ਮਾਸਕੋ

ਮਾਸਕੋ (ਰੂਸੀ: Москва) ਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ ਯੂਰਪ ਅਤੇ ਰੂਸ ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ 2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ। ਇਹ ਧਰਤੀ ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ 11,503,501 ਹੈ। 1 ਜੁਲਾਈ 2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸ ਦਾ ਖੇਤਫਲ ਢਾਈ ਗੁਣਾ (1,000 ਤੋਂ 2,500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ 230,000 ਦਾ ਵਾਧਾ ਹੋਇਆ।

ਮਾਸਕੋ
Москва (ਰੂਸੀ)
—  ਸੰਘੀ ਸ਼ਹਿਰ  —
ਤਸਵੀਰ:Moscow collage new (2012) lite.jpg
{{{image_caption}}}
ਸਿਖਰ: ਸੰਤ ਬੇਸਿਲ ਦਾ ਗਿਰਜਾ, ਸਪਾਸਕਾਇਆ ਘੰਟਾ-ਘਰ
ਵਿਚਕਾਰ: ਕੋਤੇਲਨਿਚੇਸਕਾਇਆ ਬੰਨ੍ਹ ਇਮਾਰਤ, ਮਿਨਿਨ ਅਤੇ ਪੋਜ਼ਾਰਸਕੀ ਦਾ ਸਮਾਰਕ, ਯੀਸੂ ਰੱਖਿਅਕ ਦਾ ਗਿਰਜਾ, ਮਾਸਕੋ ਦੀ ਇਕਹਿਰੀ-ਪਟੜੀ
ਹੇਠਾਂ: ਮਾਸਕੋ ਅੰਤਰਰਾਸ਼ਟਰੀ ਵਪਾਰ ਕੇਂਦਰ
ਮਾਸਕੋ
ਝੰਡਾ
ਮਾਸਕੋ
ਕੁੱਲ-ਚਿੰਨ੍ਹ
ਰਾਸ਼ਟਰ ਗੀਤ: ਮੇਰਾ ਮਾਸਕੋ
ਮਾਸਕੋ
ਦਿਸ਼ਾ-ਰੇਖਾਵਾਂ: 55°45′N 37°37′E / 55.750°N 37.617°E / 55.750; 37.617
ਰਾਜਨੀਤਕ ਅਹੁਦਾ
ਦੇਸ਼ ਰੂਸ
ਸੰਘੀ ਜ਼ਿਲ੍ਹਾ ਕੇਂਦਰੀ
ਆਰਥਕ ਖੇਤਰ ਕੇਂਦਰੀ
ਸਥਾਪਤ 1147 ਤੋਂ ਪਹਿਲਾਂ
ਸੰਘੀ ਸ਼ਹਿਰ Day ਸਤੰਬਰ ਦਾ ਪਹਿਲਾ ਸ਼ਨੀਵਾਰ ਅਤੇ ਐਤਵਾਰ
ਸਰਕਾਰ (ਮਾਰਚ 2010 ਤੱਕ)
 - ਮੇਅਰ ਸਰਗੀ ਸੋਬਿਆਨਿਨ
 - ਵਿਧਾਨ ਸਭਾ ਸ਼ਹਿਰੀ ਦੂਮਾ
ਅੰਕੜੇ
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)
 - ਕੁੱਲ {{{ਖੇਤਰਫਲ_ਕਿਮੀ੨}}} ਕਿ.ਮੀ. 
ਖੇਤਰਫਲ ਦਰਜਾ {{{ਖੇਤਰਫਲ_ਕਿਮੀ੨_ਦਰਜਾ}}}
ਅਬਾਦੀ (੨੦੧੦ ਮਰਦਮਸ਼ੁਮਾਰੀ)
 - ਕੁੱਲ
 - ਦਰਜਾ {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}}
 - ਅਬਾਦੀ ਘਣਤਾ 9682
 - ਸ਼ਹਿਰੀ {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}}
 - ਪੇਂਡੂ {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}}
ਅਬਾਦੀ (2011 est.)11510097 
ਸਮਾਂ ਜੋਨ
ISO ੩੧੬੬-੨ RU-MOW
ਲਸੰਸ ਪਲੇਟਾਂ 77, 99, 97, 177, 199, 197
ਅਧਿਕਾਰਕ ਭਾਸ਼ਾਵਾਂ ਰੂਸੀ
ਅਧਿਕਾਰਕ ਵੈੱਬਸਾਈਟ

