ਮਰਲਿਨ ਮੁਨਰੋ

ਮਰਲਿਨ ਮੁਨਰੋ (ਜਨਮ ਸਮੇਂ ਨੋਰਮਾ ਜੀਨ ਮੋਰਟਨਸਨ; 1 ਜੂਨ1926 – 5 ਅਗਸਤ 1962) ਅਮਰੀਕਾ ਦੇ ਹਾਲੀਵੁਡ ਫਿਲਮ ਜਗਤ ਦੀ ਇੱਕ ਪ੍ਰਸਿੱਧ ਅਭਿਨੇਤਰੀ,ਮਾਡਲ, ਅਤੇ ਗਾਇਕ ਸੀ, ਜੋ ਵੱਡੀ ਸੈਕਸ ਪ੍ਰਤੀਕ ਬਣ ਗਈ, ਅਤੇ 1950ਵਿਆਂ ਅਤੇ ਸ਼ੁਰੂ 1960ਵਿਆਂ ਦੌਰਾਨ ਅਨੇਕ ਕਾਮਯਾਬ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾਈ। ਹਾਲਾਂਕਿ ਉਸਨੂੰ ਤਕਰੀਬਨ ਇੱਕ ਦਸ਼ਕ ਲਈ ਹੀ ਫਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ, ਪਰ ਉਸ ਦੀ ਅਚਾਨਕ ਮੌਤ ਤੱਕ ਉਸ ਦੀਆਂ ਫਿਲਮਾਂ ਨੇ ਇੱਕ ਕਰੋੜ ਡਾਲਰ ਦਾ ਕਾਰੋਬਾਰ ਕੀਤਾ। ਲਾਸ ਏੰਜੇਲੇਸ ਵਿੱਚ ਪੈਦਾ ਹੋਈ ਅਤੇ ਪਲੀ ਮਰਲਿਨ ਦੇ ਬੱਚਪਨ ਦਾ ਵੱਡਾ ਹਿੱਸਾ ਅਨਾਥਾਸ਼੍ਰਮ ਵਿੱਚ ਹੀ ਬੀਤਿਆ। ਉਸ ਦਾ ਪਹਿਲਾ ਵਿਆਹ ਸੋਲਾਂ ਸਾਲਾਂ ਦੀ ਉਮਰ ਵਿੱਚ ਹੋਇਆ। ਇੱਕ ਫੈਕਟਰੀ ਵਿੱਚ ਕੰਮ ਦੇ ਦੌਰਾਨ ਇਹ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੀ, ਅਤੇ ਇਸ ਤੋਂ ਉਹਨੇ ਆਪਣੇ ਮਾਡਲਿੰਗ ਵਿਵਸਾਏ ਦੀ ਸ਼ੁਰੂਆਤ ਕੀਤੀ। ਉਸ ਦੀ ਮਾਡਲਿੰਗ ਨੇ ਉਸਨੂੰ ਸ਼ੁਰੂਆਤੀ ਤੌਰ ਤੇ ਦੋ ਫਿਲਮਾਂ ਵਿੱਚ ਕੰਮ ਦਵਾਇਆ। ਫਿਲਮਾਂ ਵਿੱਚ ਕੁਝ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਮਗਰੋਂ ਉਸਨੂੰ 1951 ਵਿੱਚ ਟਵੇਨਟਿਏਥ ਸੇੰਚੁਰੀ ਫਾਕਸ ਦੀ ਫਿਲਮ ਦਾ ਮੌਕਾ ਮਿਲਿਆ। ਉਸਨੂੰ ਬਹੁਤ ਹੀ ਜਲਦੀ ਪ੍ਰਸਿੱਧੀ ਹਾਸਲ ਹੋਈ ਅਤੇ ਉਸਨੇ ਹੋਰ ਕਾਮੇਡੀ ਫਿਲਮਾਂ ਕੀਤੀਆਂ।

