ਜਰਮਨੀ: ਕੇਂਦਰੀ ਯੂਰਪ ਦਾ ਦੇਸ਼

ਜਰਮਨੀ (ਜਰਮਨੀ: Bundesrepublik Deutschland) ਦੇਸ਼ ਵਿੱਚ ਜਰਮਨੀ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।

ਜਰਮਨੀ ਦਾ ਸੰਘੀ ਗਣਰਾਜ
Bundesrepublik Deutschland (German)
Flag of ਜਰਮਨੀ
Coat of arms of ਜਰਮਨੀ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: "Das Lied der Deutschen"
("ਜਰਮਨ ਲੋਕਾਂ ਦਾ ਗੀਤ")
ਜਰਮਨੀ: ਨਾਮ, ਇਤਿਹਾਸ, ਜਰਮਨੀ ਦੇ ਰਾਜ
ਜਰਮਨੀ: ਨਾਮ, ਇਤਿਹਾਸ, ਜਰਮਨੀ ਦੇ ਰਾਜ
Location of ਜਰਮਨੀ (ਗੂੜ੍ਹਾ ਹਰਾ)

– in ਯੂਰਪ (ਫਿੱਕਾ ਹਰਾ & ਗੂੜ੍ਹਾ ਭੂਰਾ)
– in ਯੂਰਪੀ ਸੰਘ (ਫਿੱਕਾ ਹਰਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਰਲਿਨ
52°31′N 13°23′E / 52.517°N 13.383°E / 52.517; 13.383
ਅਧਿਕਾਰਤ ਭਾਸ਼ਾਵਾਂਜਰਮਨ
ਵਸਨੀਕੀ ਨਾਮਜਰਮਨ
ਸਰਕਾਰਸੰਘੀ ਸੰਸਦੀ ਗਣਰਾਜ
ਵਿਧਾਨਪਾਲਿਕਾਬੁੰਡੈਸਟੈਗ, ਬੁੰਡੈਸਰਤ
ਖੇਤਰ
• ਕੁੱਲ
357,600 km2 (138,100 sq mi) (63ਵਾਂ)
• ਜਲ (%)
1.27
ਆਬਾਦੀ
• Q3 2023 ਅਨੁਮਾਨ
Neutral increase 84,607,016 (19ਵਾਂ)
• ਘਣਤਾ
236/km2 (611.2/sq mi) (58ਵਾਂ)
ਜੀਡੀਪੀ (ਪੀਪੀਪੀ)2023 ਅਨੁਮਾਨ
• ਕੁੱਲ
Increase $5.537 ਟ੍ਰਿਲੀਅਨ (5ਵਾਂ)
• ਪ੍ਰਤੀ ਵਿਅਕਤੀ
Increase $66,037 (18ਵਾਂ)
ਜੀਡੀਪੀ (ਨਾਮਾਤਰ)2023 ਅਨੁਮਾਨ
• ਕੁੱਲ
Increase $4.462 ਟ੍ਰਿਲੀਅਨ (ਤੀਜਾ)
• ਪ੍ਰਤੀ ਵਿਅਕਤੀ
Increase $52,823 (19ਵਾਂ)
ਗਿਨੀ (2022)Positive decrease 28.8
ਘੱਟ
ਐੱਚਡੀਆਈ (2022)Increase 0.950
ਬਹੁਤ ਉੱਚਾ · 7ਵਾਂ
ਮੁਦਰਾਯੂਰੋ () (EUR)
ਸਮਾਂ ਖੇਤਰUTC+1 (ਸੀਈਟੀ)
• ਗਰਮੀਆਂ (DST)
UTC+2 (ਸੀਈਐਸਟੀ)
ਮਿਤੀ ਫਾਰਮੈਟ
  • ਦਿਨ, ਮਹੀਨਾ, ਸਾਲ
  • ਸਾਲ, ਮਹੀਨਾ, ਦਿਨ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+49
ਇੰਟਰਨੈੱਟ ਟੀਐਲਡੀ.de

