ਸਕਾਰਲੈਟ ਜੋਹਾਨਸਨ

ਸਕਾਰਲੈਟ ਇੰਗਰਿਡ ਜੋਹਾਨਸਨ (/dʒoʊˈhænsən/; ਜਨਮ ਨਵੰਬਰ 22, 1984) ਇੱਕ ਅਮਰੀਕੀ ਗਾਇਕਾ ਅਤੇ ਅਭਿਨੇਤਰੀ ਹੈ। ਉਹ 2014 ਤੋਂ 2016 ਤੱਕ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਪੈਸੇ ਪ੍ਰਾਪਤ ਕਰਨ ਵਾਲੀ ਅਭਿਨੇਤਰੀ ਸੀ। ਉਸਨੂੰ ਫ਼ੋਰਬਸ ਸੈਲੀਬਰਿਟੀ 100 ਵਿੱਚ ਕਈ ਵਾਰ ਸ਼ਾਮਿਲ ਕੀਤਾ ਜਾ ਚੁੱਕਾ ਹੈ। ਉਹ ਹਾਲੀਵੁੱਡ ਵਾਕ ਆਫ਼ ਫ਼ੇਮ ਵਿੱਚ ਵੀ ਸ਼ਾਮਿਲ ਹੈ। ਉਸਦਾ ਜਨਮ ਮੈਨਹਟਨ, ਨਿਊਯਾਰਕ ਸ਼ਹਿਰ ਵਿੱਚ ਹੋਇਆ ਅਤੇ ਉਸਨੂੰ ਆਪਣੇ ਬਚਪਨ ਤੋਂ ਹੀ ਇੱਕ ਅਭਿਨੇਤਰੀ ਬਣਨ ਦਾ ਸ਼ੌਕ ਸੀ। ਉਸਦੀ ਸਟੇਜ ਉੱਪਰ ਪਹਿਲੀ ਭੂਮਿਕਾ ਆਫ਼-ਬਰਾਡਵੇ ਵਿੱਚ ਇੱਕ ਬਾਲ ਕਲਾਕਾਰ ਦੇ ਰੋਲ ਵਿੱਚ ਸੀ। ਜੋਹਾਨਸਨ ਦੇ ਫ਼ਿਲਮਾਂ ਵਿੱਚ ਸ਼ੁਰੂਆਤ ਇੱਕ ਕਾਲਪਲਿਕ ਕਾਮੇਡੀ ਫ਼ਿਲਮ ਨੌਰਥ (1994) ਤੋ ਹੋਈ। ਉਸਦੀ ਦੂਜੀ ਫ਼ਿਲਮ ਮੈਨੀ ਐਂਡ ਲੋ (1996) ਸੀ ਜਿਸ ਵਿੱਚ ਉਸਨੂੰ ਇੰਡੀਪੈਂਡੈਂਟ ਸਪਿਰਿਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਫ਼ਿਲਮਾਂ ਦੀ ਦੁਨੀਆ ਵਿੱਚ ਵਧੇਰੇ ਸਫਲਤਾ ਦ ਹਾਰਸ ਵਿਸਪਰਰ (1998) ਅਤੇ ਗੋਸਟ ਵਰਲਡ (2001) ਨਾਲ ਮਿਲੀ ਸੀ।

ਸਕਾਰਲੈਟ ਜੋਹਾਨਸਨ
Scarlett Johansson, wearing a pink dress, poses for the camera.
2008 ਵਿੱਚ ਜੋਹਾਨਸਨ
ਜਨਮ
ਸਕਾਰਲੈਟ ਇੰਗਰਿਡ ਜੋਹਾਨਸਨ

