ਸੁਨਿਧੀ ਚੌਹਾਨ: ਭਾਰਤੀ ਗਾਇਕ

ਸੁਨਿਧੀ ਚੌਹਾਨ (ਅੰਗਰੇਜ਼ੀ: Sunidhi Chauhan), (ਜਨਮ- ਨਿਧੀ ਚੌਹਾਨ 14 ਅਗਸਤ 1983) ਇੱਕ ਮਸ਼ਹੂਰ ਭਾਰਤੀ ਗਾਇਕ ਹੈ।ਇਸਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਗਾਣੇ ਗਾਏ ਹਨ। ਉਸ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਸੁਨਿਧੀ ਚੌਹਾਨ ਨੇ ਚਾਰ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ। 12 ਸਾਲ ਦੀ ਉਮਰ ਵਿੱਚ ਸ਼ਾਸਤਰ (1996) ਫ਼ਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਸਾਲ ਦੇ ਦੌਰਾਨ, ਉਸ ਨੇ ਮੇਰੀ ਆਵਾਜ਼ ਸੁਨੋ ਸਿਰਲੇਖ ਵਾਲਾ ਪਹਿਲਾ ਗਾਇਨ ਰਿਐਲਿਟੀ ਸ਼ੋਅ ਜਿੱਤਿਆ ਅਤੇ ਮਸਤ (1999) ਤੋਂ ਰੁਕੀ ਰੁਕੀ ਸੀ ਜ਼ਿੰਦਗੀ ਰਿਕਾਰਡ ਕਰਨ ਤੋਂ ਬਾਅਦ ਉਚਾਈਆਂ'ਤੇ ਪਹੁੰਚ ਗਈ। ਇਸ ਨੇ ਆਪਣਾ ਫ਼ਿਲਮਫੇਅਰ ਆਰ.ਡੀ ਬਰਮਨ ਅਵਾਰਡ ਨਵਾਂ ਸੰਗੀਤ ਪ੍ਰਤਿਭਾ ਲਈ ਜਿੱਤਿਆ ਅਤੇ ਸਰਬੋਤਮ ਪਲੇਅਬੈਕ ਗਾਇਕਾ ਲਈ ਨਾਮਜ਼ਦ ਕੀਤੀ ਗਈ।

ਸੁਨਿਧੀ ਚੌਹਾਨ
ਸੁਨਿਧੀ ਚੌਹਾਨ: ਮੁੱਢਲਾ ਜੀਵਨ, ਨਿੱਜੀ ਜੀਵਨ, ਇਨਾਮ
ਸੁਨਿਧੀ 2015 ਵਿੱਚ ਦਿ ਵਾਇਸ ਇੰਡੀਆ ਦੇ ਲਾਂਚ ਸਮੇਂ
ਜਨਮ
ਨਿਧੀ ਚੌਹਾਨ

(1983-08-14) 14 ਅਗਸਤ 1983 (ਉਮਰ 40)
ਪੇਸ਼ਾਗਾਇਕਾ
ਸਰਗਰਮੀ ਦੇ ਸਾਲ1996–ਹੁਣ ਤੱਕ
ਜੀਵਨ ਸਾਥੀ
ਬੌਬੀ ਖਾਨ
(ਵਿ. 2002; ਤ. 2003)
ਹਿਤੇਸ਼ ਸੋਨਿਕ
(ਵਿ. 2012)
ਬੱਚੇ1
ਰਿਸ਼ਤੇਦਾਰਅਹਿਮਦ ਖਾਨ (ਸਾਬਕਾ ਦਿਉਰ)
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲ
ਲੇਬਲ
ਦਸਤਖ਼ਤ
ਸੁਨਿਧੀ ਚੌਹਾਨ: ਮੁੱਢਲਾ ਜੀਵਨ, ਨਿੱਜੀ ਜੀਵਨ, ਇਨਾਮ

