ਵਿਉਤਪਤੀ ਤੇ ਕਿਸਮਾਂ ਅਲੰਕਾਰ

ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਅਲੰ' ਤੋਂ ਹੋਈ ਹੈ ਜਿਸਦਾ ਅਰਥ ਹੈ 'ਗਹਿਣਾ'। ਇਸ ਤਰ੍ਹਾਂ ਕਾਵਿ ਦੇ ਸਰੀਰ ਨੂੰ ਸਜਾਉਣ ਵਾਲੇ ਅਰਥ ਜਾਂ ਤੱਤ ਨੂੰ ਅਲੰਕਾਰ ਕਹਿੰਦੇ ਹਨ। ਜਿਸ ਤਰ੍ਹਾਂ ਬਾਜੂ ਬੰਦ (ਸਰੀਰ ਨੂੰ ਸਜਾਉਣ ਵਾਲੇ ਗਹਿਣੇ) ਆਦਿ ਸਰੀਰ ਦੇ ਸੁਹਜ ਨੂੰ ਵਧਾਉਂਦੇ ਹਨ ਅਤੇ ਆਤਮਾ ਦਾ ਉਪਕਾਰ ਕਰਦੇ ਹਨ, ਤਿਵੇਂ ਹੀ ਅਲੰਕਾਰ ਕਾਵਿ ਰੂਪੀ ਸਰੀਰ ਦੇ ਸੁਹਜ ਨੂੰ ਵਧਾਉਂਦੇ ਹਨ। ਅਲੰਕਾਰ ਸਰੀਰ ਦੇ ਸ਼ੋਭਾਕਾਰੀ ਹੁੰਦੇ ਹਨ। ਭਾਰਤੀ ਕਾਵਿ ਸ਼ਾਸਤਰ ਦੇ ਅਚਾਰੀਆ 'ਅਨੰਦਵਰਧਨ' ਅਲੰਕਾਰ ਨੂੰ 'ਕਾਵਿ ਦੀ ਆਤਮਾ' ਮੰਨਦਾ ਹੈ। ਪਰੰਤੂ ਅਲੰਕਾਰ ਦਾ ਸਬੰਧ ਕਾਵਿ ਦੇ ਬਾਹਰੀ ਰੂਪ ਨਾਲ ਹੈ। ਉਦਾਹਰਣ ਵਜੋਂ : ਜਿਸ ਇਸਤਰੀ ਜਾਂ ਪੁਰਸ਼ ਨੇ ਗਹਿਣੇ ਨਹੀਂ ਪਾਏ ਹੁੰਦੇ ਉਹ ਵੀ ਮਨੁੱਖ ਹੀ ਹੁੰਦਾ ਹੈ ਪਰ ਜਿਸ ਨੇ ਗਹਿਣੇ ਪਾਏ ਹੁੰਦੇ ਹਨ ਉਹ ਜ਼ਰਾ ਵਧੇਰੇ ਉੱਚ ਸਮਝਿਆ ਜਾਂਦਾ ਹੈ।

ਵਿਉਂਤਪੱਤੀ ਅਤੇ ਪਰਿਭਾਸ਼ਾ:-  

ਅਲੰਕਾਰ ਦੀ ਵਿਉਂਤਪੱਤੀ ਸੰਸਕ੍ਰਿਤ ਵਿਦਵਾਨਾ ਦੋ ਤਰ੍ਹਾਂ ਨਾਲ ਕਰਦੇ ਹਨ:-

(ੳ) ਅਲੰਕਰੋਤਿ ਇਤਿ ਅਲੰਕਾਰਹ :- ਅਰਥਾਤ ਜੋ ਕਿਸੇ ਨੂੰ ਸਜਾਉਂਦਾ ਹੈ,ਉਹ ਅਲੰਕਾਰ ਹੈ।

(ਅ)ਅਲੋਕਿਰਯਤੇ ਅਨੇਨ ਇਤਿ ਅਲੰਕਾਰਹ੍:- ਅਰਥਾਤ ਜਿਸ ਨਾਲ ਕਿਸੇ ਦਾ ਸਾਜ- ਸ਼ਿੰਗਾਰ ਜਾਂ ਸਜਾਵਟ ਕੀਤੀ ਜਾਵੇ, ਉਹ ਅਲੰਕਾਰ ਹੈ। ਪਹਿਲੀ ਵਿਉਂਤਪੱਤੀ ਅਨੁਸਾਰ ਅਲੰਕਾਰ ਕਰਨ ਵਾਲਾ 'ਕਰਤਾ' ਹੈ ਅਤੇ ਦੂਜੀ ਅਨੁਸਾਰ ਸੁਸ਼ੋਭਿਤ ਕਰਨ ਦਾ ਸਾਧਨ ਹੈ।

