ਅਨੀਮੀਆ

ਅਨੀਮੀਆ ਜਾਂ ਰੱਤਹੀਣਤਾ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੇ ਖ਼ੂਨ ਵਿੱਚ ਲਾਲ ਲਹੂ-ਕੋਸ਼ਾਣੂਆਂ ਦੀ ਗਿਣਤੀ ਆਮ ਨਾਲ਼ੋਂ ਘਟ ਜਾਂਦੀ ਹੈ।। ਖ਼ੂਨ ਵਿੱਚਲੇ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ। ਔਰਤਾਂ ਵਿੱਚ ਮਾਹਵਾਰੀ ਦੌਰਾਨ 50 ਸੀ.ਸੀ। ਦੇ ਕਰੀਬ ਖ਼ੂਨ ਵਹਿ ਜਾਂਦਾ ਹੈ। ਅਜਿਹੀ ਹਾਲਤ ਵਿੱਚ ਲੋਹੇ ਦੀ ਕਾਫ਼ੀ ਮਾਤਰਾ ਲੈਣੀ ਚਾਹੀਦੀ ਹੈ, ਜੋ ਭੋਜਨ, ਫਲ, ਸਬਜ਼ੀ ਅਤੇ ਆਇਰਨ ਦੀਆਂ ਗੋਲੀਆਂ ਰਾਹੀਂ ਮਿਲਦੀ ਹੈ।

ਰੱਤਹੀਣਤਾ
ਅਨੀਮੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
ਅਨੀਮੀਆ
ਲੋਹੇ ਦੀ ਘਾਟ ਵਾਲ਼ਾ ਮਨੁੱਖੀ ਖ਼ੂਨ
ਆਈ.ਸੀ.ਡੀ. (ICD)-10D50-D64
ਆਈ.ਸੀ.ਡੀ. (ICD)-9280-285
ਰੋਗ ਡੇਟਾਬੇਸ (DiseasesDB)663
ਮੈੱਡਲਾਈਨ ਪਲੱਸ (MedlinePlus)000560
ਈ-ਮੈਡੀਸਨ (eMedicine)med/132 emerg/808 emerg/734
MeSHD000740

ਨੁਕਸਾਨ

ਗਰਭ ਮੌਕੇ ਔਰਤਾਂ ਅਤੇ ਬੱਚੇ ਦੋਹਾਂ ਨੂੰ ਆਇਰਨ ਜ਼ਿਆਦਾ ਚਾਹੀਦੀ ਹੁੰਦੀ ਹੈ। ਸੰਤੁਲਤ ਖ਼ੁਰਾਕ ਦੇ ਨਾਲ਼-ਨਾਲ਼ ਆਇਰਨ ਦੇ ਕੈਪਸੂਲ ਵੀ ਉਸ ਲਈ ਜ਼ਰੂਰੀ ਹਨ, ਨਹੀਂ ਤਾਂ ਲਹੂ ਦੀ ਕਮੀ ਹੋਣ ਕਰ ਕੇ ਉਸ ਦੀ ਸਿਹਤ ਉੱਤੇ ਬੁਰਾ ਅਸਰ ਪਵੇਗਾ। ਇਸ ਕਮੀ ਨਾਲ ਢਿੱਡ ਵਿੱਚ ਕੀੜੇ, ਪੈਪਟਿਕ ਅਲਸਰ, ਮਲੇਰੀਆ, ਬਵਾਸੀਰ ਹੋਣ ਨਾਲ਼ ਵੀ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਸਧਾਰਨ ਮਾਹਵਾਰੀ ਹੋਣ ਉੱਤੇ ਵੀ ਇਸ ਦੌਰਾਨ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਖ਼ੂਨ ਹੀ ਜੀਵਨ ਹੈ। ਜੇਕਰ ਸਰੀਰ ਵਿੱਚ ਇਹੀ ਸਹੀ ਮਾਤਰਾ ਵਿੱਚ ਨਾ ਰਹੇ ਤਾਂ ਰੋਗਾਂ ਨਾਲ਼ ਲੜਨ ਦੀ ਸਮਰੱਥਾ ਉੱਤੇ ਵੀ ਅਸਰ ਪੈਂਦਾ ਹੈ। ਸੰਚਾਰੀ ਰੋਗਾਂ ਨਾਲ ਲੜਨ ਦੀ ਤਾਕਤ ਨਾ ਰਹਿਣ ਕਰ ਕੇ ਉਹਨਾਂ ਦਾ ਅਸਰ ਜਲਦੀ ਹੋ ਜਾਂਦਾ ਹੈ।

