤਾਨ ਨੂਹ ਬਿਨ ਮਨਸੂਰ ਦੀ ਜਾਗੀਰ ਦੀ ਗਵਰਨਰੀ ਸੌਂਪੀ ਗਈ ਸੀ। ਬੁਖ਼ਾਰਾ ਵਿੱਚ ਦਸ ਸਾਲ ਦੀ ਉਮਰ ਵਿੱਚ ਉਸਨੇ ਕੁਰਆਨ ਖ਼ਤਨ ਕੀਤਾ, ਅਤੇ ਫ਼ਿਕਹ, ਅਦਬ, ਫ਼ਲਸਫ਼ਾ ਅਤੇ ਡਾਕਟਰੀ ਵਿਦਿਆ ਹਾਸਲ ਕਰਨ ਵਿੱਚ ਜੁੱਟ ਗਿਆ। ਕਿਹਾ ਜਾਂਦਾ ਹੈ ਕਿ ਅਠਾਰਾਂ ਸਾਲ ਦੀ ਉਮਰ ਵਿੱਚ ਉਸ ਨੇ ਸੁਲਤਾਨ ਨੂਹ ਬਿਨ ਮੰਸੂਰ ਦੀ ਇੱਕ ਅਜਿਹੀ ਮਰਜ਼ ਦਾ ਇਲਾਜ ਕੀਤਾ ਸੀ ਜਿਸ ਤੋਂ ਸਾਰੇ ਵੈਦ ਹਕੀਮ ਹਥ ਖੜੇ ਕਰ ਚੁਕੇ ਸਨ। ਖ਼ੁਸ਼ ਹੋਕੇ ਇਨਾਮ ਦੇ ਤੌਰ ਉੱਤੇ ਸੁਲਤਾਨ ਨੇ ਉਸ ਨੂੰ ਇੱਕ ਲਾਇਬਰੇਰੀ ਖੋਲ ਕੇ ਦਿੱਤੀ ਸੀ। ਵੀਹ ਸਾਲ ਦੀ ਉਮਰ ਤੱਕ ਉਹ ਬੁਖ਼ਾਰਾ ਵਿੱਚ ਰਿਹਾ, ਅਤੇ ਫਿਰ ਖ਼ਵਾਰਿਜ਼ਮ ਚਲੇ ਗਿਆ, ਜਿੱਥੇ ਉਹ ਕੋਈ ਦਸ ਸਾਲ (392 - 402 ਹਿਜਰੀ) ਰਿਹਾ। ਖ਼ਵਾਰਿਜ਼ਮ ਤੋਂ ਜਰਜਾਨ ਫਿਰ ਅਲਰੀ ਅਤੇ ਫਿਰ ਹਮਜ਼ਾਨ ਮੁੰਤਕਿਲ ਹੋਇਆ ਜਿੱਥੇ ਨੌਂ ਸਾਲ ਰਹਿਣ ਦੇ ਬਾਅਦ ਇਸਫਿਹਾਨ ਵਿੱਚ ਇਲਿਆ-ਏ-ਅਲਦ ਵਿਲੇ ਦੇ ਦਰਬਾਰ ਨਾਲ ਜੁੜ ਗਿਆ। ਉਸ ਨੇ ਆਪਣੀ ਸਾਰੀ ਜਿੰਦਗੀ ਸਫ਼ਰ ਕਰਦੇ ਗੁਜ਼ਾਰੀ। ਉਸ ਦੀ ਮੌਤ ਹਮਜ਼ਾਨ ਵਿੱਚ ਸ਼ਾਬਾਨ 427 ਹਿਜਰੀ (1037 ਈਸਵੀ) ਨੂੰ ਹੋਈ। ਕਿਹਾ ਜਾਂਦਾ ਹੈ ਕਿ ਆਪਣੀ ਜਿੰਦਗੀ ਦੇ ਆਖ਼ਿਰੀ ਪੜਾ ਵਿੱਚ ਉਹ ਕੂਲੰਜ ਦੀ ਮਰਜ਼ ਦੀ ਲਪੇਟ ਵਿੱਚ ਆ ਗਿਆ ਸੀ। ਅਤੇ ਜਦੋਂ ਉਸ ਨੂੰ ਆਪਣਾ ਅੰਤ ਕ਼ਰੀਬ ਨਜ਼ਰ ਆਉਣ ਲਗਾ ਤਾਂ ਉਸ ਨੇ ਗ਼ੁਸਲ ਕਰਕੇ ਤੌਬਾ ਕੀਤੀ, ਆਪਣਾ ਮਾਲ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ।

