ਸ਼ਬਦ

ਹਾਲਾਂਕਿ ਸ਼ਬਦ ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਲਿਉਨਾਰਦ ਬਲੂਮਫ਼ੀਲਡ ਨੇ ਕਿ 'ਸ਼ਬਦ' ਬਾਰੇ ਕਿਹਾ ਹੈ: “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਪਹਿਲੀ ਸ਼ਰਤ ਇਹ ਹੈ ਕਿ ਆਮ ਹਾਲਤਾਂ ਵਿੱਚ ਪ੍ਰਵਚਨ ਜਾਂ ਵਾਕ ਵਿੱਚ ਇੱਕਲੇ ਵਿਚਰਨ ਵਾਲੇ ਸ਼ਬਦ ਰੂਪ ਨੂੰ ਸੁਤੰਤਰ ਕਿਹਾ ਜਾਂਦਾ ਹੈ ਜੋ ਪ੍ਰਯੋਗ ਤੇ ਅਰਥ ਸੰਚਾਰ ਲਈ ਹੋਰ ਕਿਸੇ ਤੱਤ ਉੱਤੇ ਨਿਰਭਰ ਨਾ ਹੋਵੇ। ਇਹਨਾਂ ਅਰਥਾਂ ਵਿੱਚ “ਸ਼ਬਦ” ਆਤਮ ਨਿਰਭਰ ਹੈ। ਦੂਜੀ ਸ਼ਰਤ ਇਹ ਹੈ ਕਿ “ਸ਼ਬਦ” ਉਹ ਹੈ ਜੋ ਲਘੂਤਮ (minimal) ਹੈ ਉਸ ਦੇ ਹੋਰ ਟੋਟੇ ਨਹੀਂ ਹੋ ਸਕਦੇ। ਇਸ ਤਰ੍ਹਾਂ ਬਲੂਮਫ਼ੀਲਡ ਦੀ “ਸ਼ਬਦ” ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਪੇਸ਼ ਕੀਤੀ ਗਈ ਹੈ।ਸ਼ਬਦ ਇੱਕ ਸ਼ੁਤੰਤਰ ਧੁੰਨੀ ਹੈ ਜੋ ਵਾਕ ਸੰਰਚਨਾ ਲਈ ਸਹਾਇਕ ਹੁੰਦੀ ਹੈ।

ਸ਼ਬਦ ਪਛਾਣ ਦੀਆਂ ਵਿਧੀਆਂ

ਡੇਵਿਡ ਕ੍ਰਿਸਟਲ ਨੇ ਸ਼ਬਦ ਦੀ ਪਛਾਣ ਕਰਨ ਦੀਆਂ ਪੰਜ ਕਸੌਟੀਆਂ ਪੇਸ਼ ਕੀਤੀਆਂ ਹਨ।

ਸੰਭਾਵੀ ਠਹਰਾਉ (potential pause)

ਜੇਕਰ ਕਿਸੇ ਨੂੰ ਕਿਹਾ ਜਾਵੇ ਕਿ ਉਹ ਵਾਕ ਉੱਚੀ –ਉੱਚੀ ਬੋਲੇ, ਅਤੇ ਬਾਅਦ ਵਿੱਚ ਕਿਸੇ ਹੋਰ ਨੂੰ ਆਖਿਆ ਜਾਵੇ ਕਿ ਉਹ ਉਸੇ ਵਾਕ ਨੂੰ ਠਹਿਰਾਉ ਦੇ-ਦੇ ਕੇ ਹੌਲੀ-ਹੌਲੀ ਦੁਹਰਾਏ। ਅਜਿਹੇ ਦੁਹਰਾਉ ਸ਼ਬਦਾਂ ਦੇ ਦਰਮਿਆਨ ਹੋਣਗੇ ਅਤੇ ਸ਼ਬਦਾਂ ਦੇ ਅੰਦਰਵਾਰ ਨਹੀਂ ਹੋਣਗੇ। ਪਰ ਇਹ ਤਰੀਕਾ ਪੂਰੀ ਤਰ੍ਹਾਂ ਸਹੀ ਨਹੀਂ ਹੈ ਕਿਉਂਕਿ ਇੱਕ ਬੁਲਾਰਾ ਇੱਕ ਉਚਾਰਖੰਡਵਾਲੇ ਸ਼ਬਦਾਂ ਨੂੰ ਆਸਾਨੀ ਨਾਲ ਤੋੜ ਸਕਦਾ ਹੈ ਪਰ ਦੋ ਜਾਂ ਦੋ ਵੱਧ ਇੱਕੋ ਜਿਹਾ ਸੰਬੰਧ ਰੱਖਣ ਵਾਲੇ ਸ਼ਬਦਾਂ ਨੂੰ ਤੋੜਨ ਵਿੱਚ ਅਸਮੱਰਥ ਹੁੰਦਾ ਹੈ।

ਅਵੰਡਤਾ (indivisibility)

