ਇਥੋਪੀਆ: ਅਫਰੀਕਾ ਵਿੱਚ ਦੇਸ਼

ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ ਉੱਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ ਉੱਤੇ ਦੂਜਾ ਸਭ ਤੋਂ ਵੱਧ ਅਬਾਦੀ (84,320,000) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (1,100,000 ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।

ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ
የኢትዮጵያ ፌዴራላዊ ዲሞክራሲያዊ ሪፐብሊክ
ਯੇ-ਇਤਯੋਪਿਆ ਫ਼ੇਦੇਰਲਵੀ ਦੀਮੋਕ੍ਰਾਸਿਆਵੀ ਰੀਪੇਬਲਿਕ
Flag of ਇਥੋਪੀਆ
Emblem of ਇਥੋਪੀਆ
ਝੰਡਾ Emblem
ਐਨਥਮ: [Wodefit Gesgeshi, Widd Innat Ityopp'ya] Error: {{Lang}}: text has italic markup (help)
("ਅੱਗੇ ਵੱਧ, ਪਿਆਰੀ ਮਾਂ ਇਥੋਪੀਆ")
Location of ਇਥੋਪੀਆ
ਰਾਜਧਾਨੀਆਦਿਸ ਆਬਬਾ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਅਧਿਕਾਰਤ ਭਾਸ਼ਾਵਾਂਅਮਹਾਰੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਬਾਕੀ ਜਾਤੀਆਂ ਅਤੇ ਉਹਨਾਂ ਦੇ ਆਪਣੇ ਖੇਤਰਾਂ ਵਿੱਚ ਅਧਿਕਾਰਕ ਹੋਰ ਭਾਸ਼ਾਵਾਂ
ਨਸਲੀ ਸਮੂਹ
  • ਓਰੋਮੋ 34.5%
  • ਅਮਹਾਰਾ 26.9%
  • ਸੋਮਾਲੀ 6.2%
  • ਤੀਗਰੇ 6.1%
  • ਸਿਦਮਾ 4.0%
  • ਗੁਰਾਜ 2.5%
  • ਵੇਲਾਇਤਾ 2.3%
  • ਹਾਦਿਆ 1.7%
  • ਅਫ਼ਰ 1.7%
  • ਗਾਮੋ 1.5%
  • ਜੇਡਿਓ 1.3%
  • ਹੋਰ 11.3%
  • ਵਸਨੀਕੀ ਨਾਮਇਥੋਪੀਆਈ
    ਸਰਕਾਰਸੰਘੀ ਸੰਸਦੀ ਗਣਰਾਜ1
    • ਰਾਸ਼ਟਰਪਤੀ
    ਜਿਰਮਾ ਵੋਲਡ-ਜਿਆਰਜਿਸ
    • ਪ੍ਰਧਾਨ ਮੰਤਰੀ
