ਭੌਤਿਕ ਵਿਗਿਆਨ

ਭੌਤਿਕ ਵਿਗਿਆਨ (ਪੁਰਾਤਨ ਯੂਨਾਨੀ: φυσική (ἐπιστήμη) phusikḗ (epistḗmē) ਕੁਦਰਤ ਦਾ ਗਿਆਨ, φύσις phúsis ਕੁਦਰਤ) ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।

ਭੌਤਿਕ ਵਿਗਿਆਨ
ਭੌਤਿਕੀ ਵਰਤਾਰਿਆਂ ਦੀਆਂ ਵਿਭਿੰਨ ਉਦਾਹਰਨਾਂ

ਭੌਤਿਕ ਵਿਗਿਆਨ ਪੁਰਾਤਨ ਅਕੈਡਮਿਕ ਵਿਸ਼ਿਆਂ ਵਿੱਚੋਂ ਇੱਕ ਹੈ, ਸ਼ਾਇਦ ਇਸ ਵਿੱਚ ਅਸਟ੍ਰੌਨੋਮੀ ਦੀ ਸ਼ਮੂਲੀਅਤ ਰਾਹੀਂ ਇਹ ਸਭ ਤੋਂ ਪੁਰਾਤਨ ਵਿਸ਼ਾ ਬਣ ਜਾਂਦਾ ਹੈ। ਆਖਰੀ ਦੋ ਹਜ਼ਾਰ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ, ਭੌਤਿਕ ਵਿਗਿਆਨ, ਕੈਮਿਸਟਰੀ, ਬਾਇਓਲੌਜੀ, ਅਤੇ ਗਣਿਤ ਦੀਆਂ ਕੁੱਝ ਸ਼ਾਖਾਵਾਂ ਦੇ ਨਾਲ ਨਾਲ ਕੁਦਰਤੀ ਫਿਲਾਸਫੀ ਦਾ ਇੱਕ ਹਿੱਸਾ ਰਹੀ ਹੈ, ਪਰ 17ਵੀਂ ਸਦੀ ਵਿੱਚ ਵਿਗਿਆਨਿਕ ਇੰਨਕਲਾਬ ਦੌਰਾਨ, ਕੁਦਰਤੀ ਵਿਗਿਆਨਾਂ ਆਪਣੇ ਖੁਦ ਦੇ ਮੁਤਾਬਿਕ ਨਿਰਾਲੇ ਰਿਸਰਚ ਪ੍ਰੋਗਰਾਮਾਂ ਦੇ ਤੌਰ 'ਤੇ ਉਤਪੰਨ ਹੋ ਗਈ ਸੀ। ਭੌਤਿਕ ਵਿਗਿਆਨ ਰਿਸਰਚ ਦੇ ਬਹੁਤ ਸਾਰੇ ਅੰਤਰਵਿਸ਼ਾਤਮਿਕ ਖੇਤਰਾਂ ਨੂੰ ਜੋੜਦੀ ਹੈ, ਜਿਵੇਂ ਬਾਇਓਫਿਜ਼ਿਕਸ ਅਤੇ ਕੁਆਂਟਮ ਕੈਮਿਸਟਰੀ, ਅਤੇ ਭੌਤਿਕ ਵਿਗਿਆਨ ਦੀਆਂ ਹੱਦਾਂ ਠੋਸ ਤੌਰ 'ਤੇ ਪਰਿਭਾਸ਼ਿਤ ਨਹੀਂ ਹਨ। ਭੌਤਿਕ ਵਿਗਿਆਨ ਵਿੱਚ ਨਵੇੰ ਵਿਚਾਰ ਅਕਸਰ ਹੋਰ ਵਿਗਿਆਨਾਂ ਦੇ ਬੁਨਿਆਦੀ ਮਕੈਨਿਜ਼ਮਾਂ ਨੂੰ ਸਮਝਾਉਂਦੇ ਰਹਿੰਦੇ ਹਨ ਜਦੋਂ ਗਣਿਤ ਅਤੇ ਫਿਲਾਸਫੀ ਵਰਗੇ ਖੇਤਰਾਂ ਵਿੱਚ ਰਿਸਰਚ ਦੇ ਨਵੇਂ ਰਸਤੇ ਖੁੱਲਦੇ ਹਨ।