ਨਾਮ

ਅੰਗ੍ਰੇਜ਼ੀ ਦਾ ਬੋਲ "ਜਰਮਨੀ" (Germany) ਲਾਤੀਨੀ ਬੋਲ ਜਰ ਮਾਣਿਆ ਤੋਂ ਬਣਿਆ ਹੈ। ਜਰ ਮਾਣਿਆ ਬੋਲ ਜੋ ਲੇਸ ਸੀਜ਼ਰ ਤੋਂ ਚਲਿਆ ਤੇ ਉਹਨੇ ਇਹ ਫ਼ਰਾਂਸ ਵਿੱਚ ਸੁਣਿਆ ਸੀ ਜਿਥੇ ਇਹਨੂੰ ਰਹਾਇਨ ਦਰਿਆ ਤੋਂ ਚੜ੍ਹਦੇ ਪਾਸੇ ਦੇ ਵਾਸੀਆਂ ਲਈ ਵਰਤਿਆ ਜਾਂਦਾ ਸੀ। ਜਰਮਨੀ ਸ਼ਬਦ ਡੋਇਚਲੀਨਡ (ਜਰਮਨੀ ਦੇਸ਼) ਡੁਅਚ ਤੋਂ ਬਣਿਆ ਇਸ ਜੀਦਾ ਮਤਲਬ ਹੈ ਆਮ, ਜੀਦਾ ਜੋੜ ਆਮ ਲੋਕਾਂ (diot) ਨਾਲ ਹੋਵੇ। ਡੁਅਚ ਫ਼ਿਰ ਆਮ ਜਰਮਨੀ ਲੋਕਾਂ ਦੀ ਭਾਸ਼ਾ ਨੂੰ ਵੀ ਕਿਹਾ ਜਾਣ ਲੱਗ ਗਿਆ ਜਿਹੜੀ ਕੇ ਲਾਤੀਨੀ ਤੋਂ ਵੱਖਰੀ ਸੀ। ਲਾਤੀਨੀ ਪੜ੍ਹੇ ਲਿਖੇ ਲੋਕਾਂ, ਗਿਰਜੇ ਤੇ ਸਾਈਂਸ ਦੀ ਭਾਸ਼ਾ ਸੀ। ਜਰਮਨੀ ਨੂੰ ਜਰਮਨੀ ਵਿੱਚ ਡੋਇਚਲੀਨਡ ਅਤੇ ਅਰਬੀ ਤੇ ਫ਼ਰਾਂਸੀਸੀ ਵਿੱਚ ਇਸ ਨੂੰ ਉਲਮਾ ਨਵਾਂ ਆਖਿਆ ਜਾਂਦਾ ਹੈ।

