ਮਿਲਕੀ ਵੇ

ਸਾਡੇ ਆਪਣੇ ਤਾਰਾਮੰਡਲ, ਜਿੱਥੇ ਸਾਡੀ ਧਰਤੀ ਵੀ ਹੈ, ਨੂੰ ਅਕਾਸ਼ਗੰਗਾ ਜਾਂ ਮਿਲਕੀ ਵੇ ਕਹਿੰਦੇ ਹਨ। ਇਸ ਵਿੱਚ ਸਾਡੇ ਸੂਰਜ ਨੂੰ ਮਿਲਾ ਕੇ 20,000 ਕਰੋੜ ਦੇ ਲਗਭਗ ਤਾਰੇ ਹਨ। ਸਾਡੀ ਅਕਾਸ਼ ਗੰਗਾ ਦਾ ਵਿਆਸ 1,00,000 ਪ੍ਰਕਾਸ਼ ਸਾਲ ਹੈ ਅਤੇ ਸਾਡੀ ਅਕਾਸ਼ ਗੰਗਾ ਦਾ ਅਕਾਰ ਕੁੰਡਲਦਾਰ ਹੈ। ਅਕਾਸ਼ ਗੰਗਾ ਦੀ ਖੋਜ ਪ੍ਰਾਚੀਨ ਗਰੀਕ ਦਾਰਸ਼ਨਿਕ ਡਿਮੋਕ੍ਰਿਟਸ ਨੇ ਕੀਤੀ ਸੀ। ਅਕਾਸ਼ਗੰਗਾ ਦੇ ਤਿੰਨ ਮੁੱਖ ਭਾਗ ਹੁੰਦੇ ਹਨ: ਡਿਸਕ, ਜਿਸ ਵਿੱਚ ਸਾਡਾ ਤਾਰਾ ਮੰਡਲ ਹੈ, ਵਿਚਕਾਰੋਂ ਉੱਭਰਿਆ ਹੋਇਆ ਅਤੇ ਚਾਰੇ ਪਾਸਿਓਂ ਪ੍ਰਕਾਸ਼ ਨਾਲ ਘਿਰਿਆ ਹੋਇਆ ਜਿਸਨੂੰ ਅੰਗਰਜੀ ਵਿੱਚ 'halo' ਕਹਿੰਦੇ ਹਨ।

ਮਿਲਕੀ ਵੇ
ਕਸ਼ੀਰਮਾਰਗ (ਸਾਡੀ ਆਕਾਸ਼ ਗੰਗਾ) ਦਾ ਇੱਕ ਕਾਲਪਨਿਕ ਚਿੱਤਰ ਜਿਸ ਪਰ ਕੁੱਝ ਭੁਜਾਵਾਂ ਦੇ ਨਾਮ ਲਿਖੇ ਹੋਏ ਹਨ - ਅਸੀਂ ਇਸ ਦੀ ਇੱਕ ਬਾਂਹ ਵਿੱਚ ਸਥਿਤ ਹਾਂ ਇਸ ਲਈ ਅਜਿਹਾ ਦ੍ਰਿਸ਼ ਵਾਸਤਵ ਵਿੱਚ ਨਹੀਂ ਵੇਖ ਸਕਦੇ, ਹਾਲਾਂਕਿ ਵਿਗਿਆਨਕ ਤੌਰ 'ਤੇ ਅਸੀਂ ਜਾਣਦੇ ਹਾਂ ਕਿ ਨਜ਼ਾਰਾ ਅਜਿਹਾ ਹੀ ਹੋਵੇਗਾ।

