ਅੱਛਰ ਸਿੰਘ ਜਥੇਦਾਰ

ਅੱਛਰ ਸਿੰਘ (18 ਜਨਵਰੀ, 1892-6 ਅਗਸਤ, 1976) ਦਾ ਜਨਮ ਸ: ਹੁਕਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗੀ ਦੀ ਕੁੱਖ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ ਕੇ ਵਿਖੇ ਹੋਇਆ। 15 ਵਰ੍ਹਿਆਂ ਦੀ ਉਮਰ ਵਿੱਚ ਬਰਮਾ ਚਲੇ ਗਏ। ਉਥੇ ਜਾ ਕੇ ਬਰਮੀ ਤੇ ਉਰਦੂ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਮਾ ਦੀ ਮਿਲਟਰੀ ਪੁਲਿਸ ਵਿੱਚ ਭਰਤੀ ਹੋ ਗਏ। 1921 ਈ: ਤੱਕ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹੇ ਅਤੇ ਹਵਾਲਦਾਰ ਦਾ ਅਹੁਦਾ ਪ੍ਰਾਪਤ ਕੀਤਾ।

ਮਾਣਯੋਗ ਜਥੇਦਾਰ
ਅੱਛਰ ਸਿੰਘ
ਅੱਛਰ ਸਿੰਘ ਜਥੇਦਾਰ
ਅਕਾਲ ਤਖ਼ਤ ਸਾਹਿਬ ਦੇ 13ਵੇ ਜਥੇਦਾਰ
ਦਫ਼ਤਰ ਵਿੱਚ
ਫਰਵਰੀ 9, 1924 – ਜਨਵਰੀ 10, 1926
ਦੁਆਰਾ ਨਿਯੁਕਤੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੋਂ ਪਹਿਲਾਂਊਧਮ ਸਿੰਘ ਨਾਗੋਕੇ
ਤੋਂ ਬਾਅਦਊਧਮ ਸਿੰਘ ਨਾਗੋਕੇ
ਦਫ਼ਤਰ ਵਿੱਚ
ਮਈ 23, 1955 – ਨਵੰਬਰ 8, 1962
ਤੋਂ ਪਹਿਲਾਂਪ੍ਰਤਾਪ ਸਿੰਘ
ਤੋਂ ਬਾਅਦਮੋਹਨ ਸਿੰਘ ਤੁੜ
ਨਿੱਜੀ ਜਾਣਕਾਰੀ
ਜਨਮ
ਅੱਛਰ ਸਿੰਘ

ਜਨਵਰੀ 18, 1892
ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ
ਮੌਤਅਗਸਤ 6, 1976(1976-08-06) (ਉਮਰ 84)
ਕੌਮੀਅਤਸਿੱਖ
ਮਾਪੇ
  • ਹੁਕਮ ਸਿੰਘ (ਪਿਤਾ)
  • ਗੰਗੀ (ਮਾਤਾ)
ਮਸ਼ਹੂਰ ਕੰਮਗੁਰਦੁਆਰਾ ਸੁਧਾਰ ਲਹਿਰ

ਗੁਰਦੁਆਰਾ ਸੁਧਾਰ ਲਹਿਰ

ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਧੁਰ ਹਿਰਦੇ ਤੱਕ ਹਿਲਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਅੱਛਰ ਸਿੰਘ ਵੀ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਫੌਜੀ ਨੌਕਰੀ ਨੂੰ ਤਿਆਗ ਕੇ ਗੁਰੂ ਘਰ ਦੀਆਂ ਸੇਵਾਵਾਂ ਲਈ ਅਕਾਲੀ ਲਹਿਰ ਵਿੱਚ ਸ਼ਾਮਿਲ ਹੋਏ। 1921 ਈ: ਵਿੱਚ ਹੋਏ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਪਿੱਛੋਂ ਸਿੱਖੀ ਸਿਦਕ ਲਈ ਹਿਰਦੇ ਤੋਂ ਉੱਠੀ ਕਾਂਗ ਕਾਰਨ ਫੌਜੀ ਨੌਕਰੀ ਤੋਂ ਤਿਆਗ-ਪੱਤਰ ਦੇ ਕੇ ਸੈਂਟਰਲ ਮਾਝਾ ਖਾਲਸਾ ਦੀਵਾਨ ਵਿੱਚ ਸ਼ਾਮਿਲ ਹੋ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੁਟ ਗਏ। 10 ਫਰਵਰੀ, 1924 ਨੂੰ ਜਥੇਦਾਰ ਅੱਛਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੌਂਪੀ ਗਈ ਪਰ ਥੋੜ੍ਹੇ ਅਰਸੇ ਪਿੱਛੋਂ 7 ਮਈ 1924 ਨੂੰ ਹਕੂਮਤ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ, ਡੇਢ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ।