ਭੌਤਿਕ ਵਿਗਿਆਨ ਜਾਂ ਭੌਤਿਕੀ, ਕੁਦਰਤ ਵਿਗਿਆਨ ਦੀ ਇੱਕ ਵਿਸ਼ਾਲ ਸ਼ਾਖਾ ਹੈ। ਭੌਤਿਕੀ ਨੂੰ ਪਰਿਭਾਸ਼ਤ ਕਰਨਾ ਔਖਾ ਹੈ। ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਇਹ ਊਰਜਾ ਵਿਸ਼ੇ ਸਬੰਧੀ ਵਿਗਿਆਨ ਹੈ ਅਤੇ ਇਸ ਵਿੱਚ ਊਰਜਾ ਦੇ ਰੂਪਾਂਤਰਣ ਅਤੇ ਉਸ ਦੇ ਪਦਾਰਥ ਸਬੰਧਾਂ ਦੀ ਵਿਵੇਚਨਾ ਕੀਤੀ ਜਾਂਦੀ ਹੈ। ਇਸ ਦੇ ਦੁਆਰਾ ਪ੍ਰਾਕਿਰਤਕ ਜਗਤ ਅਤੇ ਉਸ ਦੀ ਅੰਦਰਲੀਆਂ ਪਰਿਕਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸਥਾਨ, ਕਾਲ, ਰਫ਼ਤਾਰ, ਪਦਾਰਥ, ਬਿਜਲਈ, ਪ੍ਰਕਾਸ਼, ਵੱਟ ਅਤੇ ਆਵਾਜ਼ ਆਦਿ ਅਨੇਕ ਵਿਸ਼ੇ ਇਸ ਦੇ ਘੇਰੇ ਵਿੱਚ ਆਉਂਦੇ ਹਨ। ਇਹ ਵਿਗਿਆਨ ਦਾ ਇੱਕ ਪ੍ਰਮੁੱਖ ਵਿਭਾਗ ਹੈ। ਇਸ ਦੇ ਸਿਧਾਂਤ ਸਮੁੱਚੇ ਵਿਗਿਆਨ ਵਿੱਚ ਆਦਰਯੋਗ ਹਨ ਅਤੇ ਵਿਗਿਆਨ ਦੇ ਹਰ ਇੱਕ ਅੰਗ ਵਿੱਚ ਲਾਗੂ ਹੁੰਦੇ ਹਨ। ਇਸ ਦਾ ਖੇਤਰ ਵਿਸ਼ਾਲ ਹੈ ਅਤੇ ਇਸ ਦੀ ਸੀਮਾ ਨਿਰਧਾਰਤ ਕਰਨਾ ਬਹੁਤ ਔਖਾ ਹੈ। ਸਾਰੇ ਵਿਗਿਆਨਕ ਵਿਸ਼ੇ ਵੱਧ-ਘੱਟ ਮਾਤਰਾ ਵਿੱਚ ਇਸ ਦੇ ਅੰਤਰਗਤ ਆ ਜਾਂਦੇ ਹਨ। ਵਿਗਿਆਨ ਦੀਆਂ ਹੋਰ ਸ਼ਾਖਾਵਾਂ ਜਾਂ ਤਾਂ ਸਿੱਧੇ ਹੀ ਭੌਤਿਕੀ ਉੱਤੇ ਆਧਾਰਿਤ ਹਨ, ਅਤੇ ਉਹਨਾਂ ਦੇ ਤਥਾਂ ਨੂੰ ਇਸ ਦੇ ਮੂਲ ਸਿਧਾਂਤਾਂ ਨਾਲ ਜੋੜਨ ਦਾ ਜਤਨ ਕੀਤਾ ਜਾਂਦਾ ਹੈ।

