ਮੋਲਦੋਵਾ

ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।

Republic of Moldova
Republica Moldova
Flag of Moldova
Coat of arms of Moldova
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Limba Noastră  
ਸਾਡੀ ਭਾਸ਼ਾ
ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ) ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ)
ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ)
ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮੋਲਦੋਵਾ ਚਿਸਿਨਾਊ
ਅਧਿਕਾਰਤ ਭਾਸ਼ਾਵਾਂਮੋਲਦਾਵੀ1
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਗਗੌਜ਼, ਰੂਸੀ ਅਤੇ ਯੂਕਰੇਨੀ
ਨਸਲੀ ਸਮੂਹ
(2004)
69.6% ਮੋਲਦਾਵੀ2
11.2% ਯੂਕਰੇਨੀ
9.4% ਰੂਸੀ
3.8% ਗਗੌਜ਼
2.0% ਬੁਲਗਾਰੀ
1.9% ਰੋਮਾਨੀ2
1.5% ਹੋਰ ਅਤੇ ਅਨਿਸ਼ਚਿਤ [1]
(ਟ੍ਰਾਂਸਨਿਸਟੀਰੀਆ ਸਮੇਤ)
ਵਸਨੀਕੀ ਨਾਮਮੋਲਦਾਵੀ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਨਿਕੋਲਾਈ ਟਿਮੋਫ਼ਤੀ
• ਪ੍ਰਧਾਨ ਮੰਤਰੀ
ਵਲਾਦ ਫ਼ਿਲਾਤ
• ਸੰਸਦ ਮੁਖੀ
ਮਾਰਿਆਨ ਲੁਪੂ
ਵਿਧਾਨਪਾਲਿਕਾਸੰਸਦ
 ਚੱਕਬੰਦੀ
• ਆਜ਼ਾਦੀ ਘੋਸ਼ਣਾ
23 ਜੂਨ 1990
• ਆਜ਼ਾਦੀ ਘੋਸ਼ਣਾ(ਸੋਵੀਅਤ ਸੰਘ ਤੋਂ)

27 ਅਗਸਤ 19913
• ਮੋਲਦੋਵਾ ਦੇ ਸੰਵਿਧਾਨ ਦਾ ਅਪਣਾਇਆ ਜਾਣਾ
29 ਜੁਲਾਈ 1994
ਖੇਤਰ
• ਕੁੱਲ
33,846 km2 (13,068 sq mi) (138ਵਾਂ)
• ਜਲ (%)
1.4
ਆਬਾਦੀ
• 2012 ਅਨੁਮਾਨ
3,559,500 (129ਵਾਂ3)
• 2004 ਜਨਗਣਨਾ
3,383,332
(excluding Transnistria)
3,938,679
(including Transnistria)
• ਘਣਤਾ
121.9/km2 (315.7/sq mi) (93ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$11.998 ਅਰਬ
• ਪ੍ਰਤੀ ਵਿਅਕਤੀ
$3,373
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$7.003 ਅਰਬ
• ਪ੍ਰਤੀ ਵਿਅਕਤੀ
$1,968
ਗਿਨੀ (2011)38.0
ਮੱਧਮ
ਐੱਚਡੀਆਈ (2011)Increase 0.649
Error: Invalid HDI value · 111ਵਾਂ
ਮੁਦਰਾਮੋਲਦਾਵੀ ਲਿਊ (MDL)
ਸਮਾਂ ਖੇਤਰUTC+2 (EET)
• ਗਰਮੀਆਂ (DST)
UTC+3 (EEST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ373
ਆਈਐਸਓ 3166 ਕੋਡMD
ਇੰਟਰਨੈੱਟ ਟੀਐਲਡੀ.md
  1. THE CONSTITUTION OF THE REPUBLIC OF MOLDOVA, Article 13, The National Language, Use of Other Languages - (1) ਮੋਲਦੋਵਾ ਦੇ ਗਣਰਾਜ ਦੀ ਰਾਸ਼ਟਰੀ ਭਾਸ਼ਾ ਮੋਲਦਾਵੀ ਹੈ ਅਤੇ ਇਸ ਦੀ ਲਿਖਾਈ ਲਾਤੀਨੀ ਵਰਨਮਾਲਾ ਉੱਤੇ ਅਧਾਰਤ ਹੈ।
  2. ਇਹ ਵਿਵਾਦਤ ਹੈ ਕਿ ਮੋਲਦਾਵੀ ਅਤੇ ਰੋਮਾਨੀ ਇੱਕੋ ਜਾਤੀ ਸਮੂਹ ਦੇ ਹਨ ਜਾਂ ਅਲੱਗ-ਅਲੱਗ।
  3. ਐਲਾਨਿਆ ਗਿਆ। ਦਸੰਬਰ 1991 ਵਿੱਚ ਸੰਯੁਕਤ ਸੰਘ ਦੇ ਵਿਲੋਪ ਨਾਲ ਸਿਰੇ ਚੜ੍ਹਿਆ।
  4. ਸਥਾਨ 2009 ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਧਾਰ ਉੱਤੇ।