ਇਹ ਅਕਾਸ਼ ਗੰਗਾ ਤਿੰਨ ਵੱਡੀਆਂ ਅਕਾਸ਼ ਗੰਗਾਵਾਂ ਦੇ ਲੋਕਲ ਸਮੂਹ ਅਤੇ 50 ਛੋਟੀਆਂ ਅਕਾਸ਼ ਗੰਗਾਵਾਂ ਨਾਲ ਸੰਬੰਧਿਤ ਹੈ। ਅਕਾਸ਼ ਗੰਗਾ ਸਾਰੇ ਤਾਰਾ ਮੰਡਲ ਗਰੁੱਪ ਵਿੱਚੋਂ ਐਂਡਰੋਮੀਡਾ ਗਲੈਕਸੀ ਤੋਂ ਬਾਅਦ ਸਭ ਤੋਂ ਵੱਡੀ ਹੈ। ਅਕਾਸ਼ ਗੰਗਾ ਦੇ ਸਭ ਤੋਂ ਨੇੜਲਾ ਤਾਰਾ ਮੰਡਲ ਕੈਨਿਸ ਮੇਜਰ ਡਵਾਰਫ ਹੈ ਜੋ ਸਾਡੀ ਧਰਤੀ ਤੋਂ 2,500 ਪ੍ਰਕਾਸ਼ ਸਾਲ ਦੂਰ ਹੈ। ਐਂਡਰੋਮੀਡਾ ਗਲੈਕਸੀ ਸਾਡੀ ਅਕਾਸ਼ ਗੰਗਾ ਵੱਲ ਵੱਧ ਰਹੀ ਹੈ ਜੋ 375 ਕਰੋੜ ਸਾਲਾਂ ਬਾਅਦ ਅਕਾਸ਼ ਗੰਗਾ ਕੋਲ ਪਹੁੰਚੇਗੀ। ਐਂਡਰੋਮੀਡਾ 1,800 ਕਿਲੋਮੀਟਰ ਪ੍ਰਤੀ ਮਿੰਟ ਦੀ ਰਫਤਾਰ ਨਾਲ ਅੱਗੇ ਵੱਧ ਰਹੀ ਹੈ।

ਅਕਾਰ

ਅਕਾਸ਼ ਗੰਗਾ ਦੀ ਸਟੈਲਰ ਡਿਸਕ ਦਾ ਘੇਰਾ ਲਗਭਗ 1,00,000 ਪ੍ਰਕਾਸ਼ ਸਾਲ ਹੈ ਅਤੇ ਇਸਦੀ ਘਣਤਾ 1,000 ਪ੍ਰਕਾਸ਼-ਸਾਲ ਮੰਨੀ ਜਾਂਦੀ ਹੈ। ਇੱਕ ਅਨੁਮਾਨ ਅਨੁਸਾਰ ਇਸ ਵਿੱਚ ਲਗਭਗ 20,000 ਕਰੋੜ ਤਾਰਿਆਂ ਤੋਂ ਲੈ ਕੇ 40,000 ਕਰੋੜ ਤੱਕ ਤਾਰੇ ਹਨ। ਇਹ ਗਿਣਤੀ ਘੱਟ-ਪੁੰਜ ਵਾਲੇ ਤਾਰਿਆਂ ਜਾਂ ਬੌਣੇ ਤਾਰਿਆਂ 'ਤੇ ਨਿਰਭਰ ਕਰਦੀ ਹੈ, ਕਿਉਂਕਿ ਇਹਨਾਂ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ, ਖਾਸ ਕਰਕੇ ਜੋ ਸੂਰਜ ਤੋਂ 300 ਪ੍ਰਕਾਸ਼-ਸਾਲ ਤੋਂ ਵੱਧ ਦੂਰੀ 'ਤੇ ਹੋਣ। ਇਸ ਕਰਕੇ ਵਰਤਮਾਨ 'ਚ ਤਾਰਿਆਂ ਕੁੱਲ ਗਿਣਤੀ ਬਾਰੇ ਅਨਿਸ਼ਚਤਤਾ ਹੈ। ਇਹਨਾਂ ਦੀ ਗੁਆਂਢੀ ਗਲੈਕਸੀ ਐਂਡਰੋਮੀਡਾ ਨਾਲ ਤੁਲਨਾ ਕੀਤੀ ਜਾ ਸਕਦੀ ਹੈ ਜਿਸ ਵਿੱਚ ਲਗਭਗ 1,00,000 ਕਰੋੜ ਤਾਰੇ ਹਨ।

ਅਕਾਸ਼ ਗੰਗਾ ਦੀ ਸਟੈਲਰ ਡਿਸਕ ਦਾ ਕੋਈ ਅਣੀਦਾਰ ਕੋਨਾ ਨਹੀਂ ਹੈ। ਇਹ ਇੱਕ ਅਜਿਹਾ ਅਰਧ ਵਿਆਸ ਹੁੰਦਾ ਹੈ ਜਿਸ ਤੋਂ ਅੱਗੇ ਕੋਈ ਵੀ ਤਾਰਾ ਨਹੀਂ ਹੁੰਦਾ। ਸਗੋਂ, ਜਿਓਂ-ਜਿਓਂ ਗਲੈਕਸੀ ਦੇ ਕੇਂਦਰ ਤੋਂ ਜਿੰਨੀ ਦੂਰ ਵੱਧਦੀ ਜਾਂਦੀ ਹੈ, ਤਾਰਿਆਂ ਦੀ ਗਿਣਤੀ ਓਨੀ ਹੀ ਘੱਟ ਹੁੰਦੀ ਜਾਂਦੀ ਹੈ। 40,000 ਪ੍ਰਕਾਸ਼ ਸਾਲ ਦੇ ਅਰਧ ਵਿਆਸ ਤੋਂ ਬਾਅਦ ਤਾਰਿਆਂ ਦੀ ਗਿਣਤੀ 'ਚ ਇੱਕਦਮ ਗਿਰਾਵਟ ਦੇਖਣ ਨੂੰ ਮਿਲਦੀ ਹੈ ਜਿਸਦਾ ਕਾਰਨ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ।

