ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ

ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿੱਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ
ਲੇਖਕਡਾ. ਸਤਿੰਦਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਕਸਾਹਿਤ ਅਕਾਦਮੀ ਦਿੱਲੀ

ਨਿਬੰਧ

ਪੰਜਾਬੀ ਨਿਬੰਧ ਰਚਨਾ : ਇਤਿਹਾਸ ਵਿਕਾਸ ਤੇ ਵਿੰਭਿਨ ਰੂਪ ਆਧੁਨਿਕ ਪੰਜਾਬੀ ਵਾਰਤਕ ਦੇ ਸ਼ੁੱਧ ਵਾਰਤਕ ਰੂਪ ਵਿੱਚ ਨਿਬੰਧ ਦਾ ਵਿਸ਼ੇਸ਼ ਸਥਾਨ ਹੈ। ਆਧੁਨਿਕ ਪੰਜਾਬੀ ਵਾਰਤਕ ਵਿੱਚ ਇਹ ਰੂਪ ਅੰਗਰੇਜੀ ਪ੍ਰਭਾਵ ਦੀ ਹੀ ਦੇਣ ਹੈ।  ਨਿਬੰਧ ਛੋਟੇ ਪ੍ਰਕਾਰ ਦੀ ਵਾਰਤਕ ਰਚਨਾ ਹੁੰਦੀ ਹੈ।  ਜੋ ਸੰਖੇਪਤਾ ਸਾਹਿਤ ਵਿੱਚ ਵੱਧ ਤੋਂ ਵੱਧ ਲੜੀਵਾਰ ਭਾਵਾਂ ਤੇ ਵਿਚਾਰਾਂ ਨੂੰ ਪੇਸ਼ ਕਰਦਾ ਹੈ। ਪੰਜਾਬੀ ਨਿਬੰਧ ਦਾ ਆਰੰਭ ਇਸਾਈ ਮਸ਼ਨੀਰੀਆਂ ਨੇ ਆਪਣੇ ਮੱਤ ਦੇ ਪ੍ਰਚਾਰ ਲਈ ਹੀ ਕੀਤਾ ਸੀ। ਸ਼ੁਰੂ ਸ਼ੁਰੂ ਦੀ ਪੰਜਾਬੀ ਨਿਬੰਧ ਰਚਨਾ ਧਾਰਮਿਕ ਨਿਬੰਧ ਰਚਨਾ ਦੇ ਰੂਪ ਵਿੱਚ ਪੇਸ਼ ਹੁੰਦੀ ਦਿਖਾਈ ਦਿੰਦੀ ਹੈ। ਸ਼ਰਧਾ ਰਾਮ ਫਿਲੋਰੀ(1837-1881) ਤੋਂ ਸਰਕਾਰ ਨੇ ਦੋ ਪੁਸਤਕਾਂ ਰਾਜ ਦੀ ਵਿਥਿਆਂ(1866) ਪੰਜਾਬੀ ਬਾਤਚੀਤ (1875) ਲਿਖਵਾਈਆਂ ਜੋ ਕਿ ਨਿਬੰਧ ਸੰਗ੍ਰਿਹ ਹੀ ਸਨ। ਇਸ ਤੋਂ ਬਾਅਦ ਗਿ: ਗਿਆਨ ਸਿੰਘ ਨੇ ਗੁਰੂ ਖਾਲਸਾ, ਸਰਕਾਰ ਖਾਲਸਾ, ਪਤਿਤ ਪਵਨ ਆਦਿ ਰਚਨਾ ਕੀਤੀ। ਬਿਹਾਰੀ ਲਾਲ ਪੂਰੀ, ਪੰਡਿਤ ਤਾਰਾ ਸਿੰਘ ਨਰੋਤਮ, ਪ੍ਰੋ ਗੁਰਮੁਖ ਸਿੰਘ, ਬਾਬਾ ਰਾਮ ਸਿੰਘ ਆਦਿ ਨੇ ਰਚਨਾ ਕੀਤੀ। ਭਾਈ ਵੀਰ ਸਿੰਘ ਆਧੁਨਿਕ ਨਿਬੰਧ ਰਚਨਾ ਦੇ ਮੋਢੀ ਲਿਖਾਰੀ ਸਨ।  ਉਹਨਾ ਦੇ ਚੋਣਵੇ ਸੰਪਾਦਕੀ ਲੇਖ ਅਮਰ ਲੇਖ ਨਾਂ ਹੇਠ ਪ੍ਰਕਾਸ਼ਿਤ ਹੋਏ।  ਉਸ ਤੋਂ ਬਾਅਦ ਚਰਨ ਸਿੰਘ ਸ਼ਹੀਦ ਦੇ ਨਿਬੰਧ ਹਾਸ ਤੇ ਵਿਅੰਗ ਭਰਪੂਰ ਸਨ। ਪ੍ਰੋ: ਪੂਰਨ ਸਿੰਘ ਅਬਦਲੀ ਜੋਤਿ, ਭਾਈ ਕਾਨ ਸਿੰਘ ਨਾਭਾ - ਹਮ ਹਿੰਦੂ ਨਹੀਂ, ਗੁਰਮਤਿ ਸੁਧਾਰਕ ਮੋਹਨ ਸਿੰਘ ਵੈਦ ਨੇ ਵਾਰਤਕ ਤੇ ਨਿਬੰਧ ਚ ਵੱਡਾ ਭੰਡਾਰ ਸਿਰਜਿਆ ਉਸ ਦੇ ਬਹੁਭਾਂਤੀ ਵਿਸ਼ੇ ਖੇਤਰ ਵਿੱਚ ਸਮਾਜਿਕ ਕੁਰੀਤੀਆਂ, ਹਿਕਮਤ ਦਰਸ਼ਨ ਤੇ ਗੁਰਮਤਿ ਆਦਿ ਦਾ ਰੁਝਾਨ ਸੀ ਆਤਮ ਸੁਧਾਰ, ਕਮਾਈ ਦੀ ਬਰਕਤ ਅਨੇਕ ਗਿਆਨ ਦਰਪਣ ਆਦਿ ਸਨ। ਇਨ੍ਹਾਂ ਤੋਂ ਇਲਾਵਾ ਮਾਸਟਰ ਤਾਰਾ ਸਿੰਘ, ਨਾਨਕ ਸਿੰਘ ਨਾਵਲਿਸਟ, ਗੁਰਬਖਸ਼ ਸਿੰਘ ਪ੍ਰੀਤਲੜੀ, ਆਧੁਨਿਕ ਪੰਜਾਬੀ ਵਾਰਤਕ ਦੇ ਪ੍ਰਮੁੱਖ ਸ਼ੈਲੀਕਾਰ ਸਨ। ਇਸ ਸਦੀ ਵਿਚ ਹੀ ਕਾਵਿ ਨਿਬੰਧ, ਖਤ ਨਿਬੰਧ ਆਦਿ ਵੱਖ ਵੱਖ ਤਰਾਂ ਦੇ ਨਿਬੰਧ ਰੂਪ ਹੋਂਦ ਵਿੱਚ ਆਏ, ਜਿਵੇਂ- ਬਾਵਾ ਬਲਵੰਤ ਦੇ ਕਾਵਿ ਨਿਬੰਧ, ਕਿਸ ਕਿਸ ਤਰਾਂ ਦੇ ਨਾਚ ਅਤੇ ਗਿ: ਗੁਰਦਿੱਤ ਸਿੰਘ, ਮੇਰਾ ਪਿੰਡ, ਮੇਰੇ ਪਿੰਡ ਦਾ ਜੀਵਨ ਸੋਹਣ ਸਿੰਘ ਜੋਸ਼ – ਅਕਾਲੀ ਮੋਰਚੇ ਦਾ ਇਤਿਹਾਸ, ਬਰਜਿੰਦਰ ਸਿੰਘ ਹਮਦਰਦ –  ਧਰਤੀਆਂ ਦੇ ਗੀਤ ਅਤੇ ਖਤ ਨਿਬੰਧ ਜਿਸ ਦਾ ਅਰੰਭ ਬਾਬਾ ਰਾਮ ਸਿੰਘ ਦੇ ਖਤਾਂ ਤੋਂ ਹੋਇਆ ਅਤੇ ਦੂਜੀ ਰਚਨਾ ਭਾਈ ਰਣਧੀਰ ਸਿੰਘ ਦੀਆ ਜੈਲ ਚਿੱਠਿਆਂ ਹਨ।