ਉਸ ਨੂੰ ਦੂਜੀ ਸਫ਼ਲਤਾ 2000 ਵਿੱਚ ਫਿਜ਼ਾ ਦੇ "ਮਹਿਬੂਬ ਮੇਰੇ" ਗੀਤ ਦੇ ਨਾਲ ਮਿਲੀ ਸੀ, ਜਿਸ ਦੇ ਲਈ ਉਸ ਨੂੰ ਇੱਕ ਹੋਰ ਫਿਲਮਫੇਅਰ ਨਾਮਜ਼ਦਗੀ ਮਿਲੀ। ਆਪਣੇ ਕੈਰੀਅਰ ਦੇ ਦੌਰਾਨ, ਉਸ ਨੇ ਜ਼ਿਆਦਾਤਰ ਆਈਟਮ ਗਾਣਿਆਂ ਦੀ ਪ੍ਰਦਰਸ਼ਨੀ ਕੀਤੀ ਅਤੇ ਮੀਡੀਆ ਦੁਆਰਾ ਉਸ ਨੂੰ "ਆਈਟਮ ਗਾਣਿਆਂ ਦੀ ਰਾਣੀ" ਵਜੋਂ ਦਰਸਾਇਆ ਗਿਆ। ਚੌਹਾਨ ਨੂੰ ਆਪਣੀ ਤੀਜੀ ਫ਼ਿਲਮਫੇਅਰ ਨਾਮਜ਼ਦਗੀ "ਧੂਮ" (2004) ਦੇ ਗਾਣੇ "ਧੂਮ ਮਚਾਲੇ" ਨਾਲ ਮਿਲੀ ਸੀ ਅਤੇ ਉਸ ਤੋਂ ਬਾਅਦ ਅਗਲੇ ਸਾਲ "ਕੈਸੀ ਪਹੇਲੀ" ਅਤੇ ਪਰਿਣੀਤਾ ਅਤੇ ਦਸ (2005) ਤੋਂ "ਦੀਦਾਰ ਦੇ" ਲਈ ਦੋ ਹੋਰ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। 2006 ਵਿੱਚ, ਉਸ ਨੂੰ ਓਮਕਾਰਾ ਦੇ "ਬੀੜੀ" ਗਾਣੇ ਦੀ ਪੇਸ਼ਕਾਰੀ ਅਤੇ ਅਕਸਰ ਦੇ "ਸੋਨੀਏ" ਅਤੇ 36 ਚਾਈਨਾ ਟਾਊਨ ਦੇ "ਆਸ਼ਿਕੀ ਮੇਂ" ਲਈ ਦੋ ਨਾਮਜ਼ਦਗੀਆਂ ਲਈ ਉਸ ਨੂੰ ਪਹਿਲੇ ਫਿਲਮਫੇਅਰ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਅਗਲੇ ਸਾਲ, ਉਸ ਨੇ ਆਜਾ ਨਚਲੈ (2007) ਅਤੇ "ਸਜਨਾਜੀ ਵਾਰੀ" ਦਾ ਸਿਰਲੇਖ ਗਾਣਾ ਰਿਕਾਰਡ ਕੀਤਾ, ਜਿਸ ਨੇ ਆਲੋਚਨਾਤਮਕ ਅਤੇ ਵਪਾਰਕ ਤੌਰ 'ਤੇ ਪ੍ਰਸੰਸਾ ਪ੍ਰਾਪਤ ਕੀਤੀ ਸੀ। ਚੌਹਾਨ ਨੂੰ ਆਪਣੀ ਬਾਰ੍ਹਵੀਂ ਫ਼ਿਲਮਫੇਅਰ ਨਾਮਜ਼ਦਗੀ "ਲਵ ਅਜ ਕਲ" (2009) ਦੀ "ਚੋਰ ਬਾਜ਼ਾਰੀ" ਨਾਲ ਮਿਲੀ, ਜਿਸ ਤੋਂ ਪਹਿਲਾਂ "ਡਾਂਸ ਪੇ ਚਾਂਸ" ਰੱਬ ਨੇ ਬਨਾ ਦੀ ਜੋੜੀ (2008) ਤੋਂ ਮਿਲੀ ਸੀ। 2010 ਵਿੱਚ, ਉਸ ਨੂੰ ਆਪਣਾ ਦੂਜਾ ਫ਼ਿਲਮਫੇਅਰ ਪੁਰਸਕਾਰ ਆਈਟਮ ਗਾਣੇ "ਸ਼ੀਲਾ ਕੀ ਜਵਾਨੀ" (2010) ਨਾਲ ਮਿਲਿਆ ਅਤੇ ਉਹ ਗੂਜ਼ਾਰਿਸ਼ (2010) ਦੇ ਅੰਤਰਰਾਸ਼ਟਰੀ ਸਟਾਈਲਡ ਕਾਰਨੀਵਲ ਦੇ ਗਾਣੇ "ਉੜੀ" ਲਈ ਨਾਮਜ਼ਦ ਹੋਈ। ਇਸੇ ਸਾਲ ਨੇ ਉਸ ਦੇ ਅੰਤਰਰਾਸ਼ਟਰੀ ਗਾਇਨ ਦੀ ਸ਼ੁਰੂਆਤ ਹੋਈ, ਜਿਸ ਦੌਰਾਨ ਉਸ ਨੇ ਐਨਰਿਕ ਇਗਲੇਸੀਅਸ ਦੁਆਰਾ ਗਾਏ "ਹਾਰਟਬੀਟ" ਦੇ ਵਿਕਲਪਿਕ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਸੀ।