(1984-11-22) ਨਵੰਬਰ 22, 1984 (ਉਮਰ 39)
ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਨਾਗਰਿਕਤਾਸਕਾਰਲੈਟ ਜੋਹਾਨਸਨ ਸੰਯੁਕਤ ਰਾਜ
ਪੇਸ਼ਾ
  • ਅਭਿਨੇਤਰੀ
  • ਗਾਇਕਾ
ਸਰਗਰਮੀ ਦੇ ਸਾਲ1994 ਤੋਂ ਹੁਣ ਤੱਕ
ਜੀਵਨ ਸਾਥੀ
  • ਰਿਆਨ ਰੇਅਨਲਡਸ
    (ਵਿ. 2008; ਤਲਾਕ 2011)
  • ਰੋਮੇਨ ਡੌਰੀਆਕ
    (ਵਿ. 2014; ਤਲਾਕ 2017)
ਬੱਚੇ1
ਪੁਰਸਕਾਰਪੂਰੀ ਸੂਚੀ

ਜੋਹਾਨਸਨ ਨੇ 2003 ਤੋਂ ਬਾਲਗ ਅਦਾਕਾਰ ਦੇ ਤੌਰ ਤੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਲੌਸਟ ਇਨ ਟਰਾਂਸਲੇਸ਼ਨ (ਜਿਸ ਲਈ ਉਸਨੂੰ ਮੁੱਖ ਰੋਲ ਵਿੱਚ ਸਭ ਤੋਂ ਵਧੀਆ ਅਭਿਨੇਤਰੀ ਲਈ ਬਾਫ਼ਟਾ ਐਵਾਰਡ ਮਿਲਿਆ ਸੀ।) ਅਤੇ ਗਰਲ ਵਿਦ ਏ ਪਰਲ ਇਅਰਿੰਗ ਸ਼ਾਮਿਲ ਹਨ। ਉਸਨੂੰ ਇਹਨਾਂ ਫ਼ਿਲਮਾਂ ਚਾਰ ਵਾਰ ਗੋਲਡਨ ਗਲੋਬ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਉਸਨੂੰ ਫ਼ਿਲਮ ਏ ਲਵ ਸੌਂਗ ਫ਼ਾਰ ਬੌਬੀ ਲੌਂਗ (2004) ਅਤੇ ਇੱਕ ਮਨੋਵਿਗਿਆਨਕ ਰੁਮਾਂਚ ਫ਼ਿਲਮ ਮੈਚ ਪੁਆਇੰਟ (2005) ਲਈ ਵੀ ਉਸਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰ ਦੀਆਂ ਹੋਰ ਫ਼ਿਲਮਾਂ ਵਿੱਚ ਰਹੱਸਮਈ ਰੁਮਾਂਚਿਕ ਫ਼ਿਲਮ ਦਿ ਪਰੈਸਟੀਜ (2006) ਅਤੇ ਕਾਮੇਡੀ-ਡਰਾਮਾ ਵਿਕੀ ਕਰਿਸਟੀਨਾ ਬਾਰਸੀਲੋਨਾ (2008) ਵੀ ਸ਼ਾਮਿਲ ਹਨ। ਉਸਦੀਆਂ ਦੋ ਐਲਬਮਾਂ ਵੀ ਰਿਲੀਜ਼ ਹੋਈਆਂ ਸਨ: ਐਨੀਵੇਅਰ ਆਈ ਲੇੇ ਮਾਈ ਹੈਡ (2008) ਅਤੇ ਬਰੇਕ ਅਪ (2009), ਇਹ ਦੋਵੇਂ ਐਲਬਮਾਂ ਬਿਲਬੋਰਡ 200 ਦੀ ਸੂਚੀ ਵਿੱਚ ਸ਼ਾਮਿਲ ਸਨ।

