ਅਲਫ਼ਾ (ਵੱਡਾ Α, ਛੋਟਾ α; ਯੂਨਾਨੀ: Άλφα Álpha) ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਦਾ ਵਿਗੜਿਆ ਹੋਇਆ ਰੂਪ ਹੈ। ਲਾਤੀਨੀ A ਤੇ ਸਿਰੀਲੀਕ A ਦੀ ਉਪਜ ਅਲਫ਼ਾ ਤੋਂ ਹੋਈ ਹੈ।
ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ਯੂਨਾਨ ਜੜ੍ਹਾਂ ਦੀ ਤਰਜ਼ਮਾਨੀ ਕਰਦਾ ਹੈ।
ਪੁਰਾਤਨ ਯੂਨਾਨ ਵਿੱਚ ਇਸਨੂੰ [[[a]]] ਦੇ ਰੂਪ 'ਚ ਉਚਾਰਿਆ ਜਾਂਦਾ ਸੀ ਅਤੇ ਧੁਨੀਮ ਤੌਰ 'ਤੇ ਲੰਬੀ ([a:]) ਜਾਂ ਛੋਟੀ ([a]), ਦੋਹਾਂ 'ਚੋਂ ਕੋਈ ਇੱਕ ਉਚਾਰਨ ਵੀ ਹੋ ਸਕਦਾ ਹੈ। ਇਸ ਸਬੰਧੀ ਹਾਲੇ ਵੀ ਸਪਸ਼ਟਤਾ ਨਹੀਂ ਮਿਲਦੀ, ਅੱਜ-ਕੱਲ੍ਹ ਲਿਖਤੀ ਤੌਰ 'ਤੇ ਕਦੇ-ਕਦੇ ਲੰਬੇ ਤੇ ਛੋਟੇ ਅਲਫ਼ੇ ਦੀ ਵਰਤੋਂ ਮਾਕਰਨ ਅਤੇ ਬ੍ਰੀਵ ਨਾਲ ਕੀਤੀ ਜਾਂਦੀ ਹੈ।
ਆਧੁਨਿਕ ਯੂਨਾਨ ਵਿੱਚ ਅਲਫ਼ੇ ਦੀ ਸ੍ਵਰ ਲੰਬਾਈ ਲੁਪਤ ਹੋ ਚੁੱਕੀ ਹੈ ਤੇ ਅਲਫ਼ੇ ਦੀਆਂ ਸਾਰੀਆਂ ਉਦਹਾਰਣਾਂ ਵਿੱਚ [[[a]]] ਨੂੰ ਹੀ ਵਰਤਿਆ ਜਾਂਦਾ ਹੈ।
ਅਲਫ਼ਾ ਦੀ ਨਿਰੁਕਤੀ ਫੋਨੀਸ਼ੀਆਈ ਅੱਖਰ ਅਲੀਫ਼ ਤੋਂ ਹੋਈ ਹੈ ਜਿਸਦਾ ਫੋਨੀਸ਼ੀਆਈ ਸ਼ਾਬਦਿਕ ਅਰਥ "ਬਲ਼ਦ" ਹੈ।
ਚਿੰਨ੍ਹ | Α | α | Ⲁ | ⲁ | ||||
---|---|---|---|---|---|---|---|---|
Unicode name | ਵੱਡਾ ਯੂਨਾਨੀ ਅੱਖਰ ਅਲਫ਼ਾ | ਛੋਟਾ ਯੂਨਾਨੀ ਅੱਖਰ ਅਲਫ਼ਾ | ਵੱਡਾ ਕਾਪਟਿਕ ਅੱਖਰ ਅਲਫ਼ਾ | ਛੋਟਾ ਕਾਪਟਿਕ ਅੱਖਰ ਅਲਫ਼ਾ | ||||
ਐਨਕੋਡਿੰਗ | decimal | hex | decimal | hex | decimal | hex | decimal | hex |
ਯੂਨੀਕੋਡ | 913 | U+0391 | 945 | U+03B1 | 11392 | U+2C80 | 11393 | U+2C81 |
UTF-8 | 206 145 | CE 91 | 206 177 | CE B1 | 226 178 128 | E2 B2 80 | 226 178 129 | E2 B2 81 |
ਚਿੰਨ੍ਹ ਦਾ ਅੰਕੀ ਹਵਾਲਾ | Α | Α | α | α | Ⲁ | Ⲁ | ⲁ | ⲁ |
ਚਿੰਨ੍ਹ ਦਾ ਨਾਮੀ ਹਵਾਲਾ | Α | α | ||||||
CP 437 | 224 0 | E0 | ||||||
DOS ਯੂਨਾਨੀ | 128 0 | 80 | 152 0 | 98 | ||||
DOS ਯੂਨਾਨੀ-2 | 164 0 | A4 | 214 0 | D6 | ||||
ਵਿੰਡੋਜ਼ 1253 | 193 0 | C1 | 225 0 | E1 | ||||
TeX | \alpha |
This article uses material from the Wikipedia ਪੰਜਾਬੀ article ਅਲਫ਼ਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.