ਅੰਕ ਗਣਿਤ

ਗਿਣਤੀ ਜਾਂ ਅੰਕ ਗਣਿਤ ਹਿਸਾਬ ਦੀ ਇੱਕ ਸ਼ਾਖਾ ਹੈ ਜੋ ਕਿ ਪੂਰਨ ਅੰਕਾਂ, ਜਾਂ ਮੋਟੇ ਤੌਰ 'ਤੇ, ਅੰਕਾਂ ਦੀ ਗਿਣਤੀ ਨਾਲ ਸੰਬੰਧ ਰੱਖਦੀ ਹੈ। ਅੰਕ ਗਣਿਤ ਅਮਲਾਂ ਵਿੱਚ ਜਮ੍ਹਾਂ, ਵੰਡ, ਗੁਣਾ ਅਤੇ ਘਟਾਅ ਵਗੈਰਾ ਸ਼ਾਮਿਲ ਹੁੰਦੇ ਹਨ।

ਅੰਕ ਗਣਿਤ
ਪੂਨੇ ਵਿੱਚ ਆਰੀਆਭੱਟ ਦੀ ਮੂਰਤੀ (476–550)

ਹਿਸਾਬ ਦੀ ਉਹ ਸ਼ਾਖਾ ਜੋ ਕਿ ਅੰਕਾਂ ਦੇ ਹਿਸਾਬੀ ਕਾਨੂੰਨਾਂ ਨਾਲ ਸੰਬੰਧ ਰੱਖਦੀ ਹੈ, ਉਸਨੂੰ ਅੰਕ ਗਣਿਤ ਵੀ ਆਖਿਆ ਜਾਂਦਾ ਹੈ।

ਇਤਿਹਾਸ

ਪੁਰਾਣੇ ਸਮਿਆਂ ਵਿੱਚ ਮਨੁੱਖ ਨੂੰ ਸਮਾਜਿਕ ਪ੍ਰਾਣੀ ਹੋਣ ਦੇ ਕਾਰਨ ਸਭ ਤੋਂ ਆਮ ਹਿਸਾਬ ਜਿਵੇਂ ਕਿ ਜੋੜ ਅਤੇ ਘਟਾਓ ਦੀ ਲੋੜ ਪਈ। ਅੰਕਾਂ ਦੇ ਇਤਿਹਾਸ ਦੇ ਬਾਰੇ ਵਿੱਚ ਬਹੁਤ ਹੀ ਘੱਟ ਜਾਣਕਾਰੀਆਂ ਮਿਲਦੀਆਂ ਹਨ। ਕਿਹਾ ਜਾਂਦਾ ਹੈ ਕਿ ਈ.ਪੂ. 1850 ਵਿੱਚ ਬੇਬੀਲੋਨ ਦੇ ਵਾਸੀ ਆਮ ਗਣਿਤ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ। ਭਾਰਤ ਵਿੱਚ ਅੰਕਗਣਿਤ ਦਾ ਗਿਆਨ ਵੀ ਬਹੁਤ ਪੁਰਾਣੇ ਸਮਿਆਂ ਵਿੱਚ ਮਿਲਦਾ ਹੈ ਅਤੇ ਵੇਦਾਂ ਵਿੱਚ ਵੀ ਗਣਿਤ ਦਾ ਜ਼ਿਕਰ ਕੀਤਾ ਗਿਆ ਹੈ। ਸਿਫ਼ਰ ਵੀ ਭਾਰਤ ਦੀ ਹੀ ਦੇਣ ਹੈ।

ਅੰਕ

ਸਿਫ਼ਰ ਤੋਂ ਲੈ ਕੇ ਨੌਂ ਨੂੰ ਦਰਸਾਉਣ ਵਾਲੇ ਸੰਕੇਤਾਂ ਨੂੰ ਅੰਕ ਕਿਹਾ ਜਾਂਦਾ ਹੈ। ਅੰਕ ਹੀ ਗਣਿਤ ਦਾ ਮੂਲ ਹਨ। ਰੋਜ਼ਾਨਾ ਜੀਵਨ ਦੇ ਵਧੇਰੇ ਕੰਮਾਂ ਵਿੱਚ ਅੰਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