ਸਫ਼ਰਨਾਮਾ

ਪੰਜਾਬੀ ਸਫ਼ਰਨਾਮਾ ਸਰੂਪ ਇਤਿਹਾਸ ਤੇ ਵਿਕਾਸ  - ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਸਹਿਤ ਦਾ ਆਰੰਭ ਵੀਹਵੀਂ ਸਦੀ ਦੇ ਆਰੰਭ ਵਿੱਚ ਹੋਇਆ, ਪੰਜਾਬੀ ਸਫ਼ਰਨਾਮਾ ਦੀ ਪਹਿਲੀ ਰਚਨਾ ਇਸਾਈ ਮਿਸ਼ਨਰੀਆਂ ਵੱਲੋਂ ਲਿਖੀ ਗਈ (ਏਸੀਆ ਦੀ ਸੇਲ) 1898 ਈ: ਵਿੱਚ ਨੂੰ ਮੰਨਿਆ ਗਿਆ। ਸਫ਼ਰਨਾਮਾ ਵਿੱਚ ਕੋਈ ਲੇਖਕ ਆਪਣੇ ਸਫਰ ਦਾ ਵਰਣਨ ਇਤਿਹਾਸਕ ਘਟਨਾਵਾਂ ਆਦਿ ਦੀ ਪੇਸ਼ਕਾਰੀ ਕਰਦਾ ਹੈ। ਜਿਆਦਾਤਰ ਸਫ਼ਰਨਾਮੇ ਅਸੀਂ ਵੇਖ ਸਕਦੇ ਹਾਂ ਕਿ ਲੇਖਕਾਂ ਨੇ ਪਰਦੇਸ਼ ਨਾਲ ਸਬੰਧਿਤ ਲਿਖੇ ਹਨ। ਪੰਜਾਬੀ ਸਫ਼ਰਨਾਮਾ ਰੂਪ ਨੂੰ ਲੇਖਕ ਨੇ ਕਈ ਪੜਾਵਾਂ ਵਿੱਚ ਵੰਡ ਕੇ ਪੇਸ਼ ਕੀਤਾ ਹੈ ਜਿਵੇਂ ਕੇ -