ਅਲੰਕਾਰ ਦੇ ਲੱਛਣ ਅਤੇ ਪਰਿਭਾਸ਼ਾ ਭਾਰਤੀ ਅਚਾਰੀਆ ਨੇ ਆਪੋ- ਆਪਣੇ ਵਿਚਾਰਾਂ ਅਨੁਸਾਰ ਕੀਤੀਆਂ ਹਨ-

ਵਿਸ਼ਵਨਾਥ ਦੇ ਅਨੁਸਾਰ, " ਸ਼ਬਦ ਅਤੇ ਅਰਥ ਦੇ ਨਾ ਟਿਕੇ ਰਹਿਣ ਵਾਲੇ ਧਰਮ,ਜੋ ਉਹਨਾਂ ਦੇ ਸੁਹਜ ਨੂੰ ਵਧਾਉਂਦੇ ਹਨ ਅਤੇ ਰਸ ਆਦਿ ਦਾ ਉਪਕਾਰ ਕਰਦੇ ਹਨ, ਅਲੰਕਾਰ ਕਹੇ ਜਾਂਦੇ ਹਨ, ਕਿਉਂ ਜੋ ਉਹ ਬਾਜੂ ਬੰਦ ( ਗਹਿਣੇ) ਆਦਿ ਵਾਂਗ ਹੁੰਦੇ ਹਨ।"

ਮੰਮਟ ਦੇ ਅਨੁਸਾਰ, " ਅਲੰਕਾਰ ਸਰੀਰ ਲਈ ਸ਼ੋਭਾਕਾਰੀ ਹੁੰਦੇ ਹਨ ਇਸ ਲਈ ਕਾਵਿ ਵਿੱਚ ਸ਼ਬਦ ਅਤੇ ਅਰਥ ਦੇ ਉਤਕਰਸ਼ਕਾਰੀ ਤੱਤ ਦਾ ਨਾਂ ਹੀ ਅਲੰਕਾਰ ਹੈ।"

ਦੰਡੀ ਅਨੁਸਾਰ, " ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਹੀ ਅਲੰਕਾਰ ਕਿਹਾ ਜਾਂਦਾ ਹੈ।"

ਸੋ, ਅਲੰਕਾਰ ਉਹ ਤੱਤ ਹੈ ਜੋ ਸ਼ਬਦ ਅਤੇ ਅਰਥ ਰਾਹੀਂ ਕਾਵਿ ਵਿੱਚ ਸੁੰਦਰਤਾ ਪੈਦਾ ਕਰਦੇ ਹਨ ਅਤੇ ਸੁਹਜ ਨੂੰ ਵਧਾਉਂਦੇ ਹਨ।

ਕਿਸਮਾਂ:-  

ਅਲੰਕਾਰ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਮੰਨੇ ਜਾਂਦੇ ਹਨ, ਜਿਹਨਾਂ ਵਿੱਚ ਵੱਖਰੇ ਵੱਖਰੇ ਅਲੰਕਾਰਾ ਨੂੰ ਰੱਖਿਆ ਜਾਂਦਾ ਹੈ -

(ੳ) ਸ਼ਬਦ ਅਲੰਕਾਰ

(ਅ) ਅਰਥ ਅਲੰਕਾਰ

(ੲ) ਸ਼ਬਦਾਰਥ ਅਲੰਕਾਰ

(ੳ) ਸ਼ਬਦ ਅਲੰਕਾਰ :-

ਜੋ ਅਲੰਕਾਰ ਵਿਸ਼ੇਸ਼ ਸ਼ਬਦਾਂ ਉੱਤੇ ਅਧਾਰਿਤ ਹੁੰਦੇ ਹਨ, ਉਹਨਾਂ ਨੂੰ ਸ਼ਬਦ ਅਲੰਕਾਰ ਕਿਹਾ ਜਾਂਦਾ ਹੈ। ਅਜਿਹੇ ਅਲੰਕਾਰ ਕੁਝ ਵਿਸ਼ੇਸ਼ ਕਿਸਮ ਦੇ ਚੁਣੀਂਦਾ ਸ਼ਬਦਾਂ ਤੇ ਅਧਾਰਿਤ ਹੁੰਦੇ ਹਨ। ਜੇਕਰ ਇਹਨਾਂ ਸ਼ਬਦਾਂ ਨੂੰ ਹਟਾ ਕੇ ਉਹਨਾਂ ਦੇ ਸਮਾਨਾਰਥੀ ਸ਼ਬਦਾਂ ਨੂੰ ਕਾਵਿ ਵਿੱਚ ਟਿਕਾ ਦਿੱਤਾ ਜਾਵੇ ਤਾਂ ਕਾਵਿ ਦਾ ਸੁਹਜ ਸਮਾਪਤ ਹੋ ਜਾਂਦਾ ਹੈ।

