ਅਹਿੰਸਾ

ਅਹਿੰਸਾ ਹਰ ਹਾਲ ਵਿੱਚ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਹਾਨੀ ਨਾ ਪਹੁੰਚਾਉਣ ਦਾ ਅਸੂਲ ਹੈ। ਇਹ ਅਸੂਲ ਇਸ ਅਸਥਾ ਵਿੱਚੋਂ ਨਿਕਲਿਆ ਹੈ ਕਿ ਕੋਈ ਵੀ ਮਕਸਦ ਹਾਸਲ ਕਰਨ ਲਈ ਲੋਕਾਂ, ਜਾਨਵਰਾਂ ਜਾਂ ਵਾਤਾਵਰਨ ਨੂੰ ਹਾਨੀ ਪਹੁੰਚਾਉਣਾ ਗੈਰਲੋੜੀਂਦਾ ਹੈ ਅਤੇ ਇਹ ਇਖਲਾਕੀ, ਧਾਰਮਿਕ, ਅਤੇ ਰੂਹਾਨੀ ਅਸੂਲਾਂ ਦੇ ਅਧਾਰ ਤੇ ਹਿੰਸਾ ਤੋਂ ਪਰਹੇਜ ਦੇ ਆਮ ਦਰਸ਼ਨ ਦਾ ਲਖਾਇਕ ਹੈ।

ਅਹਿੰਸਾ
ਇਸ ਲੋਕ ਵਿੱਚ ਕਿਸੇ ਵੀ ਜੀਵ (ਇੱਕ, ਦੋ,ਤਿੰਨ, ਚਾਰ ਅਤੇ ਪੰਜ ਇੰਦਰੀਆਂ ਵਾਲੇ ਜੀਵ) ਦੀ ਹਿੰਸਾ ਮਤ ਕਰੋ, ਉਹਨਾਂ ਨੂੰ ਉਹਨਾਂ ਦੇ ਰਾਹ ਜਾਣ ਤੋਂ ਨਾ ਰੋਕੋ। ਉਹਨਾਂ ਪ੍ਰਤੀ ਆਪਣੇ ਮਨ ਵਿੱਚ ਤਰਸ ਦਾ ਭਾਵ ਰੱਖੋ। ਉਹਨਾਂ ਦੀ ਰੱਖਿਆ ਕਰੋ। ਇਹੀ ਅਹਿੰਸਾ ਦਾ ਸੁਨੇਹਾ ਭਗਵਾਨ ਮਹਾਵੀਰ ਆਪਣੇ ਉਪਦੇਸ਼ਾਂ ਰਾਹੀਂ ਸਾਨੂੰ ਦਿੰਦੇ ਹਨ।