ਪਹਿਲਾ ਪੜਾਅ (1900- 1930) ਇਸ ਪੜਾਅ ਦੇ ਪਹਿਲੇ ਸਫ਼ਰਨਾਮੇ ਦੀ ਸ਼ੁਰੂਆਤ ਭਾਈ ਕਾਨ ਸਿੰਘ ਨਾਭਾ ਦਾ - ਪਹਾੜੀ ਰਿਆਸਤਾਂ ਦਾ ਸਫ਼ਰਨਾਮਾ ਦੂਜਾ ਵਲਾਇਤ ਦਾ ਸਫ਼ਰਨਾਮਾ ਸੀ। ਉਸ ਤੋਂ ਬਾਅਦ ਜੀਵਨ ਸਿੰਘ ਸੇਵਕ ਦਾ - ਅਮਰੀਕਾ ਦੀ ਸੈਰ, ਰਘੁਬੀਰ ਸਿੰਘ ਕਯੋਟਾ, ਸੁੰਦਰ ਸਿੰਘ ਨਰੂਲਾ ਆਦਿ ਨੇ ਸਫ਼ਰਨਾਮੇ ਦੀ ਰਚਨਾ ਕੀਤੀ। ਦੂਜਾ ਪੜਾਅ (1931- 1947) ਇਸ ਸਮੇਂ ਦੋਰਾਨ ਲਿਖੇ ਸਫ਼ਰਨਾਮੇ ਦੀ ਯਾਤਰਾ ਦਾ ਜਿਕਰ ਜਿਸ ਵਿੱਚ ਲਾਲ ਸਿੰਘ ਕਮਲਾ  ਦਾ ਪੰਜਾਬ ਯਾਤਰਾ, ਹੁਕਮ ਸਿੰਘ ਰਾਇਸ ਦਾ ਅਫਗਾਨਿਸਤਾਨ ਦਾ ਸਫਰ, ਪਿਆਰਾ ਸਿੰਘ ਸ਼ਹਿਰਾਈ ਇੱਕ ਝਾਤ ਸੋਵੀਅਤ ਰੂਸ ਤੇ ਆਦਿ ਹਨ। ਇਸ ਤੋਂ ਬਾਅਦ ਤੀਜਾ ਪੜਾਅ 1948-1975  ਅਤੇ ਚੋਥਾ ਪੜਾਅ 1976-2004 ਇਸ ਕਾਲਖੰਡ ਵਿੱਚ ਸਫਰਨਾਮਾ ਆਪਣੇ ਸਿਖਰ ਤੇ ਸੀ। ਇਸ ਕਾਲ ਵਿੱਚ ਵਿਵਧਭਾਂਤ ਦੇ ਸਫ਼ਰਨਾਮੇ ਲਿਖੇ ਜਾਣੇ ਸ਼ੁਰੂ ਹੋਏ ਜਿਨਾ ਵਿੱਚ ਧਾਰਮਿਕ, ਅਨੁਵਾਦਿਤ, ਮੋਲਿਕ,ਅੰਸ਼ਿਕ ਆਦਿ ਸਫ਼ਰਨਾਮੇ ਹਨ।  ਜਿਸ ਵਿੱਚ ਲੇਖਕਾਂ ਨੇ ਧੜਾ ਧੜ ਸਫ਼ਰਨਾਮੇ ਲਿਖੇ। ਇਸ ਕਾਲ ਵਿੱਚ ਕੁਝ ਪੁਰਾਣੀ ਪੀੜੀ ਨਾਲ ਸਬੰਧਿਤ ਲੇਖਕ ਅਤੇ ਕੁਝ ਨਵੇਂ ਲੇਖਕ ਸ਼ਾਮਿਲ ਹੋਏ ਜਿਵੇਂ ਗੁਦਿਆਲ ਸਿੰਘ ਫੁੱਲ ਮੇਰੀ ਪਰਬਤ ਯਾਤਰਾ, ਬਲਰਾਜ ਸਾਹਨੀ ਮੇਰੀ ਬਦੇਸ਼ ਯਾਤਰਾ, ਨਰਿੰਦਰ ਪਾਲ ਸਿੰਘ ਇੱਕੀ ਪੱਤੀਆਂ ਦਾ ਗੁਲਾਬ, ਸੁਰਜੀਤ ਸਿੰਘ ਸੇਠੀ ਦਾ ਵੰਨ ਸੁਵੰਨੇ, ਰਵਿੰਦਰ ਰਵੀ ਸਿਮਰਤੀਆਂ ਦੇ ਦੇਸ਼ ਆਦਿ ਹਨ।

ਜੀਵਨੀ

ਪੰਜਾਬੀ ਵਿੱਚ ਜੀਵਨੀ ਪ੍ਰਕ ਸਾਹਿਤ – ਇਹ ਵਿਲੱਖਣ ਭਾਂਤ ਦੀ ਵਾਰਤਕ ਰਚਨਾ ਹੈ। ਜਿਸ ਵਿੱਚ ਮਨੁੱਖ ਦੇ ਸਵੈ ਦੀ ਪ੍ਰਗਟਾਓ ਰੁਚੀ ਤੇ ਇੱਕ ਦੂਜੇ ਨੂੰ ਜਾਨਣ ਦੀ ਇੱਛਾ ਤੇ ਦਿਲਚਸ਼ਪੀ ਹੁੰਦੀ ਹੈ। ਇਸ ਵਿੱਚ ਨਾਇਕ ਦੇ ਜੀਵਨ ਦੇ ਉੱਗੇ ਪ੍ਰਤਿਨਿਧ ਪੱਖਾਂ ਦੀ ਝਲਕ ਦਿੱਤੀ ਜਾਂਦੀ ਹੈ। ਮੋਟੇ ਤੋਰ ਤੇ ਇਸ ਦਾ ਸਬੰਧ ਸਧਾਰਨ ਤੋਂ ਵਿਸ਼ੇਸ਼ ਸਖਸ਼ੀਅਤ ਨਾਲ ਹੁੰਦਾ ਹੈ। ਪੰਜਾਬੀ ਵਿੱਚ ਜੀਵਨੀ ਦਾ ਆਰੰਭ ਮੱਧਕਾਲੀ ਵਾਰਤਕ ਜਨਮਸਾਖੀ, ਸਾਖੀ ਆਦਿ ਵਾਰਤਕ ਰੂਪ ਵਿੱਚ ਹੋਇਆ। ਪ੍ਰੰਤੂ ਆਧੁਨਿਕ ਜੀਵਨੀ ਦਾ ਆਰੰਭ ਵੀਹਵੀਂ ਸਦੀ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੋਂ ਹੋਇਆ ਮੰਨਿਆ ਜਾਂਦਾ ਹੈ। ਇਹ ਸਾਹਿਤਕ ਰੂਪ ਪੰਜਾਬੀ ਸਾਹਿਤ ਵਿੱਚ ਬਹੁਤ ਪ੍ਰਫੁਲਿਤ ਹੋਇਆ। ਸ਼ੁਰੂ ਸ਼ੁਰੂ ਵਿੱਚ ਪੰਜਾਬੀ ਵਿੱਚ ਧਾਰਮਿਕ ਜੀਵਨੀਆਂ ਦੀ ਰਚਨਾ ਹੋਈ ਜਿਨਾਂ ਦਾ ਕੇਂਦਰ ਸਿੱਖ ਗੁਰੂ ਸਾਹਿਬਾਨ ਜਾਂ ਹੋਰ ਧਾਰਮਿਕ ਮਹਾਪੁਰਸ਼ ਸਨ। ਜਿਵੇਂ ਗਿ: ਦਿੱਤ ਸਿੰਘ – ਜਨਮਸਾਖੀ ਗੁਰੂ ਨਾਨਕ ਸਹਿਬ ਜੀ, ਡਾ: ਚਰਨ ਸਿੰਘ – ਦਸਮ ਗੁਰੂ ਚਰਿਤਰ, ਉਸ ਤੋਂ ਇਲਾਵਾ 1960 ਤੋਂ ਬਾਅਦ ਹੁਣ ਤੱਕ ਇਸ ਸਾਹਿਤ ਖੇਤਰ ਵਿੱਚ ਬਹੁਤ ਵਿਕਾਸ ਹੋਇਆ। ਧਾਰਮਿਕ ਖੇਤਰ ਤੋਂ ਇਲਾਵਾ ਸਮਾਜਿਕ, ਰਾਜਨੀਤਿਕ, ਸਾਹਿਤਕ ਖੇਤਰ ਨਾਲ ਸਬੰਧਿਤ ਲਿਖਤਾਂ ਹੋਂਦ ਵਿੱਚ ਆਈਆਂ। ਜਿਵੇਂ ਵਰਿਆਮ ਸਿੰਘ ਸੰਧੂ – ਕੁਸ਼ਤੀ ਦਾ ਧਰੂ – ਤਾਰਾ, ਹਰਿਕਿਸ਼ਨ ਸਿੰਘ – ਲੇਨਿਨ, ਕਮਲੇਸ਼ ਉਪਲ - ਥਿਏਟਰ ਦੇ ਥੰਮ ਆਦਿ ਵੇਖਿਆ ਜਾ ਸਕਦੀਆਂ ਹਨ।

