ਅੱਜ ਆਖਾਂ ਵਾਰਿਸ ਸ਼ਾਹ ਨੂੰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦੀ ਔਰਤ ਦੀ ਆਵਾਜ਼ ਮੰਨੀ ਜਾਂਦੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਸੋਗੀ ਮਾਹੌਲ ਦੀ ਕਵਿਤਾ ਹੈ। ਇਸ ਕਵਿਤਾ ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ। 1947 ਦੇ ਫਿਰਕੂ ਫਸਾਦਾਂ ਤੋਂ ਬਾਅਦ ਉਹ 18ਵੀਂ ਸਦੀ ਦੇ ਮਸ਼ਹੂਰ ਕਿੱਸਾਕਾਰ ਵਾਰਿਸ ਸ਼ਾਹ ਨੂੰ ਸੰਬੋਧਨ ਹੁੰਦੇ ਹੋਏ ਆਪਣੇ ਰੋਸ ਦਾ ਪ੍ਰਗਟਾਅ ਕਰਦੀ ਹੈ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ ਸੰਨ 1948 ਵਿੱਚ ਅੱਜ ਆਖਾਂ ਵਾਰਿਸ ਸ਼ਾਹ ਨੂੰ ਨਜ਼ਮ ਲਿਖੀ।

ਅੱਜ ਆਖਾਂ ਵਾਰਿਸ ਸ਼ਾਹ ਨੂੰ
ਲੇਖਕ - ਅੰਮ੍ਰਿਤਾ ਪ੍ਰੀਤਮ
ਮੂਲ ਸਿਰਲੇਖਅੱਜ ਆਖਾਂ ਵਾਰਸ ਸ਼ਾਹ ਨੂੰ
ਭਾਸ਼ਾਪੰਜਾਬੀ

ਟੂਕ

ਇਹ ਇਸ ਨਜ਼ਮ ਦੀਆਂ ਸ਼ੁਰੂਆਤੀ ਸਤਰਾਂ ਹਨ:

ਗੁਰਮੁਖੀ ਲਿਪੀ ਸ਼ਾਹਮੁਖੀ ਲਿਪੀ

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱੱਕ ਰੋਈ ਸੀ ਧੀ ਪੰਜਾਬ ਦੀ ਤੂੰੰ ਲਿਖ ਲਿਖ ਮਾਰੇ ਵੈਣ
ਅੱੱਜ ਲੱਖਾਂ ਧੀਆਂ ਰੌਂਦੀਆਂ ਤੈਨੂੰ ਵਾਰਸਸ਼ਾਹ ਨੂੰ ਕਹਿਣ
ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ।
ਅੱੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ

اج آکھاں وارث شاہ نوں، کتھوں قبراں وچوں بول
تے اج کتابِ عشق دا کوئی اگلا ورقہ پَھول
اک روئی سی دھی پنجاب دی، تُوں لکھ لکھ مارے بین
اج لکھاں دھیاں روندیاں، تینوں وارث شاہ نوں کہن
اُٹھ درد منداں دیا دردیا، اُٹھ ویکھ اپنا پنجاب
اج بیلے لاشاں وچھیاں تے لہو دی بھری چناب

ਆਲੋਚਨਾ

ਗੁਰਬਚਨ ਲਿਖਦਾ ਹੈ ਕਿ "ਭਾਵੇਂ ਇਸ ਵਿੱਚ ਕਾਵਿ ਪ੍ਰਤਿਭਾ ਵਾਲੇ ਵਿਸ਼ੇਸ਼ ਗੁਣ ਨਹੀਂ" ਪਰ "ਸੰਨ ਸੰਤਾਲੀ ’ਚ ਪੈਦਾ ਹੋਣ ਵਾਲੇ ਵਹਿਸ਼ੀ ਘਾਣ ਕਰਕੇ ਇਸ ਕਵਿਤਾ ਨੂੰ ਹੱਦੋਂ ਵੱਧ ਸਵੀਕਾਰਤਾ ਮਿਲੀ"।

ਹਵਾਲੇ

Tags:

ਅੰਮ੍ਰਿਤਾ ਪ੍ਰੀਤਮਦੇਹਰਾਦੂਨਪੰਜਾਬ, ਭਾਰਤਲਾਹੌਰਵਾਰਿਸ ਸ਼ਾਹ

🔥 Trending searches on Wiki ਪੰਜਾਬੀ:

