ਆਧੁਨਿਕਤਾ

ਆਧੁਨਿਕਤਾ ਇਤਿਹਾਸ ਦਾ ਇੱਕ ਵਿਸ਼ੇਸ਼ ਪੜਾਅ ਹੈ ਜਿਸ ਵਿੱਚ ਉੱਤਰ-ਮੱਧਕਾਲੀ ਯੂਰਪ ਵਿੱਚ ਪਹਿਲਾਂ ਨਾਲੋਂ ਬਦਲੀਆਂ ਸਮਾਜਿਕ-ਸੱਭਿਆਚਾਰਿਕ ਕਦਰਾਂ-ਕੀਮਤਾਂ ਸ਼ਾਮਿਲ ਹੁੰਦੀਆਂ ਹਨ। ਪੰਜਾਬ ਸਮੇਤ ਭਾਰਤ ਦੇ ਰਾਜਸੀ ਸੱਭਿਆਚਾਰਕ ਇਤਿਹਾਸ ਵਿੱਚ ਆਧੁਨਿਕ ਯੁੱਗ ਦਾ ਆਗਾਜ ਅੰਗਰੇਜਾਂ ਦੇ ਰਾਜ ਕਾਲ ਨਾਲ ਜੁੜਿਆ ਹੋਇਆ ਹੈ।ਸਿੱਖ ਫੌਜ ਤੇ ਅੰਗਰੇਜਾਂ ਵਿਚਕਾਰ ਹੋਈ ਦੂਸਰੀ ਲੜਾਈ ਉਪਰੰਤ ਅੰਗਰੇਜਾਂ ਦੀ ਸਾਜਿਸ਼ੀ ਜਿੱਤ ਦੇ ਨਤੀਜੇ ਵਜੋਂ 1849 ਨੂੰ ਲਾਹੌਰ ਦੇ ਕਿੱਲੇ ਵਿੱਚ ਵਿਸ਼ੇਸ਼ ਦਰਬਾਰ ਸਜਾ ਕੇ ਦਲੀਪ ਸਿੰਘ ਨੂੰ ਗਦੀਓ ਲਾ ਕੇ ਪੰਜਾਬ ਉਤੇ ਅੰਗਰੇਜ਼ੀ ਰਾਜ ਦਾ ਐਲਾਨ ਕੀਤਾ ਗਿਆ।ਇਸ ਦਾ ਆਰੰਭ ਨਿਸ਼ਚਿਤ ਹੀ ਅੰਗਰੇਜ ਰਾਜ ਉਪਰੰਤ ਬਦਲਵੀ ਪੂੰਜੀਵਾਦੀ ਅਰਥ ਵਿਵਸਥਾ ਦੇ ਉਭਾਰ ਨਾਲ ਵਿਕਸਿਤ ਪਛਮੀ ਮੁਲਕਾਂ ਦੇ ਨਵੇਂ ਪ੍ਰਸ਼ਾਸਨਿਕ,ਰਾਜਨੀਤਕ,ਸੱਭਿਆਚਾਰਕ ਅਤੇ ਸਾਹਿਤਕ ਪ੍ਰਭਾਵਾਂ ਰਾਹੀਂ ਉਜਾਗਰ ਹੁੰਦਾ ਹੈ। ਜਿਸ ਨੂੰ ਅਸੀਂ ਵਿਸ਼ੇਸ਼ ਸਿਧਾਂਤਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਆਧੁਨਿਕ ਯੁੱਗ ਕਹਿੰਦੇ ਹਾਂ।

ਸ਼ਬਦ ਨਿਰੁਕਤੀ

ਸ਼ਬਦ "ਆਧੁਨਿਕ" ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਪੰਜਾਬੀ ਵਿੱਚ "modern" ਦੇ ਸਮਾਨਾਰਥੀ ਵਜੋਂ ਵਰਤਿਆ ਜਾਂਦਾ ਹੈ। "ਆਧੁਨਿਕ" ਤੋਂ ਭਾਵ ਹੈ "ਹੁਣੇ ਵਾਪਰਿਆ"। ਆਧੁਨਿਕ ਸ਼ਬਦ ਸੰਸਕ੍ਰਿਤ ਵਿਆਕਰਣ ਅਨੁਸਾਰ "ਅਧੁਨਾ"ਦਾ ਵਿਸ਼ੇਸਣ ਹੈ ਜਿਸ ਦਾ ਅਰਥ ਹਨ ਇਸ ਕਾਲ ਵਿੱਚ ਹੁਣ। ਆਧੁਨਿਕ ਸ਼ਬਦ ਇਸੇ ਤੋਂ ਬਣਿਆ ਜਿਸ ਦੇ ਅਰਥ ਹਨ "ਹੁਣ ਹੋਇਆ"। "modern"ਸ਼ਬਦ ਦੀ ਉਤਪਤੀ "latin" ਦੇ ਧਾਤੂ"modo"ਤੋ ਹੋਈ ਹੈ, ਜਿਸ ਦੇ ਅਰਥ ਹਨ "ਹੁਣੇ"।ਸ਼ਾਬਦਿਕ ਅਰਥਾਂ ਅਨੁਸਾਰ ਆਧੁਨਿਕ ਸ਼ਬਦ ਹੁਣ ਅਰਥਾਤ ਕਾਲ ਦੇ ਵਰਤਮਾਨ ਖੰਡ ਦਾ ਸੂਚਕ ਹੈ ਪਰ ਮਨੁਖੀ ਗਿਆਨ ਸੰਚਾਰ ਦੇ ਪ੍ਰਸੰਗ ਵਿੱਚ ਇਹ ਬਹੁਤ ਵਿਸ਼ਾਲ ਅਰਥਾਂ ਦਾ ਧਾਰਨੀ ਹੈ।