ਕੁਝ ਲੋਕਾਂ ਲਈ ਅਹਿੰਸਾ ਦੇ ਦਰਸ਼ਨ ਦੀਆਂ ਜੜ੍ਹਾਂ ਇਸ ਅਸਥਾ ਵਿੱਚ ਹਨ ਕਿ ਪ੍ਰਮਾਤਮਾ ਹਾਨੀਰਹਿਤ ਹੈ। ਇਸ ਲਈ ਪਰਮਾਤਮਾ ਦੇ ਲਾਗੇ ਲੱਗਣ ਲਈ ਉਸੇ ਵਾਂਗ ਹਾਨੀਰਹਿਤ ਹੋਣਾ ਲੋੜੀਂਦਾ ਹੈ। ਅਹਿੰਸਾ ਦੇ 'ਸਰਗਰਮ' ਜਾਂ 'ਸੰਘਰਸ਼ਮਈ' ਅੰਸ਼ ਵੀ ਹਨ, ਜਿਹਨਾਂ ਨੂੰ ਇਸ ਅਸੂਲ ਦੇ ਅਨੁਆਈ ਰਾਜਨੀਤਕ ਅਤੇ ਸਮਾਜਕ ਤਬਦੀਲੀ ਹਾਸਲ ਕਰਨ ਦੇ ਸਾਧਨ ਵਜੋਂ ਅਹਿੰਸਾ ਦੇ ਅਹਿਮ ਪਹਿਲੂ ਸਮਝਦੇ ਹਨ। ਇਸ ਤਰ੍ਹਾਂ ਗਾਂਧੀਵਾਦੀ ਅਹਿੰਸਾ ਸਮਾਜਕ ਤਬਦੀਲੀ ਦਾ ਦਰਸ਼ਨ ਅਤੇ ਰਣਨੀਤੀ ਹੈ ਜਿਹੜੀ ਹਿੰਸਾ ਦੀ ਵਰਤੋਂ ਦੀ ਸਖਤ ਮਨਾਹੀ ਕਰਦੀ ਹੈ ਪਰ ਨਾਲ ਨਾਲ ਅਹਿੰਸਕ ਸੰਘਰਸ਼ (ਜਿਸ ਨੂੰ ਸਿਵਲ ਰਜਿਸਟੈਂਸ ਵੀ ਕਹਿੰਦੇ ਹਨ) ਨੂੰ ਜੁਲਮ ਨੂੰ ਚੁੱਪ ਚੁਪੀਤੇ ਜਰ ਲੈਣ ਜਾਂ ਇਸ ਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਦੇ ਬਦਲ ਵਜੋਂ ਲਿਆ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਾਮਨੀਪੰਜ ਤਖ਼ਤ ਸਾਹਿਬਾਨਜਾਤਅਰਜਕ ਸੰਘਰਾਜਧਾਨੀਕਿਰਿਆਜੀਵ ਵਿਗਿਆਨਬਿਲਗੂਗਲਵੋਟ ਦਾ ਹੱਕਪੰਜਾਬੀ ਪੀਡੀਆਜਰਨੈਲ ਸਿੰਘ (ਕਹਾਣੀਕਾਰ)ਪੁਆਧਕਲ ਯੁੱਗਧੁਨੀ ਵਿਗਿਆਨਆਰੀਆ ਸਮਾਜਗੁਰੂ ਹਰਿਕ੍ਰਿਸ਼ਨਚਿੜੀ-ਛਿੱਕਾਭਾਰਤ ਵਿਚ ਟ੍ਰੈਕਟਰਸੰਰਚਨਾਵਾਦਟੋਡਰ ਮੱਲਰਬਾਬਪੰਜਾਬੀ ਸਾਹਿਤ ਆਲੋਚਨਾਜਰਗ ਦਾ ਮੇਲਾਸਰਵਣ ਸਿੰਘਆਸਾ ਦੀ ਵਾਰਪਹਿਲੀ ਐਂਗਲੋ-ਸਿੱਖ ਜੰਗ1991 ਦੱਖਣੀ ਏਸ਼ਿਆਈ ਖੇਡਾਂਫ਼ਾਰਸੀ ਵਿਆਕਰਣਰਾਜ ਸਭਾਹੋਲੀਨਵੀਂ ਦਿੱਲੀਦਮਦਮੀ ਟਕਸਾਲਟਿਕਾਊ ਵਿਕਾਸ ਟੀਚੇਵਿਕੀਪੀਡੀਆਰੂਸਸੁਖਜੀਤ (ਕਹਾਣੀਕਾਰ)ਸੈਣੀਘੜੂੰਆਂਚਾਰ ਸਾਹਿਬਜ਼ਾਦੇ (ਫ਼ਿਲਮ)ਵਟਸਐਪਜਹਾਂਗੀਰਗਗਨ ਮੈ ਥਾਲੁਸਿਰਮੌਰ ਰਾਜਵਾਹਿਗੁਰੂਫੁਲਕਾਰੀਗੌਤਮ ਬੁੱਧਦੇਬੀ ਮਖਸੂਸਪੁਰੀਪਾਣੀਪਤ ਦੀ ਤੀਜੀ ਲੜਾਈਪੰਜਾਬ ਵਿੱਚ ਸੂਫ਼ੀਵਾਦਮਹਾਂਦੀਪਭਗਵੰਤ ਮਾਨਅਧਿਆਪਕ2022 ਪੰਜਾਬ ਵਿਧਾਨ ਸਭਾ ਚੋਣਾਂਹਰੀ ਸਿੰਘ ਨਲੂਆਕਾਨ੍ਹ ਸਿੰਘ ਨਾਭਾਵਹਿਮ-ਭਰਮਸਿੱਖ ਸਾਮਰਾਜਪਾਕਿਸਤਾਨਪੱਖੀਸਿੱਖੀਗੁਰੂ ਰਾਮਦਾਸਅਹਿਮਦ ਸ਼ਾਹ ਅਬਦਾਲੀਮਨੁੱਖੀ ਸਰੀਰਆਦਿ ਗ੍ਰੰਥਗੁਰ ਹਰਿਕ੍ਰਿਸ਼ਨਭੌਣੀਮਾਂ ਬੋਲੀਨਨਕਾਣਾ ਸਾਹਿਬਭੀਮਰਾਓ ਅੰਬੇਡਕਰਪੌਦਾਹਨੇਰੇ ਵਿੱਚ ਸੁਲਗਦੀ ਵਰਣਮਾਲਾਜਨਮਸਾਖੀ ਪਰੰਪਰਾਵਰ ਘਰਲੋਹੜੀ🡆 More