ਸਵੈ-ਜੀਵਨੀ

ਸਵੈ ਜੀਵਨੀ ਆਧੁਨਿਕ ਪੰਜਾਬੀ ਵਾਰਤਕ ਦੀ ਨਵੀਂ ਵਿਧਾ ਹੈ। ਜਿਸ ਵਿੱਚ ਲੇਖਕ ਆਪਣੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਜਾਂ ਉਹਨਾਂ ਦੀ ਪੁਨਰ ਸਿਰਜਨਾ ਕਰਦਾ ਹੈ। ਜਾਂ ਅਸੀਂ ਇਵੇਂ ਕਹਿ ਸਕਦੇ ਹਾਂ ਕਿ ਇਸ ਵਿੱਚ ਲੇਖਕ ਦੀ ਯਾਦ ਸ਼ਕਤੀ ਤੇ ਬਿਆਨ ਸ਼ਕਤੀ ਦੀ ਸੁਚੱਜੀ ਵਰਤੋਂ ਹੁੰਦੀ ਹੈ। ਇਸ ਵਿੱਚ ਲੇਖਕ ਦੇ ਕਈ ਉਹ ਪੱਖ ਵੀ ਸਾਹਮਣੇ ਆ ਜਾਂਦੇ ਹਨ ਜਿਨਾਂ ਦਾ ਵਰਣਨ ਕੀਤੇ ਹੋਰ ਨਹੀਂ ਹੋਇਆ ਹੁੰਦਾ। ਇਸੇ ਲਈ ਅੰਮ੍ਰਿਤਾ ਪ੍ਰੀਤਮ ਨੇ ਸਵੈ ਜੀਵਨੀ ਨੂੰ ਯਥਾਰਥ ਤਕ ਅਮਲ ਕਿਹਾ ਹੈ। ਪੰਜਾਬੀ ਵਿੱਚ ਸਵੈ ਜੀਵਨੀ ਦੀ ਸ਼ੁਰੂਆਤ ਨਾਨਕ ਸਿੰਘ ਨਾਵਲਿਸਟ ਤੋਂ ਮੰਨੀ ਜਾਂਦੀ ਹੈ ਭਾਵ - ਮੇਰੀ ਦੁਨਿਆ ਨੂੰ ਪਹਿਲੀ ਸਵੈ ਜੀਵਨੀ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਪ੍ਰਿ: ਤੇਜਾ ਸਿੰਘ ਆਰਸੀ ਮੇਰਾ ਆਪਣਾ ਆਪ ਅਰਜਨ ਸਿੰਘ ਗੜਗਜ, ਲਾਲ ਸਿੰਘ ਦਿਲ - ਦਾਸਤਾਨ, ਖੁਸ਼ਵੰਤ ਸਿੰਘ - ਮੋਜ ਮੇਲਾ ਆਦਿ ਦੇ ਨਾਂ ਵੇਖੇ ਜਾ ਸਕਦੇ ਹਨ।

ਸੰਸਮਰਣ/ਯਾਦਾਂ

ਇਹ ਨਿਜੀ ਅਨੁਭਵ ਤੇ ਯਾਦਾਂ ਤੇ ਅਧਾਰਿਤ ਵਾਰਤਕ ਰਚਨਾ ਹੁੰਦੀ ਹੈ। ਜਿਸ ਵਿੱਚ ਜੀਵਨ ਦੀਆਂ ਅਭੁੱਲ ਘਟਨਾਵਾਂ ਰੋਚਕ ਪਲਾਂ ਤੇ ਸਖਸ਼ੀਅਤ ਦੀ ਉਸਾਰੀ ਤੇ ਕਈ ਪੱਖ ਨਿਸ਼ਚਿਤ ਹੁੰਦੇ ਹਨ। ਇਹਨਾਂ ਯਾਦਾਂ ਕੋਈ ਲੇਖਕ ਜਾਂ ਵਿਅਕਤੀ ਆਪਣੇ ਬੀਤ ਚੁੱਕੇ ਸਮੇਂ ਦੀਆਂ ਅਨੰਤ ਯਾਦਾਂ ਵਿਚੋਂ ਕਲਪਨਾ ਤੇ ਯਾਦ ਸ਼ਕਤੀ ਦੇ ਸਹਾਰੇ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਤੇ ਯਥਾਰਥ ਮਈ ਢੰਗਾਂ ਨਾਲ ਅਪਣਾਉਂਦਾ ਹੈ। ਇਸ ਵਿੱਚ ਲੇਖਕ ਦਾ ਸਵੈ ਮੋਜੂਦ ਹੁੰਦਾ ਹੈ। ਸੰਸਮਰਣ ਜੋ ਕਿ ਸਾਹਿਤਕ ਵਾਂਗ ਸਾਹਿਤਕ ਗੁਣਾ ਦੀ ਵਰਤੋਂ ਰਾਹੀ ਰਚਿਆ ਗਿਆ ਹੋਵੇ ਇਸ ਵਿੱਚ ਸਮੇਂ, ਸਥਾਨ ਵਾਤਾਵਰਣ ਦੀ ਅਹਿਮ ਉਸਾਰੀ ਹੁੰਦੀ ਹੈ। ਪੰਜਾਬੀ ਵਿੱਚ ਸੰਸਮਰਣ ਦਾ ਅਰੰਭ ਗੁਰਬਖਸ ਸਿੰਘ ਪ੍ਰੀਤਲੜੀ ਦੀ ਰਚਨਾ ਮੇਰੀਆਂ ਅਭੁੱਲ ਯਾਦਾਂ ਤੋਂ ਹੋਇਆ ਹੈ। ਗੁਰਮੁਖ ਸਿੰਘ ਮੁਸਾਫ਼ਿਰ - ਵੇਖਿਆ ਸੁਣਿਆ ਗਾਂਧੀ, ਸੁਰਜੀਤ ਸਿੰਘ - ਰਾਹੇ ਕੁਰਾਹੇ ਆਦਿ ਹਨ।