ਪਰਿਭਾਸ਼ਾ

ਡਾ ਕੁਮਾਰ ਵਿਕਲ ਅਨੁਸਾਰ,"ਆਧੁਨਿਕਤਾ ਆਪਣੇ ਉਦੈ ਨਾਲ ਹੀ ਪਰੰਪਰਾ ਭੰਗ ਪਰਤਿ ਵਿਸ਼ੇਸ਼ ਆਗਹਿ ਤੇ ਪਰੰਪਰਾ ਪਰਤਿ ਉਤਸ਼ਾਹ ਪੈਦਾ ਕਰਦੀ ਹੈ। 2 "ਵਿਗਿਆਨਕ ਯੁੱਗ ਦੇ ਸਮੁਚੇ ਬੋਧ ਨੂੰ ਆਧੁਨਿਕਤਾ ਕਹਿੰਦਾ ਹਨ" 3 ਡਾ ਧਨਵੰਤ ਕੌਰ ਅਨੁਸਾਰ, "ਆਧੁਨਿਕਤਾ ਇਤਿਹਾਸ ਦੀ ਸਰਲ ਸਪਾਟ ਨਿਰੰਤਰਤਾ ਵਿੱਚ ਇੱਕ ਪਾਸਾਰੀ ਸੰਬੰਧੀ ਨਹੀਂ ਰੱਖਦੀ, ਸਗੋਂ ਇਹ ਭੂਤ ਅਤੇ ਵਰਤਮਾਨ ਦੇ ਆਪਸੀ ਰਿਸ਼ਤੇ ਦੇ ਗਤੀਸ਼ੀਲ ਤੇ ਦਵੰਦਾਤਮਿਕ ਨੂੰ ਉਜਾਗਰ ਕਰਦੀ ਹੈ।ਇਸੇ ਕਰਕੇ ਇਹ ਕਾਲ ਚੇਤਨਾ ਨਾਲ ਸੰਬੰਧ ਨਹੀਂ ਰੱਖਦੀ ਜਿੰਨਾ ਸੰਕਲਪ ਚੇਤਨਾ"

ਮੁੱਖ ਲੱਛਣ

ਯੂਰਪ ਦੀ ਪਰਮਾਣਿਕ ਆਧੁਨਿਕਤਾ ਅਨੁਸਾਰ ਆਧੁਨਿਕਤਾ ਦੇ ਕੁਝ ਲੱਛਣ ਵੇਖੇ ਜਾ ਸਕਦੇ ਹਨ:-

  1. ਤਰਕਸ਼ੀਲਤਾ
  2. ਧਰਮ ਨਿਰਪੱਖਤਾ
  3. ਵਿਗਿਆਨਿਕਤਾ
  4. ਉਦਿਯੋਗਿਕ ਉਤਪਾਦਨ
  5. ਸ਼ਹਿਰੀਕਰਨ
  6. ਵਿਸ਼ਵਿਆਪਕਤਾ
  7. ਸਾਂਝੀਵਾਲਤਾ
  8. ਸਮਾਨਤਾ
  9. ਸੁਤੰਤਰਤਾ
  10. ਰਾਜਨੀਤਕ ਚੇਤਨਾ
  11. ਇਹਲੌਕਿਕਤਾ
  12. ਸਾਖਰਤਾ

ਹਵਾਲੇ

Tags:

ਆਧੁਨਿਕਤਾ ਸ਼ਬਦ ਨਿਰੁਕਤੀਆਧੁਨਿਕਤਾ ਪਰਿਭਾਸ਼ਾਆਧੁਨਿਕਤਾ ਮੁੱਖ ਲੱਛਣਆਧੁਨਿਕਤਾ ਹਵਾਲੇਆਧੁਨਿਕਤਾਇਤਿਹਾਸਯੂਰਪ