    ਹੇਲੇਮਰੀਅਮ ਡੇਸਾਲੇਨੀ
    ਵਿਧਾਨਪਾਲਿਕਾਸੰਘੀ ਸੰਸਦੀ ਸਭਾ
    ਸੰਘ ਦਾ ਸਦਨ
    ਲੋਕ ਪ੍ਰਤਿਨਿਧੀਆਂ ਦਾ ਸਦਨ
     ਸਥਾਪਨਾ
    • ਦ'ਮਤ ਰਾਜਸ਼ਾਹੀ
    980 ਈ.ਪੂ.
    • ਇਥੋਪੀਆ ਦੀ ਸਲਤਨਤ
    1137
    • ਮੌਜੂਦਾ ਸੰਵਿਧਾਨ
    ਅਗਸਤ 1995
    ਖੇਤਰ
    • ਕੁੱਲ
    1,104,300 km2 (426,400 sq mi) (27ਵਾਂ)
    • ਜਲ (%)
    0.7
    ਆਬਾਦੀ
    • 2012 ਅਨੁਮਾਨ
    84,320,987 (14ਵਾਂ)
    • 2007 ਜਨਗਣਨਾ
    73,918,505
    • ਘਣਤਾ
    76.4/km2 (197.9/sq mi) (123ਵਾਂ)
    ਜੀਡੀਪੀ (ਪੀਪੀਪੀ)2011 ਅਨੁਮਾਨ
    • ਕੁੱਲ
    $94.878 ਬਿਲੀਅਨ
    • ਪ੍ਰਤੀ ਵਿਅਕਤੀ
    $1,092
    ਜੀਡੀਪੀ (ਨਾਮਾਤਰ)2011 ਅਨੁਮਾਨ
    • ਕੁੱਲ
    $31.256 ਬਿਲੀਅਨ
    • ਪ੍ਰਤੀ ਵਿਅਕਤੀ
    $360
    ਗਿਨੀ (1999–00)30
    ਮੱਧਮ
    ਐੱਚਡੀਆਈ (2010)Increase 0.328
    Error: Invalid HDI value · 157ਵਾਂ
    ਮੁਦਰਾਬਿਰਰ (ETB)
    ਸਮਾਂ ਖੇਤਰUTC+3 (EAT)
    • ਗਰਮੀਆਂ (DST)
    UTC+3 (ਨਿਰੀਖਤ ਨਹੀਂ)
    ਡਰਾਈਵਿੰਗ ਸਾਈਡright
    ਕਾਲਿੰਗ ਕੋਡ+251
    ਇੰਟਰਨੈੱਟ ਟੀਐਲਡੀ.et
    1. ਦ ਇਕਾਨੋਮਿਸਟ ਦੇ ਜਮਹੂਰੀਅਤ ਸੂਚਕ ਮੁਤਾਬਕ ਇਥੋਪੀਆ ਇੱਕ ਦੋਗਲਾ ਰਾਜ-ਪ੍ਰਬੰਧ ਹੈ ਜਿੱਥੇ ਹਾਵੀ-ਪਾਰਟੀ ਪ੍ਰਣਾਲੀ ਹੈ ਜਿਸਦੀ ਮੁਖੀ ਪਾਰਟੀ ਹੈ "ਇਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕ੍ਰੈਟਿਕ ਫ਼ਰੰਟ
    2. ਸੰਯੁਕਤ ਰਾਸ਼ਟਰ ਦੇ 2005 ਦੇ ਅਬਾਦੀ ਅੰਦਾਜ਼ਿਆਂ ਮੁਤਾਬਕ ਸਥਾਨ।

    ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ। ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸ ਤੋਂ ਅਗਾਂਹ ਜਾਣ ਲਈ ਕਦਮ ਪੁੱਟੇ। ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ 1974 ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ 2 ਈਸਾ ਪੂਰਵ ਤੱਕ ਉਲੀਕਦਾ ਹੈ। ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ, ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂੰ ਮੁਲਕੀ ਧਰਮ ਦੇ ਰੂਪ 'ਚ ਅਪਣਾਉਣ ਵਾਲੀ ਪਹਿਲੀ ਪ੍ਰਮੁੱਖ ਸਲਤਨਤ ਸੀ।

    ਵਿਸ਼ੇਸ਼ ਜਾਣਕਾਰੀ

    • ਪੂਰਵੀ ਅਫ਼ਰੀਕਾ ਦਾ ਦੇਸ ਇਥੋਪੀਆ ਦੁਨੀਆਂ ਦੇ ਪ੍ਰਾਚੀਨਤਮ ਦੇਸ਼ਾਂ ਵਿੱਚੋਂ ਇੱਕ ਹੈ, ਜਿਸਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ। ਆਦਿ ਮਾਨਵ ਦੇ ਫਾਸਿਲ "ਲੂਸੀ" ਇੱਥੋਂ ਲੱਭੇ ਹੋਣ ਕਾਰਨ ਇਸਨੂੰ "ਮਨੁੱਖਤਾ ਦਾ ਪੰਘੂੜਾ" ਕਿਹਾ ਜਾਂਦਾ ਹੈ।
    • ਇਥੋਪੀਆ ਇਕਮਾਤਰ ਅਫਰੀਕੀ ਦੇਸ਼ ਹੈ ਜੋ ਕਦੇ ਵੀ ਕਿਸੇ ਯੂਰਪੀਨ ਸ਼ਕਤੀ ਦੀ ਬਸਤੀ ਨਹੀਂ ਰਹਿਆ। 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਇਤਾਲਵੀ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਇਥੋਪੀਆ ਨੇ ਬਸਤੀਵਾਦ ਦੀਆਂ ਬੇੜੀਆਂ ਆਪਣੇ ਪੈਰੀਂ ਨਹੀਂ ਬੱਝਣ ਦਿੱਤੀਆਂ।
    • ਭਾਰਤ ਦੇ ਸ਼ੱਕ, ਬਿਕਰਮੀ ਕੈਲੰਡਰ ਆਦਿ ਵਾਂਗੂੰ ਇਥੀਓਪੀਆ ਦਾ ਆਪਣਾ ਇੱਕ ਵਿਲੱਖਣ ਕੈਲੰਡਰ ਹੈ, ਜੋ ਗ੍ਰੈਗੋਰੀਅਨ ਕੈਲੰਡਰ ਤੋਂ ਲਗਭਗ ਸੱਤ ਤੋਂ ਅੱਠ ਸਾਲ ਪਿੱਛੇ ਹੈ। ਈਥੋਪੀਆ ਦਾ ਨਵਾਂ ਸਾਲ, ਜਿਸ ਨੂੰ ਐਨਕੁਟਾਸ਼ ਵਜੋਂ ਜਾਣਿਆ ਜਾਂਦਾ ਹੈ, ਸਤੰਬਰ ਵਿੱਚ ਹੁੰਦਾ ਹੈ।
    • ਇਥੋਪੀਆ ਅਫਰੀਕਾ ਦੀ ਪਾਲਤੂ-ਪਸ਼ੂਆਂ ਦੀ ਸਭ ਤੋਂ ਵੱਡੀ ਆਬਾਦੀ ਦਾ ਘਰ ਹੈ। ਪਸ਼ੂ ਧਨ, ਖਾਸ ਤੌਰ 'ਤੇ ਦੁਧਾਰੂ-ਪਸ਼ੂਆਂ ਤੇ ਦੇਸ਼ ਦੀ ਆਰਥਿਕ ਅਤੇ ਸੱਭਿਆਚਾਰਕ ਜੀਵਨ ਦੀ ਟੇਕ ਹੈ।