ਪਲੇਅਬੈਕ ਗਾਇਨ ਤੋਂ ਇਲਾਵਾ, ਚੌਹਾਨ ਕਈ ਟੈਲੀਵਿਜ਼ਨ ਰਿਐਲਿਟੀ ਸ਼ੋਅ ਵਿੱਚ ਜੱਜ ਦੇ ਰੂਪ ਵਿੱਚ ਨਜ਼ਰ ਆਏ ਅਤੇ ਉਹ ਸੰਗੀਤ ਦੀਆਂ ਵੀਡਿਓ ਵਿੱਚ ਵੀ ਦਿਖਾਈ ਦਿੱਤੀ। ਸੰਗੀਤ ਵਿੱਚ ਆਪਣੇ ਕੈਰੀਅਰ ਤੋਂ ਇਲਾਵਾ, ਉਹ ਵੱਖ-ਵੱਖ ਚੈਰੀਟੀਆਂ ਅਤੇ ਸਮਾਜਿਕ ਕੰਮਾਂ ਵਿੱਚ ਵੀ ਸ਼ਾਮਲ ਰਹੀ ਹੈ। ਉਹ ਚਾਰ ਵਾਰ ਫੋਰਬਸ ਵਿੱਚ ਭਾਰਤ ਦੀ ਸੈਲੀਬ੍ਰਿਟੀ 100 (2012–2015) ਵਿੱਚ ਨਜ਼ਰ ਆਈ ਹੈ।

ਮੁੱਢਲਾ ਜੀਵਨ

ਸੁਨਿਧੀ ਚੌਹਾਨ ਦਾ ਜਨਮ 14 ਅਗਸਤ 1983 ਨੂੰ ਨਵੀਂ ਦਿੱਲੀ, ਭਾਰਤ ਵਿੱਚ ਇੱਕ ਹਿੰਦੂ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਦੁਸ਼ਯੰਤ ਕੁਮਾਰ ਚੌਹਾਨ, ਜੋ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਸ਼੍ਰੀਰਾਮ ਭਾਰਤੀ ਕਲਾ ਕੇਂਦਰ ਵਿੱਚ ਇੱਕ ਰੰਗਮੰਚ ਦੀ ਸ਼ਖਸੀਅਤ ਹਨ। ਉਸ ਦੀ ਮਾਂ, ਇੱਕ ਹੋਮਮੇਕਰ ਹੈ ਜਿਸ ਨੇ ਸੁਨਿਧੀ ਨੂੰ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਚਾਰ ਸਾਲ ਦੀ ਉਮਰ ਵਿੱਚ, ਚੌਹਾਨ ਨੇ ਮੁਕਾਬਲਿਆਂ ਅਤੇ ਸਥਾਨਕ ਇਕੱਠਾਂ ਵਿੱਚ ਪ੍ਰਦਰਸ਼ਨ ਕਰਨਾ ਆਰੰਭ ਕੀਤਾ, ਬਾਅਦ ਵਿੱਚ ਉਸ ਦੇ ਪਿਤਾ ਦੇ ਦੋਸਤਾਂ ਨੇ ਗਾਇਕੀ ਨੂੰ ਗੰਭੀਰਤਾ ਨਾਲ ਲੈਣ ਡਾ ਸੁਝਾਅ ਦਿੱਤਾ। ਉਸ ਸਮੇਂ ਦੌਰਾਨ, ਉਹ ਲਾਈਵ ਸ਼ੋਅ ਕਰ ਰਹੀ ਸੀ ਅਤੇ "ਪ੍ਰਸਿੱਧ ਨੰਬਰਾਂ ਦੀਆਂ ਕੈਸਿਟਾਂ ਅਤੇ ਸੀ.ਡੀ ਸੁਣ ਕੇ ਆਪਣੇ ਆਪ ਨੂੰ ਨਿਯਮਤ ਰਿਆਜ਼" ਨਾਲ ਸਿਖਲਾਈ ਦੇ ਰਹੀ ਸੀ।