ਰੇਖਾ-ਚਿੱਤਰ

ਰੇਖਾ ਚਿਤਰ ਆਧੁਨਿਕ ਪੰਜਾਬੀ ਵਾਰਤਕ ਦਾ ਸ਼ੁੱਧ ਰੂਪ ਹੈ। ਰੇਖਾ ਚਿੱਤਰ ਦਾ ਮਕਸਦ ਕਿਸੇ ਵਿਅਕਤੀ ਦੇ ਜੀਵਨ ਬਿੰਬ ਜਾਂ ਸਖਸ਼ੀਅਤ ਦਾ ਚਿਤਰਣ ਜਾਂ ਉਸਾਰੀ ਕਰਨਾ ਹੈ। ਰੇਖਾ ਚਿੱਤਰ ਵਿੱਚ ਸਿਰਜਨਾ ਤੇ ਆਲੋਚਨਾ, ਵਾਸਤਵਿਕਤਾ ਤੇ ਕਾਲਪਨਿਕਤਾ ਭਾਵ ਜੀਵਨ ਤੇ ਸਾਹਿਤ ਦਾ ਸੁੰਦਰ ਸੁਮੇਲ ਹੁੰਦਾ ਹੈ। ਰੇਖਾ ਚਿੱਤਰ ਵਿੱਚ ਪਾਤਰ ਤੋਂ ਇਲਾਵਾ ਲੇਖਕ ਆਪਣਾ ਚਿੱਤਰ ਵੀ ਪੇਸ਼ ਕਰ ਸਕਦਾ ਹੈ। ਇਸ ਵਿੱਚ ਸਾਹਿਤਕ ਖੋਜ ਰਾਹੀ ਕਿਸੇ ਪਾਤਰ ਦਾ ਪ੍ਰਤਿਨਿਧ ਚਿੱਤਰ ਸਾਹਮਣੇ ਹੁੰਦਾ ਹੈ। ਇਸ ਵਿੱਚ ਕਾਲਪਨਿਕਤਾ ਦੀ ਥਾਂ ਯਥਾਰਥ ਮੁਕਤਾ ਤੇ ਇਤਿਹਾਸਕ ਦਾ ਜਿਕਰ ਹੁੰਦਾ ਹੈ। ਇਹ ਅਸਲ ਵਿੱਚ ਕਿਸੇ ਦੀ ਅੰਦਰੂਨੀ ਸੁੰਦਰਤਾ ਨੂੰ ਉਗਾੜਨ ਦਾ ਯਤਨ ਹੈ। ਪੰਜਾਬੀ ਵਿੱਚ ਰੇਖਾ ਚਿੱਤਰ ਦਾ ਮੁੱਢ ਪ੍ਰਿ: ਤੇਜਾ ਸਿੰਘ ਦੇ ਕੁੱਝ ਨਿਬੰਧ, ਪ੍ਰੀਤਮ ਸਿੰਘ ਦਾ ਸੁਭਾਅ, ਗੰਗਾਦੀਨ  ਤੋਂ ਹੋਇਆ ਮੰਨਿਆ ਜਾਂਦਾ ਹੈ। ਇਸੇ ਤਰਾਂ ਜੀ ਐਸ ਰਿਆਲ ਦਾ - ਪਿੱਪਲ। ਪ੍ਰੰਤੂ ਵਾਸਤਵਿਕ ਅਰਥਾਂ ਵਿੱਚ ਪੰਜਾਬੀ ਰੇਖਾ ਚਿੱਤਰ ਦਾ ਆਰੰਭ 1961 ਵਿੱਚ ਪ੍ਰਕਾਸ਼ਿਤ ਹੋਈ ਬਲਵੰਤ ਗਾਰਗੀ  ਦੀ ਰਚਨਾ - ਨਿੰਮ ਦੇ ਪੱਤੇ ਨਾਲ ਹੋਇਆ। ਪੰਜਾਬੀ ਦੇ ਰੇਖਾ ਚਿੱਤਰ ਇਕੱਲੇ ਸਾਹਿਤਕਾਰਾਂ ਬਾਰੇ ਹੀ ਲਿਖੇ ਗਏ ਹਨ। ਲਗਭਗ ਹਰ ਲੇਖਕ ਨੇ ਅਪਣਾ ਰੇਖਾ ਚਿੱਤਰ ਲਿਖਿਆ ਹੈ। ਬਲਵੰਤ ਗਾਰਗੀ ਦੇ ਰੰਗਮੰਚ ਤੋਂ ਇਲਾਵਾ ਭਾਵ ਵਾਰਤਕ ਵਿੱਚ ਸਫਲ ਪੇਸ਼ਕਾਰੀ ਕੀਤੀ ਹੈ ਜਿਵੇਂ ਕੋਡੀਆਂ ਵਾਲਾ ਸੱਪ, ਹੁਸੀਨ ਚੇਹਰੇ ਅਤੇ ਕੁਲਬੀਰ ਸਿੰਘ ਕਾਂਗ ਨੇ ਬੱਦਲਾਂ ਦੇ ਰੰਗ, ਪੱਥਰ ਲੀਕ, ਦੁੱਧ ਤੇ  ਦਰਿਆ, ਅੰਮ੍ਰਿਤਾ ਪ੍ਰੀਤਮ ਕਿਰਮਚੀ ਲਕੀਰਾ ਆਦਿ ਹਨ। 