    • ਅਦੀਸ ਅਬਾਬਾ ਜੋ ਇਥੋਪੀਆ ਦੀ ਰਾਜਧਾਨੀ ਹੈ,ਵਿਖੇ ਅਫਰੀਕਨ ਯੂਨੀਅਨ ਦਾ ਮੁੱਖ ਦਫਤਰ ਹੈ। ਇਹ ਸ਼ਹਿਰ ਅਫਰੀਕਾ ਲਈ ਸੰਯੁਕਤ ਰਾਸ਼ਟਰ ਆਰਥਿਕ ਕਮਿਸ਼ਨ ਦੀ ਮੇਜ਼ਬਾਨੀ ਵੀ ਕਰਦਾ ਹੈ।
    • ਇਥੋਪੀਆ ਆਪਣੇ ਵਿਲੱਖਣ ਲੈਂਡਸਕੇਪਾਂ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਖੁਸ਼ਕ ਸਿਮੀਅਨ ਪਹਾੜਾਂ ਤੋਂ ਲੈ ਕੇ ਡੈਨਾਕਿਲ ਡਿਪਰੈਸ਼ਨ ਵਰਗੇ ਧਰਤੀ ਦੇ ਸਭ ਤੋਂ ਗਰਮ ਸਥਾਨ ਸ਼ਾਮਲ ਹਨ।
    • ਇੰਜੇਰਾ (ਇੱਕ ਖਟਿਆਈ ਵਾਲੀ ਫਲੈਟਬ੍ਰੈੱਡ) ਅਤੇ ਡੋਰੋ ਵਾਟ (ਮਸਾਲੇਦਾਰ ਚਿਕਨ ਸਟਿਊ) ਇੱਥੋਂ ਦੇ ਕੁੱਝ ਵਿਲੱਖਣ ਪਕਵਾਨ ਹਨ। ਇਥੋਪੀਆਈ ਅਕਸਰ ਸਮੂਹਿਕ ਭੋਜ ਦਾ ਆਯੋਜਨ ਕਰਦੇ ਹਨ ਜਿੱਥੇ ਵੰਨ ਸੁਵੰਨੇ ਕਬੀਲਿਆਂ ਅਤੇ ਫਿਰਕਿਆਂ ਦੇ ਲੋਕ ਸਾਡੇ ਵਾਂਗ ਸਰਵ ਸਾਂਝਾ ਲੰਗਰ ਛਕਦੇ ਹਨ।
    • ਲਾਲੀਬੇਲਾ ਜੋ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ, ਗਿਆਰਾਂ ਮੱਧਯੁਗੀ ਚੱਟਾਨਾਂ ਨਾਲ ਬਣੇ ਚਰਚਾਂ ਦਾ ਘਰ ਹੈ, ਜੋ 12ਵੀਂ ਸਦੀ ਵਿੱਚ ਠੋਸ ਚੱਟਾਨ ਤੋਂ ਉੱਪਰੋਂ ਹੇਠਾਂ ਨੂੰ ਕੱਟ ਕੇ ਬਣਾਏ ਗਏ ਸਨ। ਇਹ ਚਰਚ ਇਥੋਪੀਆ ਦੀ ਅਮੀਰ ਭਵਨ ਨਿਰਮਾਣ ਪਰੰਪਰਾ ਅਤੇ ਧਾਰਮਿਕ ਇਤਿਹਾਸ ਦਾ ਪ੍ਰਮਾਣ ਹਨ।
    • ਇਥੋਪੀਆ ਦੀ ਆਪਣੀ ਇੱਕ ਲਿਪੀ ਹੈ ਜਿਸਨੂੰ ਗੀਜ਼ ਕਿਹਾ ਜਾਂਦਾ ਹੈ, ਅਤੇ ਇਹ ਦੁਨੀਆ ਵਿੱਚ ਅਜੇ ਵੀ ਵਰਤੋਂ ਵਿੱਚ ਆ ਰਹੀਆਂ ਪ੍ਰਾਚੀਨਤਮ ਲਿਪੀਆਂ ਵਿੱਚੋਂ ਇੱਕ ਹੈ। ਅਮਹਾਰਿਕ, ਇਥੋਪੀਆ ਦੀ ਸਰਕਾਰੀ ਭਾਸ਼ਾ, ਇਸੇ ਲਿਪੀ ਵਿੱਚ ਲਿਖੀ ਜਾਂਦੀ ਹੈ।
    • ਟੈਨਾ ਝੀਲ, ਇਥੋਪੀਆ ਦੀ ਸਭ ਤੋਂ ਵੱਡੀ ਝੀਲ, ਨੀਲੀ ਨੀਲ਼ ਨਦੀ ਦਾ ਸਰੋਤ ਸਥਲ ਹੈ, ਜੋ ਨੀਲ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਵਿੱਚੋਂ ਇੱਕ ਹੈ। ਨੀਲੀ ਨੀਲ਼ ਮਿਸਰ ਅਤੇ ਸੂਡਾਨ ਦੇ ਪਾਣੀ ਦੀ ਸਪਲਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
    • ਲੰਬੀ ਦੂਰੀ ਦੀਆਂ ਦੌੜਾਂ ਵਿੱਚ ਅੱਜ ਵੀ ਇਥੋਪੀਆ ਦੀ ਤੂਤੀ ਬੋਲਦੀ ਹੈ। ਹੁਣ ਤੱਕ ਇਥੋਪੀਆਈ 58 ਓਲੰਪਿਕ ਮੈਡਲ ਜਿੱਤ ਚੁੱਕੇ ਹਨ ਜਿਨ੍ਹਾਂ ਵਿੱਚੋਂ 23 ਸੋਨ ਅਤੇ 12 ਚਾਂਦੀ ਦੇ ਤਗ਼ਮੇ ਹਨ।