ਇਤਿਹਾਸ

ਜਰਮਨੀ: ਨਾਮ, ਇਤਿਹਾਸ, ਜਰਮਨੀ ਦੇ ਰਾਜ 
ਅਰਮੀਨੀਸ ਦੀ ਯਾਦਗਾਰ

ਥਲਵਾਂ ਸਕੈਂਡੇਨੇਵੀਆ ਅਤੇ ਉਤਲਾ ਜਰਮਨੀ, ਜਰਮਨੀ ਕਬੀਲੀਆਂ ਦਾ ਅਸਲ ਦੇਸ਼ ਹੈ ਜਿਥੇ ਉਹ ਸਦੀਆਂ ਪਹਿਲੇ ਵਿਸਰੇ-ਏ-ਸਨ। ਪਹਿਲੀ ਸਦੀ ਤੂੰ ਪਹਿਲੇ ਉਹ ਇਸ ਥਾਂ ਤੋਂ ਦੱਖਣ, ਚੜ੍ਹਦੇ ਅਤੇ ਲੈਂਦੇ ਵੱਲ ਆਈ ਤੇ ਉਹਨਾਂ ਦਾ ਗਾਲ ਵਿੱਚ ਸਿਲਟ ਨਾਲ ਤੇ ਚੜ੍ਹਦੇ ਯੂਰਪ ਵੱਲ ਸਲਾਵੀ ਤੇ ਬਾਲਟੀ ਕਬੀਲਈਆਂ ਨਾਲ਼ ਵਾਹ ਪਿਆ। ਰੂਮੀ ਸ਼ਹਿਨਸ਼ਾਹ ਆਗਸਟਸ ਵੇਲੇ ਰੂਮੀ ਜਰਨੈਲ ਪਬਲਿਸ ਨੇ ਜਰ ਮਾਣਿਆ (ਰਹਾਇਨ ਤੋਂ ਯਵਰਾਲ ਤੱਕ ਦਾ ਥਾਂ) ਤੇ ਮਿਲ ਮਾਰਨ ਲਈ ਹੱਲਾ ਬੋਲਿਆ। ਤਿੰਨ ਰੂਮੀ ਫ਼ੌਜਾਂ 9 ਈਸਵੀ ਚ ਦਰੀਏ-ਏ-ਰਾਇਨ ਦੇ ਪਾਰ ਜਰਮਨੀ ਵਿੱਚ ਵੜੀਆਂ ਪਰ ਜਰਮਨੀ ਚੀਰ ਸਕੀ ਕਬੀਲੇ ਦੇ ਸਰਦਾਰ ਅਰਮੀਨੀਸ ਨੇ ਟੀਵਟੋਬਰਗ ਜੰਗਲ਼ ਦੀ ਲੜਾਈ ਚ ਰੂਮੀ ਫ਼ੌਜ ਨੂੰ ਹਰਾ ਕੇ ਪਿੱਛੇ ਕਰ ਦਿੱਤਾ। ਟਿਕਿਟਸ 100 ਵਿੱਚ ਲਿਖਦਾ ਜੇ ਜਰਮਨੀ ਲੋਕ ਡੈਨੀਉਬ ਤੇ ਰਹਾਇਨ ਦੇ ਦੁਆਲੇ ਵੱਸ ਚੁੱਕੇ ਸਨ।

ਜਰਮਨੀ ਦਾ ਏਕੀਕਰਨ

ਜਰਮਨੀ ਦਾ ਰਾਜਨੀਤਕ ਅਤੇ ਪ੍ਰਬੰਧਕੀ ਤੌਰ 'ਤੇ ਇੱਕ ਸੰਯੁਕਤ ਰਾਜ ਵਿੱਚ ਏਕੀਕਰਨ 18 ਜਨਵਰੀ 1871 ਨੂੰ ਫ੍ਰਾਂਸ ਦੇ ਵਰਸੇਲਸ ਪੈਲੇਸ ਵਿੱਚ ਹਾਲ ਆਫ ਮਿਰਰਜ਼ ਵਿੱਚ ਹੋਇਆ ਸੀ। ਮੱਧ ਯੂਰਪ ਦੇ ਆਜਾਦ ਰਾਜਾਂ (ਪ੍ਰਸ਼ਾ, ਬਵੇਰਿਆ, ਸੈਕਸੋਨੀ ਆਦਿ) ਨੂੰ ਆਪਸ ਵਿੱਚ ਮਿਲਾਕੇ 1871 ਵਿੱਚ ਇੱਕ ਰਾਸ਼ਟਰ ਰਾਜ ਅਤੇ ਜਰਮਨੀ ਸਾਮਰਾਜ ਦਾ ਨਿਰਮਾਣ ਕੀਤਾ ਗਿਆ। ਇਸ ਇਤਿਹਾਸਕ ਪ੍ਰਕਿਰਿਆ ਦਾ ਨਾਮ ਜਰਮਨੀ ਦਾ ਏਕੀਕਰਨ ਹੈ। ਇਸਦੇ ਪਹਿਲਾਂ ਇਹ ਭੂਖੰਡ (ਜਰਮਨੀ) 39 ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਵਿੱਚੋਂ ਆਸਟਰਿਆਈ ਸਾਮਰਾਜ ਅਤੇ ਪ੍ਰਸ਼ਾ ਰਾਜਤੰਤਰ ਆਪਣੇ ਆਰਥਕ ਅਤੇ ਰਾਜਨੀਤਕ ਮਹੱਤਵ ਲਈ ਪ੍ਰਸਿੱਧ ਸਨ। ਫ਼ਰਾਂਸ ਦੀ ਕ੍ਰਾਂਤੀ ਦੁਆਰਾ ਪੈਦਾ ਨਵੇਂ ਵਿਚਾਰਾਂ ਤੋਂ ਜਰਮਨੀ ਵੀ ਪ੍ਰਭਾਵਿਤ ਹੋਇਆ ਸੀ। ਨੇਪੋਲਿਅਨ ਨੇ ਆਪਣੀਆਂ ਜਿੱਤਾਂ ਦੁਆਰਾ ਵੱਖ ਵੱਖ ਜਰਮਨੀ - ਰਾਜਾਂ ਨੂੰ ਰਾਈਨ-ਸੰਘ ਦੇ ਤਹਿਤ ਸੰਗਠਿਤ ਕੀਤਾ, ਜਿਸਦੇ ਨਾਲ ਜਰਮਨੀ ਰਾਜਾਂ ਨੂੰ ਵੀ ਇਕੱਠੇ ਹੋਣ ਦਾ ਅਹਿਸਾਸ ਹੋਇਆ। ਇਸ ਨਾਲ ਜਰਮਨੀ ਵਿੱਚ ਏਕਤਾ ਦੀ ਭਾਵਨਾ ਦਾ ਪ੍ਰਸਾਰ ਹੋਇਆ। ਇਹੀ ਕਾਰਨ ਸੀ ਕਿ ਜਰਮਨੀ - ਰਾਜਾਂ ਨੇ ਵਿਆਨਾ ਕਾਂਗਰਸ ਦੇ ਸਾਹਮਣੇ ਉਹਨਾਂ ਨੂੰ ਇੱਕ ਸੂਤਰ ਵਿੱਚ ਸੰਗਠਿਤ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਜਰਮਨੀ ਦੇ ਰਾਜ

