ਆਈਜ਼ੈਕ ਐਸੀਮੋਵ

thumb|300px|right|ਰੋਵੇਨਾ ਮੋਰੀਲ ਐਸੀਮੋਵ ਨੂੰ ਦਰਸਾਉਦਾ ਹੋਇਆ। ਆਈਜ਼ੈਕ ਐਸੀਮੋਵ (2 ਜਨਵਰੀ, 1920 – 6 ਅਪ੍ਰੈਲ, 1992) ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਸੀ। ਉਸਦਾ ਰੂਸੀ ਨਾਮ Исаак Озимов (ਈਸਾਕ ਓਜ਼ੀਮੋਵ) ਸੀ ਜਿਸਨੂੰ ਬਾਅਦ ਵਿੱਚ Айзек Азимов (ਆਈਜ਼ੈਕ ਆਜ਼ੀਮੋਵ) ਲਿਖਿਆ ਜਾਣ ਲੱਗ ਪਿਆ। ਉਹ ਇੱਕ ਵਿਗਿਆਨ-ਕਥਾ ਲੇਖਕ ਸੀ। ਭਾਵੇਂ ਉਸਨੇ ਕਈ ਸੌ ਕਿਤਾਬਾਂ ਲਿੱਖੀਆਂ ਸਨ ਪਰ ਉਸ ਦੀ ਸ਼ੋਹਰਤ ਦਾ ਅਸਲ ਕਾਰਨ ਉਸ ਦੁਆਰਾ ਰੋਬੋਟਾਂ ਬਾਰੇ ਲਿੱਖੇ ਗਏ ਨਾਵਲ ਸਨ। ਉਸ ਦੁਆਰਾ ਲਿਖੀ ਗਈ ਬੁਨਿਆਦ ਲੜੀ ਦੀਆਂ ਕਿਤਾਬਾਂ ਬਹੁਤ ਮਸ਼ਹੂਰ ਹਨ। ਬੁਨਿਆਦ ਲੜੀ ਅਸਲ ਵਿੱਚ ਭਵਿੱਖ ਦੀ ਆਕਾਸ਼ ਗੰਗਾ ਦਾ ਇਤਿਹਾਸ ਹੈ।

ਆਈਜ਼ੈਕ ਐਸੀਮੋਵ
ਆਈਜ਼ੈਕ ਐਸੀਮੋਵ 1965 ਵਿੱਚ
ਆਈਜ਼ੈਕ ਐਸੀਮੋਵ 1965 ਵਿੱਚ
ਜਨਮਆਈਜ਼ੈਕ ਯੁਦੋਵਿਚ ਐਸੀਮੋਵ
4 ਅਕਤੂਬਰ 1919 ਅਤੇ 2 ਜਨਵਰੀ 1920 ਦੇ ਵਿੱਚਕਾਰ
ਪੇਤਰੋਵਿਚੀ, ਰੂਸੀ ਸੋਵੀਅਤ ਸੰਘੀ ਸਮਾਜਵਾਦੀ ਗਣਰਾਜ
ਮੌਤ6 ਅਪ੍ਰੈਲ 1992(1992-04-06) (ਉਮਰ 72)
ਨਿਊਯਾਰਕ ਸ਼ਹਿਰ, ਯੂਐਸ
ਕਿੱਤਾਲੇਖਕ, ਜੀਵ-ਰਸਾਇਣ ਵਿਗਿਆਨ ਦਾ ਪ੍ਰੋਫੈਸਰ
ਰਾਸ਼ਟਰੀਅਤਾਅਮਰੀਕੀ
ਸਿੱਖਿਆਕੋਲੰਬੀਆ ਯੂਨੀਵਰਸਿਟੀ, ਪੀਐਚਡੀ ਜੀਵ-ਰਸਾਇਣ ਵਿਗਿਆਨ, 1948
ਕਾਲ1939–1992
ਸ਼ੈਲੀScience fiction (hard SF, social SF), mystery
ਵਿਸ਼ਾPopular science, science textbooks, essays, literary criticism
ਸਾਹਿਤਕ ਲਹਿਰਸਾਇੰਸ ਫਿਕਸ਼ਨ ਦੀ ਗੋਲਡਨ ਏਜ
ਪ੍ਰਮੁੱਖ ਕੰਮThe Foundation Series
The Robot series
Nightfall
The Intelligent Man's Guide to Science
I, Robot
The Bicentennial Man
The Gods Themselves
ਜੀਵਨ ਸਾਥੀGertrude Blugerman (1942–1973; divorced; 2 children)
Janet Opal Jeppson (1973–1992; his death)
ਦਸਤਖ਼ਤ
ਆਈਜ਼ੈਕ ਐਸੀਮੋਵ

