ਪੰਜਾਬੀ ਸਾਹਿਤ ਦੇ ਆਰੰਭਕ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਭਾਵ 1850 ਈ.
ਵੀ. ਦੇ ਆਲੇ ਦੁਆਲੇ ਦੀਆਂ ਸਮੁੱਚੀਆਂ ਪ੍ਰਪਤੀਆਂ ਇੱਕ ਪਰੰਪਰਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਹਨ। ਪੰਜਾਬੀ ਸਾਹਿਤ ਦਾ ਆਰੰਭ ਭਾਵੇਂ ਅਸੀਂ ਨਾਥ-ਜੋਗੀਆਂ ਤੋਂ ਗਿਣੀਏ ਭਾਵੇਂ ਬਾਬਾ ਫ਼ਰੀਦ ਦੇ ਸ਼ਲੋਕਾਂ ਤੋਂ, ਅਰੰਭ ਤੋਂ ਲੈ ਕੇ 1850 ਈ. ਤੱਕ ਦੀ ਸਾਹਿਤਕ ਪਰੰਪਰਾ ਇਹ ਦੱਸਦੀ ਹੈ ਕਿ ਵੱਖ ਵੱਖ ਕਾਲ ਦੀਆਂ ਧਾਰਮਿਕ, ਸਮਾਜਿਕ, ਅਤੇ ਰਾਜਨੀਤਿਕ ਸਥਿਤੀਆਂ ਨੇ ਇਸ ਉੱਪਰ ਪੂਰਾ ਪ੍ਰਭਾਵ ਛੱਡਿਆ। ਸਾਹਿਤਕਾਰ ਇੱਕ ਸਮਾਜਿਕ ਪ੍ਰਾਣੀ ਹੁੰਦਾ ਹੈ। ਇਸ ਲਈ ਉਸਦਾ ਆਲਾ-ਦੁਆਲਾ ਉਸਦੇ ਚਿੰਤਨ ਅਤੇ ਸਾਹਿਤ ਉੱਪਰ ਪੂਰਾ ਪ੍ਰਭਾਵ ਛੱਡਦਾ ਹੈ। ਅੰਗਰੇਜਾਂ ਨੇ ਪੰਜਾਬ ਦਾ ਧਰਤੀ ਨੂੰ ਕਾਬੂ ਕਰਨ ਲਈ ਯਤਨ ਕੀਤੇ। ਅੰਗਰੇਜ ਪ੍ਰਬੰਧਕਾਂ ਦਾ ਇਕੋ ਇੱਕ ਨਿਸ਼ਾਨਾ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਪੱਧਰਾਂ ਉੱਤੇ ਗੁਲਾਮ ਬਣਾਉਣਾ ਸੀ। ਇਸ ਲਈ ਉਹਨਾਂ ਨੇ ਸਾਨੂੰ ਸਾਡੇ ਧਰਮ ਤੋਂ ਦੂਰ ਕਰਨ ਲਈ ਕਈ ਉਪਰਾਲੇ ਕੀਤੇ। ਪੰਜਾਬ ਵਿੱਚ ਅੰਗਰੇਜ ਰਾਜ ਦੀ ਸਥਾਪਤੀ ਤੋਂ ਲੈ ਕੇ ਉਹਨਾਂ ਦੇ ਭਾਰਤ ਛੱਡਣ ਭਾਵ 1947 ਈ. ਦੀਆਂ ਪ੍ਰਮੁੱਖ ਲਹਿਰਾਂ, ਇਤਿਹਾਸਕ ਘਟਨਾਵਾਂ, ਸਾਹਿਤਕ ਪ੍ਰਵਿਰਤੀਆਂ ਆਦਿ ਦਾ ਸੰਖੇਪ ਵੇਰਵਾ ਅਸੀਂ ਦਿੰਦੇ ਹਾਂ
ਪੰਜਾਬੀ ਕਵਿਤਾ ਦਾ ਜਨਮ ਨਾਥਾਂ ਜੋਗੀਆਂ ਦੀ ਅਧਿਆਤਮਕ ਰਚਨਾਵਾਂ ਨਾਲ ਹੁੰਦਾ ਹੈ। ਗੋਰਖ ਨਾਥ, ਚਰਪਟ ਨਾਥ ਆਦਿ ਇਸ ਪਰੰਪਰਾ ਨਾਲ ਜੁੜੇ ਕਵੀ ਮੰਨੇ ਜਾਂਦੇ ਹਨ। ਪੰਜਾਬੀ ਕਵਿਤਾ ਦੇ ਆਰੰਭਿਕ ਕਾਲ ਬਾਰੇ ਵਿਦਵਾਨਾਂ ਦਾ ਦੂਜਾ ਮੱਤ ਵੀ ਹੈ। ਜਿਸ ਅਨੁਸਾਰ ਪੰਜਾਬੀ ਕਵਿਤਾ ਦਾ ਅਰੰਭ ਬਾਬਾ ਫਰੀਦ ਦੇ ਸ਼ਲੋਕਾਂ ਨਾਲ ਹੁੰਦਾ ਹੈ। ਇਸ ਪਰੰਪਰਾ ਵਿੱਚ ਪੰਜਾਬ ਤੋਂ ਬਾਹਰਲੇ ਭਗਤਾਂ ਨਾਮਦੇਵ, ਰਵੀਦਾਸ, ਕਬੀਰ ਆਦਿ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ। ਇਹ ਪਰੰਪਰਾ 19ਵੀ ਸੱਦੀ ਦੇ ਅੰਤ ਤੱਕ ਚੱਲਦੀ ਹੈ ਅਤੇ ਗੁਰਮਿਤ ਕਾਵਿਧਾਰਾ ਇਸ ਵੇਲੇ ਦੀ ਕਵਿਤਾ ਦਾ ਮੂਲ ਧੂਰਾ ਰਹਿੰਦੀ ਹੈ।
ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਲਾਲਾ ਕਿਰਪਾ ਸ਼ਾਗਰ, ਪ੍ਰੋ. ਪੂਰਨ ਸਿੰਘ, ਦਿਵਾਨ ਸਿੰਘ ਕਾਲੇਪਾਣੀ, ਡਾ. ਮੋਹਨ ਸਿੰਘ ਦਿਵਾਨਾ।
ਪ੍ਰੋ. ਮੋਹਨ ਸਿੰਘ, ਸਰਦਾਰ ਆਵਤਾਰ ਸਿੰਘ ਆਜਾਦ, ਬਾਬਾ ਵਲਵੰਤ, ਸਰਦਾਰ ਪ੍ਰੀਤਮ ਸਿੰਘ ਸਫੀਰ, ਅੰਮ੍ਰਿਤਾ ਪ੍ਰੀਤਮ
ਡਾ. ਹਰਭਜਨ ਸਿੰਘ, ਪ੍ਰਭਜੋਤ ਕੋਰ, ਜਸਵੰਤ ਸਿੰਘ ਨੇਕੀ, ਸੋਹਣ ਸਿੰਘ ਮੀਸਾ, ਜਸਵੀਰ ਸਿੰਘ ਆਹਲੂਵਾਲੀਆ, ਸੁਖਪਾਲ ਵੀਰ ਹਸਰਤ, ਸ਼ਿਵ ਕੁਮਾਰ ਬਟਾਲਵੀ, ਡਾ. ਮਨਜੀਤ ਕੌਰ ਟਿਵਾਣਾ। ਸੁਰਜੀਤ ਪਾਤਰ ਤੇ ਡਾ ਅਮਰਜੀਤ ਟਾਂਡਾ
ਗਲਪ ਪੰਜਾਬੀ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਨਾਵਲ ਅਤੇ ਕਹਾਣੀ ਤੇ ਨਿੱਕੀ ਕਹਾਣੀ ਦੀ ਵਿਧਾ ਸ਼ਾਮਿਲ ਹਨ। ਦੋਹਾਂ ਉੱਤੇ ਕੱਥਾ-ਬਿਆਨੀ ਉੱਤੇ ਜੋਰ ਹੁੰਦਾ ਹੈ। ਸਮੇਂ ਦੇ ਵਿਕਾਸ ਨਾਲ ਇਹਨਾਂ ਦੇ ਅਰਥ ਅਤੇ ਤਕਨੀਕ ਆਦਿ ਵਿੱਚ ਤਬਦੀਲੀ ਆਉਦੀ ਰਹੀ ਹੈ। ਪੰਜਾਬੀ ਸਾਹਿਤ ਵਿੱਚ ਪਹਿਲਾਂ ਨਾਵਲ ਨੇ ਜਨਮ ਲਿਆ। ਨਾਵਲ ਕਹਾਣੀ ਅੰਸ਼ ਪ੍ਰਧਾਨ ਰਚਨਾ ਹੁੰਦੀ ਹੈ। ਕਹਾਣੀ ਹੀ ਇਸ ਦਾ ਮੂਲ ਆਧਰ ਹੁੰਦੀ ਹੈ।
ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ
ਨਾਨਕ ਸਿੰਘ, ਸੰਤ ਸਿੰਘ ਸੇਖੋਂ, ਸੋਹਣ ਸਿੰਘ ਸੀਤਲ, ਸੁਰਿੰਦਰ ਸਿੰਘ ਨਰੂਲਾ, ਕਰਤਾਰ ਸਿੰਘ ਦੁੱਗਲ, ਅਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕਵਲ, ਕਰਨਲ ਨਰਿੰਦਰਪਾਲ ਸਿੰਘ।
ਡਾ. ਸੁਰਜੀਤ ਸਿੰਘ ਸੇਠੀ, ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਗੁਰਦਿਆਲ ਸਿੰਘ