ਇਹ ਦੇਸ਼ ਇੱਕ-ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਅਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।

ਨਾਮ ਉਤਪਤੀ

ਮੋਲਦੋਵਾ ਨਾਮ 'ਮੋਲਦੋਵਾ' ਨਦੀ ਤੋਂ ਲਿਆ ਗਿਆ ਹੈ। ਇਸ ਨਦੀ ਦੀ ਘਾਟੀ ਸੰਨ 1359 ਵਿੱਚ ਮੋਲਦੋਵਾ ਦੀ ਰਾਜਸ਼ਾਹੀ ਦੀ ਸਥਾਪਨਾ ਵੇਲੇ ਇੱਕ ਅਹਿਮ ਸਿਆਸੀ ਕੇਂਦਰ ਸੀ। ਨਦੀ ਦੇ ਨਾਮ ਦਾ ਸਰੋਤ ਸਪੱਸ਼ਟ ਨਹੀਂ ਹੈ। ਡ੍ਰਾਗੋਸ ਨਾਮਕ ਰਾਜਕੁਮਾਰ ਦੇ ਕਿੱਸੇ ਅਨੁਸਾਰ ਉਸਨੇ ਨਦੀ ਦਾ ਨਾਮ ਇੱਕ ਔਰੌਕਸ (ਜੰਗਲੀ ਬਲ਼ਦ ਦੀ ਲੁਪਤ ਜਾਤੀ) ਦੇ ਸ਼ਿਕਾਰ ਮਗਰੋਂ ਰੱਖਿਆ ਸੀ। ਪਿੱਛਾ ਕਰਨ ਕਰ ਕੇ ਉਸ ਦਾ ਹੰਭਿਆ ਹੋਇਆ ਸ਼ਿਕਾਰੀ ਕੁੱਤਾ 'ਮੋਲਦਾ' ਇਸ ਨਦੀ ਵਿੱਚ ਡੁੱਬ ਗਿਆ ਸੀ। ਮਿਤ੍ਰੀ ਕਾਂਤੇਮੀਰ ਅਤੇ ਗ੍ਰਿਗੋਰੀ ਉਰੇਖੇ ਅਨੁਸਾਰ ਕੁੱਤੇ ਦਾ ਨਾਂ ਇਸ ਨਦੀ ਨੂੰ ਦੇ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਰਾਜਸ਼ਾਹੀ ਦਾ ਨਾਂ ਵੀ ਬਣ ਗਿਆ।