_1 ਅਤੇ 0 ਵਿਚਕਾਰ ਕਿੰਨੀ ਪ੍ਰਮੇਯ ਸੰਖਿਆਵਾਂ ਹਨ

ਇੱਕ ਤੋਂ ਵਧੇਰੇ ਅੰਕਾਂ ਨੂੰ ਨਾਲ-ਨਾਲ ਰੱਖਣ ਨਾਲ ਸੰਖਿਆਵਾਂ ਬਣਦੀਆਂ ਹਨ। ਅੰਕ ਸਿਰਫ਼ ਦਸ ਹੁੰਦੇ ਹਨ ਪਰ ਸੰਖਿਆਵਾਂ ਅਨੰਤ ਹਨ।

ਅੰਕਗਣਿਤ ਦੀਆਂ ਮੂਲ ਕਿਰਿਆਵਾਂ

ਅੰਕਗਣਿਤ ਦੀਆਂ ਇਹ ਚਾਰ ਮੂਲ ਕਿਰਿਆਵਾਂ ਹੁੰਦੀਆਂ ਹਨ

  • ਜੋੜ ਜਾਂ ਜਮ੍ਹਾਂ
  • ਘਟਾਅ ਜਾਂ ਘਟਾਓ
  • ਗੁਣਾ
  • ਭਾਗ, ਤਕਸੀਮ ਜਾਂ ਵੰਡ

ਜੋੜ

ਜਦੋਂ ਕਿਸੇ ਸੰਖਿਆ ਜਾਂ ਅੰਕ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸੰਖਿਆਵਾਂ ਜਾਂ ਅੰਕ ਨੂੰ ਮਿਲਾਇਆ ਜਾਂਦਾ ਹੈ ਤਾਂ ਉਸਨੂੰ ਜੋੜ ਕਹਿੰਦੇ ਹਨ। ਜੋੜ ਨੂੰ + ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ।

ਉਦਾਹਰਨਾਂ:
10 + 10 = 20

25 + 50 =75

30 + 30 =60

ਘਟਾਅ

ਜੋੜ ਦੀ ਕਿਰਿਆ ਦੇ ਉਲਟ ਕਿਰਿਆ ਨੂੰ ਘਟਾਅ ਕਹਿੰਦੇ ਹਨ। ਜਦੋਂ ਕਿਸੇ ਸੰਖਿਆਂ ਜਾਂ ਅੰਕ ਨੂੰ ਕਿਸੇ ਦੂਜੀ ਸੰਖਿਆ ਜਾਂ ਅੰਕ ਨਾਲ ਘੱਟ ਨਾਲ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਸੰਖਿਆ ਜਾਂ ਅੰਕ ਵਿੱਚੋਂ ਦੂਜੀ ਸੰਖਿਆ ਜਾਂ ਅੰਕ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਉਸਨੂੰ ਘਟਾਅ ਕਹਿੰਦੇ ਹਨ। ਇਸਨੂੰ - ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ।

ਉਦਾਹਰਨਾਂ:
14 - 6 = 8
80 - 50 = 30

ਗੁਣਾ

ਜਦੋਂ ਕਿਸੇ ਸੰਖਿਆ ਜਾਂ ਅੰਕ ਨੂੰ ਉਸੇ ਸੰਖਿਆ ਜਾਂ ਅੰਕ ਨਾਲ ਇੱਕ ਜਾਂ ਇੱਕ ਤੋਂ ਵਧੇਰੇ ਵਾਰ ਜੋੜਿਆ ਜਾਂਦਾ ਹੈ ਤਾਂ ਉਸਨੂੰ ਗੁਣਾ ਕਹਿੰਦੇ ਹਨ। ਸੰਖਿਆ ਜਾਂ ਅੰਕ ਨੂੰ ਜਿੰਨੀ ਵਾਰ ਜੋੜਿਆ ਜਾਂਦਾ ਹੈ ਤਾਂ ਉਹ ਉੰਨੀ ਵਾਰ ਹੀ ਗੁਣਾ ਹੁੰਦੀ ਜਾਵੇਗੀ। ਗੁਣਾ ਨੂੰ x ਦੇ ਚਿੰਨ੍ਹਾ ਨਾਲ ਦਰਸਾਇਆ ਜਾਂਦਾ ਹੈ।