ਗੁਰਬਾਣੀ ਦੇ ਖੋਜੀ ਵਿਦਵਾਨ

ਗੁਰਬਾਣੀ ਦੇ ਖੋਜੀ ਵਿਦਵਾਨ ਹੋਣ ਕਰਕੇ ਲਾਹੌਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਅਮਰ ਸਿੰਘ ਸ਼ੇਰ-ਏ-ਪੰਜਾਬ ਨੇ ਆਪ ਨੂੰ ਗੁਰਦੁਆਰਾ ਡੇਹਰਾ ਸਾਹਿਬ ਦੇ ਗ੍ਰੰਥੀ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਥੇ 14 ਸਾਲ ਦੀ ਲਗਾਤਾਰ ਸ਼ਾਨਦਾਰ ਸੇਵਾ ਤੋਂ ਪਿੱਛੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤੀ ਹੋਈ। 1955 ਈ: ਤੋਂ 1962 ਤੱਕ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਤਿਆਗ-ਪੱਤਰ ਦੇ ਕੇ ਮਾਸਟਰ ਤਾਰਾ ਸਿੰਘ ਦੇ ਧੜੇ ਨਾਲ ਜੁੜ ਕੇ ਰਾਜਨੀਤਕ ਸੇਵਾ ਅਰੰਭ ਕੀਤੀ। ਇਸ ਧੜੇ ਨੇ ਆਪ ਨੂੰ ਨਵੰਬਰ 1962 ਈ: ਵਿੱਚ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਜਥੇਦਾਰ ਅੱਛਰ ਸਿੰਘ ਦੀਆਂ ਸੇਵਾਵਾਂ ਦੀ ਹਮੇਸ਼ਾ ਪ੍ਰਸੰਸਾ ਕੀਤੀ ਜਾਂਦੀ ਰਹੀ। ਆਖਰ 6 ਅਗਸਤ, 1976 ਈ: ਨੂੰ ਪੰਜ-ਭੂਤਕ ਸਰੀਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਹਵਾਲੇ

Tags:

ਘਣੀਏ ਕੇਲਾਹੌਰ

🔥 Trending searches on Wiki ਪੰਜਾਬੀ:

ਉਰਦੂਡਾ. ਹਰਚਰਨ ਸਿੰਘਭਾਰਤ ਦਾ ਇਤਿਹਾਸਜਲੰਧਰਮੁੱਖ ਸਫ਼ਾਭੂਆ (ਕਹਾਣੀ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਹਰਿਗੋਬਿੰਦਭਾਰਤੀ ਰੁਪਈਆਪੰਜਾਬੀ ਅਖਾਣਗੁਰਮੁਖੀ ਲਿਪੀ ਦੀ ਸੰਰਚਨਾਸੂਬਾ ਸਿੰਘਸ਼ੁਭਮਨ ਗਿੱਲਬੰਦਾ ਸਿੰਘ ਬਹਾਦਰਸਾਹਿਤਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਤਖ਼ਤ ਸ੍ਰੀ ਦਮਦਮਾ ਸਾਹਿਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਨਾਵਲ ਦਾ ਇਤਿਹਾਸਸ਼ਬਦਧਨੀ ਰਾਮ ਚਾਤ੍ਰਿਕਚਾਰ ਸਾਹਿਬਜ਼ਾਦੇ (ਫ਼ਿਲਮ)ਚਿੜੀ-ਛਿੱਕਾਲੋਕਰਾਜਐਚ.ਟੀ.ਐਮ.ਐਲਪ੍ਰਿੰਸੀਪਲ ਤੇਜਾ ਸਿੰਘਤਾਰਾਸੰਯੁਕਤ ਰਾਸ਼ਟਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਨਵਿਆਉਣਯੋਗ ਊਰਜਾਸੀ++ਕੰਪਿਊਟਰਸਿਹਤਤਬਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸੁਰ (ਭਾਸ਼ਾ ਵਿਗਿਆਨ)ਈਸਟ ਇੰਡੀਆ ਕੰਪਨੀਖੋ-ਖੋਬਾਬਾ ਫ਼ਰੀਦਬਾਸਕਟਬਾਲਸਫ਼ਰਨਾਮੇ ਦਾ ਇਤਿਹਾਸਸ਼ਾਹ ਮੁਹੰਮਦਵਲਾਦੀਮੀਰ ਲੈਨਿਨਰੇਲਗੱਡੀਨਵ ਸਾਮਰਾਜਵਾਦਪਣ ਬਿਜਲੀਗੁਰੂ ਗੋਬਿੰਦ ਸਿੰਘਬਲਾਗਪੰਜਾਬ ਦੀ ਕਬੱਡੀਦਲੀਪ ਸਿੰਘਮਾਰਕਸਵਾਦੀ ਪੰਜਾਬੀ ਆਲੋਚਨਾਸ਼ਹਾਦਾਆਸਟਰੇਲੀਆਤਵਾਰੀਖ਼ ਗੁਰੂ ਖ਼ਾਲਸਾਚੰਦਰਮਾਘਰੇਲੂ ਰਸੋਈ ਗੈਸਰਣਜੀਤ ਸਿੰਘ1977ਛੰਦਦੋਆਬਾਗੁਰੂ ਨਾਨਕਕੇਂਦਰ ਸ਼ਾਸਿਤ ਪ੍ਰਦੇਸ਼ਮਧੂ ਮੱਖੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਵੰਦੇ ਮਾਤਰਮਸਟੀਫਨ ਹਾਕਿੰਗਮਨੁੱਖੀ ਹੱਕਪੰਜਾਬ ਲੋਕ ਸਭਾ ਚੋਣਾਂ 2024ਘੜਾਸਦਾਮ ਹੁਸੈਨਮਿਰਜ਼ਾ ਸਾਹਿਬਾਂਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਜਨੇਊ ਰੋਗਜਪੁਜੀ ਸਾਹਿਬਪੰਜਾਬੀ ਅਖ਼ਬਾਰ🡆 More