ਨਿੱਕੀ ਕਹਾਣੀ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ਹੈ। ਇਸ ਵਿੱਚ ਪੱਲ ਛਿਨ ਦੀ ਪਕੜ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਤੋਂ ਭਾਵ ਇਹ ਹੈ ਕਿ ਜਿੰਨੀ ਤੇਜ਼ੀ ਨਾਲ ਸਾਡਾ ਜੀਵਨ ਚੱਲ ਰਿਹਾ ਹੈ ਉਸ ਦੀ ਪੇਸ਼ਕਾਰੀ ਕਰਨ ਦੀ ਸਮਰੱਥਾ ਕਹਾਣੀ ਵਿੱਚ ਹੈ। ਇਸ ਵਿੱਚ ਨਿੱਕੀ ਘਟਨਾ ਤੇ ਛੇਤੀ ਤੋਂ ਛੇਤੀ ਸਥਿਤੀ ਨੂੰ ਪੇਸ਼ ਕਰਕੇ ਡੂਗਾਂ ਪ੍ਰਭਾਵ ਪਾਇਆ ਜਾ ਸਕਦਾ ਹੈ।
ਸ. ਨਾਨਕ ਸਿੰਘ, ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਗਿ. ਗਰਮੁਖ ਸਿੰਘ ਮੁਸ਼ਾਫਿਰ, ਡਾ. ਮੋਹਨ ਸਿੰਘ ਦਿਵਾਨਾ, ਪ੍ਰੋ. ਮੋਹਨ ਸਿੰਘ. ਸ੍ਰੀ ਦੇਵਿੰਦਰ ਸਤਿਆਰਥੀ।
ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰਿੰ. ਸੁਜਾਨ ਸਿੰਘ, ਸ. ਨੌਰੰਗ ਸਿੰਘ
ਸ. ਕਰਤਾਰ ਸਿੰਘ ਦੁੱਗਲ, ਅਮ੍ਰਿਤਾ ਪ੍ਰੀਤਮ, ਸ. ਹਰੀ ਸਿੰਘ ਦਿਲਬਰ, ਸੰਤੋਖ ਸਿੰਘ ਧੀਰ, ਡਾ. ਦੀਵਾਨ ਸਿੰਘ
ਨਾਟਕ, ਇਕਾਂਗੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿੱਚ ਅਜਿਹੀ ਕਹਿਣੀ ਬਿਆਨ ਕੀਤੀ ਜਾਂਦੀ ਹੈ ਜਿਹੜੀ ਦਰਸ਼ਕਾਂ ਸਾਹਮਣੇ ਵਾਪਰਦੀ ਹੈ। ਹੱੜਪਾ ਅਤੇ ਮੋਹਨਜੋਦੜੋ ਦੀ ਖੁਦਾਈ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਨਾਟਕ ਅਤੇ ਰੰਗਮੰਚ ਦੀ ਇੱਕ ਜੋਰਦਾਰ ਪਰੰਪਰਾ ਸੀ। ਇਨ੍ਹਾਂ ਥਾਵਾਂ ਤੇ ਮਿਲੇ ਨਾਟ-ਮੰਡਪ ਆਦਿ ਇਸ ਗੱਲ ਦੀ ਸਾਖੂ ਭਰਦੇ ਸਨ ਕਿ ਇੱਥੇ ਸੰਸਕ੍ਰਿਤ ਨਾਟਕ ਖੇਡੇ ਜਾਂਦੇ ਰਹੇ ਹਨ।
ਪ੍ਰੋ. ਇਸ਼ਵਰ ਚੰਦਰ ਨੰਦਾ, ਡਾ. ਰੋਸ਼ਨ ਲਾਲ ਅਹੂਜਾ, ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ, ਗੁਰਦਿਆਲ ਸਿੰਘ ਖੋਸਲਾ।
ਬਲਵੰਤ ਗਾਰਗੀ, ਕਰਤਾਰ ਸਿੰਘ ਦੂਗਲ, ਡਾ. ਅਮਰੀਕ ਸਿੰਘ, ਪਰਿਤੋਸ਼ ਗਾਰਗੀ।
ਕਪੂਰ ਸਿੰਘ ਘੁਮਣ, ਗੁਰਚਰਨ ਸਿੰਘ ਜਸੂਜਾ, ਡਾ. ਸੁਰਜੀਤ ਸਿੰਘ ਸੇਠੀ, ਹਰਸਰਨ ਸਿੰਘ ਆਦਿ।