ਉਦਾਹਰਨਾਂ:
2 x 4 = 8

3 x 3 = 9

ਭਾਗ

ਗੁਣਾ ਕਰਨ ਦੀ ਕਿਰਿਆ ਦੇ ਉਲਟ ਕਿਰਿਆ ਨੂੰ ਭਾਗ ਕਹਿੰਦੇ ਹਨ। ਜਦੋਂ ਕਿਸੇ ਸੰਖਿਆ ਜਾਂ ਅੰਕ ਨੂੰ ਕਿਸੇ ਸੰਖਿਆ ਜਾਂ ਅੰਕ ਵਿੱਚ ਇੱਕ ਤੋਂ ਵਧੇਰੇ ਵਾਰ ਘਟਾਇਆ ਜਾਂਦਾ ਹੈ ਤਾਂ ਉਸਨੂੰ ਭਾਗ, ਤਕਸੀਮ ਜਾਂ ਵੰਡ ਕਹਿੰਦੇ ਹਨ। ਸੰਖਿਆ ਜਾਂ ਅੰਕ ਨੂੰ ਜਿੰਨੀ ਵਾਰ ਵਿਭਾਜਿਤ ਕੀਤਾ ਜਾਂਦਾ ਹੈ, ਉੰਨੀ ਹੀ ਵਾਰ ਉਸਦਾ ਭਾਗ ਹੁੰਦਾ ਜਾਵੇਗਾ। ਭਾਗ ਨੂੰ / ਜਾਂ ÷ ਦੇ ਚਿੰਨ੍ਹਾਂ ਨਾਲ ਦਰਸਾਇਆ ਜਾਂਦਾ ਹੈ।

ਉਦਾਹਰਨਾਂ:

24 / 3 = 8 4 / 2 = 2

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਅੰਕ ਗਣਿਤ ਇਤਿਹਾਸਅੰਕ ਗਣਿਤ ਅੰਕਅੰਕ ਗਣਿਤ _1 ਅਤੇ 0 ਵਿਚਕਾਰ ਕਿੰਨੀ ਪ੍ਰਮੇਯ ਸੰਖਿਆਵਾਂ ਹਨਅੰਕ ਗਣਿਤ ਅੰਕਗਣਿਤ ਦੀਆਂ ਮੂਲ ਕਿਰਿਆਵਾਂਅੰਕ ਗਣਿਤ ਇਹ ਵੀ ਵੇਖੋਅੰਕ ਗਣਿਤ ਬਾਹਰੀ ਕੜੀਆਂਅੰਕ ਗਣਿਤ ਹਵਾਲੇਅੰਕ ਗਣਿਤਗੁਣਾਘਟਾਅਜੋੜਤਕਸੀਮਹਿਸਾਬ

🔥 Trending searches on Wiki ਪੰਜਾਬੀ:

ਹਰੀ ਸਿੰਘ ਨਲੂਆਪੰਜਾਬ, ਭਾਰਤ ਦੇ ਜ਼ਿਲ੍ਹੇਕੋਰੋਨਾਵਾਇਰਸ ਮਹਾਮਾਰੀ 2019ਬੀਰ ਰਸੀ ਕਾਵਿ ਦੀਆਂ ਵੰਨਗੀਆਂਸ਼ਰੀਂਹਰੇਡੀਓਕੁਦਰਤਸੂਬਾ ਸਿੰਘਲਿਵਰ ਸਿਰੋਸਿਸਭਾਰਤੀ ਰਾਸ਼ਟਰੀ ਕਾਂਗਰਸਬਾਲ ਮਜ਼ਦੂਰੀਨਾਟਕ (ਥੀਏਟਰ)ਸੰਚਾਰਨੌਰੋਜ਼ਇਜ਼ਰਾਇਲਆਸਟਰੇਲੀਆਲਿਪੀਪਾਣੀਫੁਲਕਾਰੀਸਕੂਲ ਲਾਇਬ੍ਰੇਰੀਮਨੁੱਖੀ ਸਰੀਰਭੂਮੱਧ ਸਾਗਰਸਤਿ ਸ੍ਰੀ ਅਕਾਲਸਿਕੰਦਰ ਮਹਾਨਸੁਖ਼ਨਾ ਝੀਲਟੋਟਮਦੂਜੀ ਸੰਸਾਰ ਜੰਗਕੁਲਫ਼ੀਪੰਜਾਬੀ ਪਰਿਵਾਰ ਪ੍ਰਬੰਧਗਾਂਧੀ (ਫ਼ਿਲਮ)ਬਲਦੇਵ ਸਿੰਘ ਧਾਲੀਵਾਲਪੰਜਾਬੀ ਲੋਕ ਸਾਜ਼ਜੱਸਾ ਸਿੰਘ ਰਾਮਗੜ੍ਹੀਆਗੌਤਮ ਬੁੱਧਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰਾਮ ਸਰੂਪ ਅਣਖੀਡਾ. ਹਰਚਰਨ ਸਿੰਘਭਾਈ ਗੁਰਦਾਸਕਲਪਨਾ ਚਾਵਲਾਕਵਿਤਾਨਿੱਜਵਾਚਕ ਪੜਨਾਂਵਮਾਈ ਭਾਗੋਮੱਸਾ ਰੰਘੜਗ਼ਜ਼ਲਮੱਖੀਆਂ (ਨਾਵਲ)ਪ੍ਰੀਤਮ ਸਿੰਘ ਸਫ਼ੀਰਸ਼ਾਹ ਜਹਾਨਦਿਲਨਿੱਕੀ ਕਹਾਣੀਦੇਬੀ ਮਖਸੂਸਪੁਰੀਵਾਕੰਸ਼ਧਰਤੀਰੋਹਿਤ ਸ਼ਰਮਾਪੁਰਾਤਨ ਜਨਮ ਸਾਖੀਭੰਗਹੇਮਕੁੰਟ ਸਾਹਿਬਗੁਰੂ ਹਰਿਗੋਬਿੰਦਪੰਜਾਬ ਦੀਆਂ ਲੋਕ-ਕਹਾਣੀਆਂਆਤਮਜੀਤਪੰਜਾਬੀ ਸਾਹਿਤਦਿੱਲੀ ਸਲਤਨਤਵੋਟਰ ਕਾਰਡ (ਭਾਰਤ)ਸੁਖਮਨੀ ਸਾਹਿਬਬੀਬੀ ਸਾਹਿਬ ਕੌਰਸਿੰਘਯੁਕਿਲਡਨ ਸਪੇਸਜਿੰਦ ਕੌਰਖੇਤੀਬਾੜੀਚੰਡੀਗੜ੍ਹਨਵ-ਰਹੱਸਵਾਦੀ ਪੰਜਾਬੀ ਕਵਿਤਾਹਰਿਆਣਾਨਾਮਅਸ਼ੋਕਮੁੱਖ ਸਫ਼ਾਜਰਗ ਦਾ ਮੇਲਾਪੰਜਾਬ ਦਾ ਇਤਿਹਾਸਰਾਣੀ ਅਨੂਭਾਰਤ ਦਾ ਰਾਸ਼ਟਰਪਤੀਵਿਧਾਤਾ ਸਿੰਘ ਤੀਰ🡆 More