ਹਵਾਲੇ

Tags:

ਅਕਾਸ਼ਗੰਗਾਤਾਰਾਮੰਡਲਧਰਤੀ

🔥 Trending searches on Wiki ਪੰਜਾਬੀ:

ਪੰਜਾਬੀ ਸਿਨੇਮਾਬਾਬਾ ਫ਼ਰੀਦਇਸ਼ਾਂਤ ਸ਼ਰਮਾਆਈਪੀ ਪਤਾਪੰਜਾਬੀ ਨਾਵਲ ਦਾ ਇਤਿਹਾਸਪ੍ਰਦੂਸ਼ਣਬਾਲ ਮਜ਼ਦੂਰੀਲੋਹੜੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਾਂਵਵੀਸੰਗੀਤਮਾਂ ਬੋਲੀਮੇਲਿਨਾ ਮੈਥਿਊਜ਼ਪ੍ਰੀਤਲੜੀਬਲਾਗਤਰਸੇਮ ਜੱਸੜਆਸਾ ਦੀ ਵਾਰਰਾਮਾਇਣਗਿਆਨੀ ਸੰਤ ਸਿੰਘ ਮਸਕੀਨਕੁਦਰਤਸਾਕਾ ਨਨਕਾਣਾ ਸਾਹਿਬਹਿੰਦੀ ਭਾਸ਼ਾਬੀਰ ਰਸੀ ਕਾਵਿ ਦੀਆਂ ਵੰਨਗੀਆਂਨਮੋਨੀਆਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਹਰਿਰਾਇਹਲਸਿੱਖਾਂ ਦੀ ਸੂਚੀਗੈਟਭਾਰਤਪੰਜਾਬੀ ਨਾਟਕਅਸ਼ੋਕਪਟਿਆਲਾਚਿੱਟਾ ਲਹੂਕੰਪਿਊਟਰਸ਼ਬਦ-ਜੋੜਪੰਜਾਬੀ ਲੋਕ ਖੇਡਾਂਨਾਨਕ ਸਿੰਘਸਾਹਿਬਜ਼ਾਦਾ ਜੁਝਾਰ ਸਿੰਘਪੰਜਾਬ ਦੇ ਲੋਕ ਸਾਜ਼ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਬਠਿੰਡਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਮਾਰਟਫ਼ੋਨਸ਼ਤਰੰਜਅਰਵਿੰਦ ਕੇਜਰੀਵਾਲਅੰਮ੍ਰਿਤ ਵੇਲਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਵਿਕੀਮੌਲਿਕ ਅਧਿਕਾਰਜੱਸਾ ਸਿੰਘ ਆਹਲੂਵਾਲੀਆਸੱਭਿਆਚਾਰਬਾਬਾ ਬੁੱਢਾ ਜੀਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕਬੀਰਦਲੀਪ ਸਿੰਘਲਿਪੀਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਉਬਾਸੀਪੱਛਮੀ ਪੰਜਾਬਯਾਹੂ! ਮੇਲਪਹਿਲੀ ਸੰਸਾਰ ਜੰਗਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਕੋਟਲਾ ਛਪਾਕੀਚਾਦਰ ਹੇਠਲਾ ਬੰਦਾਕਲੇਮੇਂਸ ਮੈਂਡੋਂਕਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਕਰਮਜੀਤ ਕੁੱਸਾਅਕਾਲ ਤਖ਼ਤਸਿੱਧੂ ਮੂਸੇ ਵਾਲਾਗੁਰਦਿਆਲ ਸਿੰਘਫ਼ਾਰਸੀ ਭਾਸ਼ਾਅਨੁਕਰਣ ਸਿਧਾਂਤਚਮਕੌਰ ਦੀ ਲੜਾਈਪ੍ਰਯੋਗਵਾਦੀ ਪ੍ਰਵਿਰਤੀਜਸਬੀਰ ਸਿੰਘ ਆਹਲੂਵਾਲੀਆ🡆 More