ਸਵਿਟਜ਼ਰਲੈਂਡ: ਪੱਛਮੀ ਯੂਰਪ 'ਚ ਦੇਸ਼

ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ.

ਮੀ. ਹੈ। ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ । ੲਿਸ ਦੇਸ਼ ਨੂੰ 'ਯੂਰਪ ਦਾ ਖੇਡ ਦਾ ਮੈਦਾਨ' ਵੀ ਕਿਹਾ ਜਾਂਦਾ ਹੈ।

Swiss Confederation
  • Schweizerische Eidgenossenschaft (ਜਰਮਨ)
  • Confédération suisse (ਫ਼ਰਾਂਸੀਸੀ)
  • Confederazione Svizzera (ਇਤਾਲਵੀ)
  • Confederaziun svizra (ਰੋਮਾਂਸ਼)
  • Confoederatio Helvetica (ਲਾਤੀਨੀ)
Flag of Switzerland
Coat of arms of Switzerland
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: (unofficial) "Unus pro omnibus, omnes pro uno" (Latin)
English: One for all, all for one
German: Einer für alle, alle für einen
ਫ਼ਰਾਂਸੀਸੀ: Un pour tous, tous pour un
Italian: Uno per tutti, tutti per uno
Romansh: [In per tuts, tuts per in] Error: {{Lang}}: text has italic markup (help)
ਐਨਥਮ: Swiss Psalm
Schweizerpsalm (German)
Cantique Suisse (French)
Salmo svizzero (Italian)
Psalm svizzer (Romansch)
Location of ਸਵਿਟਜ਼ਰਲੈਂਡ (green) in Europe (dark grey)  –  [Legend]
Location of ਸਵਿਟਜ਼ਰਲੈਂਡ (green)

in Europe (dark grey)  –  [Legend]

ਰਾਜਧਾਨੀBern (de facto)
ਸਭ ਤੋਂ ਵੱਡਾ ਸ਼ਹਿਰZurich
ਅਧਿਕਾਰਤ ਭਾਸ਼ਾਵਾਂGerman (63.7 %),
French (20.4 %),
Italian (6.5 %),
Romansh (0.5 %)
ਵਸਨੀਕੀ ਨਾਮSwiss
ਸਰਕਾਰFederal republic, with directorial system and direct democracy
• Federal Council
Micheline Calmy-Rey (Pres. 11)
Doris Leuthard
Eveline Widmer-Schlumpf (VP 11)
Ueli Maurer
Didier Burkhalter
Simonetta Sommaruga
Johann Schneider-Ammann
• Federal Chancellor
Corina Casanova
ਵਿਧਾਨਪਾਲਿਕਾFederal Assembly
Council of States
National Council
 Independence
• Foundation date
1 August 1291
• de facto
22 September 1499
• Recognised
24 October 1648
• Restored
7 August 1815
• Federal state
12 September 1848
ਖੇਤਰ
• ਕੁੱਲ
41,285 km2 (15,940 sq mi) (133rd)
• ਜਲ (%)
4.2
ਆਬਾਦੀ
• 2010 ਅਨੁਮਾਨ
7,866,500 (95th)
• 2000 ਜਨਗਣਨਾ
7,452,075
• ਘਣਤਾ
188/km2 (486.9/sq mi) (65th)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$321.898 billion
• ਪ੍ਰਤੀ ਵਿਅਕਤੀ
$45,265
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$512.065 billion
• ਪ੍ਰਤੀ ਵਿਅਕਤੀ
$75,835
ਗਿਨੀ (2000)33.7
ਮੱਧਮ
ਐੱਚਡੀਆਈ (2010)Increase 0.874
Error: Invalid HDI value · 13th
ਮੁਦਰਾSwiss franc (CHF)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡright (trains: left)
ਕਾਲਿੰਗ ਕੋਡ+41
ਆਈਐਸਓ 3166 ਕੋਡCH
ਇੰਟਰਨੈੱਟ ਟੀਐਲਡੀ.ch

ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ। ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ ੨੦੦੨ ਤੱਕ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਨਹੀਂ ਸੀ । ਪਰ ਇਹ ਦੇਸ਼ ਕਿਰਿਆਸ਼ੀਲ ਪ੍ਰਦੇਸੀ ਨੀਤੀ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੇ ਅਮਨ ਸਥਾਪਤ ਕਰਨ ਵਾਲੇ ਯਤਨਾਂ ਵਿੱਚ ਹਿੱਸਾ ਲੈਂਦਾ ਹੈ। ਸਵਿਟਜ਼ਰਲੈਂਡ "ਰੈੱਡ ਕ੍ਰਾਸ" ਦੀ ਜਨਮ-ਭੂਮੀ ਹੈ। ਇੱਥੇ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਵੱਡਾ ਦਫ਼ਤਰ ਹੈ। ਯੂਰਪੀ ਪੱਧਰ 'ਤੇ ਇਹ 'ਯੂਰਪੀ ਮੁਕਤ ਕਾਰੋਬਾਰ ਸੰਗਠਨ' (European Free Trade Association) ਦਾ ਸੰਸਥਾਪਕ ਮੈਂਬਰ ਅਤੇ 'ਸ਼ੰਜੰ ਖ਼ੇਤਰ' (Schengen Area) ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਹ ਯੂਰਪੀ ਸੰਘ ਅਤੇ ਯੂਰਪੀ ਆਰਥਿਕ ਖ਼ੇਤਰ ਦੋਵਾਂ ਦਾ ਹੀ ਮੈਂਬਰ ਨਹੀਂ ਹੈ।

ਸਵਿਟਜ਼ਰਲੈਂਡ ਪ੍ਰ੍ਤੀ-ਵਿਅਕਤੀ ਆਮਦਨ ਦੇ ਹਿਸਾਬ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇੱਕ ਹੈ ਅਤੇ ਇਸਦੀ ਪ੍ਤੀ-ਬਾਲਗ਼ ਸੰਪਤੀ (ਵਿੱਤੀ ਅਤੇ ਅਣ-ਵਿੱਤੀ) ਸਾਰੇ ਮੁਲਕਾਂ ਤੋਂ ਵੱਧ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਗੁਣਵੱਤਾ ਵਾਲੀ ਜ਼ਿੰਦਗੀ ਵਾਲੇ ਸ਼ਹਿਰਾਂ ਵਿੱਚੋਂ ਜ਼ਿਊਰਿਖ ਅਤੇ ਜਨੇਵਾ ਕ੍ਰਮਵਾਰ ਦੂਜੇ ਤੇ ਅੱਠਵੇਂ ਦਰਜੇ ਤੇ ਹਨ । ਇਸਦਾ ਸੰਕੇਤਕ ਸਮੁੱਚੀ ਘਰੇਲੂ ਉਤਪਾਦਨ ਵਿਸ਼ਵ ਵਿੱਚ ਉੱਨੀਵੇਂ ਸਥਾਨ ਤੇ ਹੈ ਅਤੇ ਖ਼ਰੀਦ ਸ਼ਕਤੀ ਸਮਾਨਤਾ ਛੱਤੀਵੇਂ ਸਥਾਨ ਤੇ ਹੈ। ਇਹ ਮਾਲ ਦੇ ਆਯਾਤ ਅਤੇ ਨਿਰਯਾਤ ਦੇ ਮਾਮਲੇ ਵਿੱਚ ਕ੍ਰਮਵਾਰ ਅਠ੍ਹਾਰਵੇਂ ਅਤੇ ਵੀਹਵੇਂ ਸਥਾਨ ਤੇ ਹੈ।