ਮਰਲਿਨ ਮੁਨਰੋ
ਮਰਲਿਨ ਮੁਨਰੋ
ਮੁਨਰੋ 1952 ਵਿੱਚ
ਜਨਮ
ਨੋਰਮਾ ਜੀਨ ਮੋਰਟਨਸਨ

(1926-06-01)1 ਜੂਨ 1926
ਲਾਸ ਏਂਜਲਸ, ਕੈਲੀਫੋਰਨੀਆ, (ਯੂਨਾਇਟਡ ਸਟੇਟਸ)
ਮੌਤ5 ਅਗਸਤ 1962(1962-08-05) (ਉਮਰ 36)
ਬ੍ਰੇਂਟਵੁਡ, ਲਾਸ ਏਂਜਲਸ, ਕੈਲੀਫੋਰਨੀਆ, (ਯੂਨਾਇਟਡ ਸਟੇਟਸ)
ਮੌਤ ਦਾ ਕਾਰਨਬਾਰਬੀਟੁਰੇਟ ਓਵਰਡੋਜ
ਕਬਰਵੈਸਟਵੁਡ ਵਿਲੇਜ ਮੈਮੋਰੀਅਲ ਪਾਰਕ ਸੀਮੈਟਰੀ, ਵੈਸਟਵੁਡ, ਲਾਸ ਏਂਜਲਸ
ਰਾਸ਼ਟਰੀਅਤਾਅਮਰੀਕੀ
ਹੋਰ ਨਾਮਨੋਰਮਾ ਜੀਨ ਬੇਕਰ
ਨੋਰਮਾ ਜੀਨ ਡਫਰਟੀ
ਨੋਰਮਾ ਜੀਨ ਡਿਮਾਜੀਓ
ਮਰਲਿਨ ਮੁਨਰੋ ਮਿੱਲਰ
ਪੇਸ਼ਾਅਭਿਨੇਤਰੀ,ਮਾਡਲ, ਅਤੇ ਗਾਇਕ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ1947–1962
ਜ਼ਿਕਰਯੋਗ ਕੰਮਨਿਆਗਰਾ, ਜੈਂਟਲਮੈੱਨ ਪ੍ਰੈਫਰ ਬਲੋਂਡਜ, ਰਿਵਰ ਆਫ਼ ਨੋ ਰੀਟਰਨ, ਦ ਸੈਵਨ ਯੀਅਰ ਇਚ, ਸਮ ਲਾਈਕ ਇਤ ਹਾਟ, ਦ ਮਿਸਫਿਟਸ
ਜੀਵਨ ਸਾਥੀ
ਜੇਮਜ ਡਫਰਟੀ
(ਵਿ. 1942⁠–⁠1946)
(ਤਲਾੱਕ)
ਜੋਯ ਡਿਮਾਜੀਓ
(ਵਿ. 1954⁠–⁠1954)
(ਤਲਾੱਕ)
ਆਰਥਰ ਮਿੱਲਰ
(ਵਿ. 1956⁠–⁠1961)
(ਤਲਾੱਕ)
ਦਸਤਖ਼ਤ
ਮਰਲਿਨ ਮੁਨਰੋ

ਮੁਨਰੋ ਦੇ ਵਾਰੇ ਇਕ ਵਿਵਾਦ ਹੋਇਆ ਸੀ ਜਦੋਂ ਸਮਾਜ ਵਿੱਚ ਪਤਾ ਲੱਗੇਆ ਕਿ ਉਹਨੇ ਮਸ਼ਊਰ ਹੋਣ ਤੋਂ ਪਹਿਲਾਂ ਉਹ ਨੇ ਫ਼ੋਟੋਆਂ ਖਿੱਚਵਾਈਆਂ ਸਨ ਜਿਸ ਵਿੱਚ ਉਹ ਨੰਗੀ ਸੀ, ਪਰ ਉਹ ਖਬਰ ਦੇ ਕਾਰਨ ਉਸਨੂ ਕੋਈ ਨੁਕਸਾਨ ਨੀ ਹੋਇਆ ਅਤੇ ਇਸ ਕਰਕੇ ਉਹ ਦੀਆਂ ਫਿਲਮਾਂ ਵਿੱਚ ਦਿਲਚਸਪੀ ਹੋਰ ਵਧ ਗਈ। 1953 ਵਿੱਚ, ਉਹ ਦੀਆਂ ਨਗਨ ਫੋਟੋਆਂ ਪਲੇਬੋਏ ਮੈਗਜ਼ੀਨ ਦਾ ਪਹਿਲਾ ਭਾਗ ਦੇ ਪਹਿਲੇ ਪੰਨੇ ਤੇ ਪੇਸ਼ ਕੀਤੇ ਗਏ।