ਜਰਮਨੀ ਸੋਲ੍ਹਾਂ ਲੈਂਡਾ ਆਮ ਬੋਲਚਾਲ ਵਿੱਚ [Bundesland] Error: {{Lang}}: text has italic markup (help) (ਬੰਡਸ਼ਲਾਂਡ), "ਸੰਘੀ ਰਾਜ" ਲਈ) ਵਿੱਚ ਵੰਡਿਆ ਹੋਇਆ ਹੈ ਜੋ ਜਰਮਨੀ ਦੇ ਸੰਘੀ ਗਣਰਾਜ ਦੇ ਅੰਸ਼-ਖ਼ੁਦਮੁਖ਼ਤਿਆਰ ਸੰਘਟਕ ਰਾਜ ਹਨ। Land ਦਾ ਸ਼ਬਦੀ ਤਰਜਮਾ "ਦੇਸ਼" ਬਣਦਾ ਹੈ ਅਤੇ ਸੁਭਾਵਕ ਤੌਰ ਉੱਤੇ ਇਹ ਸੰਘਟਕ (ਬਣਾਉਣ ਵਾਲੇ) ਦੇਸ਼ ਹਨ। ਜਰਮਨੀ ਬੋਲਣ ਵਾਲਿਆਂ ਵੱਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਹਨਾਂ ਨੂੰ ਰਾਜ ਜਾਂ ਸੂਬਾ ਕਿਹਾ ਜਾਂਦਾ ਹੈ ਪਰ ਜਰਮਨੀ ਦੇ ਮੁਢਲੇ ਕਨੂੰਨ ਦੇ ਅੰਗਰੇਜ਼ੀ ਤਰਜਮੇ ਵਿੱਚ ਇਹਨਾਂ ਨੂੰ "Land" (ਦੇਸ਼/ਧਰਤੀ) ਹੀ ਲਿਖਿਆ ਗਿਆ ਹੈ ਅਤੇ ਸੰਯੁਕਤ ਬਾਦਸ਼ਾਹੀ ਦੀਆਂ ਸੰਸਦੀ ਕਾਰਵਾਈਆਂ ਵਿੱਚ ਵੀ। ਪਰ ਕਈ ਵਾਰ ਹੋਰ ਪ੍ਰਕਾਸ਼ਨਾਂ ਵਿੱਚ ਇਹਨਾਂ ਨੂੰ "ਸੰਘੀ ਰਾਜ" ਕਿਹਾ ਜਾਂਦਾ ਹੈ।