ਮਾਸਕੋ, ਯੂਰਪੀ ਰੂਸ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।

ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: 4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ 185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰ ਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸ ਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ (Третий Рим), ਚਿੱਟ-ਪੱਥਰੀਆ (Белокаменная), ਪਹਿਲਾ ਤਖ਼ਤ (Первопрестольная), ਚਾਲੀ ਚਾਲੀਆਂ ਵਾਲਾ (Сорок Сороков)। ਪੁਰਾਣੀ ਰੂਸੀ ਵਿੱਚ "Сорок" (ਚਾਲੀ) ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ 40 ਗਿਰਜੇ ਆਉਂਦੇ ਸਨ। ਇਸ ਦਾ ਵਾਸੀ-ਸੂਚਕ ਮਾਸਕੋਵੀ ਹੈ।

ਇਤਿਹਾਸ

ਮਾਸਕੋ ਸ਼ਹਿਰ ਦਾ ਨਾਮ ਮੋਸਕਵਾ ਨਦੀ ਉੱਤੇ ਰੱਖਿਆ ਗਿਆ। 1237-38 ਦੇ ਹਮਲੇ ਬਾਅਦ, ਮੰਗੋਲਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ ਅਤੇ ਲੋਕਾਂ ਨੂੰ ਮਾਰ ਦਿੱਤਾ। ਮਾਸਕੋ ਨੇ ਦੁਬਾਰਾ ਵਿਕਾਸ ਕੀਤਾ ਅਤੇ 1327 ਵਿੱਚ ਵਲਾਦਿਮੀਰ - ਸੁਜਦਾਲ ਰਿਆਸਤ ਦੀ ਰਾਜਧਾਨੀ ਬਣਾਈ ਗਈ। ਵੋਲਗਾ ਨਦੀ ਦੇ ਸ਼ੁਰੂਵਾਤ ਉੱਤੇ ਸਥਿਤ ਹੋਣ ਦੇ ਕਾਰਨ ਇਹ ਸ਼ਹਿਰ ਅਨੁਕੂਲ ਸੀ ਅਤੇ ਇਸ ਕਾਰਨ ਹੌਲੀ - ਹੌਲੀ ਸ਼ਹਿਰ ਬਹੁਤ ਹੋਣ ਲਗਾ। ਮਾਸਕੋ ਇੱਕ ਸ਼ਾਂਤ ਅਤੇ ਸੰਪੰਨ ਰਿਆਸਤ ਬੰਨ ਗਿਆ ਅਤੇ ਸਾਰੇ ਰੂਸ ਤੋਂ ਲੋਕ ਆਕੇ ਇੱਥੇ ਬਸਨੇ ਲੱਗੇ। 1654-56 ਦੇ ਪਲੇਗ ਨੇ ਮਾਸਕੋ ਦੀ ਅੱਧੀ ਅਬਾਦੀ ਨੂੰ ਖ਼ਤਮ ਕਰ ਦਿੱਤਾ। 1703 ਵਿੱਚ ਬਾਲਟਿਕ ਤਟ ਉੱਤੇ ਪੀਟਰ ਮਹਾਨ ਦੁਆਰਾ ਸੇਂਟ ਪੀਟਰਸਬਰਗ ਦੇ ਉਸਾਰੀ ਬਾਅਦ, 1712 ਤੋਂ ਮਾਸਕੋ ਰੂਸ ਦੀ ਰਾਜਧਾਨੀ ਨਹੀਂ ਰਹੀ। 1771 ਦਾ ਪਲੇਗ ਵਿਚਕਾਰ ਰੂਸ ਦਾ ਆਖਰੀ ਬਹੁਤ ਪਲੇਗ ਸੀ, ਜਿਸ ਵਿੱਚ ਕੇਵਲ ਮਾਸਕੋ ਦੇ ਹੀ 100000 ਆਦਮੀਆਂ ਦੀ ਜਾਨ ਗਈ। 1905 ਵਿੱਚ, ਅਲੇਕਜੇਂਡਰ ਅਦਰਿਨੋਵ ਮਾਸਕੋ ਦੇ ਪਹਿਲੇ ਨਗਰਪਤੀ ਬਣੇ। 1917 ਦੇ ਰੁਸੀ ਕ੍ਰਾਂਤੀ ਬਾਅਦ, ਮਾਸਕੋ ਨੂੰ ਸੋਵੀਅਤ ਸੰਘ ਦੀ ਰਾਜਧਾਨੀ ਬਣਾਇਆ ਗਿਆ। ਮਈ 8,1965 ਨੂੰ, ਨਾਜੀ ਜਰਮਨੀ ਉੱਤੇ ਫਤਹਿ ਦੀ 20ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਮਾਸਕੋ ਨੂੰ ਹੀਰੋ ਸਿਟੀ ਦੀ ਉਪਾਧਿ ਪ੍ਰਦਾਨ ਕੀਤੀ ਗਈ।