ਇਸ ਵਿੱਚ ਇੱਕ ਬੁਲਾਰੇ ਨੂੰ ਉੱਚੀ–ਉੱਚੀ ਬੋਲਣ ਨੂੰ ਕਿਹਾ ਜਾਂਦਾ ਹੈ ਅਤੇ ਵਿੱਚ ਉਸੇ ਵਾਕ ਵਿੱਚ ਹੋਰ ਸ਼ਬਦ ਜੋੜਨ ਲਈ ਕਿਹਾ ਜਾਂਦਾ ਹੈ। ਇਸ ਦੌਰਾਨ ਤੁਸੀਂ ਦੇਖੋਗੇ ਕਿ ਨਵੇਂ ਜੁੜੇ ਸ਼ਬਦ ਪਹਿਲਾਂ ਵਾਲੇ ਸ਼ਬਦਾਂ ਦੀਆਂ ਵਿੱਥਾਂ ਵਿੱਚ ਜੁੜਦੇ ਹਨ ਨਾ ਕਿਸੇ ਵਾਕ ਦੇ ਅੰਦਰੂਨੀ ਹਿੱਸਿਆਂ ਵਿੱਚ। ਜਿਵੇਂ:’ਉਹ ਲੜਕਾ ਪੜ੍ਹਦਾ ਹੈ’ ‘ਉਹ ਲੜਕਾ ਜਿਸਨੇ ਕਾਲੀ ਕਮੀਜ਼ ਪਾਈ ਹੈ, ਪੜ੍ਹਦਾ ਹੈ। ਕਈ ਭਾਸ਼ਾਵਾਂ ਵਿੱਚ ਮਧੇਤਰ ਹੁੰਦੇ ਹਨ ਜੋ ਅਸਲ ਵਾਕ ਦੇ ਵਿੱਚ ਜੁੜ ਕੇ ਉਸਨੂੰ ਲੰਬਾ ਕਰ ਦਿੰਦੇ ਹਨ।

ਲਘੁਤਮ ਸੁਤੰਤਰ ਰੂਪ (minimal free)

ਸ਼ਬਦ ਸੁਤੰਤਰ ਰੂਪ ਹੈ ਜੋ ਇੱਕਲਾ ਹੀ ਅਲੱਗ-ਥਲੱਗ ਹੋ ਕੇ ਵਿਚਰ ਸਕਦਾ ਹੈ, ਅਤੇ ਉਹ ਵਾਕ ਵਿੱਚ ਕਿਤੇ ਵੀ ਸਥਾਨਾਂਤਰ ਕਰ ਸਕਦਾ ਹੈ।

ਉਚਾਰਣ-ਗਤ ਹੱਦਬੰਦੀ

ਕਈ ਭਾਸ਼ਾਵਾਂ ਵਿੱਚ ਉਚਾਰਨ ਦੇ ਕੁੱਝ ਖਾਸ ਨਿਯਮ ਹੁੰਦੇ ਹਨ ਜਿਸ ਤੋਂ ਕਿਸੇ ਸ਼ਬਦ ਦੀ ਹੱਦਬੰਦੀ ਦਾ ਪਤਾ ਲੱਗਦਾ ਹੈ ਮਤਲਬ ਕਿ ਸ਼ਬਦ ਦਾ ਉਚਾਰਨ ਕਿੱਥੋਂ ਸ਼ੁਰੂ ਹੋਇਆ ਹੈ ਅਤੇ ਕਿੱਥੇ ਖਤਮ ਹੋਇਆ ਹੈ। ਉਦਹਾਰਣ ਦੇ ਤੌਰ ਤੇ ਜੇਕਰ ਕਿਸੇ ਭਾਸ਼ਾ ਵਿੱਚ ਸ਼ਬਦ ਦੇ ਅਖੀਰਲੇ ਉਚਾਰਖੰਡ ਤੇ ਬਲ ਪੈਦਾਂ ਹੈ ਤਾਂ ਉਸਦੀ ਭਾਸ਼ਾ ਦੀ ਧੁਨੀਆਤਮਕ ਹੱਦਬੰਦੀ ਸ਼ਬਦ ਦੇ ਅਖੀਰਲੇ ਉਚਾਰਖੰਡ ਤੇ ਪਏ ਬਲ ਤੋਂ ਬਾਅਦ ਸ਼ੁਰੂ ਹੁੰਦੀ ਹੈ।

ਅਰਥਾਤਮਕ ਇਕਾਈਆਂ (semantic units)

ਕਿਸੇ ਭਾਸ਼ਾ ਵਿੱਚ ਸ਼ਬਦ ਅਰਥ ਵਾਹਕ ਦਾ ਵੀ ਕੰਮ ਕਰਦੇ ਹਨ। ‘ਲੜਕਾ ਪੜ੍ਹਦਾ ਹੈ’ ਵਾਕ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਇਹ ਤਿੰਨੋਂ ਸ਼ਬਦ ਅਰਥ ਵਾਹਕ ਦਾ ਵੀ ਕੰਮ ਕਰਦੇ ਹਨ। ਇਸ ਤਰ੍ਹਾਂ ਅਰਥਾਤਮਕ ਪੱਖੋਂ ਅਰਥ ਵਾਹਕ ਇਕਾਈਆਂ ਸ਼ਬਦ ਹੀ ਹਨ। ਇਹਨਾਂ ਹੱਦਬੰਦੀਆਂ ਤੋਂ ਇਲਾਵਾ ਕਈ ਅਹਿਜੇ ਸਕੰਲਪ ਵੀ ਹਨ ਜਿਹੜੇ ‘ਸ਼ਬਦ’ ਨਾਮਕ ਵਿਆਕਰਣਿਕ ਇਕਾਈ ਨੂੰ ਪਰਿਭਾਸ਼ਿਤ ਕਰਦੇ ਹਨ।

ਲਿਪੀਆਤਮਕ ਸ਼ਬਦ (Orthographic word)

ਸ਼ਬਦ 
'ਲੜੀਵਾਰ ਰੂਪ'.

