ਨੌਰੋਜ਼

ਨੌਰੋਜ਼ ਜਾਂ ਨਵਰੋਜ਼ (ਫ਼ਾਰਸੀ: نوروز‎ Nauruz; ਸ਼ਾਬਦਿਕ ਨਵਾਂ ਦਿਨ) ਇੱਕ ਪ੍ਰਾਚੀਨ ਈਰਾਨੀ ਤਿਉਹਾਰ ਹੈ ਜੋ ਕਿ ਅੱਜ ਵੀ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦੀ ਬੁਨਿਆਦ ਹਾਲਾਂਕਿ ਪਾਰਸੀ ਮਜ਼ਹਬ ਉੱਤੇ ਅਧਾਰਿਤ ਹੈ ਪਰ ਫਿਰ ਵੀ ਇਸਨੂੰ ਕੁਝ ਮੁਸਲਮਾਨ ਮੁਲਕਾਂ ਵਿੱਚ ਹੁਣ ਵੀ ਮਨਾਇਆ ਜਾਂਦਾ ਹੈ। ਮੁਸਲਮਾਨ ਉਲਮਾ ਦੇ ਇੱਕ ਤਬਕੇ ਨੇ ਇਸ ਜਸ਼ਨ ਵਿੱਚ ਮੁਸਲਮਾਨਾਂ ਦੇ ਸ਼ਾਮਿਲ ਹੋਣ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਇਸ ਨੂੰ ਮਨਾਉਣ ਦੀ ਮਨਾਹੀ ਕੀਤੀ ਹੋਈ ਹੈ। ਆਪਣੀ ਬੁਨਿਆਦ ਵਿਚ ਇਰਾਨੀ ਤੇ ਜ਼ਰਤੁਸ਼ਤੀ ਤਿਓਹਾਰ ਹੋਣ ਦੇ ਬਾਵਜੂਦ, ਨੌਰੌਜ਼ ਦੁਨੀਆ ਭਰ ਵਿਚ ਅਨੇਕਾਂ ਨਸਲੀ ਤੇ ਭਾਸ਼ਾਈ ਸਮਾਜ ਮਨਾਉਂਦੇ ਹਨ। ਪੱਛਮੀ ਏਸ਼ੀਆ, ਮੱਧ ਏਸ਼ੀਆ, ਕਫ਼ਕਾਜ਼, ਬਹਿਰਾ ਅਸੋਦ ਤੇ ਬਲਕਾਨ ਵਿਚ ਇਹ ਤਿਓਹਾਰ 3000 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਬਹੁਤਿਆਂ ਲਈ ਇਹ ਸੈਕੂਲਰ ਤਿਓਹਾਰ ਹੈ ਜੋ ਵੱਖ ਵੱਖ ਧਰਮਾਂ ਨਾਲ਼ ਤਾਅਲੁੱਕ ਰੱਖਣ ਵਾਲੇ ਲੋਕ ਮਨਾਉਂਦੇ ਹਨ, ਲੇਕਿਨ ਜ਼ਰਤੁਸ਼ਤੀ, ਬਹਾਈ ਤੇ ਬਾਅਜ਼ ਮੁਸਲਿਮ ਗਰੋਹਾਂ ਦੇ ਲਈ ਇਹ ਮਜ਼੍ਹਬੀ ਦਿਨ ਹੈ।