ਸਿੱਖਿਆ

ਮਾਸਕੋ ਵਿੱਚ 1696 ਉੱਚਤਰ ਪਾਠਸ਼ਾਲਾ ਅਤੇ 91 ਮਹਾਂਵਿਦਿਆਲਾ ਹਨ। ਇਨ੍ਹਾਂ ਦੇ ਇਲਾਵਾ, 222 ਹੋਰ ਸੰਸਥਾਨ ਵੀ ਉੱਚ ਸਿੱਖਿਆ ਉਪਲੱਬਧ ਕਰਾਤੇਂ ਹਨ, ਜਿਨਮੇ 60 ਪ੍ਰਦੇਸ਼ ਯੂਨੀਵਰਸਿਟੀ ਅਤੇ 1755 ਵਿੱਚ ਸਥਾਪਤ ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਵੀ ਸ਼ਾਮਿਲ ਹਨ। ਯੂਨੀਵਰਸਿਟੀ ਵਿੱਚ 29 ਸੰਕਾਏ ਅਤੇ 450 ਵਿਭਾਗ ਹਨ ਜਿਨਮੇ 30000 ਪੂਰਵਸਨਾਤਕ ਅਤੇ 7000 ਸਨਾਤਕੋੱਤਰ ਵਿਦਿਆਰਥੀ ਪਢਤੇ ਹਨ। ਨਾਲ ਹੀ ਯੂਨੀਵਰਸਿਟੀ ਵਿੱਚ, ਉੱਚਤਰ ਪਾਠਸ਼ਾਲਾ ਦੇ ਕਰੀਬ 10000 ਵਿਦਿਆਰਥੀ ਸਿੱਖਿਆ ਕਬੂਲ ਕਰਦੇ ਹਨ ਅਤੇ ਕਰੀਬ 2000 ਸ਼ੋਧਾਰਥੀ ਕਾਰਜ ਕਰਦੇ ਹਨ। ਮਾਸਕੋ ਸਟੇਟ ਯੂਨੀਵਰਸਿਟੀ ਲਾਇਬ੍ਰੇਰੀ, ਰੂਸ ਦੇ ਸਭ ਤੋਂ ਵੱਡੇ ਪੁਸਤਕਾਲੀਆਂ ਵਿੱਚੋਂ ਇੱਕ ਹੈ, ਇੱਥੇ ਲਗਭਗ 90 ਲੱਖ ਪੁਸਤਕਾਂ ਹਨ।

ਸ਼ਹਿਰ ਵਿੱਚ 452 ਲਾਇਬ੍ਰੇਰੀ ਹਨ, ਜਿਹਨਾਂ ਵਿਚੋਂ 168 ਬੱਚੇ ਲਈ ਹਨ। 1862 ਵਿੱਚ ਸਥਾਪਤ ਰੂਸੀ ਸਟੇਟ ਲਾਇਬ੍ਰੇਰੀ, ਰੂਸ ਦਾ ਰਾਸ਼ਟਰੀ ਲਾਇਬ੍ਰੇਰੀ ਹੈ।