ਲਿਪੀਆਤਮਕ ਸ਼ਬਦ ‘ਸ਼ਬਦਾਂ ਦੇ ਉਸ ਦੇ ਲਿਖਤੀ ਰੂਪ ਨੂੰ ਆਖਦੇ ਹਨ ਜਿਨ੍ਹਾਂ ਵਿਚਕਾਰ ਲਿਖਣ ਸਮੇਂ ਸ਼ਬਦਾਂ ਵਿੱਚ ਖਾਲੀ ਜਗ੍ਹਾ ਦਿੱਤੀ ਜਾਂਦੀ ਹੈ। ਭਾਸ਼ਾ ਵਿੱਚ ਉਸਦੀ ਸਾਹਿਤਕ ਪ੍ਰੰਪਰਾ ਅਨੁਸਾਰ ਲਿਪੀਆਤਕਮ ਅਤੇ ਇੱਕ ਪ੍ਰਸ਼ਨ ਕਿ ਸ਼ਬਦ ਦੇ ਅਰਥ ਨੂੰ ਕਿਵੇਂ ਲਿਆ ਜਾਂਦਾ ਹੈ, ਵਿਚਕਾਰ ਅੰਤਰ ਸੰਬੰਧ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਸ਼ਬਦ “ਉਚਾਰ-ਖੰਡ”, “ਉਚਾਰ ਖੰਡ” ਅਤੇ ਉਚਾਰਖੰਡ ਲੈਦੇਂ ਹਾਂ। ਤਿੰਨਾਂ ਰੂਪਾਂ ਦਾ ਅਰਥ ਇੱਕੋ ਹੀ ਹੈ ਪਰ ਪਹਿਲੇ ਦੋ ਰੂਪ ਲਿਪੀਆਤਮਕ ਹਨ। ਇਸ ਤਰ੍ਹਾਂ ਪੰਜਾਬੀ ਲਿਪੀਆਤਮਕ ਰੂਪ ਇਹੋ ਕਿਹਾ ਕੋਈ ਨਿਯਮ ਨਹੀਂ ਦੱਸਦੀ ਕਿ ਕਿਸ ਸਮਾਸੀ ਸ਼ਬਦ (compound) ਨੂੰ ਨਿਖੇੜ ਕਿ ਲਿਖਣਾ ਹੈ ਅਤੇ ਕਿਸਨੂੰ ਨਹੀਂ। ਇਸ ਲਈ ਇੱਕ ਲਿਖਾਰੀ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਲਿਖਦਾ ਹੈ ਅਤੇ ਗਲਤ ਨਹੀਂ ਮੰਨੇ ਜਾਂਦੇ। ਪਰ ਹਰੇਕ ਭਾਸ਼ਾ ਵਿੱਚ ਲਿਪੀਆਤਮਕ ਰੂਪ ਅਜਿਹਾ ਨਹੀਂ ਵਰਤਿਆ ਗਿਆ। ਕਈ ਪੁਰਾਤਨ ਯੂਰਪੀ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਦਿ ਸ਼ਬਦਾਂ ਵਿਚਕਾਰ ਜਗ੍ਹਾ ਨਹੀਂ ਛੱਡੀ ਜਾਂਦੀ ਸੀ। ਉਦਾਹਰਣ ਦੇ ਤੌਰ ਤੇ ਯੂਨਾਨੀ ਅਤੇ ਲਾਤੀਨੀ ਭਾਸ਼ਾ। ਪੁਰਾਤਨ ਪੰਜਾਬੀ ਦਾ ਸਾਹਿਤ ਵੀ ਇਸੇ ਰੂਪ ਵਿੱਚ ਮਿਲਦਾ ਹੈ। 12ਵੀਂ ਸਦੀ ਵਿੱਚ ਬਾਬਾ ਫ਼ਰੀਦ ਜੀ ਤੋਂ ਇਲਾਵਾ ਨਾਥ ਜੋਗੀਆਂ ਨੇ ਵੀ ਪੰਜਾਬੀ ਦੀਆਂ ਲਿਖਤਾਂ ਇਸੇ ਰੂਪ ਵਿੱਚ ਘੜੀਆਂ ਹਨ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਇਸੀ ਰੂਪ ਵਿੱਚ ਕੀਤਾ ਗਿਆ ਹੈ। ਉਦਹਾਰਣ ਦੇ ਤੌਰ ਤੇ:

ਸਤਿਗੁਰੁਕੀਸੇਵਾਲਸਫਲਹੈਜੇਕੋਕਰੇਚਿਤੁਲਾਏ॥

ਅੰਗਰੇਜ਼ਾਂ ਨੇ ਭਾਰਤ ਵਿੱਚ ਜਦੋਂ ਕਿਤਾਬਾਂ ਦੀ ਛਪਾਈ ਲਈ ਮਸ਼ੀਨ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਦੋ ਸ਼ਬਦਾਂ ਦੇ ਵਿਚਕਾਰ ਦੇ ਠਹਿਰਾਓ ਨੂੰ ਦਰਸਾਉਣ ਲਈ ਖਾਲੀ ਜਗ੍ਹਾ ਛੱਡੀ ਜਾਂਦੀ ਸੀ। ਇਸ ਲਈ ਜਦੋਂ ਪੰਜਾਬੀ ਕਿਤਾਬਾਂ ਦੀ ਮਸ਼ੀਨੀ ਛਪਾਈ ਸ਼ੁਰੂ ਹੋਈ ਤਾਂ ਹੋਲੀ ਹੋਲੀ ਪੰਜਾਬੀ ਵਿੱਚ ਵੀ ਸ਼ਬਦਾਂ ਵਿਚਾਲੇ ਜਗ੍ਹਾ ਛੱਡਣ ਦਾ ਰਿਵਾਜ ਬਣਿਆ। ਕੁੱਝ ਪੁਰਾਤਨ ਭਾਸ਼ਾਵਾਂ ਅਜਿਹੀਆਂ ਵੀ ਸਨ ਜਿੰਨ੍ਹਾਂ ਵਿੱਚ ਸ਼ਬਦਾਂ ਨੂੰ ਨਿਖੇੜਨ ਲਈ ਬਿੰਦੂਆਂ ਦੀ ਵਰਤੋਂ ਕੀਤੀ ਜਾਂਦੀ ਸੀ। ਹੇਂਠਾਂ ਪੁਰਾਤਨ ਇਟਲੀ ਦੀ ਭਾਸ਼ਾ ਓਸਕਨ (Oscan) ਦੀ ਉਦਹਾਰਣ ਲੈਦੇਂ ਹਾਂ; ਇੱਥੇ ਇਹ ਬਿੰਦੂਆਂ ਦਾ ਵੀ ਉਹੀ ਕੰਮ ਹੈ ਜੋ ਸ਼ਬਦਾਂ ਵਿਚਲੇ ਠਹਿਰਾਓ ਨੂੰ ਦਰਸਾਓਣ ਲਈ ਕੀਤਾ ਜਾਂਦਾ ਹੈ।

ਸ਼ਬਦ 
'ਵੇਦਾਂ ਦੀ ਦੇਵਨਾਗਰੀ ਲਿਪੀ ਵਿੱਚ ਲਿਖਤ'.

ਵੇਦਾਂ ਵਿੱਚ ਵੀ ਇਸੀ ਤਰ੍ਹਾਂ ਦੋ ਸ਼ਬਦਾਂ ਦੇ ਵਿਚਕਾਰ ਖਾਲੀ ਜਗ੍ਹਾ ਨਹੀਂ ਛੱਡੀ ਜਾਂਦੀ ਸੀ। ਜਿਵੇਂ ਕਿ ਤਸਵੀਰ ਵਿੱਚ ਵੇਦਾਂ ਦੀ ਲਿਪੀ ਦੇਵਨਾਗਰੀ ਹੈ ਅਤੇ ਇਸਦੇ ਸਾਰੇ ਸ਼ਬਦ ਆਪਸ ਵਿੱਚ ਜੁੜੇ ਹੋਏ ਹਨ।

ਧੁਨੀਆਤਮਕ ਸ਼ਬਦ

ਧੁਨੀਆਤਮਕ ਸ਼ਬਦ ਬੋਲ ਦਾ ਇੱਕ ਹਿੱਸਾ ਹੁੰਦਾ ਹੈ ਜੋ ੳਚਾਰਨ ਦੀ ਇੱਕ ਇਕਾਈ ਵਾਂਗ ਕੰਮ ਕਰਦਾ ਹੈ ਅਤੇ ਇਹ ਹਰੇਕ ਭਾਸ਼ਾ ਵਿੱਚ ਅਲੱਗ ਅੱਲਗ ਹੂੰਦਾ ਹੈ। ਧੁਨੀਆਤਮਕ ਸ਼ਬਦ ਧੁਨੀ ਪ੍ਰਕਿਰਿਆ ਦੀ ਉਪਲਬਧੀ ਹੈ।ਸ਼ਬਦ ਦੇ ਧੁਨੀਆਤਮਕ ਰੂਪ ਦੀ ਉਸਾਰੀ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਅਤੇ ਉਚਾਰ ਖੰਡਾਂ ਦਾ ਸੰਯੋਗ ਹੁੰਦਾ ਹੈ। ਧੁਨੀਆਤਮਕ ਸ਼ਬਦ ਸੁਣਨ ਯੋਗ ਹੁੰਦੇ ਹਨ। ਪਰ ਜੋ ਸ਼ਬਦ ਲਿਪੀਗਤ ਅੱਖਰਾਂ ਦੀ ਸ਼ਕਲ ਵਿੱਚ ਸਾਕਾਰ ਹੁੰਦਾ ਹੈ ਉਹ ਲਿਪੀਆਤਮਕ ਸ਼ਬਦ ਦੇਖਣ ਯੋਗ ਹੁੰਦਾ ਹੈ ਅਤੇ ਉਹ ਪ੍ਰਤੱਖ ਤੌਰ ਤੇ ਦਰਸ਼ਨੀ ਹੁੰਦਾ ਹੈ। ਮਿਸਾਲ ਤੌਰ ਤੇ “ਲੜਕਾ ਹੱਸਦਾ ਹੈ’ ਇੱਕ ਵਾਰ ਵਿੱਚ ‘ਲੜਕਾ’ /ਲ ਅ ੜ ਅ ਕ ਆ/ ਇਹਨਾਂ ਧੁਨੀਆਂ ਦੁਆਰਾ ਧੁਨੀਆਤਮਕ ਸ਼ਬਦ ਵਜੋਂ ਸਾਕਾਰ ਹੁੰਦਾ ਹੈ।