ਭੌਤਿਕ ਵਿਗਿਆਨ ਅਜਿਹੀਆਂ ਨਵੀਆਂ ਤਕਨੀਕਾਂ ਵਿੱਚ ਵਿਕਾਸ ਕਰਕੇ ਵੀ ਮਹੱਤਵਪੂਰਨ ਯੋਗਦਾਨ ਪਾਉਂਦੁੀ ਹੈ ਜੋ ਸਿਧਾਂਤਿਕ ਸਫਲਤਾ ਤੋਂ ਪੈਦਾ ਹੁੰਦੀਆਂ ਹਨ। ਉਦਾਹਰਨ ਦੇ ਤੌਰ 'ਤੇ, ਇਲੈਕਟ੍ਰੋਮੈਗਨੇਟਿਜ਼ਮ ਜਾਂ ਨਿਊਕਲੀਅਰ ਫਿਜ਼ਿਕਸ ਦੀ ਸਮਝ ਵਿੱਚ ਵਿਕਾਸਾਂ ਨੇ ਸਿੱਧੇ ਤੌਰ 'ਤੇ ਅਜਿਹੇ ਨਵੇਂ ਉਤਪਾਦਾਂ ਵੱਲ ਲਿਜਾਂਦਾ ਜਿਹਨਾਂ ਨੇ ਨਾਟਕੀ ਅੰਦਾਜ਼ ਵਿੱਚ ਅਜਕੱਲ ਦੇ ਸਮਾਜ ਨੂੰ ਬਦਲ ਦਿੱਤਾ, ਜਿਵੇਂ ਟੈਲੀਵਿਜ਼ਨ, ਕੰਪਿਊਟਰ, ਘਰੇਲੂ ਯੰਤਰ, ਅਤੇ ਨਿਊਕਲੀਅਰ ਹਥਿਆਰ; ਥਰਮੋਡਾਇਨਾਮਿਕਸ ਵਿੱਚ ਵਿਕਾਸਾਂ ਨੇ ਉਦਯੋਗੀਕਰਨ ਦੇ ਵਿਕਾਸ ਵੱਲ ਲਿਜਾਂਦਾ, ਅਤੇ ਮਕੈਨਿਕਸ ਵਿੱਚ ਵਿਕਾਸਾਂ ਨੇ ਕੈਲਕੁਲਸ ਦੇ ਵਿਕਾਸ ਨੂੰ ਪ੍ਰੇਰਣਾ ਦਿੱਤੀ। ਯੂਨਾਇਟਡ ਨੇਸ਼ਨਜ਼ ਨੇ 2005 ਨੂੰ ਭੌਤਿਕ ਵਿਗਿਆਨ ਦਾ ਸੰਸਾਰ ਸਾਲ ਨਾਮ ਦਿੱਤਾ।

ਭੌਤਿਕੀ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿ ਇੰਜਨੀਅਰਿੰਗ ਅਤੇ ਸ਼ਿਲਪਵਿਗਿਆਨ ਦੀ ਜਨਮਦਾਤੀ ਹੋਣ ਦੇ ਨਾਤੇ ਇਹ ਇਸ ਯੁੱਗ ਦੇ ਸੰਪੂਰਨ ਸਾਮਾਜਿਕ ਅਤੇ ਆਰਥਿਕ ਵਿਕਾਸ ਦੀ ਮੂਲ ਪ੍ਰੇਰਕ ਹੈ। ਬਹੁਤ ਪਹਿਲਾਂ ਇਸਨੂੰ ਦਰਸ਼ਨ ਸ਼ਾਸਤਰ ਦਾ ਅੰਗ ਮੰਨ ਕੇ ਕੁਦਰਤੀ ਦਰਸ਼ਨ ਸ਼ਾਸਤਰ (ਨੈਚੁਰਲ ਫਿਲਾਸਫ਼ੀ) ਕਹਿੰਦੇ ਸਨ, ਪਰ 1870 ਈਸਵੀ ਦੇ ਲਗਭਗ ਇਸਨੂੰ ਵਰਤਮਾਨ ਨਾਮ ਭੌਤਿਕੀ ਜਾਂ ਫਿਜਿਕਸ ਦੁਆਰਾ ਸੰਬੋਧਿਤ ਕਰਨ ਲੱਗੇ। ਹੌਲੀ-ਹੌਲੀ ਇਹ ਵਿਗਿਆਨ ਉੱਨਤੀ ਕਰਦਾ ਗਿਆ ਅਤੇ ਇਸ ਸਮੇਂ ਤਾਂ ਇਸ ਦੇ ਵਿਕਾਸ ਦੀ ਤੇਜ਼ ਰਫ਼ਤਾਰ ਵੇਖ ਕੇ, ਅਗਰਗਣਨੀ ਭੌਤਿਕ ਵਿਗਿਆਨੀਆਂ ਨੂੰ ਵੀ ਹੈਰਾਨੀ ਹੋ ਰਹੀ ਹੈ। ਹੌਲੀ-ਹੌਲੀ ਇਸ ਤੋਂ ਅਨੇਕ ਮਹੱਤਵਪੂਰਨ ਸ਼ਾਖਾਵਾਂ ਦੀ ਉਤਪੱਤੀ ਹੋਈ, ਜਿਵੇਂ ਰਾਸਾਇਣਕ ਭੌਤਿਕੀ, ਤਾਰਾ ਭੌਤਿਕੀ, ਜੀਵ ਭੌਤਿਕੀ, ਭੂਭੌਤਿਕੀ, ਨਾਭਿਕ ਭੌਤਿਕੀ, ਆਕਾਸ਼ੀ ਭੌਤਿਕੀ ਆਦਿ।

