ਇਸਲਾਮ (Arabic: الإسلام ਆਲ-ਇਸਲਾਮ IPA: ( ਸੁਣੋ)) ਇੱਕ ਏਕੀਸ਼ਵਰਵਾਦੀ ਧਰਮ ਹੈ ਜੋ ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਈ ਗਈ ਅੰੰਤਿਮ ਰੱਬੀ ਕਿਤਾਬ (ਕੁਰਆਨ) ਦੀ ਸਿੱਖਿਆ ਉੱਤੇ ਸਥਾਪਤ ਹੈ। ਯਾਨੀ ਦਨਿਆਵੀ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਇਸਲਾਮ (ਅਤੇ ਮੁਸਲਮਾਨ ਨਜ਼ਰੀਏ ਦੇ ਅਨੁਸਾਰ ਆਖ਼ਰੀ ਧਰਮ ਸੁਧਾਰ) ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ (ਕੁਰਆਨ) ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ (ਗੁਪਤ ਕਾਰਨ: ਆਲਲਸਾਨ ਕੁਰਆਨ) ਅਤੇ ਉਸੇ ਭਾਸ਼ਾ ਵਿੱਚ ਦੁਨੀਆ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲਗਭਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ (ਸਰੋਤਾਂ ਦੇ ਅਨੁਸਾਰ) ਲਗਭਗ 20 ਤੋਂ 30 ਕਰੋੜ ਹੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਕੋਈ ਹੋਰ ਹੈ।
ਵਿਚਾਰ |
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਇਤਿਹਾਸ ਅਤੇ ਆਗੂ |
ਵਕਤੀ ਲਕੀਰ |
ਪਾਠ ਅਤੇ ਕਨੂੰਨ |
ਕੁਰਾਨ · ਸੁੰਨਾਹ · ਹਦੀਸ |
ਫ਼ਿਰਕੇ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਸੱਭਿਆਚਾਰ ਅਤੇ ਸਮਾਜ |
ਇਲਮ · ਜਾਨਵਰ · ਕਲਾ · ਜੰਤਰੀ |
ਇਸਲਾਮ ਅਤੇ ਹੋਰ ਧਰਮ |
ਇਸਾਈ · ਜੈਨ ਯਹੂਦੀ · ਸਿੱਖ |
ਇਹ ਵੀ ਵੇਖੋ |
ਪੜਚੋਲ |
ਇਸਲਾਮ ਫ਼ਾਟਕ |
ਲਫ਼ਜ਼ "ਇਸਲਾਮ" ਸ਼ਬਦ ਨਿਰੁਕਤੀ ਦੇ ਪੱਖੋਂ ਤਿੰਨ ਅੱਖਰੀ ਅਰਬੀ ਮੂਲ ਸ਼ਬਦ ਸ-ਲ-ਮ (س ل م, ਸੀਨ ਲਾਮ ਮੀਮ) ਤੋਂ ਆਇਆ ਹੈ, ਜਿਸ ਦੇ ਮਾਅਨੇ ਸਾਬਤ, ਸਲਾਮਤ ਅਤੇ ਅਮਨ ਹੁੰਦੇ ਹਨ। ਐਸਾ ਦਰਅਸਲ ਅਰਬੀ ਭਾਸ਼ਾ ਵਿੱਚ ਆਰਾਬ ਦੇ ਨਿਹਾਇਤ ਹੱਸਾਸ ਇਸਤੇਮਾਲ ਦੀ ਵਜ੍ਹਾ ਨਾਲ ਹੁੰਦਾ ਹੈ ਜਿਸ ਵਿੱਚ ਕਿ ਉਰਦੂ ਅਤੇ ਫ਼ਾਰਸੀ ਕੇ ਮੁਕਾਬਲੇ ਆਰਾਬ ਦੇ ਮਾਮੂਲੀ ਰੱਦੋ ਬਦਲ ਨਾਲ ਅਰਥਾਂ ਵਿੱਚ ਨਿਹਾਇਤ ਫ਼ਰਕ ਆ ਜਾਂਦਾ ਹੈ। ਅਸਲ ਲਫ਼ਜ਼ ਜਿਸ ਤੋਂ ਇਸਲਾਮ ਦਾ ਲਫ਼ਜ਼ ਆਇਆ ਹੈ, ਯਾਨੀ ਸਲਮ, ਆਪਣੇ ਸ ਉੱਪਰ ਜ਼ਬਰ ਔਰ ਜਾਂ ਫਿਰ ਜ਼ੇਰ ਲਗਾ ਕੇ ਦੋ ਅੰਦਾਜ਼ ਵਿੱਚ ਪੜ੍ਹਿਆ ਜਾਂਦਾ ਹੈ।
