ਆਧੁਨਿਕ ਪੰਜਾਬੀ ਸਾਹਿਤ

ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।

ਅਰੰਭ

ਮੁਢਲੇ ਦੌਰ ਵਿੱਚ ਕਵਿਤਾ, ਨਾਵਲ, ਨਾਟਕ ਤੇ ਵਾਰਤਕ ਅੰਦਰ ਕੁਝ ਗਿਣੀਆਂ ਚੁਣੀਆਂ ਰਚਨਾਵਾਂ ਸਾਹਮਣੇ ਆਉਂਦੀਆਂ ਹਨ। ਵਾਰਤਕ ਵਿੱਚ ਸ਼ਰਧਾ ਰਾਮ ਫਿਲੌਰੀ ਦੀ ਪੰਜਾਬੀ ਬਾਤ-ਚੀਤ ਨਾਵਲ ਵਿੱਚ ਭਾਈ ਵੀਰ ਸਿੰਘ ਦੇ ਕੰਮ ਸੁੰਦਰੀ,ਬਿਜੈ ਸਿੰਘ,ਸੁਖਵੰਤ ਕੌਰ ਵਰਗੀਆਂ ਰਚਨਾਵਾਂ ਵਰਨਣਯੋਗ ਹਨ।

ਵਿਕਾਸ

20ਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਭਿੰਨ-ਭਿੰਨ ਖੇਤਰ ਵਿਕਾਸ ਕਰਨ ਲੱਗੇ।

ਕਵਿਤਾ

ਆਧੁਨਿਕ ਪੰਜਾਬੀ ਕਵਿਤਾ ਦੀ ਸ਼ੁਰੂਆਤ ਭਾਈ ਵੀਰ ਸਿੰਘ,ਧਨੀਰਾਮ ਚਾਤ੍ਰਿਕ,ਪਰੋ ਪੂਰਨ ਸਿੰਘ, ਆਦਿ ਦੀਆਂ ਕਿਰਤਾਂ ਨਾਲ ਹੁੰਦੀ ਹੈ। ਇਸ ਕਾਲ ਦੀ ਪੰਜਾਬੀ ਕਵਿਤਾ ਉੱਪਰ ਪ੍ਰਕ੍ਰਿਤੀਵਾਦ, ਰੋਮਾਂਸਵਾਦ ਅਤੇ ਰਹੱਸਵਾਦ ਦਾ ਪ੍ਰਭਾਵ ਸਾਫ਼ ਦੇਖਿਆ ਜਾਂਦਾ ਹੈ। ਭਾਈ ਵੀਰ ਸਿੰਘ ਦੀ ਕਵਿਤਾ ਗੁਰਮਤਿ ਰੱਹਸਵਾਦ ਨੂੰ ਪੇਸ਼ ਕਰਦੀ ਹੈ। ਪੂਰਨ ਸਿੰਘ ਨੇ ਜਿੱਥੇ ਵਿਸ਼ਾ ਪੱਖ ਤੋਂ ਅਧਿਆਤਮਕ ਅਤੇ ਪ੍ਰਕ੍ਰਿਤੀਵਾਦ ਦਾ ਪ੍ਰਭਾਵ ਕਬੂਲਿਆ, ਉੱਥੇ ਛੰਦ ਮੁਕਤ ਕਵਿਤਾ ਦਾ ਮੁੱਢ ਬੰਨ ਕੇ ਆਧੁਨਿਕ ਕਵਿਤਾ ਦੀ ਅਦਾ ਨੂੰ ਨਵੀਂ ਦਿਸ਼ਾ ਵੀ ਦਿੱਤੀ। 1935 ਤੋਂ ਬਾਅਦ ਪੰਜਾਬੀ ਕਵਿਤਾ ਦਾ ਵਿਸ਼ਾ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਨੀ ਬਣ ਗਿਆl ਮੋਹਨ ਸਿੰਘ,ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ,ਸੰਤੋਖ ਸਿੰਘ ਧੀਰ ਨੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜਵਾਦ,ਨਾਰੀਵਾਦ,ਮਜ਼ਦੂਰ ਪੰਜਾਬੀ ਕਵਿਤਾ ਦੇ ਪ੍ਰਮੁੱਖ ਸਰੋਕਾਰ ਬਣ ਗਏ।20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਾ ਕੇ ਪੰਜਾਬੀ ਕਵਿਤਾ ਨਵ-ਰਹੱਸਵਾਦ, ਸੁਹਜਵਾਦ,ਨਕਸਲ ਜੁਝਾਰਵਾਦੀ ਝੁਕਾਅ ਅਧੀਨ ਪੰਜਾਬ ਸੰਕਟ,ਦਲਿਤ, ਪ੍ਰਵਾਸੀ ਅਤੇ ਆਧੁਨਿਕਤਾਵਾਦੀ ਸਰੋਕਾਰਾਂ ਨਾਲ ਜੁੜੀ ਵੰਨ-ਸਵੰਨਤਾ ਵਾਲੀ ਰਚਨਾ ਪੇਸ਼ ਹੋਈ।ਸ਼ਿਵ ਕੁਮਾਰ ਬਟਾਲਵੀ,ਜਸਵੰਤ ਸਿੰਘ ਨੇਕੀ,ਪਾਸ਼,ਜਸਬੀਰ ਸਿੰਘ ਆਹਲੂਵਾਲੀਆ,ਸੁਰਜੀਤ ਪਾਤਰ,ਲਾਲ ਸਿੰਘ ਦਿਲ ਡਾ ਅਮਰਜੀਤ ਸਿੰਘ ਟਾਂਡਾ ਇਸ ਕਾਲ ਦੇ ਉੱਘੇ ਹਸਤਾਖਰ ਹਨ।