ਪੰਜਾਬੀ ਵਾਰਤਕ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਪੰਜਾਬੀ ਵਾਰਤਕ ਨਾਲ ਜੁੜੀ ਮੁੱਢਲੀ ਰਚਨਾ ਤੋਂ ਲੈ ਕੇ 1850 ਈ. ਤੱਕ ਦੀ ਵਾਰਤਕ ਸ਼ਾਮਿਲ ਕੀਤੀ ਜਾਂਦੀ ਹੈ। ਦੂਜੇ ਭਾਗ ਵਿੱਚ 1850 ਤੋਂ ਅੱਜ ਤੱਕ ਦੀ ਵਾਰਤਕ ਨੂੰ ਗਿਣਿਆ ਜਾਂਦਾ ਹੈ।
ਭਾਈ ਵੀਰ ਸਿੰਘ. ਮੇਹਨ ਸਿੰਘ ਵੈਦ।
ਪ੍ਰੋ. ਪੂਰਨ ਸਿੰਘ, ਭਾਈ ਜੋਧ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਐਸ. ਐਸ ਚਰਨ ਸਿੰਘ ਸ਼ਹੀਦ।
ਪ੍ਰਿੰ. ਤੇਜਾ ਸਿੰਘ. ਪ੍ਰੋ. ਸਾਹਿਬ ਸਿੰਘ, ਗੁਰਬਖਸ਼ ਸਿੰਘ,
ਡਾ. ਬਲਬੀਰ ਸਿੰਘ, ਹਰਿੰਦਰ ਸਿੰਘ ਰੂਪ, ਕਪੂਰ ਸਿੰਘ, ਇਸ਼ਰ ਸਿੰਘ ਚਿੱਤਰਕਾਰ
ਅਲੋਚਨਾ ਸਾਹਿਤ ਦਾ ਨਿਖੇੜਾ ਕਰਨ ਦੀ ਵਿਧਾ ਹੈ। ਇਹ ਸਾਹਿਤ ਦੀ ਕਿਸੇ ਵੰਨਗੀ ਭਾਵ ਕਵਿਤਾ, ਨਾਟਕ, ਨਾਵਲ, ਵਾਰਤਕ ਆਦਿ ਦੀ ਵਿਆਖਿਆ ਕਰਕੇ ਉਸਦਾ ਵਿਸ਼ਲੇਸ਼ਣ ਕਰਦੀ ਹੈ। ਕਈ ਵਾਰ ਆਲੋਚਨਾ ਸਾਹਿਤ ਬਾਰੇ ਨਿਰਣਾ ਦੇ ਕੇ ਉਸ ਸੰਬੰਧੀ ਮੂਲ ਸਿਧਾਂਤ ਉੱਤੇ ਵੀ ਰੋਸ਼ਨੀ ਪਾਉਂਦੀ ਹੈ। ਵਿਦਵਾਨਾ ਦੀ ਦ੍ਰਿਸ਼ਟੀ ਵਿੱਚ ਜਦੋਂ ਕਿਸੇ ਸਾਹਿਤਕ ਟੁਕੜੀ ਨੂੰ ਪੜ੍ਹ ਕੇ ਉਸ ਪ੍ਰਤੀ ਆਪਣੀ ਰਾਏ ਪ੍ਰਗਟਾਈ ਜਾਵੇ ਤਾਂ ਇਸ ਨੂੰ ਆਲੋਚਣਾ ਕਿਹਾ ਜਾਂਦਾ ਹੈ।
ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰ. ਤੇਜਾ ਸਿੰਘ, ਡਾ. ਮੋਹਨ ਸਿੰਘ ਦਿਵਾਨਾ, ਡਾ.ਸੁਰਿੰਦਰ ਸਿੰਘ ਕੋਹਲੀ।
ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰੋ. ਤੇਜਵੰਤ ਸਿੰਘ ਗਿੱਲ, ਡਾ. ਰਵਿੰਦਰ ਰਵੀ, ਪ੍ਰੋ. ਜੋਗਿੰਦਰ ਸਿੰਘ ਰਾਹੀ, ਡਾ. ਟੀ.ਆਰ ਵਿਨੋਦ।
ਡਾ. ਹਰਭਜਨ ਸਿੰਘ, ਡਾ. ਅਤਰ ਸਿੰਘ, ਡਾ. ਜਸਵੀਰ ਸਿੰਘ ਆਹਲੂਵਾਲੀਆ, ਜੀਤ ਸਿੰਘ ਸੀਤਲ, ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਆਦਿ।
8. ਮਨਮੋਹਨ ਕੇਸਰ(ਡਾ.), ਉਹੀ, ਪੰਨਾ -157
This article uses material from the Wikipedia ਪੰਜਾਬੀ article ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.