ਵਿਆਕਰਣਕ ਸ਼ਬਦ

‘ਸ਼ਬਦ’ ਦਾ ਦੂਜਾ ਭਾਵ ‘ਵਿਆਕਰਣਕ ਸ਼ਬਦ’ ਹੈ। ਉਦਾਹਰਣ ਵਜੋਂ ਮੁੰਡਾ, ਮੁੰਡਿਆਂ, ਮੁੰਡੇ, ਮੁੰਡਿਓ ਆਦਿ ਸਾਰੇ ਵਿਆਕਰਣਕ ਇਕਾਈਆਂ ਹਨ ਜੋ ਇੱਕੋ ਕੋਸ਼ਗਤ ਇਕਾਈ ‘ਮੁੰਡਾ’ ਤੋਂ ਬਣੇ ਹਨ। ਕਈ ਵਾਰ ਇੱਕ ਕੋਸ਼ਗਤ ਇਕਾਈ ਕੇਵਲ ਇੱਕ ਵਿਆਕਰਣਕ ਇਕਾਈ ਹੀ ਬਣਾਉਂਦੀ ਹੈ। ਉਦਾਹਰਣ ਦੇ ਤੌਰ ਤੇ ‘ਨੂੰ’ ‘ਨਹੀਂ, ‘ਉਹ’ ਆਦਿ ਅਜਿਹੀਆਂ ਕੋਸ਼ਗਤ ਇਕਾਈਆਂ ਹਨ ਜਿੰਨ੍ਹਾਂ ਦੀ ਕੇਵਲ ਇੱਕ ਹੀ ਵਿਆਕਰਣਕ ਇਕਾਈ ਹੀ ਬਣਾਉਂਦੀ ਹੈ। ਪਰ ਫਿਰ ਵੀ ਇਹ ਕੋਸ਼ਗਤ ਇਕਾਈਆਂ ਵਿਆਕਰਣਕ ਇਕਾਈਆਂ ਤੋਂ ਵੱਖਰੀਆਂ ਹੁੰਦੀਆਂ ਹਨ। ਸ਼ਬਦ ਭਾਵੇਂ ਧੁਨੀਆਤਮਕ ਤੌਰ ਤੇ ਉਚਾਰਿਆ ਜਾਂਦਾ ਹੈ ਅਤੇ ਲਿਪੀਆਤਮਿਕ ਤੌਰ ਤੇ ਲਿਖਿਆ ਜਾਂਦਾ ਹੈ, ਲੇਕਿਨ ਜਦੋਂ ਸ਼ਬਦ ਵਾਕਾਤਮਕ ਸੰਦਰਭ ਵਿੱਚ ਪ੍ਰਯੁਕਤ ਹੁਂਦਾ ਹੈ ਤਾਂ ਹੀ ਸ਼ਬਦ ਦਾ ਵਿਆਕਰਣਕ ਕਾਰਜ ਪਛਾਣਿਆ ਜਾਂਦਾ ਹੈ। ਵਿਆਕਰਣਿਕ ਸ਼ਬਦਾਂ ਦੀ ਪਛਾਣ ਕਿਆਕਰਣਕ ਸੰਦਰਭ ਵਿੱਚ ਹੀ ਸੰਭਵ ਹੈ।