2010 ਵਿੱਚ ਜੋਹਾਨਸਨ ਨੇ ਬਰੌਡਵੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਉਸਨੇ ਏ ਵਿਊ ਫ਼ਰੌਮ ਦਿ ਬਰਿੱਜ ਫ਼ਿਲਮ ਵਿੱਚ ਕੰਮ ਕੀਤਾ, ਜਿਸ ਲਈ ਉਸਨੂੰ ਟੋਨੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸੇ ਸਾਲ ਪਿੱਛੋਂ ਉਸਨੇ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਬਲੈਕ ਵਿਡੋ ਦੇ ਪਾਤਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ 2013 ਦੀ ਇੱਕ ਕਾਮੇਡੀ-ਡਰਾਮਾ ਫ਼ਿਲਮ ਹਰ ਲਈ ਇੱਕ ਕੰਪਿਊਟਰ ਆਪਰੇਟਿੰਗ ਸਿਸਟਮ ਦੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਸਨੇ ਇਸੇ ਸਾਲ ਇੱਕ ਹੋਰ ਵਿਗਿਆਨਕ ਕਲਪਨਾ ਫ਼ਿਲਮ ਅੰਡਰ ਦਿ ਸਕਿਨ ਵਿੱਚ ਅਤੇ 2014 ਵਿੱਚ ਵਿਗਿਆਨਕ ਕਲਪਨਾ ਤੇ ਆਧਾਰਿਤ ਇੱਕ ਹੋਰ ਬਹੁਤ ਮਸ਼ਹੂਰ ਫ਼ਿਲਮ ਲੂਸੀ ਵਿੱਚ ਕੰਮ ਕੀਤਾ ਜਿਸ ਵਿੱਚ ਉਸਨੂੰ ਆਪਣੇ ਦਿਮਾਗ ਦਾ 100 ਪ੍ਰਤੀਸ਼ਤ ਹਿੱਸਾ ਕੰਮ ਕਰਦੇ ਦਿਖਾਇਆ ਗਿਆ ਹੈ। ਉਹ 2016 ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਪੈਸੇ ਲੈਣ ਵਾਲੀ ਅਭਿਨੇਤਰੀ ਸੀ ਅਤੇ ਇਸ ਤੋਂ ਇਲਾਵਾ ਮਈ 2017 ਤੋਂ ਉਹ ਡਾਲਰਾਂ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਹੈ।

ਜਨਤਕ ਤੌਰ ਤੇ ਜੋਹਾਨਸਨ ਨੂੰ ਹਾਲੀਵੁੱਡ ਦੇ ਸੈਕਸ ਸਿੰਬਲ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹ ਇੱਕ ਪ੍ਰਮੁੱਖ ਸੈਲੀਬਰਿਟੀ ਬਰਾਂਡ ਹੈ ਅਤੇ ਉਹ ਬਹੁਤ ਸਾਰੇ ਦਾਨ ਅਧਾਰਿਤ ਕੰਮਾਂ ਨਾਲ ਵੀ ਜੁੜੀ ਹੋਈ ਹੈ। ਉਸਦਾ ਦੋ ਵਿਆਹ ਹੋਇਆ ਹੈ, ਉਸਦਾ ਪਹਿਲੀ ਵਾਰ ਵਿਆਹ ਇੱਕ ਕਨੇਡੀਅਨ ਐਕਟਰ ਰਿਆਨ ਰੇਅਨਲਡਸ ਨਾਲ 2008 ਵਿੱਚ ਹੋਇਆ ਅਤੇ ਉਸ ਨਾਲ ਉਸਦਾ ਤਲਾਕ 2011 ਵਿੱਚ ਹੋਇਆ। ਉਸਦਾ ਦੂਜਾ ਵਿਆਹ ਇੱਕ ਫ਼ਰਾਂਸੀਸੀ ਕਾਰੋਬਾਰੀ ਰੋਮੇਨ ਡੌਰੀਆਕ ਨਾਲ 2014 ਵਿੱਚ ਹੋਇਆ (ਜਿਸ ਤੋਂ ਉਸਨੂੰ ਇੱਕ ਕੁੜੀ ਹੈ) ਅਤੇ ਉਸ ਨਾਲ ਉਸਦਾ ਤਲਾਕ 2017 ਵਿੱਚ ਹੋਇਆ।