ਡਾਇਰੀ

ਡਾਇਰੀ ਭਾਵ ਨੋਟ ਬੁੱਕ ਜਿਸ ਵਿੱਚ ਕੋਈ ਲੇਖਕ ਜਾਂ ਸਧਾਰਨ ਵਿਅਕਤੀ ਰੋਜਾਨਾਂ ਦੀਆਂ ਘਟਨਾਵਾਂ ਆਦਿ ਨੋਟ ਕਰਦਾ ਹੈ। ਜਿਸ ਦੇ ਲਿਖਣ ਦਾ ਸਬੰਧ ਆਪਣੇ ਸਵੈ ਜਾਂ ਆਪੇ ਨਾਲ ਹੁੰਦਾ ਹੈ। ਡਾਇਰੀ ਇੱਕ ਆਤਮ ਕਥਾ ਦਾ ਹੀ ਰੂਪ ਹੁੰਦੀ ਹੈ। ਜਿਸ ਤੋਂ ਲਿਖਣ ਵਾਲੇ ਦਾ ਸੁਭਾਅ ਤੇ ਮਾਨਸਿਕਤਾ ਦਾ ਪਤਾ ਲਗਦਾ ਹੈ। ਭਾਵੇਂ ਅਸੀਂ ਮਨ ਸਕਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਡਾਇਰੀ ਵਰਗੀ ਪ੍ਰਫੁਲਿਤ ਵਿਧਾ ਨੂੰ ਮੱਹਤਵ ਦਿੱਤਾ ਜਾ ਰਿਹਾ ਹੈ। ਭਾਈ ਮੋਹਨ ਸਿੰਘ ਵੈਦ ਦੀ ਇੱਕ ਡਾਇਰੀ ਰਚਨਾ ਮਿਲਦੀ ਹੈ। ਡਾ: ਗੰਡਾ ਸਿੰਘ ਦੀ ਅੰਗ੍ਰੇਜੀ ਵਿੱਚ ਲਿਖੀ ਡਾਇਰੀ ਪੰਜਾਬ ਦੀ ਵੰਡ ਤੋਂ ਪਹਿਲਾ ਤੇ ਵੰਡ ਤੱਕ ਦੀਆਂ ਘਟਨਾਵਾਂ ਦਾ ਜਿਕਰ ਕੀਤਾ ਗਿਆ ਹੈ। ਇਸ ਵਰਗ ਦੀ ਇਕੋ ਇੱਕ ਪ੍ਰਸਿੱਧ ਰਚਨਾ ਬਲਰਾਜ ਸਾਹਨੀ ਦੀ “ਮੇਰੀ ਗੈਰ ਜਜਬਾਤੀ ਡਾਇਰੀ” ਹੈ।

ਪੱਤਰਕਾਰੀ

ਪੰਜਾਬੀ ਪੱਤਰਕਾਰੀ ਦਾ ਇਤਿਹਾਸ ਤੇ ਵਿਕਾਸ - ਪੰਜਾਬੀ ਪੱਤਰਕਾਰੀ ਦਾ ਆਰੰਭ ਉਨਵੀਂ ਸਦੀ ਦੇ ਆਰੰਭ ਵੇਲੇ ਇਸਾਈ ਮਿਸ਼ਨਿਰੀ ਲੁਧਿਆਣਾ ਵੱਲੋਂ ਆਪਣੇ ਧਾਰਮਿਕ ਪਰਚਾਰ ਲਈ ਇੱਕ ਗੁਰਮੁਖੀ ਅਖਬਾਰ “ਚੁਪਤ੍ਰਿਆ “ ਦੇ ਰੂਪ ਵਿੱਚ ਹੋਈ ਮੁੱਢ ਵਿੱਚ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਮਾਰਚ 1867 ਮੁਨਸ਼ੀ ਨਾਰਾਇਣ ਦੀ ਸੰਪਾਦਕੀ ਹੇਠ ਅਖਬਾਰ “ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਜੀ “ ਆਇਆ ਜੋ ਪੰਜਾਬੀ ਭਾਸ਼ਾ ਦਾ ਅਖਬਾਰ ਨਹੀਂ ਸੀ ਭਾਵ ਲਿਪੀ ਗੁਰਮੁਖੀ ਸੀ। ਬ੍ਰਹਮੋ ਸਮਾਜ ਲਹਿਰ ਅਧੀਨ ਦਿਆਲ ਸਿੰਘ ਮਜੀਠੀਆ ਨੇ ਫਰਵਰੀ 1881 ਵਿੱਚ ਅੰਗ੍ਰੇਜੀ ਵਿੱਚ ਸਪਤਾਹਿਕ ਟ੍ਰਿਬਿਉਨ ਜਾਰੀ ਕੀਤਾ। ਪੰਜਾਬੀ ਪੱਤਰਕਾਰੀ ਦਾ ਅਸਲ ਆਰੰਭ ਸਿੰਘ ਸਭਾ ਲਹਿਰ ਦੀ ਪ੍ਰੇਰਣਾ ਸਦਕਾ “ਅਕਾਲ ਪ੍ਰਕਾਸ਼ “ ਪੰਜਾਬੀ ਪੱਤਰਕਾਰੀ ਦਾ ਪਹਿਲਾ ਠੋਸ ਕਦਮ ਸੀ। 1886 ਈ: ਵਿੱਚ ਭਾਈ ਗੁਰਮੁਖ ਸਿੰਘ ਦੇ ਯਤਨ ਸਦਕਾ “ ਖਾਲਸ਼ਾ ਅਖਬਾਰ “ ਜਾਰੀ ਹੋਇਆ। ਇੰਜ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਸ਼ੁਰੂ ਦੀ ਪੰਜਾਬੀ ਪੱਤਰਕਾਰੀ ਦਾ ਮੂਲ ਵਿਸ਼ਾ ਧਾਰਮਿਕ ਸੀ। ਪ੍ਰੰਤੂ ਵੀਹਵੀਂ ਸਦੀ ਵਿੱਚ ਧਾਰਮਿਕ ਦੇ ਨਾਲ ਨਾਲ ਕੋਮੀ ਤੇ ਸਿਆਸੀ ਚੇਤਨਾ ਦਾ ਪ੍ਰਵੇਸ਼ ਹੋਇਆ। “ਸ਼ਹੀਦ “ ਅਖਬਾਰ ਅੰਮ੍ਰਿਤਸਰ ਤੋਂ ਚਰਨ ਸਿੰਘ ਸ਼ਹੀਦ ਸਦਕਾ ਜਾਰੀ ਹੋਇਆ। ਪ੍ਰੰਤੂ ਸਾਹਿਤਕ ਪੱਤਰਕਾਰੀ ਦਾ ਆਰੰਭ ਤਾਂ ਉਨਵੀਂ ਸਦੀ ਵਿੱਚ ਹੋ ਚੁੱਕਿਆ ਸੀ। ਪ੍ਰੰਤੂ ਇਹ ਵੀਹਵੀਂ ਸਦੀ ਵਿੱਚ ਪ੍ਰਫੁਲਿਤ ਹੋਈ ਜਿਵੇਂ - ਪ੍ਰੀਤਮ, ਨਵੀਂ ਦੁਨੀਆਂ, ਪ੍ਰੀਤਲੜੀ, ਫੁਲਵਾੜੀ, ਅਤੇ ਵਰਤਮਾਨ ਸਮੇਂ ਵਿੱਚ ਅਜੀਤ – ਸਾਧੂ ਸਿੰਘ ਹਮਦਰਦ 1959, ਪੰਜਾਬੀ ਟ੍ਰਿਬਿਉਨ 1978, ਜੱਗਬਾਣੀ- ਹਿੰਦ ਸਮਾਚਾਰ ਗਰੁੱਪ ਵਲੋਂ 1978 ਵਿੱਚ ਲਾਲਾ ਜਗਤ ਨਾਰਾਇਣ ਦੇ ਹੱਥੋਂ ਪ੍ਰਕਾਸ਼ਿਤ ਹੋਏ।