ਜਨਸੰਖਆ

ਭਾਸ਼ਾਵਾਂ

ਜਰਮਨੀ ਭਾਸ਼ਾ ਗਿਣਤੀ ਦੇ ਅਨੁਸਾਰ ਯੂਰਪ ਦੀ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਜਰਮਨੀ ਤੋਂ ਇਲਾਵਾ ਸਵਿਟਜਰਲੈਂਡ ਅਤੇ ਆਸਟਰੀਆ ਦੀ ਮੁੱਖ- ਅਤੇ ਰਾਜਭਾਸ਼ਾ ਹੈ। ਇਹ ਰੋਮਨ ਲਿਪੀ ਵਿੱਚ (ਕੁਝ ਹੋਰ ਵਾਧੂ ਚਿੰਨਾਂ ਨਾਲ) ਲਿਖੀ ਜਾਂਦੀ ਹੈ। ਇਹ ਹਿੰਦ-ਯੂਰੋਪੀ ਬੋਲੀ- ਪਰਵਾਰ ਵਿੱਚ ਜਰਮਨੀਿਕ ਸ਼ਾਖਾ ਵਿੱਚ ਆਉਂਦੀ ਹੈ। ਅੰਗਰੇਜ਼ੀ ਨਾਲ ਇਸਦਾ ਕਰੀਬੀ ਰਿਸ਼ਤਾ ਹੈ। ਲੇਕਿਨ ਰੋਮਨ ਲਿਪੀ ਦੇ ਅੱਖਰਾਂ ਦਾ ਇਸਦੀ ਧੁਨੀਆਂ ਦੇ ਨਾਲ ਮੇਲ ਅੰਗਰੇਜ਼ੀ ਦੇ ਮੁਕ਼ਾਬਲੇ ਕਿਤੇ ਬਿਹਤਰ ਹੈ। ਆਧੁਨਿਕ ਮਾਨਕੀਕ੍ਰਿਤ ਜਰਮਨੀ ਨੂੰ ਉੱਚ ਜਰਮਨੀ ਕਹਿੰਦੇ ਹਨ। ਜਰਮਨੀ ਭਾਸ਼ਾ ਭਾਰੋਪੀ ਪਰਵਾਰ ਦੇ ਜਰਮੇਨਿਕ ਵਰਗ ਦੀ ਭਾਸ਼ਾ, ਆਮ ਤੌਰ 'ਤੇ ਉੱਚ ਜਰਮਨੀ ਦਾ ਉਹ ਰੂਪ ਹੈ ਜੋ ਜਰਮਨੀ ਵਿੱਚ ਸਰਕਾਰੀ, ਸਿੱਖਿਆ, ਪ੍ਰੇਸ ਆਦਿ ਦਾ ਮਾਧਿਅਮ ਹੈ। ਇਹ ਆਸਟਰਿਆ ਵਿੱਚ ਵੀ ਬੋਲੀ ਜਾਂਦੀ ਹੈ। ਇਸਦਾ ਉਚਾਰਣ 1898 ਈ. ਦੇ ਇੱਕ ਕਮਿਸ਼ਨ ਦੁਆਰਾ ਨਿਸ਼ਚਿਤ ਹੈ। ਲਿਪੀ ਫਰਾਂਸੀਸੀ ਅਤੇ ਅੰਗਰੇਜ਼ੀ ਨਾਲ ਮਿਲਦੀ ਜੁਲਦੀ ਹੈ। ਰਤਮਾਨ ਜਰਮਨੀ ਦੇ ਸ਼ਬਦ ਦੇ ਸ਼ੁਰੂ ਵਿੱਚ ਅਘਾਤ ਹੋਣ ਉੱਤੇ ਕਾਕਲਿਅ ਸਪਰਸ਼ ਹਨ। ਤਾਨ (ਟੋਨ) ਅੰਗਰੇਜ਼ੀ ਵਰਗੀ ਹੈ। ਉਚਾਰਣ ਜਿਆਦਾ ਬਲਸ਼ਾਲੀ ਅਤੇ ਸ਼ਬਦਕਰਮ ਜਿਆਦਾ ਨਿਸ਼ਚਿਤ ਹੈ। ਦਾਰਸ਼ਨਕ ਅਤੇ ਵਿਗਿਆਨਕ ਸ਼ਬਦਾਵਲੀ ਨਾਲ ਪਰਿਪੂਰਣ ਹੈ। ਸ਼ਬਦਰਾਸ਼ੀ ਅਨੇਕ ਸਰੋਤਾਂ ਤੋਂ ਲਈ ਗਈ ਹੈ।