ਹਵਾਲੇ

Tags:

ਅਰਬੀ ਭਾਸ਼ਾਫ਼ਾਰਸੀਮਦਦ:ਫ਼ਾਰਸੀ ਲਈ IPA

🔥 Trending searches on Wiki ਪੰਜਾਬੀ:

ਯੂਟਿਊਬਭਾਰਤ ਦਾ ਰਾਸ਼ਟਰਪਤੀਮਨੁੱਖੀ ਦਿਮਾਗਪੰਜਾਬੀ ਸੱਭਿਆਚਾਰਚਿੜੀ-ਛਿੱਕਾਊਧਮ ਸਿੰਘਕਾਫ਼ੀਲੈਨਿਨਵਾਦਗ਼ਦਰ ਲਹਿਰ1619ਪੰਜਾਬੀ ਤਿਓਹਾਰਅਕਾਲੀ ਫੂਲਾ ਸਿੰਘਚੰਦਰਮਾਅਲੰਕਾਰ (ਸਾਹਿਤ)ਬਿਰਤਾਂਤ-ਸ਼ਾਸਤਰਰਾਣਾ ਸਾਂਗਾਕਿਰਿਆ-ਵਿਸ਼ੇਸ਼ਣਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਾਈ ਭਾਗੋਰਾਜਨੀਤੀ ਵਿਗਿਆਨਕੁਲਵੰਤ ਸਿੰਘ ਵਿਰਕਸੁਲਤਾਨ ਬਾਹੂਲਾਇਬ੍ਰੇਰੀਸੁਰਿੰਦਰ ਛਿੰਦਾਬਾਰਸੀਲੋਨਾਭਾਰਤੀ ਰਾਸ਼ਟਰੀ ਕਾਂਗਰਸਕੁਲਦੀਪ ਪਾਰਸਉਪਵਾਕਪੰਜਾਬ ਦੀ ਕਬੱਡੀਗੁਰਮੁਖੀ ਲਿਪੀਕਲਪਨਾ ਚਾਵਲਾਰਾਜਾ ਸਾਹਿਬ ਸਿੰਘਹੋਲਾ ਮਹੱਲਾਚਾਹਸਾਰਾਗੜ੍ਹੀ ਦੀ ਲੜਾਈਸਿੱਖਣਾ23 ਅਪ੍ਰੈਲਸਾਹਿਤਅਕੇਂਦਰੀ ਪ੍ਰਾਣੀਕੁਇਅਰ ਸਿਧਾਂਤਸਵਿੰਦਰ ਸਿੰਘ ਉੱਪਲਆਂਧਰਾ ਪ੍ਰਦੇਸ਼ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਸੂਰਜ ਮੰਡਲਵਿਅੰਜਨ ਗੁੱਛੇਨਮੋਨੀਆਜਲੰਧਰਮਨੁੱਖੀ ਹੱਕਇਟਲੀਸੁਭਾਸ਼ ਚੰਦਰ ਬੋਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਕਿਲ੍ਹਾ ਮੁਬਾਰਕਭਾਰਤੀ ਮੌਸਮ ਵਿਗਿਆਨ ਵਿਭਾਗ1977ਭਾਰਤ ਸਰਕਾਰਗੁਰੂ ਗਰੰਥ ਸਾਹਿਬ ਦੇ ਲੇਖਕਲੋਕ ਸਭਾ ਹਲਕਿਆਂ ਦੀ ਸੂਚੀਮਾਰਕਸਵਾਦੀ ਪੰਜਾਬੀ ਆਲੋਚਨਾਪੰਜ ਕਕਾਰਰਾਜਸਥਾਨਪੰਜਾਬ ਦੇ ਲੋਕ-ਨਾਚਉੱਚਾਰ-ਖੰਡਹਿੰਦੀ ਭਾਸ਼ਾਲੋਹੜੀਡਾ. ਹਰਚਰਨ ਸਿੰਘਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭੂਤਵਾੜਾਭਾਰਤ ਦਾ ਇਤਿਹਾਸਮਾਨੂੰਪੁਰ, ਲੁਧਿਆਣਾਵਟਸਐਪਸੂਬਾ ਸਿੰਘਆਈ.ਐਸ.ਓ 4217ਤਖ਼ਤ ਸ੍ਰੀ ਕੇਸਗੜ੍ਹ ਸਾਹਿਬਜਜ਼ੀਆਭਾਰਤ ਵਿੱਚ ਬਾਲ ਵਿਆਹ🡆 More