🔥 Trending searches on Wiki ਪੰਜਾਬੀ:

ਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਹੰਸ ਰਾਜ ਹੰਸਗੁੜਸੂਫ਼ੀ ਕਾਵਿ ਦਾ ਇਤਿਹਾਸ2024 ਭਾਰਤ ਦੀਆਂ ਆਮ ਚੋਣਾਂਸ਼੍ਰੋਮਣੀ ਅਕਾਲੀ ਦਲਲੋਕ ਵਾਰਾਂਉੱਤਰ ਪ੍ਰਦੇਸ਼ਪੇਰੀਯਾਰਅਨੰਦ ਸਾਹਿਬਭਾਈ ਸਾਹਿਬ ਸਿੰਘਰਾਣੀ ਲਕਸ਼ਮੀਬਾਈਗੁਰੂ ਹਰਿਗੋਬਿੰਦਭਾਈ ਦਇਆ ਸਿੰਘ ਜੀ25 ਜੁਲਾਈਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਐਪਲ ਇੰਕ.ਮੋਬਾਈਲ ਫ਼ੋਨਲਾਲ ਬਹਾਦਰ ਸ਼ਾਸਤਰੀਖੋਜਮਾਂ ਬੋਲੀਪੂਰਾ ਨਾਟਕਆਂਧਰਾ ਪ੍ਰਦੇਸ਼ਆਲਮੀ ਤਪਸ਼ਜੰਗਲੀ ਜੀਵ ਸੁਰੱਖਿਆਕਿਰਿਆ-ਵਿਸ਼ੇਸ਼ਣਧਰਤੀ ਦਿਵਸਸਫ਼ਰਨਾਮੇ ਦਾ ਇਤਿਹਾਸਕੰਬੋਜਭਾਈ ਮਨੀ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬਲਾਗਭਾਰਤ ਦੀ ਰਾਜਨੀਤੀਭਾਰਤ ਦਾ ਚੋਣ ਕਮਿਸ਼ਨਗਿਆਨੀ ਦਿੱਤ ਸਿੰਘਛਪਾਰ ਦਾ ਮੇਲਾਪਿੱਪਲਭਾਈ ਮੋਹਕਮ ਸਿੰਘ ਜੀ21 ਅਪ੍ਰੈਲਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਰੋਮਾਂਸਵਾਦੀ ਪੰਜਾਬੀ ਕਵਿਤਾਬੰਗਲੌਰਖੇਤੀਬਾੜੀਭੀਮਰਾਓ ਅੰਬੇਡਕਰਵਿਸ਼ਵ ਵਾਤਾਵਰਣ ਦਿਵਸਅਨੁਵਾਦਗੁਰਮੁਖੀ ਲਿਪੀਧੁਨੀ ਵਿਉਂਤਪੰਜਾਬੀ ਖੋਜ ਦਾ ਇਤਿਹਾਸਸਮਾਂਜਾਪੁ ਸਾਹਿਬਗੁਰਮੀਤ ਬਾਵਾਗੁਰੂ ਗੋਬਿੰਦ ਸਿੰਘਵਿਕੀਪੀਡੀਆਪੰਛੀਸੱਸੀ ਪੁੰਨੂੰਪੰਜਾਬ (ਭਾਰਤ) ਵਿੱਚ ਖੇਡਾਂਮਹਾਨ ਕੋਸ਼ਫ਼ਿਰੋਜ਼ਪੁਰਅਲੈਗਜ਼ੈਂਡਰ ਵਾਨ ਹੰਬੋਲਟਗੁਰਬਖ਼ਸ਼ ਸਿੰਘ ਫ਼ਰੈਂਕਟਕਸਾਲੀ ਭਾਸ਼ਾਜਿੰਦ ਕੌਰਨਿਬੰਧਮਜ਼ਦੂਰ-ਸੰਘਸੁਖਮਨੀ ਸਾਹਿਬਪੰਜਾਬੀ ਲੋਕ ਬੋਲੀਆਂਨਿਸ਼ਾ ਕਾਟੋਨਾਜਹਾਂਗੀਰਸਾਹਿਤ ਅਤੇ ਮਨੋਵਿਗਿਆਨਰੂਸੀ ਭਾਸ਼ਾਗੁਰੂ ਰਾਮਦਾਸਹਰਭਜਨ ਮਾਨਮਨੁੱਖੀ ਸਰੀਰਕੋਸ਼ਕਾਰੀਪੰਜਾਬੀ ਅਖਾਣ🡆 More