ਭੂਗੋਲ

ਮੋਲਦੋਵਾ 
ਨਿਸਟਰ ਘਾਟੀ ਦਾ ਨਜ਼ਾਰਾ
ਮੋਲਦੋਵਾ 
ਪੁਰਾਣਾ ਓਰਹੀ

ਮੋਲਦੋਵਾ ਦਾ ਵਿਸਥਾਰ 45° ਤੋਂ 49° ਉੱਤਰ ਅਤੇ 26° ਤੋਂ 30° ਪੂਰਬ ਤੱਕ ਹੈ। ਇੱਕ ਛੋਟਾ ਹਿੱਸਾ 30° ਦੇ ਪੂਰਬ ਵੱਲ ਪੈਂਦਾ ਹੈ। ਇਸ ਦਾ ਕੁੱਲ ਖੇਤਰਫ਼ਲ 33,851 ਵਰਗ ਕਿ. ਮੀ. ਹੈ।

ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਦੋ ਨਦੀਆਂ, ਨਿਸਟਰ ਅਤੇ ਪਰੂਤ, ਵਿਚਕਾਰ ਪੈਂਦਾ ਹੈ। ਮੋਲਦੋਵਾ ਦੀ ਪੱਛਮੀ ਸਰਹੱਦ ਪਰੂਤ ਨਦੀ ਬਣਾਉਂਦੀ ਹੈ, ਜਿਹੜੀ ਕਿ ਕਾਲੇ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਦਨੂਬ ਨਦੀ ਵਿੱਚ ਸਮਾ ਜਾਂਦੀ ਹੈ। ਮੋਲਦੋਵਾ ਦਾ ਦਨੂਬ ਨਾਲ ਸੰਪਰਕ ਸਿਰਫ਼ 480 ਮੀਟਰ ਦਾ ਹੈ ਅਤੇ ਗਿਉਰਗਿਊਲੈਸਤੀ ਮੋਲਦੋਵਾ ਦੀ ਦਨੂਬ ਉੱਤੇ ਇੱਕ-ਮਾਤਰ ਬੰਦਰਗਾਹ ਹੈ। ਪੂਰਬ ਵਿੱਚ ਨਿਸਟਰ ਮੁੱਖ ਨਦੀ ਹੈ, ਜੋ ਕਿ ਰਾਊਤ, ਬਾਕ, ਇਖੇਲ, ਬੋਤਨਾ ਨਦੀਆਂ ਦਾ ਪਾਣੀ ਲੈਂਦੀ ਹੋਈ ਉੱਤਰ ਤੋਂ ਦੱਖਣ ਵੱਲ ਨੂੰ ਵਹਿੰਦੀ ਹੈ। ਇਆਲਪੂਗ ਨਦੀ ਦਨੂਬ ਦੀ ਖਾੜੀ ਵਿੱਚ ਜਾ ਮਿਲਦੀ ਹੈ ਅਤੇ ਕੋਗਾਲਨਿਕ ਨਦੀ ਕਾਲੇ ਸਮੁੰਦਰ ਦੀ ਖਾੜੀ ਵਿੱਚ ਜਾ ਪੈਂਦੀ ਹੈ।