ਮੁੱਢਲਾ ਜੀਵਨ

ਸਕਾਰਲੈਟ ਜੋਹਾਨਸਨ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ 22 ਨਵੰਬਰ, 1984 ਨੂੰ ਹੋਇਆ ਸੀ। ਉਸਦਾ ਪਿਤਾ ਕਾਰਸਟਨ ਜੋਹਾਨਸਲ ਇੱਕ ਡਾਨਿਸ਼ ਮੂਲ ਦਾ ਇੱਕ ਆਰਕੀਟੈਕਟ ਸੀ ਜਿਹੜਾ ਕਿ ਮੂਲ ਤੌਰ ਤੇ ਕੌਪਨਹੇਗਨ ਦਾ ਸੀ। ਉਸਦਾ ਦਾਦਾ ਏਜਨਰ ਜੋਹਾਨਸਨ ਇੱਕ ਸਕਰੀਨ-ਲੇਖਕ ਅਤੇ ਡਾਇਰੈਕਟਰ ਸੀ। ਉਸਦੀ ਮਾਂ ਮੇਲਾਨੀ ਸਲੋਨ ਇੱਕ ਨਿਰਮਾਤਾ ਸੀ ਜਿਹੜੀ ਦਿ ਬਰੌਂਕਸ ਦੇ ਇੱਕ ਅਸ਼ਕਨਾਜ਼ੀ ਯਹੂਦੀ ਪਰਿਵਾਰ ਤੋਂ ਸੀ। ਮੇਲਾਨੀ ਦੇ ਪੁਰਖੇ ਮਿੰਸਕ ਤੋਂ ਨਿਊਯਾਰਕ ਆਏ ਸਨ। ਉਸਦੀ ਇੱਕ ਵੱਡੀ ਭੈਣ ਹੈ ਜਿਸਦਾ ਨਾਮ ਵਨੀਸਾ ਹੈ ਜਿਹੜੀ ਅਦਾਕਾਰਾ ਹੈ। ਉਸਦਾ ਇੱਕ ਵੱਡਾ ਭਰਾ ਹੈ, ਜਿਸਦਾ ਨਾਮ ਐਡਰੀਅਨ ਹੈ ਅਤੇ ਜੁੜਵਾ ਭਰਾ ਹੰਟਰ ਹੈ ਜਿਹੜਾ ਕਿ ਮੈਨੀ ਐਂਡ ਲੋ ਫ਼ਿਲਮ ਵਿੱਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਉਸਦਾ ਇੱਕ ਹੋਰ ਭਰਾ ਵੀ ਹੈ ਜਿਸਦਾ ਨਾਮ ਕਰਿਸਟੀਅਨ ਹੈ ਅਤੇ ਉਸਦੇ ਪਿਤਾ ਦੇ ਪਹਿਲੇ ਵਿਆਹ ਤੋਂ ਪੈਦਾ ਹੋਇਆ ਸੀ।

ਰਾਜਨੀਤੀ

ਸਕਾਰਲੈਟ ਜੋਹਾਨਸਨ 
ਸਕਾਰਲੈਟ 2017 ਵੂਮੈਨ ਮਾਰਚ 'ਤੇ

ਸਕਾਰਲੈਟ ਇੱਕ ਆਜ਼ਾਦ ਵੋਟਰ ਦੇ ਤੌਰ ਤੇ ਰਜਿਸਟਰ ਹੈ। ਉਸਨੇ 2004 ਦੀਆਂ ਅਮਰੀਕਾ ਦੀਆਂ ਰਾਸ਼ਟਰੀਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਇੱਕ ਉਮੀਦਵਾਰ ਜੌਨ ਕੈਰੀ ਦੇ ਹੱਕ ਵਿੱਚ ਸੰਘਰਸ਼ ਵੀ ਕੀਤਾ ਸੀ। 2004 ਵਿੱਚ ਜਾਰਜ ਬੁਸ਼ ਦੇ ਮੁੜ ਚੁਨਾਅ ਤੇ ਉਸਨੇ ਆਪਣੀ ਨਰਾਜ਼ਗੀ ਵੀ ਪ੍ਰਗਟਾਈ ਸੀ ਜਿਸ ਵਿੱਚ ਉਸਨੇ ਕਿਹਾ ਸੀ "ਮੈਨੂੰ ਨਿਰਾਸ਼ ਹਾਂ। ਮੈਨੂੰ ਲੱਗਦਾ ਹੈ ਕਿ ਇਹ ਅਬਾਦੀ ਦੇ ਵੱਡੇ ਹਿੱਸੇ ਲਈ ਨਿਰਾਸ਼ਾਜਨਕ ਹੈ।"