ਧਰਮ

2011 ਵਿੱਚ, ਜਰਮਨੀ ਦੇ ਵਿਸ਼ੇਸ਼ ਰੁਤਬੇ ਦਾ 33% ਧਾਰਮਿਕ ਸੰਸਥਾਵਾਂ ਦੇ ਇੱਕ ਮੈਂਬਰ ਵਜੋਂ ਮਾਨਤਾ ਪ੍ਰਾਪਤ ਨਹੀਂ ਹੋਇਆ ਸੀ। ਜਰਮਨੀ ਵਿੱਚ ਨਾਸਤਿਕਤਾ ਸਭ ਤੋਂ ਮਜ਼ਬੂਤ ​​ਹੈ। ਇਸਲਾਮ ਦੇਸ਼ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਜ਼ਿਆਦਾਤਰ ਮੁਸਲਮਾਨ ਤੁਰਕੀ ਤੋਂ ਸੁੰਨੀ ਅਤੇ ਅਲੀਟੀਆਂ ਹਨ, ਪਰ ਸ਼ੀਆ, ਅਹਮਦੀਆ ਅਤੇ ਹੋਰ ਸੰਪਰਦਾਵਾਂ ਦੀ ਗਿਣਤੀ ਬਹੁਤ ਘੱਟ ਹੈ। ਜਰਮਨੀ ਵਿੱਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਦੀ ਗਿਣਤੀ 10,000 ਤੋਂ 20,000 ਦੇ ਵਿਚਕਾਰ ਹੈ। ਯੂਨਾਈਟਿਡ ਕਿੰਗਡਮ ਅਤੇ ਇਟਲੀ ਦੇ ਬਾਅਦ ਜਰਮਨੀ ਯੂਰਪ ਦਾ ਤੀਜਾ ਸਭ ਤੋਂ ਵੱਡੀ ਸਿੱਖ ਆਬਾਦੀ ਵਾਲਾ ਦੇਸ਼ ਹੈ।

ਤਸਵੀਰਾਂ

ਸਾਹਿਤ

ਜਰਮਨੀ: ਨਾਮ, ਇਤਿਹਾਸ, ਜਰਮਨੀ ਦੇ ਰਾਜ 
ਕਾਰਲ ਮਾਰਕਸ - ਮਾਰਕਸਵਾਦ ਦਾ ਪਿਤਾਮਾ
ਜਰਮਨੀ: ਨਾਮ, ਇਤਿਹਾਸ, ਜਰਮਨੀ ਦੇ ਰਾਜ 
ਬ੍ਰਦਰਜ਼ ਗ੍ਰੀਮ ਨੇ ਪ੍ਰਸਿੱਧ ਜਰਮਨੀ ਲੋਕਤਾਂਤਾਂ ਨੂੰ ਇਕੱਠਾ ਕਰਕੇ ਪ੍ਰਕਾਸ਼ਿਤ ਕੀਤਾ

ਨੋਟ

ਹਵਾਲੇ

ਸਰੋਤ

ਬਾਹਰੀ ਲਿੰਕ

Tags:

ਜਰਮਨੀ ਨਾਮਜਰਮਨੀ ਇਤਿਹਾਸਜਰਮਨੀ ਦੇ ਰਾਜਜਰਮਨੀ ਜਨਸੰਖਆਜਰਮਨੀ ਤਸਵੀਰਾਂਜਰਮਨੀ ਨੋਟਜਰਮਨੀ ਹਵਾਲੇਜਰਮਨੀ ਬਾਹਰੀ ਲਿੰਕਜਰਮਨੀਜਰਮਨ ਭਾਸ਼ਾਦੂਜਾ ਵਿਸ਼ਵ ਯੁੱਧਪੂਰਬੀ ਜਰਮਨੀਪੱਛਮੀ ਜਰਮਨੀਬਰਲਿਨਯੂਰਪਯੂਰਪੀ ਯੂਨੀਅਨ

🔥 Trending searches on Wiki ਪੰਜਾਬੀ:

ਗੂਰੂ ਨਾਨਕ ਦੀ ਪਹਿਲੀ ਉਦਾਸੀਜਨਮਸਾਖੀ ਪਰੰਪਰਾਰਾਜ ਕੌਰਤੂੰਬੀਗੁਰਮੁਖੀ ਲਿਪੀਖੋਜਤੂਫਾਨ ਬਰੇਟਪਾਣੀਪਤ ਦੀ ਤੀਜੀ ਲੜਾਈਵਾਰਤਕ ਦੇ ਤੱਤਬੁਸ਼ਰਾ ਬੀਬੀਵੱਡਾ ਘੱਲੂਘਾਰਾਸਾਵਣਹਰਿਆਣਾ ਦੇ ਮੁੱਖ ਮੰਤਰੀਵੇਅਬੈਕ ਮਸ਼ੀਨਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਸਮਾਂਰੋਹਿਤ ਸ਼ਰਮਾਹਉਮੈਰਸੂਲ ਹਮਜ਼ਾਤੋਵਪਟਿਆਲਾਧਿਆਨ ਚੰਦਪੰਜਾਬਸਿੱਖਗੁਰੂਮੁਗ਼ਲ ਸਲਤਨਤਹਰਭਜਨ ਮਾਨਪਾਲ ਕੌਰਪੰਜਾਬ ਦੀ ਕਬੱਡੀਗੁਰੂ ਗੋਬਿੰਦ ਸਿੰਘਵਿਕੀਸੂਫ਼ੀ ਸਿਲਸਿਲੇਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸੰਤ ਅਤਰ ਸਿੰਘਸੰਯੁਕਤ ਰਾਸ਼ਟਰਯੂਬਲੌਕ ਓਰਿਜਿਨਮਹਾਤਮਾ ਗਾਂਧੀਗ਼ਦਰ ਲਹਿਰਜਰਨੈਲ ਸਿੰਘ ਭਿੰਡਰਾਂਵਾਲੇਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਲਿਪੀਇੰਗਲੈਂਡਭਗਤ ਰਵਿਦਾਸਜੀਵਨੀਪੰਜਾਬ ਦਾ ਇਤਿਹਾਸਦਲੀਪ ਸਿੰਘਕੁਤਬ ਮੀਨਾਰਪੇਰੀਯਾਰਪੇਰੀਯਾਰ ਈ ਵੀ ਰਾਮਾਸਾਮੀਜੈਤੋ ਦਾ ਮੋਰਚਾਪੇਰੀਆਰ ਈ ਵੀ ਰਾਮਾਸਾਮੀਸਵਰ ਅਤੇ ਲਗਾਂ ਮਾਤਰਾਵਾਂਸ਼ਬਦ ਸ਼ਕਤੀਆਂਨਿਰਵੈਰ ਪੰਨੂਗੌਤਮ ਬੁੱਧਟਰੈਕ ਅਤੇ ਫ਼ੀਲਡਗੁਰ ਹਰਿਕ੍ਰਿਸ਼ਨਭਾਈ ਨੰਦ ਲਾਲਬਰਨਾਲਾ ਜ਼ਿਲ੍ਹਾਧਨਵੰਤ ਕੌਰਕਰਤਾਰ ਸਿੰਘ ਸਰਾਭਾਖਾਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬੰਦਾ ਸਿੰਘ ਬਹਾਦਰਇਤਿਹਾਸਰਾਣੀ ਲਕਸ਼ਮੀਬਾਈਸੁਭਾਸ਼ ਚੰਦਰ ਬੋਸਬਿਲਇਸ਼ਤਿਹਾਰਬਾਜ਼ੀਪੰਜਾਬ ਵਿੱਚ ਸੂਫ਼ੀਵਾਦਮਨੀਕਰਣ ਸਾਹਿਬਅਕਾਲ ਪੁਰਖਮੋਰਚਾ ਜੈਤੋ ਗੁਰਦਵਾਰਾ ਗੰਗਸਰਗੁਰੂ ਹਰਿਕ੍ਰਿਸ਼ਨਕਹਾਵਤਾਂਗੁਰੂ ਅੰਗਦ🡆 More