ਨੌਰੋਜ਼
ਮਸ਼ਾਲ ਵਾਲ਼ੀ ਕੁੜੀ
ਪੱਥਰ ਤਰਾਸ਼ੀ
ਨੱਚਦੇ ਬੱਚੇ
Elegantly set dinner table
Drawing of Royal court celebration
ਸਿਖਰ ਤੋਂ ਖੱਬੇ-ਤੋਂ-ਸੱਜੇ:
  • ਈਰਾਨ ਦੇ ਪਲੰਗਨ ਵਿੱਚ ਨੌਰੋਜ਼ ਦੀਆਂ ਤਿਆਰੀਆਂ ਦੌਰਾਨ ਇੱਕ ਕੁਰਦ ਕੁੜੀ
  • ਪ੍ਰਾਚੀਨ ਜੋਰੋਸਟ੍ਰੀਅਨ ਕਲਾ ਤੋਂ ਨੌਰੋਜ਼ ਦਾ ਪ੍ਰਤੀਕ
  • ਅਜ਼ਰਬਾਈਜਾਨੀ ਚਰਵਾਹੇ ਦਾ ਨਾਚ
  • 2008 ਵਿੱਚ ਵ੍ਹਾਈਟ ਹਾਊਸ ਵਿੱਚ ਹਫਤ-ਸੀਨ ਟੇਬਲ ਸੈੱਟ ਕੀਤਾ ਗਿਆ
  • ਸਫਾਵਿਦ ਬਾਦਸ਼ਾਹ ਸ਼ਾਹ ਅੱਬਾਸ II 17ਵੀਂ ਸਦੀ ਵਿੱਚ ਨੌਰੋਜ਼ ਮਨਾ ਰਿਹਾ ਹੈ
ਕਿਸਮCultural
ਮਿਤੀ1 Farvardin, March equinox, ੨੧ ਮਾਰਚ, ਸਮਰਾਤ
ਨੌਰੋਜ਼
ਸਬਜ਼ਾ

ਨੌਰੋਜ਼ ਬਸੰਤ ਦੇ ਆਗਮਨ ਵਜੋਂ ਤਿੰਨ ਹਜ਼ਾਰ ਸਾਲ ਪਹਿਲਾਂ ਤੋਂ ਮਨਾਏ ਜਾਣ ਦੇ ਸਬੂਤ ਮਿਲਦੇ ਹਨ। ਇਹ ਇਰਾਨ ਦਾ ਸਭ ਤੋਂ ਵੱਡਾ ਤਿਉਹਾਰ ਹੈ। ਤਿਉਹਾਰ ਤੋਂ ਪਹਿਲਾਂ ਘਰਾਂ ਦੀਆਂ ਸਫਾਈਆਂ ਕਰਦੇ ਹਨ, ਨਵੇਂ ਕੱਪੜੇ ਖਰੀਦਦੇ ਹਨ। ਨਵੇਂ ਸਾਲ ਦੀ ਰਸਮ ਦਾ ਨਾਮ ਹਫਤ ਸੀਨ (ਯਾਨੀ ਸੱਤ ਸੱਸੇ) ਹੈ। ਇਹ ਸੱਤ ਖਾਣ ਵਾਲੀਆਂ ਚੀਜ਼ਾਂ ਦੇ ਨਾਮ ਹਨ- ਸੇਬ, ਸਬਜ਼ੀ, ਸਿਰਕਾ, ਸੇਵੀਆਂ, ਸਿੰਜੇਦ (ਬੇਰ), ਸਿੱਕੇ, ਸੀਅਰ (ਲਸਣ)।

ਸਾਲ ਦੇ ਪਹਿਲੇ ਦਿਨ ਥਾਲੀਆਂ ਵਿਚ ਕਣਕ, ਜੋਂ ਅਤੇ ਦਾਲਾਂ ਬੀਜਦੇ ਹਨ ਜਿਨ੍ਹਾਂ ਨੂੰ ਤੇਰਵੇਂ ਦਿਨ ਨਦੀ ਜਾਂ ਤਲਾਬ ਵਿਚ ਵਹਾ ਦਿੱਤਾ ਜਾਂਦਾ ਹੈ।

ਨਵਰੋਜ਼ ਇਰਾਨੀ, ਕੁਰਦਿਸਤਾਨ, ਲੂਰੀਸਤਾਨੀ, ਬਲੋਚੀ, ਆਈਜ਼ਰੀ ਅਤੇ ਬਲੋਚੀ ਲੋਕਾਂ ਦਾ ਰਾਸ਼ਟਰੀ ਦਿਨ ਹੈ।