ਲੱਛਣ

ਮੁਢਲੇ ਪੜਾਅ ਵਿੱਚ ਇਸ ਬਿਮਾਰੀ ਦਾ ਪਤਾ ਨਹੀਂ ਚੱਲਦਾ, ਕਿਉਂਕਿ ਥਕਾਵਟ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਮੇਂ ਸਿਰ ਧਿਆਨ ਨਾ ਦੇਣ ਨਾਲ ਰੋਗ ਵਧ ਜਾਂਦਾ ਹੈ। ਸਰੀਰ ਵਿੱਚ ਪੀਲ਼ਾਪਣ, ਸੋਜ, ਬੇਚੈਨੀ, ਘਬਰਾਹਟ ਅਤੇ ਸਾਹ ਫੁੱਲਣਾ, ਸਾਹ ਲੈਣ ਵਿੱਚ ਪ੍ਰੇਸ਼ਾਨੀ ਵਰਗੇ ਲੱਛਣ ਦਿਖਾਈ ਦੇਣ ਲਗਦੇ ਹਨ।

ਅਨੀਮੀਆ 
ਅਨੀਮੀਆ ਦੌਰਾਨ ਮੁੱਖ ਲੱਛਣ

ਇਲਾਜ ਅਤੇ ਖ਼ੁਰਾਕ

ਅਨੀਮੀਆ ਦੀ ਨੌਬਤ ਆਵੇ ਹੀ ਕਿਉਂ ਜੇਕਰ ਸੰਤੁਲਿਤ ਖ਼ੁਰਾਕ ਰੱਖੀ ਜਾਵੇ। ਪ੍ਰੋਟੀਨ, ਆਇਰਨ, ਫ਼ੌਲਿਕ ਤਿਜ਼ਾਬ, ਵਿਟਾਮਿਨ, ਮਾਸ-ਮੱਛੀ ਵਿੱਚ ਹੀ ਨਹੀਂ, ਦੁੱਧ, ਹਰੀਆਂ ਸਬਜ਼ੀਆਂ, ਮਟਰ, ਛੱਲੀਆਂ ਅਤੇ ਪੱਤੇਦਾਰ ਸਬਜ਼ੀਆਂ, ਸੀਰਾ ਗੁੜ, ਸੌਗੀ, ਖਜੂਰ, ਸੇਬ, ਇਨ੍ਹਾਂ ਸਭ ਵਿੱਚ ਵੱਖ-ਵੱਖ ਰੂਪ ਵਿੱਚ ਆਇਰਨ ਮਿਲ ਜਾਂਦਾ ਹੈ। ਇਨ੍ਹਾਂ ਤੱਤਾਂ ਨਾਲ ਖ਼ੂਨ ਬਣਨ ਵਿੱਚ ਮਦਦ ਮਿਲਦੀ ਹੈ। ਵੈਸੇ ਤਾਂ ਸੰਤੁਲਤ ਖ਼ੁਰਾਕ ਅਤੇ ਤੰਦਰੁਸਤ ਰਹਿਣ-ਸਹਿਣ ਦਾ ਢੰਗ ਹੀ ਕਾਫ਼ੀ ਹੈ ਪਰ ਫਿਰ ਵੀ ਕਿਸੇ ਕਾਰਨ ਅਨੀਮੀਆ ਹੋ ਜਾਵੇ ਤਾਂ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।

ਉਮਰ ਜਾਂ ਗਰੁਪ ਹੀਮੋਗਲੋਬਿਨ ਦੀ ਹੱਦ (g/dl) ਹੀਮੋਗਲੋਬਿਨ ਦੀ ਹੱਦ (mmol/l)
ਬੱਚੇ (0.5–5.0 ਸਾਲ) 11.0 6.8
ਬੱਚੇ (5–12 ਸਾਲ) 11.5 7.1
ਬਾਲਗ (12–15 ਸਾਲ) 12.0 7.4
ਔਰਤ (>15 ਸਾਲ) 12.0 7.4
ਗਰਭਵਤੀ ਔਰਤ 11.0 6.8
ਆਦਮੀ (>15 ਸਾਲ) 13.0 8.1

ਹਵਾਲੇ

Tags:

ਅਨੀਮੀਆ ਨੁਕਸਾਨਅਨੀਮੀਆ ਲੱਛਣਅਨੀਮੀਆ ਇਲਾਜ ਅਤੇ ਖ਼ੁਰਾਕਅਨੀਮੀਆ ਹਵਾਲੇਅਨੀਮੀਆਮਾਹਵਾਰੀਹੀਮੋਗਲੋਬਿਨ

🔥 Trending searches on Wiki ਪੰਜਾਬੀ:

ਐਚਆਈਵੀਨੰਦ ਲਾਲ ਨੂਰਪੁਰੀਅਨੰਦ ਕਾਰਜਡਾ. ਹਰਚਰਨ ਸਿੰਘਕਿਸਮਤਰੋਹਿਤ ਸ਼ਰਮਾਗੁਰੂ ਹਰਿਰਾਇਬਾਲ ਮਜ਼ਦੂਰੀਪਿਸ਼ਾਬ ਨਾਲੀ ਦੀ ਲਾਗਜੱਸਾ ਸਿੰਘ ਆਹਲੂਵਾਲੀਆਵੋਟ ਦਾ ਹੱਕਅਨੰਦ ਸਾਹਿਬਗੁਰੂ ਹਰਿਕ੍ਰਿਸ਼ਨਰਹਿਰਾਸਸੁਰਜੀਤ ਪਾਤਰਮਲੇਰੀਆਨੌਰੋਜ਼ਡਿਪਲੋਮਾਜ਼ਫ਼ਰਨਾਮਾ (ਪੱਤਰ)ਰਸ ਸੰਪਰਦਾਇਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਵਰਾਜਬੀਰ1960 ਤੱਕ ਦੀ ਪ੍ਰਗਤੀਵਾਦੀ ਕਵਿਤਾਹੈਂਡਬਾਲਨਿਰਵੈਰ ਪੰਨੂਲੋਕ ਸਭਾਵੈਦਿਕ ਸਾਹਿਤਖੋ-ਖੋਪੰਜਾਬ (ਭਾਰਤ) ਵਿੱਚ ਖੇਡਾਂਆਂਧਰਾ ਪ੍ਰਦੇਸ਼ਅੱਲਾਪੁੜਾਲੁਧਿਆਣਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸੀ.ਐਸ.ਐਸਲੰਡਨਬਠਿੰਡਾਸੰਗਰੂਰ (ਲੋਕ ਸਭਾ ਚੋਣ-ਹਲਕਾ)ਭਾਈ ਵੀਰ ਸਿੰਘਮੇਲਾ ਮਾਘੀਪਾਇਲ ਕਪਾਡੀਆਮੂਲ ਮੰਤਰਘਰਮੁਗ਼ਲ ਬਾਦਸ਼ਾਹਮਜ਼੍ਹਬੀ ਸਿੱਖਪੰਜਾਬੀ ਅਖਾਣਰੂੜੀਪੰਜਾਬੀ ਸਵੈ ਜੀਵਨੀਗੁਰੂ ਨਾਨਕ ਜੀ ਗੁਰਪੁਰਬਸੱਭਿਆਚਾਰਲੋਕਬਾਜ਼ਮੇਲਿਨਾ ਮੈਥਿਊਜ਼ਸਿੱਖ ਧਰਮ ਦਾ ਇਤਿਹਾਸਖੂਹਅਫ਼ਰੀਕਾਸ਼ਾਹ ਜਹਾਨਪ੍ਰੀਤਮ ਸਿੰਘ ਸਫ਼ੀਰਬੋਹੜਉਦਾਤਪੰਜਾਬੀ ਖੋਜ ਦਾ ਇਤਿਹਾਸਅਕਬਰਰੱਖੜੀਵਿਰਾਸਤਪਵਿੱਤਰ ਪਾਪੀ (ਨਾਵਲ)ਵਿੱਤੀ ਸੇਵਾਵਾਂਨਾਥ ਜੋਗੀਆਂ ਦਾ ਸਾਹਿਤਸੁਰਜੀਤ ਸਿੰਘ ਭੱਟੀਡੇਕਪਾਕਿਸਤਾਨਛੰਦਜਾਮਨੀਆਨੰਦਪੁਰ ਸਾਹਿਬਸਵੈ-ਜੀਵਨੀਸਤਿੰਦਰ ਸਰਤਾਜਮਿੳੂਚਲ ਫੰਡਭਾਰਤ ਵਿੱਚ ਭ੍ਰਿਸ਼ਟਾਚਾਰਮੁਕੇਸ਼ ਕੁਮਾਰ (ਕ੍ਰਿਕਟਰ)🡆 More