ਹਵਾਲੇ

Tags:

ਨਿਊਯਾਰਕ ਸ਼ਹਿਰਮੈਨਹਟਨ

🔥 Trending searches on Wiki ਪੰਜਾਬੀ:

ਪੰਜਾਬ ਦੇ ਮੇਲੇ ਅਤੇ ਤਿਓੁਹਾਰਵੀਡੀਓ ਗੇਮਮਾਨ ਕੌਰਭਗਤ ਧੰਨਾ ਜੀਨਮਰਤਾ ਦਾਸਸਾਧ-ਸੰਤਵਲਾਦੀਮੀਰ ਪੁਤਿਨਮਲਾਲਾ ਯੂਸਫ਼ਜ਼ਈਲੰਬੜਦਾਰਪੰਜਾਬ ਵਿੱਚ ਕਬੱਡੀਦਿਨੇਸ਼ ਸ਼ਰਮਾ1903ਗੁਰੂ ਹਰਿਗੋਬਿੰਦਪੰਜਾਬ ਵਿਧਾਨ ਸਭਾ ਚੋਣਾਂ 2002ਪੰਜਾਬੀ ਸੂਫ਼ੀ ਕਵੀਦੱਖਣੀ ਕੋਰੀਆਕੰਪਿਊਟਰਸਾਹਿਬਜ਼ਾਦਾ ਅਜੀਤ ਸਿੰਘਊਧਮ ਸਿੰਘਗ਼ਦਰ ਲਹਿਰਅੱਖਪੰਜਾਬੀ ਅਖਾਣਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜਗਾ ਰਾਮ ਤੀਰਥਭਗਤ ਨਾਮਦੇਵਆਇਰਿਸ਼ ਭਾਸ਼ਾਭਗਤ ਰਵਿਦਾਸਪੰਜਾਬੀ ਕਹਾਣੀਸਾਈਬਰ ਅਪਰਾਧਟੈਲੀਵਿਜ਼ਨਬੱਚਾਬੰਦਾ ਸਿੰਘ ਬਹਾਦਰਵਿਸ਼ਵ ਜਲ ਦਿਵਸ੧੯੨੬ਤਖ਼ਤ ਸ੍ਰੀ ਦਮਦਮਾ ਸਾਹਿਬਸਤੋ ਗੁਣਸਫ਼ਰਨਾਮਾਨਿਬੰਧ ਦੇ ਤੱਤਨਾਵਲਢਿੱਡ ਦਾ ਕੈਂਸਰਲੱਕੜਕਸ਼ਮੀਰਸਵਾਮੀ ਦਯਾਨੰਦ ਸਰਸਵਤੀ29 ਸਤੰਬਰਹਾਂਸੀਇਲੈਕਟ੍ਰਾਨਿਕ ਮੀਡੀਆਚੌਪਈ ਸਾਹਿਬਪੁਠ-ਸਿਧਬੋਗੋਤਾਅੰਮ੍ਰਿਤ ਵੇਲਾਸਾਕਾ ਨੀਲਾ ਤਾਰਾਸੂਰਜੀ ਊਰਜਾਪੂਛਲ ਤਾਰਾਸ਼ਾਹ ਜਹਾਨਸਰਗੁਣ ਕੌਰ ਲੂਥਰਾਅਕਾਲੀ ਲਹਿਰਲਾਤੀਨੀ ਅਮਰੀਕਾਮੁੱਖ ਸਫ਼ਾਅਨੀਮੀਆਪੰਜਾਬ ਦੀ ਕਬੱਡੀਸ਼ਿਵ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸੱਭਿਆਚਾਰ16 ਨਵੰਬਰ27 ਮਾਰਚਕੁਲਵੰਤ ਸਿੰਘ ਵਿਰਕ੩੩੨ਸ਼ਹੀਦਾਂ ਦੀ ਮਿਸਲਨਾਗਰਿਕਤਾਮਿਸਲ🡆 More