ਨੌਰੋਜ਼ ਸ਼ਬਦ ਬਾਰੇ

ਸ਼ਬਦ ਨੌਰੌਜ਼ ਫ਼ਾਰਸੀ ਦੋ ਸ਼ਬਦਾਂ ਨਵ ਤੇ ਰੋਜ਼ ਤੋਂ ਬਣਿਆ ਹੈ। ਨਵ ਯਾਨੀ ਨਵਾਂ ਤੇ ਰੋਜ਼ ਦਿਨ।ਅੱਗੇ ਇਹ ਰੋਜ਼ ਪੁਰਾਣੀ ਫ਼ਾਰਸੀ ਦੇ ਸ਼ਬਦ ਰੋਚ ਤੋਂ ਬਣਿਆ ਏ ਜਿਸਦਾ ਮਤਲਬ ਹੈ ਚਾਨਣ।


ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕਰਾਜਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮੁੱਖ ਸਫ਼ਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਨੁੱਖੀ ਅਧਿਕਾਰ ਦਿਵਸਰੇਲਗੱਡੀਲੋਹੜੀਨਾਂਵਬਿਧੀ ਚੰਦਵਿਲੀਅਮ ਸ਼ੇਕਸਪੀਅਰਗੁਰਬਾਣੀ ਦਾ ਰਾਗ ਪ੍ਰਬੰਧਬਠਿੰਡਾਦਲੀਪ ਸਿੰਘਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਗ਼ੁਲਾਮ ਖ਼ਾਨਦਾਨਸਚਿਨ ਤੇਂਦੁਲਕਰਚਾਹਕਾਲੀਦਾਸਗੋਇੰਦਵਾਲ ਸਾਹਿਬਤਿੱਬਤੀ ਪਠਾਰਸਾਹਿਬਜ਼ਾਦਾ ਜ਼ੋਰਾਵਰ ਸਿੰਘਜੈਤੋ ਦਾ ਮੋਰਚਾਸਵਰਦੇਬੀ ਮਖਸੂਸਪੁਰੀਊਠਭਾਈ ਗੁਰਦਾਸਹਾਸ਼ਮ ਸ਼ਾਹਸਵਰ ਅਤੇ ਲਗਾਂ ਮਾਤਰਾਵਾਂਮਲਾਲਾ ਯੂਸਫ਼ਜ਼ਈਗ਼ਜ਼ਲਗੁਰੂ ਅਰਜਨਡਰੱਗਵਰ ਘਰਮਨੁੱਖੀ ਦਿਮਾਗਨਾਨਕ ਸਿੰਘਸਵਿੰਦਰ ਸਿੰਘ ਉੱਪਲਭਾਸ਼ਾ ਵਿਗਿਆਨਮੜ੍ਹੀ ਦਾ ਦੀਵਾਭਾਰਤ ਦਾ ਆਜ਼ਾਦੀ ਸੰਗਰਾਮਦਿਨੇਸ਼ ਸ਼ਰਮਾਪਟਿਆਲਾਸਮਾਜ ਸ਼ਾਸਤਰਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਬੁੱਧ (ਗ੍ਰਹਿ)ਨਾਵਲਸੁਖਮਨੀ ਸਾਹਿਬਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਮਾਤਾ ਖੀਵੀਬੰਗਲੌਰਰੋਹਿਤ ਸ਼ਰਮਾ2020-2021 ਭਾਰਤੀ ਕਿਸਾਨ ਅੰਦੋਲਨਭਾਰਤ ਦਾ ਸੰਵਿਧਾਨਖਾਦਗ਼ਿਆਸੁੱਦੀਨ ਬਲਬਨਬਲਵੰਤ ਗਾਰਗੀਸਤਿੰਦਰ ਸਰਤਾਜਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਕਰਮਜੀਤ ਅਨਮੋਲਜਾਤਸਿੱਖਿਆਰਾਮ ਸਰੂਪ ਅਣਖੀਮਾਂ ਬੋਲੀਪੰਜਾਬ ਲੋਕ ਸਭਾ ਚੋਣਾਂ 2024ਮਰੀਅਮ ਨਵਾਜ਼2003ਪੌਦਾਇਸਲਾਮਦੋਆਬਾਮਾਲਦੀਵਦਸਮ ਗ੍ਰੰਥਨਾਟੋਹਰਿਮੰਦਰ ਸਾਹਿਬਇਕਾਂਗੀਕ੍ਰਿਕਟ🡆 More