ਸਵਿਟਜ਼ਰਲੈਂਡ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ : ਜਰਮਨ, ਫ਼ਰਾਂਸੀਸੀ ਅਤੇ ਇਤਾਲਵੀ ਜਿਸ ਵਿੱਚ ਰੋਮਾਂਸ਼ ਬੋਲਣ ਵਾਲੇ ਇਲਾਕੇ ਵੀ ਜੁੜਦੇ ਹਨ । ਇਸੇ ਕਰਕੇ ਸ੍ਵਿਸ ਲੋਕ, ਜਿਹਨਾਂ 'ਚੋਂ ਜ਼ਿਆਦਾਤਰ ਜਰਮਨ ਬੋਲਦੇ ਹਨ, ਕੋਈ ਸਾਂਝੀ ਨਸਲ ਜਾਂ ਭਾਸ਼ਾ ਦੀ ਪਹਿਚਾਣ ਦੇ ਭਾਵ ਨਾਲ ਰਾਸ਼ਟਰ ਨਹੀਂ ਬਣਾਉਂਦੇ । ਦੇਸ਼ ਨਾਲ ਸੰਬੰਧਤ ਹੋਣ ਦੀ ਡਾਢੀ ਸਮਝ ਸਾਂਝੇ ਇਤਿਹਾਸਕ ਪਿਛੋਕੜ, ਸਾਝੀਆਂ ਕਦਰਾਂ (ਸੰਘਵਾਦ ਅਤੇ ਸਪੱਸ਼ਟ ਲੋਕਤੰਤਰ) ਅਤੇ ਐਲਪਾਈਨ ਪ੍ਰਤੀਕਵਾਦ ਤੋਂ ਉਪਜਦੀ ਹੈ। ਸ੍ਵਿਸ ਰਾਜਮੰਡਲ ਦੀ ਸਥਾਪਨਾ ਰਵਾਇਤੀ ਤੌਰ ਤੇ ੧ ਅਗਸਤ ੧੨੯ ੧ ਨੂੰ ਮਿਥੀ ਗਈ ਹੈ। ਇਸੇ ਦਿਨ ਹੀ ਸ੍ਵਿਸ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ।

ਨਾਮ

ਅੰਗ੍ਰੇਜ਼ੀ ਸ਼ਬਦ ਸਵਿਟਜ਼ਰਲੈਂਡ ਮਿਸ਼ਰਿਤ ਸ਼ਬਦ ਹੈ, ਜਿਸ ਵਿੱਚ ਸਵਿਟਜ਼ਰ(Switzer) ਸ੍ਵਿਸ(Swiss) ਲਈ ਵਰਤਿਆ ਜਾਣ ਵਾਲਾ ਲੁਪਤ ਨਾਂ ਹੈ ਜੋ ਕਿ ੧੬ਵੀਂ ਤੋਂ ੧੯ ਵੀਂ ਸਦੀ ਵਿੱਚ ਵਰਤਿਆ ਜਾਂਦਾ ਸੀ । ਅੰਗ੍ਰੇਜ਼ੀ ਵਿਸ਼ੇਸ਼ਣ 'ਸ੍ਵਿਸ' ਫ਼ਰਾਂਸੀਸੀ ਸ਼ਬਦ 'ਸ੍ਵੀਸ'(Suisse) ਤੋਂ ਉਧਾਰਾ ਹੈ, ਜਿਸਦਾ ਪ੍ਰਯੋਗ ਵੀ ੧੬ਵੀਂ ਸਦੀ ਤੋਂ ਹੋ ਰਿਹਾ ਹੈ।

ਇਤਿਹਾਸ

ਲਾ ਟਾਨ ਸਭਿਅਤਾ ਈਸਾਪੂਰਵ 450 ਦੇ ਸਮੇਂ ਰਹੀ ਹੋਵੇਗੀ । ਈਸਾ ਦੇ 15 ਸਾਲ ਪਹਿਲਾਂ ਇਹ ਰੋਮਨ ਸਾਮਰਾਜ ਦਾ ਅੰਗ ਬਣ ਗਿਆ । ਚੌਥੀ ਸਦੀ ਵਿੱਚ ਇਹ ਬਿਜੇਂਟਾਇਨ ਸਾਮਰਾਜ ਵਲੋਂ ਆਜਾਦ ਹੋ ਗਿਆ ਅਤੇ ਕਈ ਪ੍ਰਾਚੀਨ ਸਾੰਮ੍ਰਿਾਜਾਂ ਦੇ ਵਿੱਚ ਵੰਡਿਆ ਰਿਹਾ ।