ਹਵਾਲੇ

Tags:

ਧਰਤੀਯੂਰਪਰੂਸ

🔥 Trending searches on Wiki ਪੰਜਾਬੀ:

ਬਾਗਬਾਨੀਸੀ.ਐਸ.ਐਸਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਮਾਤਾ ਸਾਹਿਬ ਕੌਰਰਾਜਾ ਸਾਹਿਬ ਸਿੰਘਸਾਹਿਤਫ਼ਿਰਦੌਸੀਚਲੂਣੇਨਾਰੀਵਾਦਰੋਹਿਤ ਸ਼ਰਮਾਕਿੱਸਾ ਕਾਵਿਬੀਬੀ ਭਾਨੀਯੂਰਪਸੁਹਾਗਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਏਡਜ਼ਵਾਕਇਕਾਂਗੀਦੁਰਗਿਆਣਾ ਮੰਦਰਜ਼ਮੀਨੀ ਪਾਣੀਪੁਆਧੀ ਉਪਭਾਸ਼ਾਫ਼ਿਲਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੁਦਰਤਮਿੳੂਚਲ ਫੰਡਘਰੇਲੂ ਚਿੜੀਮਲਵਈਸ਼ਵੇਤਾ ਬੱਚਨ ਨੰਦਾਹਲਭਾਈ ਘਨੱਈਆਅੰਮ੍ਰਿਤਪਾਲ ਸਿੰਘ ਖ਼ਾਲਸਾਰਾਣੀ ਲਕਸ਼ਮੀਬਾਈਵਹਿਮ-ਭਰਮਸੰਚਾਰਸਵਰ ਅਤੇ ਲਗਾਂ ਮਾਤਰਾਵਾਂਭੀਮਰਾਓ ਅੰਬੇਡਕਰਭਾਰਤੀ ਰਾਸ਼ਟਰੀ ਕਾਂਗਰਸਭਰਤਨਾਟਿਅਮਖ਼ੂਨ ਦਾਨਖ਼ਾਲਸਾਨਿਬੰਧ ਅਤੇ ਲੇਖਸ਼ਬਦਪ੍ਰੀਨਿਤੀ ਚੋਪੜਾਸ਼ਰੀਂਹਆਈ.ਐਸ.ਓ 4217ਕੰਜਕਾਂਚੜ੍ਹਦੀ ਕਲਾਗੱਤਕਾਸਿੰਘਪੰਜਾਬੀ ਆਲੋਚਨਾਸ਼੍ਰੋਮਣੀ ਅਕਾਲੀ ਦਲਮਾਸਟਰ ਤਾਰਾ ਸਿੰਘਪੰਜਾਬ ਦੀ ਰਾਜਨੀਤੀਸੰਯੁਕਤ ਅਰਬ ਇਮਰਾਤੀ ਦਿਰਹਾਮਵਿਸ਼ਵ ਜਲ ਦਿਵਸਅੰਮ੍ਰਿਤ ਸੰਚਾਰ17 ਅਪ੍ਰੈਲਰਾਮਪੁਰਾ ਫੂਲਰਣਜੀਤ ਸਿੰਘਚੋਣਟਵਿਟਰਕਾਰੋਬਾਰਗਾਂਧੀ (ਫ਼ਿਲਮ)ਹੁਮਾਯੂੰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਉਲੰਪਿਕ ਖੇਡਾਂਬਾਵਾ ਬਲਵੰਤਹੈਂਡਬਾਲਪੰਜਾਬ, ਪਾਕਿਸਤਾਨਜਲ੍ਹਿਆਂਵਾਲਾ ਬਾਗਫੋਰਬਜ਼ਅਰਵਿੰਦ ਕੇਜਰੀਵਾਲਅਮਰ ਸਿੰਘ ਚਮਕੀਲਾਜੀਵਨੀ🡆 More