    ਤਸਵੀਰਾਂ

    ਖੇਤਰ, ਜ਼ੋਨਾਂ ਅਤੇ ਜ਼ਿਲ੍ਹੇ

    ਇਥੋਪੀਆ: ਵਿਸ਼ੇਸ਼ ਜਾਣਕਾਰੀ, ਤਸਵੀਰਾਂ, ਖੇਤਰ, ਜ਼ੋਨਾਂ ਅਤੇ ਜ਼ਿਲ੍ਹੇ Addis AbabaAfar RegionAmhara RegionBenishangul-Gumuz RegionDire DawaGambela RegionHarari RegionHarari RegionOromia RegionSomali RegionSouthern Nations Nationalities and People's RegionTigray Region
    A clickable map of Ethiopia exhibiting its nine regions and two cities.
    ਇਲਾਕਾ ਜਾਂ ਸ਼ਹਿਰ ਰਾਜਧਾਨੀ ਖੇਤਰਫਲ (ਵਰਗ ਕਿ.ਮੀ.) ਅਬਾਦੀ
    11 ਅਕਤੂਬਰ 1994
    ਮਰਦਮਸ਼ੁਮਾਰੀ ਵੇਲੇ
    ਅਬਾਦੀ
    28 ਮਈ 2007
    ਮਰਦਮਸ਼ੁਮਾਰੀ ਵੇਲੇ
    ਅਬਾਦੀ
    1 ਜੁਲਾਈ 2012
    ਦਾ ਅੰਦਾਜ਼ਾ
    ਅਦਿਸ ਅਬਬਾ (ਅਸਤੇਦਾਦੇਰ) ਅਦਿਸ ਅਬਬਾ 526.99 2,100,031 2,738,248 3,041,002
    ਅੱਫ਼ਰ (ਕਿਲਿਲ) ਅੱਯਸਾ'ਈਤਾ 72,052.78 1,051,641 1,411,092 1,602,995
    ਅਮਹਾਰਾ (ਕਿਲਿਲ) ਬਹੀਰ ਦਰ 154,708.96 13,270,898 17,214,056 18,866,002
    ਬੇਨੀਸ਼ੰਗੁਲ-ਗੁਮੁਜ਼ (ਕਿਲਿਲ) ਅਸੋਸ 50,698.68 460,325 670,847 982,004
    ਦੀਰੇ ਦਵ (ਅਸਤੇਦਾਦੇਰ) ਦੀਰੇ ਦਵ 1,558.61 248,549 342,827 387,000
    ਗੰਬੇਲਾ (ਕਿਲਿਲ) ਗੰਬੇਲਾ 29,782.82 162,271 306,916 385,997
    ਹਰਾਰੀ (ਕਿਲਿਲ) ਹਰਰ 333.94 130,691 183,344 210,000
    ਓਰੋਮੀਆ (ਕਿਲਿਲ) ਫ਼ਿਨਫ਼ਿਨੇ 298,164.29 18,465,449 27,158,471 31,294,992
    ਸੋਮਾਲੀ (ਕਿਲਿਲ) ਜਿਜਿਗਾ 327,068.00 3,144,963 4,439,147 5,148,989
    ਦੱਖਣੀ ਮੁਲਕਾਂ, ਕੌਮਾਂ ਅਤੇ ਲੋਕਾਂ ਦਾ ਖੇਤਰ (ਕਿਲਿਲ) ਅਵੱਸਾ 105,887.18 10,377,028 15,042,531 17,359,008
    ਤੀਗਰੇ (ਕਿਲਿਲ) ਮੇਕੇਲੇ 85,366.53 3,134,470 4,314,456 4,929,999
    ਵਿਸ਼ੇਸ਼ ਗਿਣੀਆਂ ਹੋਈਆਂ ਜੋਨਾਂ 96,570 112,999
    ਕੁਲ 1,127,127.00 51,766,239 73,918,505 84,320,987

    ਸਰੋਤ: CSA, ਇਥੋਪੀਆ

    ਹਵਾਲੇ

    Tags:

    ਇਥੋਪੀਆ ਵਿਸ਼ੇਸ਼ ਜਾਣਕਾਰੀਇਥੋਪੀਆ ਤਸਵੀਰਾਂਇਥੋਪੀਆ ਖੇਤਰ, ਜ਼ੋਨਾਂ ਅਤੇ ਜ਼ਿਲ੍ਹੇਇਥੋਪੀਆ ਹਵਾਲੇਇਥੋਪੀਆਅਫ਼ਰੀਕਾ ਦਾ ਸਿੰਗ

    🔥 Trending searches on Wiki ਪੰਜਾਬੀ:

    ਸੰਗੀਤਮੌਤ ਸਰਟੀਫਿਕੇਟਪਾਣੀਪਤ ਦੀ ਤੀਜੀ ਲੜਾਈਮਈ ਦਿਨਨਰਿੰਦਰ ਮੋਦੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦਿਆਲ ਸਿੰਘਪਰਾਂਦੀਨਿਰਮਲ ਰਿਸ਼ੀਗਿੱਧਾਰਾਜਪਾਲ (ਭਾਰਤ)ਸਆਦਤ ਹਸਨ ਮੰਟੋਖੋਜੀ ਕਾਫ਼ਿਰਭਾਸ਼ਾ ਵਿਗਿਆਨਗੱਤਕਾਭੰਗੜਾ (ਨਾਚ)ਮਨੁੱਖੀ ਸਰੀਰਪ੍ਰਦੂਸ਼ਣਲੋਕ ਸਭਾਵਾਯੂਮੰਡਲਪੰਜਾਬਸ੍ਰੀ ਚੰਦਹਾਸ਼ਮ ਸ਼ਾਹਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮੋਬਾਈਲ ਫ਼ੋਨਨੌਰੋਜ਼ਬਾਵਾ ਬਲਵੰਤਬਾਲ ਗੰਗਾਧਰ ਤਿਲਕਸਿੰਚਾਈਦਲੀਪ ਕੌਰ ਟਿਵਾਣਾਯੂਬਲੌਕ ਓਰਿਜਿਨਪਾਸ਼ ਦੀ ਕਾਵਿ ਚੇਤਨਾਸਵੈ-ਜੀਵਨੀਸ਼ਬਦ ਅੰਤਾਖ਼ਰੀ (ਬਾਲ ਖੇਡ)ਅਨੰਦ ਸਾਹਿਬਭਗਤ ਨਾਮਦੇਵਗੁਲਾਬ ਜਾਮਨਕਿਤਾਬਬਰਾੜ ਤੇ ਬਰਿਆਰਸ਼ਬਦ-ਜੋੜਆਧੁਨਿਕ ਪੰਜਾਬੀ ਕਵਿਤਾਮਿਸਲਵਿਕੀਪੀਡੀਆਵਰਲਡ ਵਾਈਡ ਵੈੱਬਸ਼ਰਾਬ ਦੇ ਦੁਰਉਪਯੋਗਬਾਬਾ ਬੁੱਢਾ ਜੀਲੋਕ ਖੇਡਾਂਭਾਰਤ ਦੀ ਸੰਵਿਧਾਨ ਸਭਾਸ਼ਾਹ ਮੁਹੰਮਦਸਿੰਘ ਸਭਾ ਲਹਿਰਖੇਤੀਬਾੜੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਆਨੰਦਪੁਰ ਸਾਹਿਬ1975ਹੁਸਤਿੰਦਰਆਮ ਆਦਮੀ ਪਾਰਟੀਵਾਹਿਗੁਰੂਮਨਸੂਰਅਨੁਵਾਦਮਰੀਅਮ ਨਵਾਜ਼ਖਾਦਸੰਤ ਸਿੰਘ ਸੇਖੋਂਰੈੱਡ ਕਰਾਸਲਾਲਾ ਲਾਜਪਤ ਰਾਏਹੇਮਕੁੰਟ ਸਾਹਿਬਸੂਰਜਜਰਗ ਦਾ ਮੇਲਾਪ੍ਰਗਤੀਵਾਦਵੋਟ ਦਾ ਹੱਕਸੰਤ ਅਤਰ ਸਿੰਘਹਰਸਿਮਰਤ ਕੌਰ ਬਾਦਲਗੱਡਾ🡆 More