ਕੋਸ਼ਕਾਰੀ

ਪੰਜਾਬੀ ਵਿੱਚ ਕੋਸ਼ਕਾਰੀ ਦਾ ਆਰੰਭ ਪੱਛਮੀ ਵਿਦਵਾਨਾਂ ਦੇ ਉਪਕਾਰ ਸਦਕਾ ਹੀ ਹੋਇਆ।  ਡਾ: ਨਿਊਟਨ ਦੀ ਨਿਗਰਾਨੀ ਹੇਠ ਲੁਧਿਆਣਾ ਦੇ ਪਾਦਰੀਆਂ ਦਾ ਕੋਸ਼ 1854 ਈ: ਵਿੱਚ ਛਪ ਕੇ ਤਿਆਰ ਹੋਇਆ। ਟੈਕਸਟ ਬੁੱਕ ਕਮੇਟੀ ਵੱਲੋਂ ਕੋਸ਼ ਭਾਈ ਮਾਈਆ ਸਿੰਘ 1895 ਈ: ਵਿੱਚ ਤਿਆਰ ਹੋਇਆ। ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਕੋਸ਼ ਤਿਆਰ ਕੀਤਾ ਗਿਆ। ਤਾਰਾ ਸਿੰਘ ਨਰੋਤਮ ਰਚਿਤ ਗਿਰਾਰਥ ਕੋਸ਼ 1895, ਪੰਡਿਤ ਹਜ਼ਾਰਾ ਸਿੰਘ ਸ਼੍ਰੀ ਗੁਰੂ ਗ੍ਰੰਥ ਕੋਸ਼, ਵਧਾਵਾ ਸਿੰਘ ਅੰਗ੍ਰੇਜੀ ਪੰਜਾਬੀ ਕੋਸ਼ 1849 ਈ:। ਟੀਕਾਕਾਰੀ ਟੀਕੇ ਤੋਂ ਭਾਵ ਕਿਸੇ ਕਿਰਤ/ਰਚਨਾ ਦਾ ਅਰਥ ਬੋਧ ਕਰਾਉਣ ਹੁੰਦਾ ਹੈ। ਜਿਵੇਂ ਪਰਮਾਰਥ ਤੇ ਵਿਆਖਿਆ ਆਦਿ। ਇਸ ਤੋਂ ਇਲਾਵਾ ਇਸ ਵਿੱਚ ਵੈਦਿਕ ਹਿਕਮਤ,ਭਗਤੀ,ਸੂਫ਼ੀ, ਨੀਤੀ ਸਾਸ਼ਤਰ,ਪਿੰਗਲ ਯੋਗ ਅਤੇ ਹਿੰਦੂ ਧਰਮ ਆਦਿ ਅਨੇਕਾਂ ਗ੍ਰੰਥਾਂ ਰਚਨਾਵਾਂ ਦੇ ਟੀਕੇ ਮਿਲਦੇ ਹਨ। ਭਾਈ ਵੀਰ ਸਿੰਘ ਰਚਿਤ ਸੰਸ਼ਥਾ ਸ਼੍ਰੀ ਗੁਰੂ ਗ੍ਰੰਥ ਸਹਿਬ ਵੱਖ-ਵੱਖ ਬਾਣੀਆਂ ਦੇ ਟੀਕੇ ਜਿਵੇਂ ਜਪੁਜੀ ਸਹਿਬ ਦੇ ਅਨਗਿਣਤ ਟੀਕੇ ਪ੍ਰਾਪਤ ਹਨ। ਅਨੁਵਾਦ ਇਹ ਅਨੁਵਾਦ ਦੋ ਤਰਾਂ ਦੇ ਹੁੰਦੇ ਹਨ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ, ਪੰਜਾਬੀ ਵਿੱਚ ਤੇ ਪੰਜਾਬੀ ਤੋਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ। ਪੰਜਾਬੀ ਵਿੱਚ ਹੋਏ ਬਹੁਤੇ ਅਨੁਵਾਦਾਂ ਦਾ ਵਰਣਨ ਵੱਖ-ਵੱਖ ਵਾਰਤਕ ਰੂਪਾਂ ਜਿਵੇਂ ਜੀਵਨੀ, ਸਵੈ ਜੀਵਨੀ, ਨਿਬੰਧ, ਸਫਰਨਾਮਾ, ਆਦਿ ਹੇਠ ਕੀਤਾ ਜਾਂਦਾ ਰਿਹਾ ਹੈ। ਅੰਮ੍ਰਿਤਾ ਪ੍ਰੀਤਮ ਵੱਲੋਂ ਕੀਤਾ ਪੰਜਾਬੀ ਅਨੁਵਾਦ, ਜਰਮਨ ਸਾਹਿਤ ਦੀ ਪਰੰਪਰਾ, ਪ੍ਰੋ: ਪੂਰਨ ਸਿੰਘ ਵੱਲੋਂ ਐਮਰਸਨ ਦੇ ਨਿਬੰਧਾਂ ਦਾ ਅਨੁਵਾਦ ਅਬਦਲੀ ਜੋਤਿ, ਕਾਰਲ ਲਾਇਲ ਦੀ ਰਚਨਾ ਦਾ ਖੁੱਲਾ ਅਨੁਵਾਦ। ਜਿਨਾਂ ਦਾ ਵਰਣਨ ਕੀਤੇ ਨਹੀਂ ਹੁੰਦਾ ਜਿਵੇਂ ਨਾਨਕ ਸਿੰਘ ਨਾਵਲਿਸਟ ਮੇਰੀ ਦੁਨਿਆਂ 1949 ਜਿਸ ਸਦਕਾ ਇਹ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਹੈ। ਜਿਸ ਦੀ ਰਚਨਾ ਦੇ ਪੰਜ ਮੁਖ ਕਾਂਡ ਹਨ। ਬਲਰਾਜ ਸਾਹਨੀ - ਮੇਰੀ ਫਿਲਮੀ ਆਤਮ ਕਥਾ, ਅਮ੍ਰਿਤ ਪ੍ਰੀਤਮ - ਰਸੀਦੀ ਟਿਕਟ, ਦਲੀਪ ਕੌਰ ਟਿਵਾਨਾ -  ਨੰਗੇ ਪੈਰਾਂ ਦਾ ਸਫਰ, ਸੋਹਣ ਸਿੰਘ ਸੀਤਲ - ਵੇਖੀ ਮਾਣੀ ਦੁਨੀਆ, ਸੰਤ ਸਿੰਘ ਸੇਖੋਂ - ਉਮਰ ਦਾ ਪੰਧ ਆਦਿ ਹਨ। 