ਉਸ ਨੇ ਗਰੀਨਵੇਅ ਮਾਡਰਨ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਅਤੇ ਦਿਲਸ਼ਾਦ ਗਾਰਡਨ, ਦਿੱਲੀ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਸੀ। ਉਸ ਨੇ ਸੰਗੀਤ ਇੰਡਸਟਰੀ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਸਕੂਲ ਦੀ ਪੜ੍ਹਾਈ ਤੋਂ ਤੁਰੰਤ ਬਾਅਦ ਹੀ ਆਪਣੀ ਪੜ੍ਹਾਈ ਬੰਦ ਕਰ ਦਿੱਤੀ। ਉਸ ਨੇ ਕਿਹਾ: "ਮੈਂ ਪੜ੍ਹਾਈ ਇਸ ਲਈ ਛੱਡ ਦਿੱਤੀ ਕਿਉਂਕਿ ਮੈਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ ਸੀ। ਮੈਂ ਇੱਕ ਗਾਇਕਾ ਦੇ ਰੂਪ ਵਿੱਚ ਆਪਣੇ ਸੁਪਨੇ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਅਤੇ ਮੈਨੂੰ ਇਸ 'ਤੇ ਬਿਲਕੁਲ ਵੀ ਪਛਤਾਵਾ ਨਹੀਂ ਹੈ।"

ਜਦੋਂ ਅਭਿਨੇਤਰੀ ਤਬੱਸੁਮ ਨੇ ਉਸ ਨੂੰ ਦੇਖਿਆ, ਉਸ ਨੇ ਆਪਣੇ ਸ਼ੋਅ "ਤਬੱਸੁਮ ਹਿੱਟ ਪਰੇਡ" ਵਿੱਚ ਲਾਈਵ ਗਵਾਇਆ ਅਤੇ ਉਸ ਦੇ ਪਰਿਵਾਰ ਨੂੰ ਮੁੰਬਈ ਸ਼ਿਫਟ ਕਰਨ ਲਈ ਕਿਹਾ। ਫਿਰ ਉਸ ਨੇ ਚੌਹਾਨ ਦੀ ਕਲਿਆਣਜੀ ਵੀਰਜੀ ਸ਼ਾਹ ਅਤੇ ਅਨੰਦਜੀ ਵਿਰਜੀ ਸ਼ਾਹ ਨਾਲ ਜਾਣ-ਪਛਾਣ ਕਰਵਾਈ। ਮੁਲਾਕਾਤ ਤੋਂ ਬਾਅਦ, ਕਲਿਆਣਜੀ ਨੇ ਉਸ ਦੀ ਨਾਮ ਨਿਧੀ ਤੋਂ ਸੁਨੀਧੀ ਰੱਖ ਦਿੱਤਾ ਕਿਉਂਕਿ ਉਸ ਨੇ ਮਹਿਸੂਸ ਹੋਇਆ ਕਿ ਇਹ ਇੱਕ ਖੁਸ਼ਕਿਸਮਤ ਨਾਮ ਸਾਬਿਤ ਹੋਵੇਗਾ। ਜਦੋਂ ਉਹ 11 ਸਾਲਾਂ ਦੀ ਸੀ, ਤਾਂ ਉਸ ਦੇ ਪਿਤਾ ਨੇ ਨੌਕਰੀ ਛੱਡ ਦਿੱਤੀ ਅਤੇ ਉਸ ਨੂੰ ਮੁੰਬਈ ਲੈ ਆਏ। ਸ਼ੁਰੂ ਵਿੱਚ, ਸੁਨਿਧੀ ਦੇ ਪਰਿਵਾਰ ਨੂੰ ਮੁੰਬਈ ਸ਼ਹਿਰ 'ਚ ਵਿਵਸਥਿਤ ਹੋਣ ਵਿੱਚ ਵਿੱਤੀ ਮੁਸ਼ਕਲਾਂ ਆਈਆਂ। ਉਸ ਤੋਂ ਬਾਅਦ ਉਸ ਨੇ ਕੁਝ ਸਾਲਾਂ ਲਈ ਕਲਿਆਣਜੀ ਦੀ ਅਕਾਦਮੀ ਵਿੱਚ ਕੰਮ ਕੀਤਾ ਅਤੇ ਆਪਣੀ "ਲਿਟਲ ਵੈਂਡਰਜ਼" ਟ੍ਰੈਪ ਵਿੱਚ ਮੁੱਖ ਗਾਇਕਾ ਬਣ ਗਈ। ਫਿਰ ਉਸ ਨੂੰ ਕਈ ਸ਼ੋਅ ਦਿੱਤੇ ਗਏ, ਹਾਲਾਂਕਿ ਉਸ ਦੇ ਪਿਤਾ ਨੇ ਫ਼ਿਲਮਾਂ ਲਈ ਗਾਉਣ 'ਤੇ ਜ਼ੋਰ ਦਿੱਤਾ।