ਇਸਲਾਮੀ ਧਰਮ ਦੇ ਪ੍ਰਮੁੱਖ ਮੱਤ ਇਹ ਹਨ:
ਮੁਸਲਮਾਨ ਇੱਕ ਹੀ ਈਸ਼ਵਰ ਨੂੰ ਮੰਣਦੇ ਹਨ, ਜਿਸਨੂੰ ਉਹ ਅੱਲਾਹ (ਫਾਰਸੀ ਵਿੱਚ: خدا ਖੁਦਾ) ਕਹਿੰਦੇ ਹਨ। ਏਕੇਸ਼ਵਰਵਾਦ ਨੂੰ ਅਰਬੀ ਵਿੱਚ "ਤੌਹੀਦ" ਕਹਿੰਦੇ ਹੈ, ਜੋ ਸ਼ਬਦ ਵਾਹਿਦ ਤੋਂ ਆਉਂਦਾ ਹੈ ਜਿਸਦਾ ਮਤਲਬ ਹੈ ਇੱਕ। ਇਸਲਾਮ ਵਿੱਚ ਈਸ਼ਵਰ ਨੂੰ ਮਨੁੱਖ ਦੀ ਸਮਝ ਤੋਂ ਉੱਤੇ ਸਮਝਿਆ ਜਾਂਦਾ ਹੈ। ਮੁਸਲਮਾਨਾਂ ਤੋਂ ਈਸ਼ਵਰ ਦੀ ਕਲਪਨਾ ਕਰਨ ਦੇ ਬਜਾਏ ਉਸਦੀ ਅਰਦਾਸ ਅਤੇ ਜੈ-ਜੈਕਾਰ ਕਰਨ ਨੂੰ ਕਿਹਾ ਗਿਆ ਹੈ। ਮੁਸਲਮਾਨਾਂ ਦੇ ਅਨੁਸਾਰ ਈਸ਼ਵਰ ਅਦਵਿਤੀ ਹੈ: ਉਸਦੇ ਵਰਗਾ ਅਤੇ ਕੋਈ ਨਹੀਂ। ਇਸਲਾਮ ਵਿੱਚ ਰੱਬ ਦੀ ਇੱਕ ਵਿਲੱਖਣ ਅਵਧਾਰਣਾ ਉੱਤੇ ਜੋਰ ਦਿੱਤਾ ਗਿਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਸਦੀ ਪੂਰੀ ਕਲਪਨਾ ਮਨੁੱਖ ਦੇ ਬਸ ਵਿੱਚ ਨਹੀਂ ਹੈ।
ਕਹੋ: ਹੈ ਈਸ਼ਵਰ ਇੱਕ ਅਤੇ ਅਨੁਪਮ।
ਹੈ ਈਸ਼ਵਰ ਸਨਾਤਨ, ਹਮੇਸ਼ਾ ਤੋਂ ਹਮੇਸ਼ਾ ਤੱਕ ਜੀਣ ਵਾਲਾ।
ਉਸਦੀ ਨਹੀਂ ਕੋਈ ਸੰਤਾਨ ਹੈ ਨਹੀਂ ਉਹ ਆਪ ਕਿਸੇ ਦੀ ਔਲਾਦ ਹੈ।
ਅਤੇ ਉਸ ਵਰਗਾ ਕੋਈ ਅਤੇ ਨਹੀਂ॥”(ਕੁਰਾਨ, ਸੂਰਤ 112, ਆਇਆਤੇ 1 - 4)
ਇਸਲਾਮ ਦੇ ਅਨੁਸਾਰ ਰੱਬ ਨੇ ਧਰਤੀ ਉੱਤੇ ਮਨੁੱਖ ਦੇ ਮਾਰਗ ਦਰਸ਼ਨ ਲਈ ਸਮੇਂ-ਸਮੇਂ ਤੇ ਕਿਸੇ ਵਿਅਕਤੀ ਨੂੰ ਆਪਣਾ ਦੂਤ ਬਣਾਇਆ।
ਪੰਜ ਤੱਤਾਂ ਨੂੰ ਵੀ ਇਸਲਾਮਿਕ ਸ਼ਬਦਾਵਲੀ ਵਿੱਚ ਚਾਰ ਹੀ ਮੰਨਿਆ ਗਿਆ
ਬੇਸ਼ੱਕ ਅਰਬੀ ਵਿੱਚ ਚੇ ਨਹੀਂ ਪਰ ਫ਼ਾਰਸੀ ਦੇ 'ਚ' ਨੇ ਸੂਫ਼ੀਆਂ ਨੂੰ ਵੀ ਚਾਰ ਮਨਜ਼ਿਲ ਦਿੱਤੀਆਂ
ਹਜ਼ਰਤ ਇਬਰਾਹਿਮ ਜੋ ਇਬਰਾਨੀ ਮਤਾਂ ਦਾ ਸਾਂਝਾ ਵਡੇਰਾ ਹੈ ,ਨੇ ਇਹਨਾ ਚਾਰਾਂ ਨੂੰ ਵੱਢਕੇ ਵੱਖ ਵੱਖ ਚਾਰ ਪਹਾੜੀਆਂ 'ਤੇ ਰੱਖ ਦਿੱਤਾ ਸੀ ਮੁੱਖ ਫ਼ਰਿਸ਼ਤੇ ਵੀ ਚਾਰ ਹਨ -
This article uses material from the Wikipedia ਪੰਜਾਬੀ article ਇਸਲਾਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.