ਹਵਾਲੇ

Tags:

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਨਿਬੰਧਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਸਫ਼ਰਨਾਮਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਜੀਵਨੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਸਵੈ-ਜੀਵਨੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਸੰਸਮਰਣਯਾਦਾਂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਰੇਖਾ-ਚਿੱਤਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਡਾਇਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਪੱਤਰਕਾਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਕੋਸ਼ਕਾਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ ਹਵਾਲੇਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ

🔥 Trending searches on Wiki ਪੰਜਾਬੀ:

ਗਣਤੰਤਰ ਦਿਵਸ (ਭਾਰਤ)ਡਾ. ਹਰਚਰਨ ਸਿੰਘਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਚਰਨ ਦਾਸ ਸਿੱਧੂਸਿੱਖ ਧਰਮ ਦਾ ਇਤਿਹਾਸਮਾਨੂੰਪੁਰਫਲਸੰਸਮਰਣਖ਼ਾਲਸਾਪੰਜਾਬੀ ਬੁਝਾਰਤਾਂਭਗਤ ਸਿੰਘਟਿਕਾਊ ਵਿਕਾਸ ਟੀਚੇਖ਼ਾਲਿਦ ਹੁਸੈਨ (ਕਹਾਣੀਕਾਰ)ਖੋਜੀ ਕਾਫ਼ਿਰਪੰਜ ਪਿਆਰੇਮੜ੍ਹੀ ਦਾ ਦੀਵਾਸੁਭਾਸ਼ ਚੰਦਰ ਬੋਸਭਾਈ ਦਇਆ ਸਿੰਘ ਜੀਸੂਫ਼ੀ ਕਾਵਿ ਦਾ ਇਤਿਹਾਸਪਾਵਰ ਪਲਾਂਟਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰਮੀਤ ਬਾਵਾਨਿੰਮ੍ਹਅਕਾਲ ਪੁਰਖਰਾਜਸਥਾਨਪੰਜਾਬ ਦੀ ਕਬੱਡੀਮੌਲਾ ਬਖ਼ਸ਼ ਕੁਸ਼ਤਾਲੋਕ ਸਭਾਸਰਦੂਲਗੜ੍ਹ ਵਿਧਾਨ ਸਭਾ ਹਲਕਾਗੁਰਦੁਆਰਾ ਥੰਮ ਸਾਹਿਬਸਦਾਮ ਹੁਸੈਨਪੰਜਾਬੀ ਲੋਕ ਨਾਟਕਹਾੜੀ ਦੀ ਫ਼ਸਲਟੇਲਰ ਸਵਿਫ਼ਟਧਾਰਾ 370ਚਰਨਜੀਤ ਸਿੰਘ ਚੰਨੀਮਲਹਾਰ ਰਾਵ ਹੋਲਕਰਪੰਜਾਬੀ ਆਲੋਚਨਾਨਰਿੰਦਰ ਮੋਦੀਕਾਵਿ ਦੀਆ ਸ਼ਬਦ ਸ਼ਕਤੀਆਬਾਬਾ ਬੁੱਢਾ ਜੀਫ਼ੇਸਬੁੱਕਸ਼ਖ਼ਸੀਅਤਨਨਕਾਣਾ ਸਾਹਿਬਦੰਤ ਕਥਾਬਿਧੀ ਚੰਦਜਾਪੁ ਸਾਹਿਬਪੰਜਾਬੀ ਜੰਗਨਾਮਾਪਾਣੀਪਤ ਦੀ ਤੀਜੀ ਲੜਾਈਧਰਮਖਾਣਾਗੁਰੂ ਨਾਨਕਲਾਲਾ ਲਾਜਪਤ ਰਾਏਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਾਤਾ ਗੁਜਰੀਬਲਦੇਵ ਸਿੰਘ ਸੜਕਨਾਮਾਪੰਜਾਬੀ ਵਿਆਕਰਨਸੋਨਾਕਸਿਆਣਾਨਿਬੰਧਲੋਕ ਵਿਸ਼ਵਾਸ਼ਮੁਗ਼ਲ ਸਲਤਨਤਚੜ੍ਹਦੀ ਕਲਾਛੱਤਬੀੜ ਚਿੜ੍ਹੀਆਘਰਗੁਰੂ ਨਾਨਕ ਦੇਵ ਯੂਨੀਵਰਸਿਟੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੇਰੀਆਰ ਅਤੇ ਔਰਤਾਂ ਦੇ ਅਧਿਕਾਰਪੂਰਾ ਨਾਟਕਅਟਲ ਬਿਹਾਰੀ ਬਾਜਪਾਈਲਸਣਸਿੱਖਿਆਬਰਲਿਨ ਕਾਂਗਰਸਰਾਜ ਕੌਰਇੰਟਰਨੈੱਟਸੂਫ਼ੀਵਾਦਆਲਮੀ ਤਪਸ਼ਲਿਬਨਾਨਪੰਜਾਬੀ ਅਖਾਣ🡆 More