ਨਿੱਜੀ ਜੀਵਨ

2002 ਵਿੱਚ, 18 ਸਾਲ ਦੀ ਉਮਰ ਵਿੱਚ, ਚੌਹਾਨ ਨੇ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਬੌਬੀ ਖਾਨ ਨਾਲ ਮਿਊਜ਼ਿਕ ਵੀਡੀਓ, ਪਹਿਲਾ ਨਸ਼ਾ 'ਤੇ ਕੰਮ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ। ਇਹ ਦੱਸਿਆ ਗਿਆ ਕਿ ਸੁਨਿਧਿ ਅਤੇ ਉਸ ਦੇ ਪਤੀ ਨੇ ਇੱਕ ਗੁਪਤ ਤਰੀਕੇ ਨਾਲ ਵਿਆਹ ਸਮਾਗਮ ਵਿੱਚ ਵਿਆਹ ਕੀਤਾ ਸੀ, ਸਿਰਫ਼ ਬਹੁਤ ਹੀ ਨਜ਼ਦੀਕੀ ਦੋਸਤਾਂ ਨੇ ਉਨ੍ਹਾਂ ਦੇ ਵਿਆਹ ਵਿੱਚ ਸ਼ਿਰਕਤ ਕੀਤੀ। ਹਾਲਾਂਕਿ, ਵਿਆਹ ਨੇ ਸੁਨਿਧੀ ਅਤੇ ਉਸ ਦੇ ਮਾਪਿਆਂ ਵਿਚਕਾਰ ਤਣਾਅ ਪੈਦਾ ਕਰ ਦਿੱਤਾ, ਜੋ ਇਸ ਗਠਜੋੜ ਨੂੰ "ਯੋਗ ਨਹੀਂ" ਮੰਨਦੇ ਸਨ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਨਾਮਨਜ਼ੂਰ ਕਰ ਦਿੱਤਾ। ਇਸ ਦੇ ਬਾਅਦ, ਉਹ ਅਤੇ ਖਾਨ ਇੱਕ ਸਾਲ ਬਾਅਦ ਅਲੱਗ ਹੋ ਗਏ, ਅਤੇ ਉਸ ਦੇ ਮਾਪਿਆਂ ਨਾਲ ਦੁਆਰਾ ਮੇਲ ਹੋ ਗਿਆ। ਅੱਡ ਹੋਣ ਦੇ ਸਮੇਂ ਉਹ ਅਭਿਨੇਤਾ ਅੰਨੂ ਕਪੂਰ ਅਤੇ ਉਸ ਦੀ ਪਤਨੀ ਅਰੁਨੀਤਾ ਦੇ ਨਾਲ ਰਹਿੰਦੀ ਸੀ, ਉਸੇ ਸਾਲ ਅਦਾਲਤ ਵਿੱਚ ਤਲਾਕ ਦਾਇਰ ਕੀਤਾ ਗਿਆ ਸੀ, ਉਸ ਨੇ ਕਿਹਾ ਕਿ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੂੰ "ਜ਼ਿੰਦਗੀ ਤੋਂ ਵੱਖਰੀਆਂ ਚੀਜ਼ਾਂ ਚਾਹੁੰਦੇ ਹਨ"।