ਭੌਤਿਕੀ ਦਾ ਮੁੱਖ ਸਿਧਾਂਤ ਊਰਜਾ ਸੰਭਾਲ ਦਾ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਵੀ ਪਦਾਰਥ ਦੀ ਊਰਜਾ ਦੀ ਮਾਤਰਾ ਸਥਿਰ ਹੁੰਦੀ ਹੈ। ਸਮੁਦਾਇ ਦੀਆਂ ਅੰਦਰੂਨੀ ਪ੍ਰਕਰਿਆਵਾਂ ਦੁਆਰਾ ਇਸ ਮਾਤਰਾ ਨੂੰ ਘਟਾਉਣਾ ਜਾਂ ਵਧਾਉਣਾ ਸੰਭਵ ਨਹੀਂ। ਊਰਜਾ ਦੇ ਅਨੇਕ ਰੂਪ ਹੁੰਦੇ ਹਨ ਅਤੇ ਉਸ ਦਾ ਰੂਪਾਂਤਰਣ ਹੋ ਸਕਦਾ ਹੈ, ਪਰ ਉਸ ਦੀ ਮਾਤਰਾ ਵਿੱਚ ਕਿਸੇ ਪ੍ਰਕਾਰ ਤਬਦੀਲੀ ਕਰਨਾ ਸੰਭਵ ਨਹੀਂ ਹੋ ਸਕਦਾ। ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਦੇ ਅਨੁਸਾਰ ਪਦਾਰਥ ਨੂੰ ਵੀ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਪ੍ਰਕਾਰ ਊਰਜਾ ਸੰਭਾਲ ਅਤੇ ਪਦਾਰਥ ਸੰਭਾਲ ਦੋਨਾਂ ਸਿਧਾਂਤਾਂ ਦਾ ਸੰਜੋਗ ਹੋ ਜਾਂਦਾ ਹੈ ਅਤੇ ਇਸ ਸਿਧਾਂਤ ਦੇ ਦੁਆਰਾ ਭੌਤਿਕੀ ਅਤੇ ਰਸਾਇਣ ਇੱਕ-ਦੂਜੇ ਨਾਲ ਜੁੜ ਜਾਂਦੇ ਹਨ।

ਇਤਿਹਾਸ

ਪੁਰਾਤਨ ਖਗੋਲ ਵਿਗਿਆਨ

ਭੌਤਿਕ ਵਿਗਿਆਨ 
ਪੁਰਾਤਨ ਇਜਿਪਟੀਅਨ ਖਗੋਲ ਵਿਗਿਆਨ ਸਮਾਰਕਾਂ ਵਿੱਚੋਂ ਸਪਸ਼ਟ ਸਮਾਰਕ ਹੈ ਜਿਵੇਂ ਇਜਿਪਟ ਦੇ ਅਠਾਹਰਵੇਂ ਰਾਜਵੰਸ਼ ਤੋਂ ਸੇਨਮੁਤ ਦੀ ਕਬਰ ਦੀ ਛੱਤ