ਪੰਜ ਪਿਆਰੇਜੈਵਿਕ ਖੇਤੀਪੰਜਾਬੀ ਕੱਪੜੇਔਰਤਾਂ ਦੇ ਹੱਕਭਟਨੂਰਾ ਲੁਬਾਣਾਸੂਰਜ ਮੰਡਲਦੇਬੀ ਮਖਸੂਸਪੁਰੀਪੁਆਧਜੋਗੀ ਪੀਰ ਦਾ ਮੇਲਾਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੁੱਖ ਸਫ਼ਾਬਾਬਾ ਜੀਵਨ ਸਿੰਘਸ਼ਬਦਮਿੱਤਰ ਪਿਆਰੇ ਨੂੰਸਰਹਿੰਦ-ਫ਼ਤਹਿਗੜ੍ਹਗੁਰੂ ਗੋਬਿੰਦ ਸਿੰਘ ਭਵਨਸਾਹਿਤ ਅਤੇ ਇਤਿਹਾਸਪੰਜਾਬ ਦਾ ਇਤਿਹਾਸਕੈਮੀਕਲ ਦਵਾਈਪੰਜਾਬੀ ਤਿਓਹਾਰਮਿਰਜ਼ਾ ਸਾਹਿਬਾਂਰੇਖਾ ਚਿੱਤਰਜਸਵੰਤ ਦੀਦਸਕੂਲਭਾਈ ਮੁਹਕਮ ਸਿੰਘਖ਼ਾਲਸਾ ਮਹਿਮਾਮਧਾਣੀਦੱਖਣੀ ਪਠਾਰਬਰਲਿਨਪੰਜਾਬੀ ਕਹਾਣੀਲੰਮੀ ਛਾਲਗੁਰਬਾਣੀ ਦਾ ਰਾਗ ਪ੍ਰਬੰਧਮਾਤਾ ਜੀਤੋਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਾਹਿਬਜ਼ਾਦਾ ਜੁਝਾਰ ਸਿੰਘਬੋਲੇ ਸੋ ਨਿਹਾਲਗੁਰਮੁਖੀ ਲਿਪੀਔਰੰਗਜ਼ੇਬ ਦਾ ਮਕਬਰਾਨਿਮਰਤ ਖਹਿਰਾਨਾਂਵਡੀ.ਐੱਨ.ਏ.ਪੰਜਾਬੀ ਸੂਫ਼ੀ ਕਵੀਪਾਣੀਪਤ ਦੀ ਪਹਿਲੀ ਲੜਾਈਧੁਨੀਮਬੈਕਟੀਰੀਆਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਾਜਿਕਿਸਤਾਨਰਬਿੰਦਰਨਾਥ ਟੈਗੋਰਮੀਡੀਆਵਿਕੀਬਾਬਾ ਬਕਾਲਾਮਝੈਲਬੈਂਕਭਗਤ ਸਿੰਘਧੰਦਾਕੋਸ਼ਕਾਰੀਉੱਚ ਸਿੱਖਿਆ ਵਿਭਾਗ (ਭਾਰਤ)ਕੁਆਰੀ ਮਰੀਅਮਨਾਟਕ (ਥੀਏਟਰ)ਗਗਨ ਮੈ ਥਾਲੁਸਫਾਵਿਦ ਇਰਾਨਮਨੁੱਖੀ ਸਰੀਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਹਾਨ ਕੋਸ਼ਭਾਰਤ ਸਰਕਾਰਪੰਜਾਬੀ ਸਾਹਿਤਜਿੰਦ ਕੌਰਰਵਾਇਤੀ ਦਵਾਈਆਂਭਾਈ ਹਿੰਮਤ ਸਿੰਘਪਿੰਜਰ (ਨਾਵਲ)ਆਸਾ ਦੀ ਵਾਰਬਲਦੇਵ ਸਿੰਘ ਸੜਕਨਾਮਾਭਾਰਤ ਵਿੱਚ ਬੁਨਿਆਦੀ ਅਧਿਕਾਰਤੂੰਬੀ🡆 More