ਬਾਅਦ ਵਿੱਚ, ਚੌਹਾਨ ਨੇ ਮਿਊਜ਼ਿਕ ਕੰਪੋਜ਼ਰ "ਹਿਤੇਸ਼ ਸੋਨਿਕ" ਨਾਲ ਰੋਮਾਂਟਿਕ ਸਬਸੰਧਾਂ ਦੀ ਸ਼ੁਰੂਆਤ ਕੀਤੀ। ਜਦੋਂ ਤੋਂ ਉਸਨੇ "ਮੇਰੀ ਆਵਾਜ਼ ਸੁਨੋ" ਜਿੱਤਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ ਸੀ। ਦੋ ਸਾਲਾਂ ਤੋਂ ਵੱਧ ਸਮਾਂ ਡੇਟਿੰਗ ਕਰਨ ਤੋਂ ਬਾਅਦ, ਉਨ੍ਹਾਂ ਨੇ 24 ਅਪ੍ਰੈਲ, 2012 ਨੂੰ ਗੋਆ ਵਿੱਚ ਇੱਕ ਲੋਅ ਪ੍ਰੋਫਾਈਲ ਵਿਆਹ ਸਮਾਰੋਹ ਵਿੱਚ ਵਿਆਹ ਕੀਤਾ ਅਤੇ ਮੁੰਬਈ ਵਿੱਚ ਇੱਕ ਰਿਸੈਪਸ਼ਨ ਕੀਤੀ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। 1 ਜਨਵਰੀ 2018 ਨੂੰ, ਚੌਹਾਨ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸਨੇ ਤੇਗ ਰੱਖਿਆ।

ਇਨਾਮ

ਆਪਣੇ ਕੈਰੀਅਰ ਦੌਰਾਨ ਚੌਹਾਨ ਨੇ ਕਈ ਸਨਮਾਨ ਅਤੇ ਅਵਾਰਡ ਜਿੱਤੇ, ਜਿਨ੍ਹਾਂ ਵਿੱਚ ਤਿੰਨ ਫਿਲਮਫੇਅਰ ਅਵਾਰਡ ਸ਼ਾਮਲ ਹਨ: ਦੋ “ਬੈਸਟ ਫੀਮੇਲ ਪਲੇਅਬੈਕ” ਅਤੇ ਇੱਕ ਨਵਾਂ ਸੰਗੀਤ ਪ੍ਰਤਿਭਾ ਲਈ ਆਰ ਡੀ ਬਰਮਨ ਅਵਾਰਡ ਸੀ।

ਫ਼ਿਲਮੋਗ੍ਰਾਫੀ

ਫ਼ਿਲਮ

Year Title Role Notes Ref.
2001 Ehsaas: The Feeling Herself Cameo appearance
2003 Bhoot Herself Special appearance in the promotional song "Bhoot Hoon Main"
2004 Uuf Kya Jaadoo Mohabbat Hai Herself Special appearance in the promotional song "Uuf Kya Jaadoo Mohabbat Hai"
2006 Bas Ek Pal Herself Special appearance in the promotional song "Dheeme Dheeme"
2012 Sons of Ram Sita Voice
2014 Hawaa Hawaai Herself Special appearance in the promotional song "Ghoom Gayi"
2014 Khoobsurat Herself Special appearance in the promotional song "Baal Khade"
2016 Playing Priya Priya Short film
2017 Rangoon Herself Special appearance in the song "Bloody Hell"

ਟੈਲੀਵਿਜ਼ਨ

Year Title Role Ref.
2010 Indian Idol 5 Judge
2012 Indian Idol 6 Judge
2015 The Voice Coach
2018 The Remix Judge
Dil Hai Hindustani season 2 Judge

ਹਵਾਲੇ

ਬਾਹਰੀ ਲਿੰਕ

Tags:

ਸੁਨਿਧੀ ਚੌਹਾਨ ਮੁੱਢਲਾ ਜੀਵਨਸੁਨਿਧੀ ਚੌਹਾਨ ਨਿੱਜੀ ਜੀਵਨਸੁਨਿਧੀ ਚੌਹਾਨ ਇਨਾਮਸੁਨਿਧੀ ਚੌਹਾਨ ਫ਼ਿਲਮੋਗ੍ਰਾਫੀਸੁਨਿਧੀ ਚੌਹਾਨ ਹਵਾਲੇਸੁਨਿਧੀ ਚੌਹਾਨ ਬਾਹਰੀ ਲਿੰਕਸੁਨਿਧੀ ਚੌਹਾਨਅੰਗਰੇਜ਼ੀ