ਸੰਨ 1798 ਵਿੱਚ ਫ਼ਰਾਂਸ ਦੇ ਅਧੀਨ ਵਿੱਚ ਆਉਣ ਦੇ ਬਾਅਦ ਨੇਪੋਲਿਅਨ ਨੇ ਇੱਥੇ ਫ਼ਰਾਂਸ ਦਾ ਸੰਵਿਧਾਨ ਲਾਗੂ ਕੀਤਾ । ਬਾਅਦ ਵਿੱਚ ਇਸਨੂੰ ਹਟਾ ਲਿਆ ਗਿਆ । ਦੋਨਾਂ ਵਿਸ਼ਵ ਯੁੱਧਾਂ ਵਿੱਚੋਂ ਕਿਸੇ ਵਿੱਚ ਵੀ ਸਵਿਟਜਰਲੈਂਟ ਉੱਤੇ ਕੋਈ ਖਾਸ ਹਮਲਾ ਨਹੀਂ ਹੋਇਆ । ਪਹਿਲੇ ਵਿਸ਼ਵ ਯੁੱਧ ਵਿੱਚ 1917 ਤੱਕ ਲੇਨਿਨ ਇੱਥੇ ਰਹੇ ਸਨ ।

ਭੂਗੋਲ

ਦੱਖਣ ਅਤੇ ਦੱਖਣ-ਪੂਰਵ ਵਿੱਚ ਆਲਪਸ ਪਹਾੜ ਸ਼ਰੇਣਿਆ ਹਨ । ਦੇਸ਼ ਵਿੱਚ ਕਈ ਝੀਲਾਂ ਹਨ - ਜੇਨੇਵਾ ਝੀਲ ਦਾ ਨਾਮ ਇਹਨਾਂ ਵਿੱਚ ਪ੍ਰਮੁੱਖ ਹੈ। ਇਸਦੇ ਉੱਤਰ-ਪੂਰਵ ਵਿੱਚ ਜਰਮਨੀ, ਪੱਛਮ ਵਿੱਚ ਫ਼ਰਾਂਸ, ਦੱਖਣ ਵਿੱਚ ਇਟਲੀ ਅਤੇ ਪੂਰਵ ਵਿੱਚ ਆਸਟਰਿਆ ਸਥਿਤ ਹੈ।

ਤਸਵੀਰਾਂ

ਬਾਹਰਲੇ ਜੋੜ

ਹਵਾਲੇ

Tags:

ਸਵਿਟਜ਼ਰਲੈਂਡ ਨਾਮਸਵਿਟਜ਼ਰਲੈਂਡ ਇਤਿਹਾਸਸਵਿਟਜ਼ਰਲੈਂਡ ਭੂਗੋਲਸਵਿਟਜ਼ਰਲੈਂਡ ਤਸਵੀਰਾਂਸਵਿਟਜ਼ਰਲੈਂਡ ਬਾਹਰਲੇ ਜੋੜਸਵਿਟਜ਼ਰਲੈਂਡ ਹਵਾਲੇਸਵਿਟਜ਼ਰਲੈਂਡde:Schweizfr:Suissela:Confoederatio Helvetiaਗਣਤੰਤਰਜਰਮਨਜਰਮਨ ਭਾਸ਼ਾਦੇਸ਼ਫਰਾਂਸਿਸੀ ਭਾਸ਼ਾਫ਼੍ਰਾਂਸਯੂਰਪਲਾਤੀਨੀ ਭਾਸ਼ਾ