ਐਸੀਮੋਵ ਦੀਆਂ ਵਿਗਿਆਨ-ਕਥਾਵਾਂ ਮੁੱਖ ਤੌਰ ਤੇ 1939 ਤੋਂ 1957 ਵਿਚਕਾਰ ਅਤੇ 1982 ਤੋਂ 1992 ਵਿਚਕਾਰ ਲਿੱਖੀਆਂ ਗਈਆਂ ਹਨ। ਬਾਕੀ ਦਾ ਵਕਤ ਉਸ ਨੇ ਵਿਗਿਆਨ ਨੂੰ ਹਰ ਦਿਲ ਅਜ਼ੀਜ਼ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਐਸੀਮੋਵ ਬੋਸਟਨ ਯੂਨੀਵਰਸਿਟੀ ਵਿੱਚ 1949 ਤੋਂ 1958 ਤਕ ਇੱਕ ਜੀਵ-ਰਸਾਇਣ ਵਿਗਿਆਨੀ ਸੀ, ਜਿੱਥੇ ਉਹ ਨਿਊਕਲੀ-ਤੇਜ਼ਾਬ ਬਾਰੇ ਖੋਜ ਕਰਦਾ ਸੀ। ਸੰਨ 1958 ਤੌਂ ਬਾਅਦ ਉਸਨੇ ਸਿਰਫ ਪੇਸ਼ੇਵਰ ਲੇਖਕ ਦੇ ਤੌਰ ਤੇ ਕੰਮ ਕੀਤਾ। ਤਕਰੀਬਨ 500 ਦੇ ਕਰੀਬ ਕਿਤਾਬਾਂ ਐਸੀਮੋਵ ਦੇ ਨਾਂ ਹਨ। ਉਸ ਦੀਆਂ ਕਿਤਾਬਾਂ ਵਿੱਚ ਸਭ ਤੋਂ ਵਧੀਆ ਕਿਤਾਬ ਦਾ ਨਾਮ ਐਸੀਮੋਵ ਦੀ ਵਿਗਿਆਨ ਦੀ ਨਵੀਂ ਗਾਈਡ (ਅੰਗਰੇਜ਼ੀ ਵਿਚ: Asimov's New Guide to Science) ਸੀ, ਜੋ ਕਿ 1984 ਵਿੱਚ ਛਪੀ ਸੀ।

ਐਸੀਮੋਵ ਨੇ ਤਿੰਨ ਅਸੂਲ ਦਿੱਤੇ, ਜੋ ਕਿ ਹਰ ਰੋਬੋਟ ਨੂੰ (ਉਸ ਦੇ ਮੁਤਾਬਕ) ਮੰਨਣੇ ਪੈਣਗੇ:

    (1) ਇੱਕ ਰੋਬੋਟ ਕਦੇ ਵੀ ਕਿਸੀ ਇਨਸਾਨ ਦਾ ਨੁਕਸਾਨ ਨਹੀਂ ਕਰੇਗਾ ਅਤੇ ਨਾ ਹੀ ਸ਼ਾਂਤ ਬੈਠੇਗਾ, ਇਹ ਜਾਣਦੇ ਹੋਏ ਕਿ ਇਨਸਾਨ ਖਤਰੇ ਵਿੱਚ ਹੈ।
    (2) ਰੋਬੋਟ ਇਨਸਾਨਾ ਦੁਆਰਾ ਦਿੱਤੇ ਹਰ ਹੁਕਮ ਦਾ ਪਾਲਣ ਕਰਨਗੇ, ਬਸ਼ਰਤੇ ਉਹ ਪਹਿਲੇ ਅਸੂਲ ਦੀ ਉਲੰਘਣਾ ਨਾ ਕਰਦਾ ਹੋਵੇ।
    (3) ਹਰ ਰੋਬੋਟ ਖੁਦ ਨੂੰ ਸਲਾਮਤ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ, ਬਸ਼ਰਤੇ ਉਸ ਦਾ ਕੋਈ ਕਦਮ ਪਹਿਲੇ ਦੋ ਅਸੂਲਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਰੋਬੋਟ ਵਿਗਿਆਨ ਦੀ ਸੰਖੇਪ ਕਿਤਾਬ, 56ਵਾਂ ਅਡੀਸ਼ਨ, ਸੰਨ 2058