ਖਗੋਲ ਵਿਗਿਆਨ ਸਭ ਤੋਂ ਪੁਰਾਣੀ ਕੁਦਰਤੀ ਵਿਗਿਆਨ ਹੈ। 3000 BCE ਤੋਂ ਪਰੇ ਦੇ ਸਮੇਂ ਦੀਆਂ ਸ਼ੁਰੂਆਤੀ ਸੱਭਿਅਤਾਵਾਂ, ਜਿਵੇਂ ਸੁਮਾਰੀਅਨ, ਪੁਰਾਤਨ ਇਜਿਪਟੀਅਨ, ਅਤੇ ਇੰਦੁਸ ਵੈੱਲੀ ਸੱਭਿਅਤਾ, ਸਭ ਇੱਕ ਭਵਿੱਖਬਾਣੀ ਕਰਨ ਵਾਲਾ ਗਿਆਨ ਰੱਖਦੀਆਂ ਸਨ ਅਤੇ ਸੂਰਜ, ਚੰਦਰਮਾ, ਅਤੇ ਤਾਰਿਆਂ ਦੀਆਂ ਗਤੀਆਂ ਦੀ ਇੱਕ ਬੁਨਿਆਦੀ ਸਮਝ ਰੱਖਦੀਆਂ ਸਨ। ਤਾਰੇ ਅਤੇ ਗ੍ਰਹਿ ਅਕਸਰ ਪੂਜਾ ਦੇ ਨਿਸ਼ਾਨੇ ਹੁੰਦੇ ਸਨ।, ਜੋ ਉਹਨਾਂ ਦੇ ਰੱਬਾਂ ਨੂੰ ਪ੍ਰਸਤੁਤ ਕਰਦੇ ਮੰਨੇ ਜਾਂਦੇ ਹਨ। ਜਦੋਂਕਿ ਇਹਨਾਂ ਵਰਤਾਰਿਆਂ ਵਾਸਤੇ ਵਿਆਖਿਆਵਾਂ ਅਕਸਰ ਗੈਰ-ਵਿਗਿਆਨਿਕ ਅਤੇ ਸਬੂਤਾਂ ਤੋਂ ਸੱਖਣੀਆਂ ਸਨ, ਫੇਰ ਵੀ ਇਹ ਸ਼ੁਰੂਆਤੀ ਨਿਰੀਖਣ ਬਾਦ ਦੇ ਖਗੋਲ ਵਿਗਿਆਨ ਵਾਸਤੇ ਬੁਨਿਆਦ ਲਈ ਪ੍ਰੇਰਣਾ ਬਣੇ।

ਇਹ ਵੀ ਦੇਖੋ

ਹਵਾਲੇ

ਬਾਹਰੀ ਕੜੀਆਂ

Tags:

ਭੌਤਿਕ ਵਿਗਿਆਨ ਇਤਿਹਾਸਭੌਤਿਕ ਵਿਗਿਆਨ ਇਹ ਵੀ ਦੇਖੋਭੌਤਿਕ ਵਿਗਿਆਨ ਹਵਾਲੇਭੌਤਿਕ ਵਿਗਿਆਨ ਸੋਮੇਭੌਤਿਕ ਵਿਗਿਆਨ ਬਾਹਰੀ ਕੜੀਆਂਭੌਤਿਕ ਵਿਗਿਆਨਐਨਰਜੀਕੁਦਰਤੀ ਵਿਗਿਆਨਗਤੀ (ਭੌਤਿਕ ਵਿਗਿਆਨ)ਪਦਾਰਥਪੁਰਾਤਨ ਯੂਨਾਨੀਫੋਰਸਬ੍ਰਹਿਮੰਡਸਪੇਸਟਾਈਮ

🔥 Trending searches on Wiki ਪੰਜਾਬੀ:

ਭਾਰਤ ਵਿੱਚ ਬੁਨਿਆਦੀ ਅਧਿਕਾਰਦਮਦਮੀ ਟਕਸਾਲਆਸਾ ਦੀ ਵਾਰਲੋਕਧਾਰਾਗੁਰੂ ਗੋਬਿੰਦ ਸਿੰਘ ਭਵਨਦੁੱਲਾ ਭੱਟੀਵਿਕੀਸਿੱਖ ਦਸਤਾਰ ਦਿਵਸਰਾਜ ਸਭਾਭੂਗੋਲਐਚ.ਟੀ.ਐਮ.ਐਲਆਰੀਆ ਸਮਾਜਹੈਰੋਇਨਵੱਡਾ ਘੱਲੂਘਾਰਾਜਸਬੀਰ ਸਿੰਘ ਆਹਲੂਵਾਲੀਆਸਮਾਂਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਕਰਤਾਰ ਸਿੰਘ ਸਰਾਭਾਸਫ਼ਰਨਾਮਾਨਿਊਜ਼ੀਲੈਂਡਬਾਰਹਮਾਹ ਤੁਖਾਰੀਨਾਰੀਵਾਦਸ਼ਿਵ ਕੁਮਾਰ ਬਟਾਲਵੀਮਿਰਜ਼ਾ ਸਾਹਿਬਾਂਬਾਬਾ ਫ਼ਰੀਦਚਾਰ ਸਾਹਿਬਜ਼ਾਦੇ (ਫ਼ਿਲਮ)ਮੰਗੋਲੀਆਭੰਗੜਾ (ਨਾਚ)ਲੋਧੀ ਵੰਸ਼ਸ਼੍ਰੋਮਣੀ ਅਕਾਲੀ ਦਲਪਿਰਾਮਿਡਮਹਾਂਦੀਪਗੁਰੂ ਗੋਬਿੰਦ ਸਿੰਘਫ਼ਰਾਂਸਦੇਬੀ ਮਖਸੂਸਪੁਰੀਕਰਤਾਰ ਸਿੰਘ ਝੱਬਰਗੁਰੂ ਹਰਿਗੋਬਿੰਦਬੰਦਾ ਸਿੰਘ ਬਹਾਦਰਭਟਨੂਰਾ ਲੁਬਾਣਾਮਨੁੱਖੀ ਦਿਮਾਗਹਾਂਗਕਾਂਗਸਾਕਾ ਨਨਕਾਣਾ ਸਾਹਿਬਰਮਾਬਾਈ ਭੀਮ ਰਾਓ ਅੰਬੇਡਕਰਪ੍ਰਦੂਸ਼ਣਪ੍ਰਾਚੀਨ ਰੋਮਗੁੱਗੂ ਗਿੱਲਵੇਅਬੈਕ ਮਸ਼ੀਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਰਘੁਬੀਰ ਢੰਡਅੰਮ੍ਰਿਤਾ ਪ੍ਰੀਤਮਪੂਰਨ ਭਗਤਵਰਿਆਮ ਸਿੰਘ ਸੰਧੂਮਿਲਖਾ ਸਿੰਘਕਾਨ੍ਹ ਸਿੰਘ ਨਾਭਾਮੂਲ ਮੰਤਰਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਇੰਟਰਨੈੱਟਪੰਜਾਬ ਦੀਆਂ ਵਿਰਾਸਤੀ ਖੇਡਾਂਪਾਣੀਪਤ ਦੀ ਪਹਿਲੀ ਲੜਾਈਲੰਮੀ ਛਾਲਸੀ.ਐਸ.ਐਸਮਾਲੇਰਕੋਟਲਾਜਠੇਰੇਜਥੇਦਾਰਅਲਬਰਟ ਆਈਨਸਟਾਈਨਤਖ਼ਤ ਸ੍ਰੀ ਹਜ਼ੂਰ ਸਾਹਿਬਭਾਈ ਸਾਹਿਬ ਸਿੰਘਜਨਰਲ ਡਾਇਰਉਪਵਾਕਸਤਿਗੁਰੂ ਰਾਮ ਸਿੰਘਰਸ (ਕਾਵਿ ਸ਼ਾਸਤਰ)🡆 More