ਮੋਲਦੋਵਾ ਚਾਰੇ ਪਾਸਿਓਂ ਘਿਰਿਆ ਹੋਇਆ ਦੇਸ਼ ਹੈ ਚਾਹੇ ਇਹ ਕਾਲੇ ਸਮੁੰਦਰ ਦੇ ਬਹੁਤ ਨਜ਼ਦੀਕ ਹੈ। ਜਦਕਿ ਦੇਸ਼ ਦਾ ਬਹੁਤੇਰਾ ਹਿੱਸਾ ਪਹਾੜੀ ਹੈ ਪਰ ਉੱਚਾਈਆਂ ਕਿਤੇ ਵੀ 430 ਮੀਟਰ (1411 ਫੁੱਟ) ਤੋਂ ਵੱਧ ਨਹੀਂ ਹਨ: ਸਿਖਰਲਾ ਸਥਾਨ ਬਾਲਾਨੈਸਤੀ ਹਿੱਲ ਹੈ। ਮੋਲਦੋਵਾ ਦੇ ਪਹਾੜ ਮੋਲਦੋਵੀ ਪਠਾਰ ਦਾ ਹਿੱਸਾ ਹਨ ਜੋ ਕਿ ਭੂ-ਵਿਗਿਆਨਕ ਤੌਰ ਤੇ ਕਰਪਾਥੀਅਨ ਪਹਾੜਾਂ ਤੋਂ ਉਪਜੇ ਹਨ। ਮੋਲਦੋਵਾ ਵਿੱਚ ਇਸ ਪਠਾਰ ਦੇ ਉੱਪ-ਹਿੱਸੇ ਹਨ: ਨਿਸਟਰ ਪਹਾੜ (ਉੱਤਰੀ ਮੋਲਦੋਵੀ ਪਹਾੜ ਅਤੇ ਨਿਸਟਰ ਰਿੱਜ), ਮੋਲਦੋਵੀ ਮੈਦਾਨ (ਮੱਧ ਪ੍ਰੂਤ ਘਾਟੀ ਅਤੇ ਬਾਲਤੀ ਚਰਗਾਹਾਂ) ਅਤੇ ਮੱਧ ਮੋਲਦੋਵੀ ਪਠਾਰ (ਸਿਊਲੁਕ-ਸੋਲੋਨੇ ਪਹਾੜ, ਕੋਰਨੇਸਤੀ ਪਹਾੜ, ਹੇਠਲੇ ਨਿਸਟਰ ਪਹਾੜ, ਹੇਠਲੀ ਪ੍ਰੂਤ ਘਾਟੀ ਅਤੇ ਤਿਘੇਕੀ ਪਹਾੜ)। ਦੇਸ਼ ਦੇ ਦੱਖਣ ਵਿੱਚ ਇੱਕ ਛੋਟਾ ਜਿਹਾ ਪੱਧਰ ਇਲਾਕਾ ਬੁਗੇਆਕ ਮੈਦਾਨ ਹੈ। ਨਿਸਟਰ ਨਦੀ ਤੋਂ ਪੂਰਬ ਵੱਲ ਮੋਲਦੋਵਾ ਦਾ ਇਲਾਕਾ ਪੋਦੋਲੀਅਨ ਪਠਾਰ ਅਤੇ ਯੂਰੇਸ਼ਿਅਨ ਚਰਗਾਹਾਂ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

ਤਸਵੀਰਾਂ

ਦੇਸ਼ ਦੇ ਪ੍ਰਮੁੱਖ ਸ਼ਹਿਰ ਰਾਜਧਾਨੀ ਚਿਸਿਨਾਊ (ਦੇਸ਼ ਦੇ ਮੱਧ ਵਿੱਚ), ਤਿਰਾਸਪੋਲ (ਟ੍ਰਾਂਸਨਿਸਟੀਰਿਆ ਦੇ ਪੂਰਬੀ ਖੇਤਰ ਵਿੱਚ), ਬਾਲਤੀ (ਉੱਤਰ ਵਿੱਚ) ਅਤੇ ਬੈਂਦਰ (ਉੱਤਰ-ਪੂਰਬ ਵਿੱਚ) ਹਨ। ਗਗੌਜ਼ੀਆ ਦਾ ਪ੍ਰਬੰਧਕੀ ਕੇਂਦਰ ਕੋਮਰਾਤ ਹੈ।

ਪੁਰਾਣੇ ਓਰਹੀ ਦੇ ਅਜਾਇਬਘਰ ਦਾ ਦ੍ਰਿਸ਼, ਜਿਹੜਾ ਕਿ ਇਤਿਹਾਸਕ ਸਮਾਰਕਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਸੁਮੇਲ ਹੈ ਅਤੇ ਗੁਫ਼ਾਈ ਮਠਾਂ ਕਰ ਕੇ ਮਸ਼ਹੂਰ ਹੈ।

ਹਵਾਲੇ

Tags:

ਮੋਲਦੋਵਾ ਨਾਮ ਉਤਪਤੀਮੋਲਦੋਵਾ ਭੂਗੋਲਮੋਲਦੋਵਾ ਤਸਵੀਰਾਂਮੋਲਦੋਵਾ ਹਵਾਲੇਮੋਲਦੋਵਾਯੂਕਰੇਨਰੋਮਾਨੀਆਸੋਵੀਅਤ ਸੰਘ