ਐਸੀਮੋਵ ਦੀ ਵਿਗਿਆਨ-ਕਥਾਵਾਂ ਆਉਣ ਵਾਲੇ 23 ਹਜ਼ਾਰ ਸਾਲਾਂ ਦੀ ਤਾਰੀਖ ਅਤੇ ਖਤਰਿਆਂ ਨੂੰ ਬਿਆਨ ਕਰਦੀਆਂ ਹਨ। ਇਤਿਹਾਸ ਦੇ ਤਿੰਨ ਦੌਰ ਹਨ:

(1) ਸੰਨ 1998 ਤੋਂ 11584 ਤਕ:

    ਰੋਬੋਟਾਂ ਅਤੇ ਕਾਇਨਾਤੀ ਸਫਰ ਦਾ ਵਿਕਾਸ ਹੁੰਦਾ ਹੈ। ਰੋਬੋਟ ਇਨਸਾਨੀ ਫਿਰਕੇ ਦਾ ਇੱਕ ਹਿੱਸਾ ਬਣਦੇ ਹਨ। ਪੂਰੀ ਆਕਾਸ਼ ਗੰਗਾ ਵਿੱਚ ਆਬਾਦੀ ਦਾ ਫੈਲਾਵ ਹੁੰਦਾ ਹੈ।
    1998-2052: I-ਰੋਬੋਟ
    3421: ਸਟੀਲ ਦੀ ਗੁਫਾਵਾ
    3422: ਸ਼ਪਸ਼ਟ ਸੂਰਜ
    3424: ਪੋ ਫੱਟਣ ਦੇ ਰੋਬੋਟ
    3624: ਰੋਬੋਟ ਅਤੇ ਸਲਤਨਤ
    4850: ਤਾਰੇ, ਰੇਤ ਦੀ ਤਰ੍ਹਾ
    11129: ਖਲਾ ਦਾ ਬਹਾਅ

(2) ਸੰਨ 11584 ਤੋਂ 23652 ਤਕ

    ਇਹ ਕਾਇਨਾਤੀ ਸਲਤਨਤ ਦਾ ਦੌਰ ਹੈ।
    12411: ਆਸਮਾਨ ਵਿੱਚ ਵੱਟਾ
    23604: ਬੁਨਿਆਦ ਦਾ ਅਗਾਜ਼

(3) ਸੰਨ 23652 ਤੋਂ 24954 ਤਕ:

    ਬੁਨਿਆਦ: ਕਾਇਨਾਤੀ ਸਲਤਨਤ ਦੇ ਟੁੱਟਣ ਦੇ ਦੌਰ ਵਿਚ, ਹੈਰੀ ਸੈਲਦੋਨ ਤੇਰਮਿਨੁਸ ਨਾਂ ਦੇ ਗ੍ਰਹਿ 'ਤੇ ਨਵੀਂ ਸਲਤਨਤ ਦੀ ਬੁਨਿਆਦ ਰੱਖਦਾ ਹੈ। ਹਿਸਾਬ ਦੇ ਕਾਇਦੇ ਕਿਸੀ ਕੰਮ ਨਹੀਂ ਆਉਦੇਂ ਅਤੇ ਇਤਿਹਾਸ ਖੁਦ ਨੂੰ ਨਸ਼ਟ ਕਰਨ ਦਾ ਕੋਈ ਹੋਰ ਤਰੀਕਾ ਲੱਭ ਲੈਂਦਾ ਹੈ...
    23731-812: ਬੁਨਿਆਦ
    23847-963: ਬੁਨਿਆਦ ਅਤੇ ਸਲਤਨਤ
    23968-029: ਦੂਸਰੀ ਬੁਨਿਆਦ
    24150: ਬੁਨਿਆਦ ਦਾ ਕਿਨਾਰਾ
    24150: ਬੁਨਿਆਦ ਅਤੇ ਧਰਤੀ