🔥 Trending searches on Wiki ਪੰਜਾਬੀ:

ਭਗਤ ਧੰਨਾ ਜੀਹਰਿਮੰਦਰ ਸਾਹਿਬਹਾਸ਼ਮ ਸ਼ਾਹਲੋਕ ਸਭਾ ਹਲਕਿਆਂ ਦੀ ਸੂਚੀਡਾ. ਜਸਵਿੰਦਰ ਸਿੰਘਅਨੁਵਾਦਧਰਤੀ ਦਾ ਇਤਿਹਾਸਸਾਹ ਕਿਰਿਆਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲਹੂਨਾਵਲਜਰਮਨੀਪੂਛਲ ਤਾਰਾਬੁੱਧ ਧਰਮਬਿਮਲ ਕੌਰ ਖਾਲਸਾਗੁਰਦਿਆਲ ਸਿੰਘਗਰਾਮ ਦਿਉਤੇਗੁਰੂ ਗੋਬਿੰਦ ਸਿੰਘਖੋ-ਖੋਸਚਿਨ ਤੇਂਦੁਲਕਰਗੰਨਾਏ. ਪੀ. ਜੇ. ਅਬਦੁਲ ਕਲਾਮਚੜ੍ਹਦੀ ਕਲਾਗਲਪਅਮਰਿੰਦਰ ਸਿੰਘਪੋਸਤਊਠਉੱਤਰਆਧੁਨਿਕਤਾਵਾਦਇਲਤੁਤਮਿਸ਼ਕਾਹਿਰਾਕੇਂਦਰ ਸ਼ਾਸਿਤ ਪ੍ਰਦੇਸ਼ਜਾਵਾ (ਪ੍ਰੋਗਰਾਮਿੰਗ ਭਾਸ਼ਾ)ਐਚ.ਟੀ.ਐਮ.ਐਲਪੀਲੂਟੀਚਾਮੌਤ ਦੀਆਂ ਰਸਮਾਂਪਦਮ ਸ਼੍ਰੀਪੂਰਨ ਸਿੰਘਬੰਗਲੌਰਅਲੰਕਾਰਮਾਰਕਸਵਾਦੀ ਪੰਜਾਬੀ ਆਲੋਚਨਾਗਗਨ ਮੈ ਥਾਲੁਗੁਰੂ ਗ੍ਰੰਥ ਸਾਹਿਬਮਨੋਵਿਗਿਆਨਸਵੈ-ਜੀਵਨੀਕਰਮਜੀਤ ਅਨਮੋਲਬੰਦਾ ਸਿੰਘ ਬਹਾਦਰਦਿੱਲੀਕੁੱਤਾਪੰਜਾਬਮਨੁੱਖੀ ਪਾਚਣ ਪ੍ਰਣਾਲੀਦਲੀਪ ਸਿੰਘਸਰਹਿੰਦ ਦੀ ਲੜਾਈਪੰਜਾਬੀ ਨਾਟਕਮਲੇਰੀਆਮੋਹਨ ਭੰਡਾਰੀਗੂਗਲਗੁਰੂ ਨਾਨਕਤਵਾਰੀਖ਼ ਗੁਰੂ ਖ਼ਾਲਸਾਰੁੱਖਜ਼ੋਮਾਟੋਭਾਰਤੀ ਰੁਪਈਆਵਲਾਦੀਮੀਰ ਲੈਨਿਨਗੁਰਦੁਆਰਾ ਬਾਬਾ ਬਕਾਲਾ ਸਾਹਿਬਸਾਈਬਰ ਅਪਰਾਧਬ੍ਰਹਿਮੰਡਰਾਜਾ ਪੋਰਸਭਾਈ ਵੀਰ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਪ੍ਰਦੂਸ਼ਣਧਰਮਬਸੰਤਰੂਸਖੋਜਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਲੋਕ ਖੇਡਾਂ🡆 More