ਮਨੁੱਖੀ ਵਿਕਾਸ ਸੂਚਕ

ਮਨੁੱਖੀ ਵਿਕਾਸ ਸੂਚਕ ਐਚ .

ਡੀ. ਆਈ ਹਿੰਦੀ: मानव विकास सूचकांक ਜਿਉਣ ਦੀ ਸੰਭਾਵਤ ਅਵਧੀ, ਸਿੱਖਿਆ ਅਤੇ ਆਮਦਨ ਦੇ ਅਧਾਰ ਤੇ ਤਿਆਰ ਕੀਤਾ ਜਾਣ ਵਾਲਾ ਇੱਕ ਸੰਗਠਤ ਅਤੇ ਮਿਸ਼ਰਤ ਅੰਕੜਾਤਮਕ ਪੈਮਾਨਾ ਹੈ ਜਿਸ ਦੇ ਅਧਾਰ ਤੇ ਵੱਖ-ਵੱਖ ਦੇਸਾਂ ਜਾਂ ਖੇਤਰਾਂ ਦੇ ਮਾਨਵੀ ਵਿਕਾਸ ਦੀ ਦਸ਼ਾ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਅਰਥ ਸ਼ਾਸ਼ਤਰੀ ਮਹਿਬੂਬ-ਅਲ-ਹੱਕ ਤੇ ਭਾਰਤੀ ਅਰਥ ਸ਼ਾਸਤਰੀ ਅਮਰਤਿਆ ਸੇਨ ਇਸ ਦੇ ਬਾਨੀ ਹਨ, ਜਿਹਨਾਂ ਇਸ ਨੂੰ 1990 ਵਿੱਚ ਤਿਆਰ ਕੀਤਾ ਅਤੇ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਇਸ ਦੇ ਅਧਾਰ ਤੇ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਹਰ ਸਾਲ ਇੱਕ ਵਿਸ਼ਵ ਮਨੁੱਖੀ ਵਿਕਾਸ ਰਿਪੋਰਟ ਤਿਆਰ ਕਰਦਾ ਹੈ ਜਿਸ ਵਿੱਚ ਵੱਖ-ਵੱਖ ਦੇਸਾਂ ਦੀ ਮਾਨਵੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਜਾਂਦੀ ਹੈ। ਮਨੁੱਖੀ ਵਿਕਾਸ ਸੂਚਕ ਦੇਸਾਂ ਦੇ ਵਿਕਾਸ ਦੇ ਤੁਲਨਾਤਮਕ ਦਰਜੇ ਦਾ ਅੰਦਾਜ਼ਾ ਲਗਾਉਣ ਵਾਲੀ ਇਸ ਤੋਂ ਪਹਿਲੋਂ ਵਰਤੀ ਜਾਂਦੀ ਕਸੌਟੀ ਪ੍ਰਤੀ ਵਿਅਕਤੀ ਆਮਦਨ ਨਾਲੋਂ ਬਿਹਤਰ ਸੂਚਕ ਸਮਝਿਆ ਜਾਂਦਾ ਹੈ।

ਮਨੁੱਖੀ ਵਿਕਾਸ ਸੂਚਕ
World map representing the inequality-adjusted Human Development Index categories (based on 2018 data, published in 2019).
     0.800–1.000 (very high)      0.700–0.799 (high)      0.550–0.699 (medium)      0.350–0.549 (low)      Data unavailable

ਪਿਛੋਕੜ

ਮਨੁੱਖੀ ਵਿਕਾਸ ਸੂਚਕ ਦਾ ਮੁੱਢ, ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ (ਯੂ .ਐਨ . ਡੀ. ਪੀ ) ਦੀਆਂ ਸਲਾਨਾ ਪ੍ਰਕਾਸ਼ਿਤ ਹੁੰਦੀਆਂ ਮਨੁੱਖੀ ਵਿਕਾਸ ਰਿਪੋਰਟਾਂ ਤੋਂ ਬਝਦਾ ਹੈ ਜੋ ਪਾਕਿਸਤਾਨੀ ਅਰਥਸ਼ਾਸਤਰੀ ਮਹਿਬੂਬ ਉਲ ਹਕ਼ ਨੇ ਤਿਆਰ ਕਰ ਕੇ 1990 ਤੋਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਜਿਹਨਾਂ ਦਾ ਮਕਸਦ ਵਿਕਾਸ - ਅਰਥਸ਼ਾਸ਼ਤਰ ਵਿੱਚ ਮਹਿਜ ਆਮਦਨ ਦੀਆਂ ਗਿਣਤੀਆਂ-ਮਿਣਤੀਆਂ ਦੀ ਥਾਂ ਲੋਕ ਭਲਾਈ ਦੀਆਂ ਨੀਤੀਆਂ ਤੇ ਜੋਰ ਦੇਣਾ ਸੀ। ਮਨੁੱਖੀ ਵਿਕਾਸ ਰਿਪੋਰਟਾਂ ਤਿਆਰ ਕਰਨ ਵਿੱਚ ਮਹਿਬੂਬ ਉਲ ਹਕ਼ ਨੇ ਹੋਰਨਾਂ ਵਿਕਾਸ ਅਰਥ ਸ਼ਾਸ਼ਤਰੀਆਂ ਦੇ ਨਾਲ-ਨਾਲ ਨੋਬਲ ਇਨਾਮ ਨਾਲ ਸਨਮਾਨਤ ਭਾਰਤੀ ਮੂਲ ਦੇ ਅਰਥਸ਼ਾਸ਼ਤਰੀ ਅਮਰਤਿਆ ਸੇਨ ਨੂੰ ਵੀ ਸ਼ਾਮਿਲ ਕੀਤਾ। ਸ੍ਰੀ ਹਕ਼ ਇਹ ਦ੍ਰਿੜਤਾ ਨਾਲ ਮਹਿਸੂਸ ਕਰਦੇ ਸਨ ਕਿ ਮਨੁੱਖੀ ਵਿਕਾਸ ਸੰਬੰਧੀ ਇੱਕ ਸਧਾਰਨ ਕਿਸਮ ਦੇ ਸੰਗਠਤ ਅਤੇ ਮਿਸ਼ਰਿਤ ਸੂਚਕ ਬਣਾਉਣ ਦੀ ਬਹੁਤ ਲੋੜ ਹੈ ਤਾਂ ਕਿ ਆਮ ਲੋਕਾਂ, ਅਕਾਦਮਿਕ ਧਿਰਾਂ ਅਤੇ ਨੀਤੀਵਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾ ਸਕੇ ਕਿ ਉਹ ਵਿਕਾਸ ਨੂੰ ਕੇਵਲ ਆਰਥਿਕ ਵਾਧੇ ਦੀ ਬਜਾਏ ਮਨੁੱਖੀ ਕਲਿਆਣ ਦੇ ਨੁਕਤੇ ਨਿਗਾਹ ਤੋਂ ਵਾਚ ਸਕਦੇ ਹਨ ਅਤੇ ਇਹ ਚਾਹੀਦਾ ਵੀ ਹੈ।