ਕੋਸ਼ਾਤਮਕ ਸ਼ਬਦ

‘ਸ਼ਬਦ” ਦੀ ਵਰਤੋਂ ਇੱਕ ਹੋਰ ਅਮੂਰਤ ਭਾਵਾਰਥ ਵਿੱਚ ਕੀਤੀ ਜਾਂਦੀ ਹੈ ਜਿਸ ਨੂੰ ਕੋਸ਼ਾਤਮਕ ਸ਼ਬਦ ਕਿਹਾ ਜਾਂਦਾ ਹੈ। ਇੱਕ ਕੋਸੀ ਸ਼ਬਦ ਉਹ ਭਾਵ ਹੁੰਦਾ ਹੈ ਜਿਸਦਾ ਇੰਦਰਾਜ ਕੋਸ਼ਗਤ (DICTIONARY) ਵਿੱਚ ਹੁੰਦਾ ਹੈ। ਇੱਕ ਕੋਸ਼ਗਤ ਇਕਾਈ ਇੱਕ ਅਮੂਰਤ ਇਕਾਈ ਹੁੰਦੀ ਹੈ ਅਤੇ ਇਹ ਲਿਖਤੀ ਅਤੇ ਧੁਨੀਆਤਮਕ ਪੱਧਰ ਤੇ ਵਰਤੀ ਜਾਂਦੀ ਹੈ ਇਹਨਾਂ ਦੀ ਵਰਤੋਂ ਮਿਲਦੇ ਜੁਲਦੇ ਸ਼ਬਦਾਂ ਵਿੱਚੋਂ ਕੀਤੀ ਜਾਂਦੀ ਹੈ। ਡੈਵਿਡ ਕ੍ਰਿਸਟਲ ਅਨੁਸਾਰ ‘ਸ਼ਬਦ’ ਦਾ ਇੱਕ ਹੋਰ ਅਮੂਰਤ ਭਾਵ ਵੀ ਮਿਲਦਾ ਹੈ ਜਿਹੜਾ ਕਿ ਅਜਿਹਾ ਸਾਂਝਾ ਤੱਤ ਹੈ ਜੋ ਕਿ ਵਿਵਿਧ ਭਾਂਤ ਦੇ ਰੂਪਾਂ ਦਾ ਅਧਾਰ ਹੈ। ਇਹ ਵਿਵਧ ਰੂਪ ਇਕੋ ਹੀ ਯੂਨਿਟ ਦੇ ਬਦਲਵੇਂ ਰੂਪਾਂਤਰ ਹਨ ਜਿਵੇਂ ਕਿ ਅੰਗਰੇਜ਼ੀ ਭਾਸ਼ਾ ਦੇ ਵਿਆਕਰਣ ਵਿੱਚ /walk, walking, walks/ ਇੱਕੋ ਕੋਸ਼ਕ walk ਦੇ ਵਿਭਕਤੀ ਰੂਪ (inflexion) ਹਨ[ ਅਹਿਜੇ ਆਧਾਰ ਭੂਤ ਸਾਂਝੇ ਸ਼ਬਦ ਯੂਨਿਟ ਨੂੰ ‘ਕੋਸ਼ਕ’ ਕਿਹਾ ਜਾਂਦਾ ਹੈ। ਕੋਸ਼ਕ, ਸ਼ਬਦ ਕੋਸ਼ ਦੀਆਂ ਇਕਾਈਆਂ ਹਨ, ਅਤੇ ਇਹ ਡਿਕਸ਼ਨਰੀਆਂ ਵਿੱਚ ਇੰਦਰਾਜਾਂ (entries) ਦੇ ਤੌਰ ਤੇ ਮੁੱਢਲੀ ਇਕਾਈਆਂ ਵਜੋਂ ਦਰਜ ਕੀਤੇ ਜਾਂਦੇ ਹਨ। ਕੋਸ਼ਕਾਂ ਵਾਲੇ ਭਾਵਾਰਥ ਨੂੰ ਸੂਚਿਤ ਕਰਨ ਕਰਕੇ ਸ਼ਬਦ ਦੇ ਇਸ ਸੰਦਰਭਗਤ ਭੇਦ ਨੂੰ ‘ਕੋਸ਼ਗਾਤਮਕ ਸ਼ਬਦ’ ਕਿਹਾ ਜਾਂਦਾ ਹੈ।

ਮੁੱਢਲੇ ਕੋਸ਼ਾਤਮਕ ਸ਼ਬਦਾਂ ਦਾ ਰੂਪਾਂਤਰ ਵਿਭਕਤੀ-ਰੂਪਾਂ ਵਿੱਚ ਹੁੰਦਾ ਹੈ। ਇਹਨਾਂ ਕੋਸ਼ਕੀ ਬਹੁਵਿਧ ਸ਼ਬਦ-ਰੂਪਾਂ ਨੂੰ ਰੂਪਾਵਲੀ ਕਿਹਾ ਜਾਂਦਾ ਹੈ। ਉਦਹਾਰਣ ਦੇ ਤੌਰ ਤੇ /ਚਲ/ ਇੱਕ ਮੁੱਢਲੀ ਕੋਸ਼ਕ (lexeme) ਇਸ ਦੀ ਰੂਪਾਵਲੀ ਵੇਖੋ:

ਵਿਕਾਰੀ ਅਤੇ ਅਵਿਕਾਰੀ ਸ਼ਬਦ

ਭਾਸ਼ਾ ਦੇ ਸ਼ਬਦ ਕੋਸ਼ ਨੂੰ ਦੋ ਹੋਰ ਰੂਪ-ਭੇਦਾਂ ਵਿਕਾਰੀ ਅਤੇ ਅਵਿਕਾਰੀ ਵਿੱਚ ਵੰਡਿਆ ਜਾਂਦਾ ਹੈ। ਵਿਕਾਰੀ ਸ਼ਬਦ – ਉਹ ਸ਼ਬਦ ਜਿੰਨ੍ਹਾਂ ਦੇ ਵਿੱਚ ਰੂਪਾਂ ਵਿੱਚ ਕੋਈ ਵਿਕਾਰ ਜਾਂ ਤਬਦੀਲੀ ਵਾਪਰਦੀ ਹੈ। ਮਿਸਾਲ ਵਜੋਂ /ਲੜਕਾ, ਕੁਰਸੀ, ਮੇਜ/ ਆਦਿ ਅਹਿਜੇ ਸ਼ਬਦ ਹਨ ਜੋ ਵਿਕਾਰੀ ਹਨ ਕਿਉਂਕਿ ਇਹਨਾਂ ਦੇ ਰੂਪਾਂ ਵਿੱਚ ਤਬਦੀਲੀ ਆ ਜਾਂਦੀ ਹੈ। ਇਹਨਾਂ ਤੋਂ ਕ੍ਰਮਵਾਰ /ਲੜਕਿਆਂ, ਲੜਕੇ /ਆਦਿ ਰੂਪ ਬਣਦੇ ਹਨ। ਇਹਨਾਂ ਰੂਪਾਂ ਨੂੰ ਲੜਕਾ ਸ਼ਬਦ ਦੀ ਨਾਂਵੀ/ਨਾਮਾਤਮਕ ਰੂਪਾਵਲੀ (nominal paradigm) ਕਿਹਾ ਜਾਂਦਾ ਹੈ। ਅਵਿਕਾਰੀ ਸ਼ਬਦ ਉਹ ਸ਼ਬਦ ਹੁੰਦੇ ਹਨ ਜਿੰਨ੍ਹਾਂ ਦੇ ਰੂਪ ਵਿੱਚ ਤਬਦੀਲੀ ਜਾਂ ਵਿਕਾਰ ਨਹੀਨ ਵਾਪਰਦਾ। ਉਹ ਹਮੇਸ਼ਾ ਇੱਕ ਰੂਪ ਵਿੱਚ ਰਹਿੰਦੇ ਹਨ। ਪਜਾਬੀ ਵਿੱਚ ਇਹ ਆਮ ਤੌਰ ਤੇ ਸੰਬੰਧਕ, ਯੋਜਕ, ਵਿਸਮਿਕ ਸ਼ਬਦ ਆਦਿ ਅਵਿਕਾਰੀ ਸ਼ਬਦ ਹਨ। ਜਿਵੇਂ; ਯੋਜਕ - ਅਤੇ, ਕਿ, ਜੇਕਰ, ਕਿਉਂਕਿ, ਪਰ ਆਦਿ। ਸੰਬੰਧਕ – ਨੂੰ, ਤੋਂ, ਨਾਲ, ਵਿੱਚ, ਨੇ, ਦੁਆਰਾ ਆਦਿ। ਇਹਨਾਂ ਅਵਿਕਾਰੀ ਸ਼ਬਦਾਂ ਨੂੰ ਵਿਆਕਰਣਕ ਰੂਪਾਂ ਦੇ ਬਰਾਬਰ ਰੱਖਿਆ ਜਾਂਦਾ ਹੈ।

ਸਾਧਾਰਣ ਸ਼ਬਦ ਅਤੇ ਮਿਸ਼ਰਿਤ ਸ਼ਬਦ

ਸਾਧਾਰਣ ਸ਼ਬਦ ਉਹ ਸ਼ਬਦ ਹਨ ਜੋ ਅਵੰਡ ਹੁੰਦੇ ਹਨ ਭਾਣ ਉਹਨਾਂ ਨੂੰ ਹੋਰ ਵੱਖ ਵੱਖ ਟੋਟਿਆਂ ਵਿੱਚ ਵੰਡ ਕਿ ਹੋਰ ਛੋਟੀਆਂ ਸਾਰਥਕ ਇਕਾਈਆਂ ਵਿੱਚ ਨਹੀਂ ਤੋੜਿਆ ਜਾ ਸਕਦਾ। ਜਿਵੇਂ ਪੜ੍ਹਨਾਂਵ (ਤੂੰ, ਮੈਂ, ਉਹ) ਯੋਜਕ (ਜੇਕਰ, ਅਗਰ, ਮਗਰ ਕਿਉਂਕਿ) ਮਿਸ਼ਰਿਤ ਸ਼ਬਦ ਉਹ ਸ਼ਬਦ ਹੁੰਦੇ ਹਨ ਜਿੰਨ੍ਹਾ ਦੇ ਨਿਰਮਾਣ ਵਿੱਚ ਇੱਕ ਤੋਂ ਵੱਧ ਤੱਤ ਕਾਰਜਸ਼ੀਲ ਹੁੰਦੇ ਹਨ। ਇਹਨਾਂ ਨੂੰ ਹੋਰ ਛੋਟਿਆਂ ਟੋਟਿਆਂ ਵਿੱਚ ਤੋੜਿਆ ਜਾ ਸਕਦਾ ਹੈ ਅਤੇ ਹਰੇਕ ਟੋਟਾ ਕੋਈ ਨਾ ਕੋਈ ਅਰਥ ਪ੍ਰਗਟ ਕਰਦਾ ਹੈ। ਜਿਵੇਂ ਕੁਰਸੀਆਂ, ਘਰਾਂ ਆਦਿ। ਇਹਨਾਂ ਸ਼ਬਦਾਂ ਵਿੱਚ ਇੱਕ ਤੋਂ ਵੱਧ ਤੱਤ ਕਾਰਜਸ਼ੀਲ ਹਨ। ਜਿਵੇਂ ਘਰਾਂ (ਘਰਾ+ ਆਂ) ਕੁਰਸੀਆਂ (ਕੁਰਸੀ+ਆਂ) ਸੰਯੁਕਤ ਸ਼ਬਦ ਅਤੇ ਸਮਾਸੀ ਸ਼ਬਦ ਗੁੰਝਲਦਾਰ, ਜਟਿਲ ਬਣਤਰਾਂ ਵਾਲੇ ਹੁੰਦੇ ਹਨ।