ਜੀਵਨ

ਮਰਲਿਨ ਮੁਨਰੋ ਦਾ ਜਨਮ ਪਹਿਲੀ ਜੂਨ 1926 ਨੂੰ ਲਾਸ ਏਂਜਲਸ (ਅਮਰੀਕਾ) ਦੇ ਕਾਊਂਟੀ ਹਸਪਤਾਲ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਗਲੈਡੀਸ ਪੀਏਰੀ ਸੀ ਜੋ ਕੋਲੰਬੀਆ ਪਿਕਚਰਜ਼ ਵਿੱਚ ਨਾਂਹ-ਪੱਖੀ ਭੂਮਿਕਾਵਾਂ ਨਿਭਾਉਂਦੇ ਸਨ। ਮਰਲਿਨ ਮੁਨਰੋ ਬਚਪਨ ਤੋਂ ਹੀ ਆਪਣੇ ਸੁਹੱਪਣ ਕਰਕੇ ਆਪਣੇ ਆਲੇ ਦੁਆਲੇ ਬਹੁਤ ਚਰਚਿਤ ਸੀ। ਮਰਲਿਨ ਮੁਨਰੋ ਨੇ ਤਿੰਨ ਵਿਆਹ ਕਰਵਾਏ ਸਨ। ਉਸ ਦਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਅਤੇ ਦੂਜਾ ਜਨਵਰੀ 1954 ਵਿੱਚ ਜੋਇ ਡਿਮਾਜੀਓ ਨਾਲ ਹੋਇਆ ਜੋ ਬਹੁਤੀ ਦੇਰ ਨਾ ਚੱਲਿਆ। ਉਸ ਨੇ ਤੀਜਾ ਵਿਆਹ ਆਰਥਰ ਮਿਲਰ ਨਾਲ ਕਰਵਾਇਆ। ਆਪਣੀ ਅਦਾਕਾਰੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੀ ਮਰਲਿਨ ਮੁਨਰੋ 5 ਅਗਸਤ 1962 ਨੂੰ ਲਾਸ ਏਂਜਲਸ ਵਿਚਲੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਮਰਨ ਸਮੇਂ ਉਸ ਦੇ ਹੱਥ ਵਿੱਚ ਫੋਨ ਫੜਿਆ ਹੋਇਆ ਸੀ। ਉਸ ਦੀ ਮੌਤ ਅੱਜ ਤਕ ਇੱਕ ਰਹੱਸ ਬਣੀ ਹੋਈ ਹੈ। ਉਹ 36ਵੇਂ ਵਰ੍ਹੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ

ਕੈਰੀਅਰ

ਮਰਲਿਨ ਮੁਨਰੋ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਰਾਮਿਆਂ ਤੋਂ ਕੀਤੀ। ਉਸ ਨੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਦੀਆਂ ਫ਼ਿਲਮਾਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋਈਆਂ। ਉਂਜ, ਉਸ ਨੂੰ ਸ਼ੁਰੂ ਵਿੱਚ ਛੋਟੇ ਰੋਲ ਹੀ ਮਿਲੇ। ਉਸ ਦੀ ਦੂਜੀ ਫ਼ਿਲਮ ਵਿੱਚ ਉਸ ਦਾ ਸਿਰਫ਼ 9 ਲਾਈਨਾਂ ਦਾ ਸੰਵਾਦ ਸੀ ਤੇ ਉਹ ਵੇਟਰ ਬਣੀ ਸੀ। 1948 ਵਿੱਚ ਆਈ ਫ਼ਿਲਮ ‘ਸਕੂਡਾ ਹੋ ਸਕੂਡਾ ਹੇ’ ਵਿੱਚ ਉਸ ਦਾ ਸਿਰਫ਼ ਇੱਕ ਲਾਈਨ ਦਾ ਸੰਵਾਦ ਸੀ। ਮਰਲਿਨ ਨੇ ਕਈ ਬਿਹਤਰੀਨ ਫ਼ਿਲਮਾਂ ਹਾਲੀਵੁੱਡ ਨੂੰ ਦਿੱਤੀਆਂ। ਲੇਡੀਜ਼ ਆਫ਼ ਦਾ ਕੋਰਸ, ਲਵ ਹੈਪੀ, ਏ ਟਿਕਟ ਟੂ ਟੋਮਾਹਾਕ, ਦਿ ਐਸਫਾਟ ਜੰਗਲ, ਆਲ ਅਬਾਊਟ ਈਵ, ਦਿ ਫਾਇਰਬਾਲ, ਹੋਮ ਟਾਊਨ ਸਟੋਰੀ, ਐਜ਼ ਯੰਗ ਐਜ਼ ਯੂ ਫੀਲ, ਲਵ ਨੈਸਟ, ਲੈਟਸ ਮੇਕ ਇਟ ਲੀਗਲ, ਵੂਈ ਆਰ ਨੌਟ ਮੈਰਿਡ, ਡੌਂਟ ਬੌਦਰ ਟੂ ਨੌਕ, ਮੰਕੀ ਬਿਜ਼ਨੈਸ, ਓ ਹੈਨਰੀਜ਼ ਫੁੱਲ ਹਾਊਸ, ਨਿਆਗਰਾ, ਹਊ ਟੂ ਮੈਰੀ ਏ ਮਿਲੇਨੀਅਰ, ਰੀਵਰ ਆਫ਼ ਨੋ ਰਿਟਰਨ, ਦੇਅਰ ਇਜ਼ ਨੋ ਬਿਜ਼ਨੈਸ ਲਾਈਕ ਸ਼ੋ ਬਿਜ਼ਨੈਸ, ਬੱਸ ਸਟਾਪ, ਦਿ ਪ੍ਰਿੰਸ ਐਂਡ ਦ ਸ਼ੋਅ ਗਰਲ, ਲੈਟਸ ਮੇਕ ਲਵ, ਦਿ ਮਿਸਫਿਟਸ ਅਤੇ ਸਮਥਿੰਗਜ਼ ਗੌਟ ਟੂ ਗਿਵ ਆਦਿ ਫ਼ਿਲਮਾਂ ਵਿੱਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ ਅਤੇ ਦੁਨੀਆ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਬ੍ਰਹਿਮੰਡਸੱਸੀ ਪੁੰਨੂੰਪਾਣੀਪਤ ਦੀ ਦੂਜੀ ਲੜਾਈਕੌਰ (ਨਾਮ)ਦੂਜੀ ਸੰਸਾਰ ਜੰਗਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਰੇਖਾ ਚਿੱਤਰਪ੍ਰਯੋਗਵਾਦੀ ਪ੍ਰਵਿਰਤੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਭਾਰਤ ਦੀ ਵੰਡਸਦਾਮ ਹੁਸੈਨਬਚਿੱਤਰ ਨਾਟਕਹਿੰਦੀ ਭਾਸ਼ਾਗੁਰਦੁਆਰਾ ਜੰਡ ਸਾਹਿਬਬਵਾਸੀਰਜਯਾ ਕਿਸ਼ੋਰੀਗੁਰਦੁਆਰਾ ਕਰਮਸਰ ਰਾੜਾ ਸਾਹਿਬਨਾਰੀਵਾਦਜੈਤੋ ਦਾ ਮੋਰਚਾਨਿਰਦੇਸ਼ਕ ਸਿਧਾਂਤਹੀਰ ਰਾਂਝਾਬਾਬਰਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਸਰਵਣ ਸਿੰਘਲਾਇਬ੍ਰੇਰੀਭਾਰਤ ਦਾ ਆਜ਼ਾਦੀ ਸੰਗਰਾਮਦਾਤਰੀਬਲਦੇਵ ਸਿੰਘ ਧਾਲੀਵਾਲਮਾਤਾ ਗੁਜਰੀਬਾਈਬਲਪੀਰ ਬੁੱਧੂ ਸ਼ਾਹਭਗਵੰਤ ਮਾਨਸਵਾਮੀ ਦਯਾਨੰਦ ਸਰਸਵਤੀਗੁਰਮਤ ਕਾਵਿ ਦੇ ਭੱਟ ਕਵੀਵਿਗਿਆਨਨਿਊਜ਼ੀਲੈਂਡਕੌੜਤੁੰਮਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੋਇੰਦਵਾਲ ਸਾਹਿਬਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਸਾਹਿਤ ਦਾ ਇਤਿਹਾਸਮਿਆ ਖ਼ਲੀਫ਼ਾਸੀ.ਐਸ.ਐਸਮਨੋਵਿਗਿਆਨਧਰਤੀ ਦਾ ਇਤਿਹਾਸਹਰਜੀਤ ਬਰਾੜ ਬਾਜਾਖਾਨਾਸੰਯੁਕਤ ਰਾਸ਼ਟਰਪੰਜਾਬ ਦੇ ਲੋਕ-ਨਾਚਵੈਦਿਕ ਸਾਹਿਤਆਰਥਿਕ ਵਿਕਾਸਬਠਿੰਡਾਗਣਤੰਤਰ ਦਿਵਸ (ਭਾਰਤ)ਭਰਤਪੰਜਾਬੀ ਸੂਫ਼ੀ ਕਵੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੱਖ ਗੁਰੂਰਾਣੀ ਲਕਸ਼ਮੀਬਾਈਡਾ. ਹਰਚਰਨ ਸਿੰਘਹਰਿਆਣਾਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀ ਰੀਤੀ ਰਿਵਾਜਸੂਫ਼ੀ ਕਾਵਿ ਦਾ ਇਤਿਹਾਸਅਰਜਨ ਅਵਾਰਡਪੰਜਾਬੀ ਨਾਰੀਮਿਸਰਜਨ ਗਣ ਮਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਬਲਰਾਜ ਸਾਹਨੀਭਗਤ ਸਿੰਘਸ੍ਰੀਦੇਵੀ🡆 More