ਸ਼ਬਦ ਅਲੰਕਾਰ ਦੇ ਕੁਝ ਮੁੱਖ ਅਲੰਕਾਰ ਇਸ ਤਰ੍ਹਾਂ ਹਨ:

  • ਅਨੁਪ੍ਰਾਸ ਅਲੰਕਾਰ
  • ਯਮਕ ਅਲੰਕਾਰ
  • ਸ਼ਲੇਸ ਅਲੰਕਾਰ
  • ਪੁਨਰੁਕਤਵਦਾਭਾਸ ਅਲੰਕਾਰ

(ਅ) ਅਰਥ ਅਲੰਕਾਰ:-

ਜਿਹੜੇ ਅਲੰਕਾਰ ਅਰਥਾਂ ਤੇ ਨਿਰਭਰ ਹੋਣ ਉਹ ਅਰਥ ਅਲੰਕਾਰ ਹਨ ਭਾਵ ਜਿੱਥੇ ਸ਼ਬਦਾਂ ਵਿੱਚ ਪਰਿਵਰਤਨ ਕਰ ਕੇ ਦੂਜੇ ਸਮਾਨਾਰਥੀ ਵਚਕ ਸ਼ਬਦ ਰੱਖ ਦੇਣ ਤੇ ਵੀ ਉਸ ਅਲੰਕਾਰ ਦੀ ਹੋਂਦ ਬਣੀ ਰਹਿੰਦੀ ਹੈ, ਉਸ ਨੂੰ ਅਰਥ ਅਲੰਕਾਰ ਕਿਹਾ ਜਾਂਦਾ ਹੈ।

ਅਰਥ ਅਲੰਕਾਰ ਦੀਆਂ ਮੁੱਖ ਪੰਜ ਕਿਸਮਾਂ ਹੁੰਦੀਆਂ ਹਨ ਜਿਹਨਾਂ ਵਿੱਚ ਵੱਖਰੇ ਵੱਖਰੇ ਅਰਥ ਅਲੰਕਾਰਾ ਨੂੰ ਰੱਖਿਆ ਜਾਂਦਾ ਹੈ-

ਸਾਂਝ ਮੂਲਕ ਅਲੰਕਾਰ

- ਉਪਮਾ ਅਲੰਕਾਰ: ਉਪਮੇਯ, ਉਪਮਾਨ, ਸਾਂਝਾ ਗੁਣ, ਵਾਚਕ ਸ਼ਬਦ

- ਰੂਪਕ ਅਲੰਕਾਰ

- ਦ੍ਰਿਸ਼ਟਾਂਤ ਅਲੰਕਾਰ

- ਅਤਿਕਥਨੀ ਅਲੰਕਾਰ

- ਨਿੰਦਕੀ-ਉਸਤਤ ਅਲੰਕਾਰ

ਵਿਰੋਧ ਮੂਲਕ ਅਲੰਕਾਰ
ਤਰਕ ਮੂਲਕ ਅਲੰਕਾਰ
ਗੂੜ ਅਰਥ ਮੂਲਕ ਅਲੰਕਾਰ
ਸ੍ਰਿੰਖਲਾ ਮੂਲਕ ਅਲੰਕਾਰ

(ੲ) ਸ਼ਬਦਾਰਥ ਅਲੰਕਾਰ:-

ਜਿਹੜੇ ਅਲੰਕਾਰ ਸ਼ਬਦ ਅਤੇ ਅਰਥ ਦੋਵਾਂ ਉੱਤੇ ਨਿਰਭਰ ਹੋਣ ਜਾਂ ਜਿੱਥੇ ਸ਼ਬਦ ਅਤੇ ਅਰਥ ਦੋਹਾਂ ਦੇ ਸੁਮੇਲ ਦੇ ਰਾਹੀਂ ਕਾਵਿ ਵਿੱਚ ਸੁਹਜ ਪੈਦਾ ਕਰਦੇ ਹਨ, ਉਹ ਸ਼ਬਦਾਰਥ ਅਲੰਕਾਰ ਹੁੰਦੇ ਹਨ।

Tags:

ਵਿਉਤਪਤੀ ਤੇ ਕਿਸਮਾਂ ਅਲੰਕਾਰ (ੳ) ਸ਼ਬਦ ਅਲੰਕਾਰ :-ਵਿਉਤਪਤੀ ਤੇ ਕਿਸਮਾਂ ਅਲੰਕਾਰ (ਅ) ਅਰਥ ਅਲੰਕਾਰ:-ਵਿਉਤਪਤੀ ਤੇ ਕਿਸਮਾਂ ਅਲੰਕਾਰ (ੲ) ਸ਼ਬਦਾਰਥ ਅਲੰਕਾਰ:-ਵਿਉਤਪਤੀ ਤੇ ਕਿਸਮਾਂ ਅਲੰਕਾਰਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਅਨੁਵਾਦਦੂਜੀ ਸੰਸਾਰ ਜੰਗਸਾਹਿਤ ਅਕਾਦਮੀ ਇਨਾਮਮੁੱਖ ਸਫ਼ਾਦੁੱਲਾ ਭੱਟੀਦੇਬੀ ਮਖਸੂਸਪੁਰੀਬੂਟਾ ਸਿੰਘਲਾਲਜੀਤ ਸਿੰਘ ਭੁੱਲਰਪੰਜਾਬੀ ਕਿੱਸਾ ਕਾਵਿ (1850-1950)ਫੌਂਟਮਾਰਕਸਵਾਦਵਿਕੀਪੀਡੀਆਯਥਾਰਥਵਾਦ (ਸਾਹਿਤ)ਵੱਲਭਭਾਈ ਪਟੇਲਪੰਜਾਬੀ ਸਾਹਿਤਪੰਜਾਬ ਦੇ ਮੇਲੇ ਅਤੇ ਤਿਓੁਹਾਰ11 ਜਨਵਰੀਵੇਅਬੈਕ ਮਸ਼ੀਨਬਾਰਸੀਲੋਨਾਪੰਜਾਬੀ ਬੁਝਾਰਤਾਂਬੁੱਧ (ਗ੍ਰਹਿ)ਕਾਲੀਦਾਸਰਾਜ (ਰਾਜ ਪ੍ਰਬੰਧ)ਮੋਟਾਪਾਸ਼ਬਦ-ਜੋੜਜੱਟਬਠਿੰਡਾਜਸਵੰਤ ਸਿੰਘ ਕੰਵਲ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਅੰਤਰਰਾਸ਼ਟਰੀਮੈਡੀਸਿਨਵਾਲੀਬਾਲਕਬੀਰਗੁਰਦੁਆਰਾ ਅੜੀਸਰ ਸਾਹਿਬਨਮੋਨੀਆਸੁਰਿੰਦਰ ਕੌਰਕੁਲਦੀਪ ਮਾਣਕਗੌਤਮ ਬੁੱਧਸਿੱਖ ਧਰਮ ਦਾ ਇਤਿਹਾਸਰਿਗਵੇਦਪਾਣੀਪਤ ਦੀ ਤੀਜੀ ਲੜਾਈਚਾਲੀ ਮੁਕਤੇਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਆਈ.ਐਸ.ਓ 4217ਬੈਅਰਿੰਗ (ਮਕੈਨੀਕਲ)ਦਿਲਸ਼ਾਦ ਅਖ਼ਤਰਸਵਰ ਅਤੇ ਲਗਾਂ ਮਾਤਰਾਵਾਂਚੌਪਈ ਸਾਹਿਬਮਹਾਨ ਕੋਸ਼ਮੜ੍ਹੀ ਦਾ ਦੀਵਾਕਹਾਵਤਾਂਅਰਦਾਸਕਾਕਾਲਹੂਕਬੂਤਰਤਬਲਾਗਰਾਮ ਦਿਉਤੇਆਮਦਨ ਕਰਵਿਲੀਅਮ ਸ਼ੇਕਸਪੀਅਰਅਜ਼ਰਬਾਈਜਾਨਕਿਰਿਆ-ਵਿਸ਼ੇਸ਼ਣਭਗਤ ਪੂਰਨ ਸਿੰਘਸ਼੍ਰੋਮਣੀ ਅਕਾਲੀ ਦਲਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਗਿਆਨੀ ਦਿੱਤ ਸਿੰਘਇੰਜੀਨੀਅਰਭਗਤ ਸਿੰਘਪੰਜ ਪਿਆਰੇਮਲਵਈਰਣਜੀਤ ਸਿੰਘਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਮੌਲਿਕ ਅਧਿਕਾਰਫ਼ਾਇਰਫ਼ੌਕਸਦਿੱਲੀ ਸਲਤਨਤਸਿੱਖ ਸਾਮਰਾਜ🡆 More