ਹਵਾਲੇ

ਫਰਮਾ:ਕੋਸ਼ਕਾਰੀ

Tags:

ਸ਼ਬਦ ਪਛਾਣ ਦੀਆਂ ਵਿਧੀਆਂਸ਼ਬਦ ਲਿਪੀਆਤਮਕ (Orthographic word)ਸ਼ਬਦ ਧੁਨੀਆਤਮਕ ਸ਼ਬਦ ਵਿਆਕਰਣਕ ਸ਼ਬਦ ਕੋਸ਼ਾਤਮਕ ਸ਼ਬਦ ਵਿਕਾਰੀ ਅਤੇ ਅਵਿਕਾਰੀ ਸ਼ਬਦ ਸਾਧਾਰਣ ਅਤੇ ਮਿਸ਼ਰਿਤ ਸ਼ਬਦ ਹਵਾਲੇਸ਼ਬਦਲਿਉਨਾਰਦ ਬਲੂਮਫ਼ੀਲਡ

🔥 Trending searches on Wiki ਪੰਜਾਬੀ:

ਪਟਿਆਲਾਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨਮਹਿੰਦਰ ਸਿੰਘ ਧੋਨੀਵਿਧੀ ਵਿਗਿਆਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਤੱਤ ਖ਼ਾਲਸਾਪਾਣੀਮਾਛੀਵਾੜਾਦਸਮ ਗ੍ਰੰਥਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਭਾਈ ਅਮਰੀਕ ਸਿੰਘਅਨੁਵਾਦਹਰਚੰਦ ਸਿੰਘ ਲੌਂਗੋਵਾਲਲਿਬਨਾਨਵਿਸ਼ਵ ਕਲਾ ਦਿਵਸਹਰਿਆਣਾਨਾਂਵਪਾਸ਼ਵਾਲੀਬਾਲਮਸ਼ੀਨੀ ਬੁੱਧੀਮਾਨਤਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਵਿਸ਼ਵਕੋਸ਼ਲੈਰੀ ਪੇਜਤਾਰਾ ਮੀਰਾਗਿਆਨਪੀਠ ਇਨਾਮਉਪਵਾਕਭਾਰਤਬਹਿਣਾਬਾਈਭਾਰਤ ਦਾ ਮੁੱਖ ਚੋਣ ਕਮਿਸ਼ਨਰਔਰੰਗਜ਼ੇਬਰਾਜਧਾਨੀਗੁਰ ਰਾਮਦਾਸਡਰਾਮਾਹਾਫ਼ਿਜ਼ ਬਰਖ਼ੁਰਦਾਰਗੁਰਦੁਆਰਾ ਬੰਗਲਾ ਸਾਹਿਬਭਾਰਤ ਦੀ ਸੁਪਰੀਮ ਕੋਰਟਬਾਬਾ ਬੁੱਢਾ ਜੀਗੂਰੂ ਨਾਨਕ ਦੀ ਪਹਿਲੀ ਉਦਾਸੀਮਨੁੱਖਵੇਦਨਵਤੇਜ ਸਿੰਘ ਪ੍ਰੀਤਲੜੀਸਿੱਖ ਧਰਮਸੰਤੋਖ ਸਿੰਘ ਧੀਰਸਾਹਿਤ ਅਤੇ ਮਨੋਵਿਗਿਆਨਲੋਕ-ਨਾਚਨਾਮਮੁਖਤਿਅਾਰਨਾਮਾਗੁਰੂ ਨਾਨਕ ਜੀ ਗੁਰਪੁਰਬਐਨ (ਅੰਗਰੇਜ਼ੀ ਅੱਖਰ)ਬਾਬਰਮੁਹੰਮਦ ਬਿਨ ਤੁਗ਼ਲਕਤਖ਼ਤ ਸ੍ਰੀ ਪਟਨਾ ਸਾਹਿਬਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਅਬਰਾਹਮ ਲਿੰਕਨਪੰਜਾਬੀ ਲੋਕ ਬੋਲੀਆਂਫ਼ਿਰੋਜ਼ਦੀਨ ਸ਼ਰਫਗੂਰੂ ਨਾਨਕ ਦੀ ਦੂਜੀ ਉਦਾਸੀਡਾਇਰੀਪੰਜਾਬ ਵਿੱਚ ਸਿੱਖਿਆਗੁਰੂ ਹਰਿਗੋਬਿੰਦਲਾਲਜੀਤ ਸਿੰਘ ਭੁੱਲਰਅਜ਼ੇਰੀ ਭਾਸ਼ਾਪਾਲਮੀਰਾਆਸਟਰੇਲੀਆਮਾਘੀਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)2024ਕਬਿੱਤ ਸਵੱਈਏਸਿਮਰਨਜੀਤ ਸਿੰਘ ਮਾਨ2020-2021 ਭਾਰਤੀ ਕਿਸਾਨ ਅੰਦੋਲਨਮਾਤਾ ਸੁੰਦਰੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸ਼ਤਰੰਜਸ਼ਬਦ🡆 More