ਹਵਾਲੇ

Tags:

ਆਕਾਸ਼ ਗੰਗਾਨਾਵਲਲੇਖਕਸੋਵੀਅਤ ਯੂਨੀਅਨ

🔥 Trending searches on Wiki ਪੰਜਾਬੀ:

ਜਵਾਹਰ ਲਾਲ ਨਹਿਰੂਸਰਸੀਣੀਛੰਦਇਲਤੁਤਮਿਸ਼ਮਾਝਾਭਾਰਤ ਦੀ ਸੰਸਦਨਾਰੀਵਾਦਅਕਾਲੀ ਫੂਲਾ ਸਿੰਘਚੰਦਰਮਾਮਨੁੱਖੀ ਸਰੀਰਨਾਂਵਆਨੰਦਪੁਰ ਸਾਹਿਬਪੰਜਾਬ ਦੇ ਲੋਕ ਧੰਦੇਪੰਜ ਪਿਆਰੇ22 ਅਪ੍ਰੈਲਚਿੰਤਾਸਾਹਿਤ ਅਕਾਦਮੀ ਇਨਾਮਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਲੋਕ ਬੋਲੀਆਂਅੰਮ੍ਰਿਤਸਰਵਰਨਮਾਲਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਵੀਂ ਦਿੱਲੀਮਹਾਂਸਾਗਰਅਮਰਜੀਤ ਕੌਰਭਾਰਤ ਦਾ ਆਜ਼ਾਦੀ ਸੰਗਰਾਮਦਿੱਲੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣ1990ਬੰਦਾ ਸਿੰਘ ਬਹਾਦਰਗੁਰਦੁਆਰਾ ਪੰਜਾ ਸਾਹਿਬਬੀਜਮਾਈ ਭਾਗੋਜ਼ੋਮਾਟੋਕੁਲਦੀਪ ਮਾਣਕਨਰਿੰਦਰ ਮੋਦੀਕਾਕਾਪੰਜਾਬ ਦੇ ਲੋਕ ਸਾਜ਼ਪੰਜਾਬੀ ਤਿਓਹਾਰਹਿਦੇਕੀ ਯੁਕਾਵਾਅੱਗਜਨੇਊ ਰੋਗਮੈਡੀਸਿਨਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਚਿੜੀ-ਛਿੱਕਾਮਾਤਾ ਖੀਵੀਵੱਡਾ ਘੱਲੂਘਾਰਾਰਬਿੰਦਰਨਾਥ ਟੈਗੋਰਨਵਾਬ ਕਪੂਰ ਸਿੰਘਪੰਥ ਰਤਨਏ. ਪੀ. ਜੇ. ਅਬਦੁਲ ਕਲਾਮਪਾਕਿਸਤਾਨੀ ਪੰਜਾਬਮਲਹਾਰ ਰਾਓ ਹੋਲਕਰਮਲੇਰੀਆਬੱਬੂ ਮਾਨਗੁਰਚੇਤ ਚਿੱਤਰਕਾਰਸੁਖਮਨੀ ਸਾਹਿਬਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਮਜ਼੍ਹਬੀ ਸਿੱਖਕਿਸ਼ਤੀਮੁਹਾਰਤਵਿਅੰਜਨ ਗੁੱਛੇਮਧਾਣੀਕੁਲਵੰਤ ਸਿੰਘ ਵਿਰਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕਿਰਿਆਮੱਧ ਪੂਰਬਸੀ++ਸੂਰਜਡਾ. ਹਰਚਰਨ ਸਿੰਘਟੋਂਗਾਭਾਰਤ ਦੀ ਸੰਵਿਧਾਨ ਸਭਾਕਾਂਗਰਸ ਦੀ ਲਾਇਬ੍ਰੇਰੀਸਾਈਬਰ ਅਪਰਾਧਸੰਯੁਕਤ ਰਾਸ਼ਟਰ🡆 More