ਹਵਾਲੇ

Tags:

ਆਧੁਨਿਕ ਪੰਜਾਬੀ ਸਾਹਿਤ ਅਰੰਭਆਧੁਨਿਕ ਪੰਜਾਬੀ ਸਾਹਿਤ ਵਿਕਾਸਆਧੁਨਿਕ ਪੰਜਾਬੀ ਸਾਹਿਤ ਹਵਾਲੇਆਧੁਨਿਕ ਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

ਭਗਵਦ ਗੀਤਾਗੁਰਦਿਆਲ ਸਿੰਘਤਲਵੰਡੀ ਸਾਬੋਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸ਼ਬਦ ਅਲੰਕਾਰਅੰਬੇਡਕਰਵਾਦਸੂਚਨਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਚਿੱਟੀ ਕਬੂਤਰੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਾਂ ਬੋਲੀਪੰਜਾਬੀ ਰੀਤੀ ਰਿਵਾਜਖੋਜਭਗਤ ਸਿੰਘਚਰਖ਼ਾ2024ਪੰਜਾਬ ਦੀਆਂ ਵਿਰਾਸਤੀ ਖੇਡਾਂਮੁਗ਼ਲ ਸਲਤਨਤਕੌਰ (ਨਾਮ)ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰੱਖੜੀਰਾਮਨੌਮੀਫ਼ਰੀਦਕੋਟ (ਲੋਕ ਸਭਾ ਹਲਕਾ)ਅਕਾਲ ਤਖ਼ਤਪੁਆਧੀ ਉਪਭਾਸ਼ਾਗੁਰੂ ਅਮਰਦਾਸਪੰਜਾਬੀ ਸਾਹਿਤ ਆਲੋਚਨਾਸ਼ੁੱਕਰ (ਗ੍ਰਹਿ)ਮਾਛੀਵਾੜਾਅਨੁਵਾਦਹੇਮਕੁੰਟ ਸਾਹਿਬਕੁਲਦੀਪ ਮਾਣਕਗੁਰੂ ਗ੍ਰੰਥ ਸਾਹਿਬਗੁਰ ਅਮਰਦਾਸਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਗੁਰ ਹਰਿਕ੍ਰਿਸ਼ਨਧੁਨੀ ਸੰਪਰਦਾਇ ( ਸੋਧ)ਹਾਫ਼ਿਜ਼ ਬਰਖ਼ੁਰਦਾਰਕੀਰਤਪੁਰ ਸਾਹਿਬਨਸਲਵਾਦਹਿਮਾਲਿਆਵਿਆਕਰਨਿਕ ਸ਼੍ਰੇਣੀਜਨਮਸਾਖੀ ਅਤੇ ਸਾਖੀ ਪ੍ਰੰਪਰਾਸੁਭਾਸ਼ ਚੰਦਰ ਬੋਸਭਾਰਤ ਦੀ ਵੰਡਪੰਜ ਪਿਆਰੇਭਾਰਤ ਦਾ ਸੰਵਿਧਾਨਦਰਸ਼ਨ ਬੁਲੰਦਵੀਖਾਲਸਾਦਲੀਪ ਕੌਰ ਟਿਵਾਣਾਰਸ ਸੰਪਰਦਾਇਚੇਤਨਾ ਪ੍ਰਵਾਹ (ਸਾਹਿਤ)ਗੁਰਦੁਆਰਾ ਸੱਚਾ ਸੌਦਾਵਾਰਤਕਸ਼ਾਹ ਮੁਹੰਮਦਦਿੱਲੀ ਸਲਤਨਤਗੁਰਮਤਿ ਕਾਵਿ ਧਾਰਾਦਿਵਾਲੀਲਿਬਨਾਨ1772ਗੁਰੂ ਰਾਮਦਾਸਆਮਦਨ ਕਰਅਜ਼ੇਰੀ ਭਾਸ਼ਾਸਿੰਘਪੁਰੀਆ ਮਿਸਲਮੌਤ ਦੀਆਂ ਰਸਮਾਂਚੋਣਪਿਆਰਵਸਤਾਂ ਅਤੇ ਸੇਵਾਵਾਂ ਕਰ (ਭਾਰਤ)ਵਾਲੀਬਾਲਜਰਗ ਦਾ ਮੇਲਾਗੁਰਦੁਆਰਾ ਪੰਜਾ ਸਾਹਿਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੁਗ਼ਲ🡆 More