ਹਵਾਲੇ

Tags:

ਪ੍ਰਤੀ ਵਿਅਕਤੀ ਆਮਦਨਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਭਗਤ ਪੂਰਨ ਸਿੰਘਦਿੱਲੀ ਸਲਤਨਤਘੋੜਾਡੇਂਗੂ ਬੁਖਾਰਗੁਰ ਰਾਮਦਾਸਮਨੁੱਖੀ ਹੱਕਆਰਥਿਕ ਵਿਕਾਸਵਿਆਹਮੂਲ ਮੰਤਰਮੰਜੀ ਪ੍ਰਥਾਅਲੋਪ ਹੋ ਰਿਹਾ ਪੰਜਾਬੀ ਵਿਰਸਾਰਾਜਾ ਸਾਹਿਬ ਸਿੰਘਨੀਲਗਿਰੀ ਦੀਆਂ ਪਹਾੜੀਆਂਅਨੁਵਾਦਦੇਬੀ ਮਖਸੂਸਪੁਰੀਪੰਜਾਬੀ ਲੋਕ ਨਾਟਕਰਣਜੀਤ ਸਿੰਘਪੰਜ ਪੀਰਕਣਕ ਦਾ ਖੇਤਸਾਹਿਤ ਅਤੇ ਇਤਿਹਾਸਮੀਡੀਆਵਿਕੀਪੰਜਾਬੀ ਨਾਟਕਭੁਪਾਲ ਗੈਸ ਕਾਂਡਆਨੰਦਪੁਰ ਸਾਹਿਬਅਸ਼ੋਕ ਪਰਾਸ਼ਰ ਪੱਪੀਕਰਮਜੀਤ ਕੁੱਸਾਬੁੱਧ ਧਰਮਭਾਰਤ ਦਾ ਭੂਗੋਲਗੁਰੂ ਅਰਜਨਫ਼ਰੀਦਕੋਟ ਸ਼ਹਿਰਨਰਿੰਦਰ ਮੋਦੀਪਾਇਲ ਕਪਾਡੀਆਕੈਨੇਡਾਪਰਮਾਣੂਗੂਗਲਭਾਈ ਗੁਰਦਾਸਮਜ਼੍ਹਬੀ ਸਿੱਖਕਾਵਿ ਸ਼ਾਸਤਰਦੰਤ ਕਥਾਪੰਜਾਬੀ ਆਲੋਚਨਾਧਾਰਾ 370ਗੁਰੂ ਗੋਬਿੰਦ ਸਿੰਘਹੇਮਕੁੰਟ ਸਾਹਿਬਬਠਿੰਡਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਐਚ.ਟੀ.ਐਮ.ਐਲਹਰਿਮੰਦਰ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਸੇਵਾਹੋਲਾ ਮਹੱਲਾਪੰਜਾਬੀ ਜੰਗਨਾਮਾਰੇਖਾ ਚਿੱਤਰਪਾਕਿਸਤਾਨਸਫੋਟਭਾਰਤ ਵਿਚ ਗਰੀਬੀਪਟਿਆਲਾਕੰਜਕਾਂਮੱਧਕਾਲ ਦੇ ਅਣਗੌਲੇ ਕਿੱਸਾਕਾਰਸਾਹ ਪ੍ਰਣਾਲੀਧਰਤੀ ਦਾ ਇਤਿਹਾਸਬਵਾਸੀਰਨਿਊਜ਼ੀਲੈਂਡਗੁਰਦੁਆਰਾ ਕਰਮਸਰ ਰਾੜਾ ਸਾਹਿਬਪਹਿਰਾਵਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰ ਅਮਰਦਾਸਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਟਾਹਲੀਗੁਰਦੁਆਰਾ ਬਾਓਲੀ ਸਾਹਿਬਪੰਜਾਬੀ ਲੋਕ ਖੇਡਾਂ🡆 More