🔥 Trending searches on Wiki ਪੰਜਾਬੀ:

ਭਾਸ਼ਾ ਵਿਗਿਆਨਵਿਸਾਖੀਗੁਰਬਖ਼ਸ਼ ਸਿੰਘ ਫ਼ਰੈਂਕਅਜਮੇਰ ਸਿੰਘ ਔਲਖਸਵਿੰਦਰ ਸਿੰਘ ਉੱਪਲਅਥਲੈਟਿਕਸ (ਖੇਡਾਂ)ਭਾਈ ਨੰਦ ਲਾਲਪੰਜਾਬੀ ਖੋਜ ਦਾ ਇਤਿਹਾਸਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਜਨਮਸਾਖੀ ਅਤੇ ਸਾਖੀ ਪ੍ਰੰਪਰਾਸਾਹਿਤ ਅਕਾਦਮੀ ਪੁਰਸਕਾਰਸਾਕਾ ਸਰਹਿੰਦਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਇਤਿਹਾਸਐਕਸ (ਅੰਗਰੇਜ਼ੀ ਅੱਖਰ)ਯੂਨੀਕੋਡਆਈ ਐੱਸ ਓ 3166-1ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵਰਿਆਮ ਸਿੰਘ ਸੰਧੂਮਾਈ ਭਾਗੋਸਿਮਰਨਜੀਤ ਸਿੰਘ ਮਾਨਦੁੱਧਅੰਨ੍ਹੇ ਘੋੜੇ ਦਾ ਦਾਨਗੁਰਮਤਿ ਕਾਵਿ ਦਾ ਇਤਿਹਾਸਮਹਾਨ ਕੋਸ਼ਗੁਰਬਖ਼ਸ਼ ਸਿੰਘ ਪ੍ਰੀਤਲੜੀਵਿਆਹ ਦੀਆਂ ਰਸਮਾਂਭਗਤ ਰਵਿਦਾਸਸਰਹਿੰਦ ਦੀ ਲੜਾਈਟੀਬੀਵੱਡਾ ਘੱਲੂਘਾਰਾਹਾਸ਼ਮ ਸ਼ਾਹਰਾਜਨੀਤੀ ਵਿਗਿਆਨਪੰਛੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਡਾ. ਨਾਹਰ ਸਿੰਘਭਾਰਤੀ ਪੰਜਾਬੀ ਨਾਟਕਪਲਾਸੀ ਦੀ ਲੜਾਈਸਮਾਜਲਸਣਧਰਮਰਾਧਾ ਸੁਆਮੀ ਸਤਿਸੰਗ ਬਿਆਸਸਿੱਖਾਂ ਦੀ ਸੂਚੀਸੁਜਾਨ ਸਿੰਘਸੰਸਾਰੀਕਰਨਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ18 ਅਗਸਤਰਾਜਾ ਪੋਰਸਲੋਕ ਪੂਜਾ ਵਿਧੀਆਂਮਾਤਾ ਸਾਹਿਬ ਕੌਰਆਸਾ ਦੀ ਵਾਰਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇਐਚ.ਟੀ.ਐਮ.ਐਲਮਾਂ ਬੋਲੀਅੰਤਰਰਾਸ਼ਟਰੀਗੁਰੂ ਹਰਿਰਾਇਆਮਦਨ ਕਰਰਣਜੀਤ ਸਿੰਘਆਨੰਦਪੁਰ ਸਾਹਿਬਨਿੱਕੀ ਕਹਾਣੀਮੂਲ ਮੰਤਰਰਣਜੀਤ ਸਿੰਘ ਕੁੱਕੀ ਗਿੱਲਵੀਤਾਸ ਦੀ ਆਦਤਸੰਸਮਰਣਜਥੇਦਾਰ2024ਚੰਡੀ ਦੀ ਵਾਰਧਾਰਾ 370ਮਾਤਾ ਜੀਤੋਪਾਣੀਪਤ ਦੀ ਤੀਜੀ ਲੜਾਈਏ. ਪੀ. ਜੇ. ਅਬਦੁਲ ਕਲਾਮਦੂਜੀ ਸੰਸਾਰ ਜੰਗਮਾਂ ਦਾ ਦੁੱਧਗੁਰਦੁਆਰਾ ਕੂਹਣੀ ਸਾਹਿਬਬਿਧੀ ਚੰਦ🡆 More