🔥 Trending searches on Wiki ਪੰਜਾਬੀ:

ਵੋਟ ਦਾ ਹੱਕਜਲ੍ਹਿਆਂਵਾਲਾ ਬਾਗਪਾਕਿਸਤਾਨਮਾਤਾ ਤ੍ਰਿਪਤਾਗਿੱਧਾਕਿਰਿਆ-ਵਿਸ਼ੇਸ਼ਣਸੂਰਜੀ ਊਰਜਾਗੱਡਾਸੰਤ ਅਤਰ ਸਿੰਘਗੁਰੂ ਹਰਿਕ੍ਰਿਸ਼ਨਅਨੀਮੀਆਰਸ (ਕਾਵਿ ਸ਼ਾਸਤਰ)ਮਨੁੱਖਰਾਜਾ ਪੋਰਸਤਜੱਮੁਲ ਕਲੀਮਸੂਰਜ ਮੰਡਲਸੰਥਿਆਵੇਦਪੰਜ ਤਖ਼ਤ ਸਾਹਿਬਾਨਵਾਹਿਗੁਰੂਦੇਬੀ ਮਖਸੂਸਪੁਰੀਗੋਰਖਨਾਥਅਮਰਜੀਤ ਕੌਰਅਮਰ ਸਿੰਘ ਚਮਕੀਲਾਭਾਰਤ ਦਾ ਇਤਿਹਾਸਭੂਗੋਲਜਵਾਹਰ ਲਾਲ ਨਹਿਰੂਗੁਰਦੁਆਰਾ ਬੰਗਲਾ ਸਾਹਿਬਸਿੱਖ ਧਰਮ ਦਾ ਇਤਿਹਾਸਰਾਵਣਮਹਾਂਭਾਰਤਸਾਹਿਤ ਅਤੇ ਮਨੋਵਿਗਿਆਨਇਟਲੀਆਰੀਆਭੱਟਦਿਲਜੀਤ ਦੋਸਾਂਝਮਨਸੂਰਪੰਜਾਬੀ ਕੱਪੜੇਪੰਜਾਬੀ ਸਾਹਿਤਸ਼ਾਹ ਮੁਹੰਮਦਜਲੰਧਰਬਾਈਟਵੈੱਬਸਾਈਟਭਾਰਤੀ ਪੰਜਾਬੀ ਨਾਟਕਸੈਫ਼ੁਲ-ਮਲੂਕ (ਕਿੱਸਾ)ਸਤਲੁਜ ਦਰਿਆ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਪੰਜਾਬੀ ਰੀਤੀ ਰਿਵਾਜਸ਼ਬਦ ਸ਼ਕਤੀਆਂਗੁਰਸ਼ਰਨ ਸਿੰਘਸ਼ਬਦਕੋਸ਼ਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਦਿਨੇਸ਼ ਸ਼ਰਮਾਕੈਨੇਡਾਫ਼ਰੀਦਕੋਟ (ਲੋਕ ਸਭਾ ਹਲਕਾ)ਸਵਰਬਾਬਾ ਬੁੱਢਾ ਜੀਭਾਰਤ ਦਾ ਰਾਸ਼ਟਰਪਤੀਅੰਮ੍ਰਿਤ ਸੰਚਾਰਮਨੁੱਖੀ ਪਾਚਣ ਪ੍ਰਣਾਲੀਜਾਮਨੀਦਸਮ ਗ੍ਰੰਥਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗੁਰਚੇਤ ਚਿੱਤਰਕਾਰਗੁਰੂ ਅਰਜਨਭਗਵੰਤ ਮਾਨਡਰੱਗਨਿਰਵੈਰ ਪੰਨੂਵਿਕੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਿੱਖ ਗੁਰੂਰਾਜਸਥਾਨਕਬੀਰਸਵਰ ਅਤੇ ਲਗਾਂ ਮਾਤਰਾਵਾਂ🡆 More